Thu, May 16, 2024
Whatsapp

ਮਾਲਟਾ ਜਹਾਜ਼ ਦੀ ਮਦਦ ਲਈ ਅਰਬ ਸਾਗਰ 'ਚ ਪਹੁੰਚਿਆ ਭਾਰਤੀ ਜੰਗੀ ਬੇੜਾ

Written by  Jasmeet Singh -- December 16th 2023 07:23 PM
ਮਾਲਟਾ ਜਹਾਜ਼ ਦੀ ਮਦਦ ਲਈ ਅਰਬ ਸਾਗਰ 'ਚ ਪਹੁੰਚਿਆ ਭਾਰਤੀ ਜੰਗੀ ਬੇੜਾ

ਮਾਲਟਾ ਜਹਾਜ਼ ਦੀ ਮਦਦ ਲਈ ਅਰਬ ਸਾਗਰ 'ਚ ਪਹੁੰਚਿਆ ਭਾਰਤੀ ਜੰਗੀ ਬੇੜਾ

ਨਵੀਂ ਦਿੱਲੀ: ਅਰਬ ਸਾਗਰ 'ਚ ਕਥਿਤ ਤੌਰ 'ਤੇ ਹਾਈਜੈਕ ਕੀਤੇ ਗਏ ਵਪਾਰਕ ਮਾਲਟਾ ਜਹਾਜ਼ ਨੂੰ ਬਚਾਉਣ ਲਈ ਭਾਰਤੀ ਜਲ ਸੈਨਾ ਅੱਗੇ ਆਈ ਹੈ। ਮੇਅਡੇ ਦੀ ਚੇਤਾਵਨੀ ਮਿਲਣ ਤੋਂ ਬਾਅਦ ਭਾਰਤੀ ਜਲ ਸੈਨਾ ਨੇ ਤੁਰੰਤ ਆਪਣੇ ਜੰਗੀ ਬੇੜਿਆਂ ਨੂੰ ਐੱਮਵੀ ਰੂਏਨ ਦੀ ਸਹਾਇਤਾ ਲਈ ਨਿਰਦੇਸ਼ ਦਿੱਤਾ। 

ਮਾਲਟਾ ਦੀ ਮਦਦ ਲਈ ਭਾਰਤੀ ਜਲ ਸੈਨਾ ਦੇ ਇੱਕ ਸਮੁੰਦਰੀ ਗਸ਼ਤੀ ਜਹਾਜ਼ ਅਤੇ ਐਂਟੀ-ਪਾਇਰੇਸੀ ਗਸ਼ਤ 'ਤੇ ਤਾਇਨਾਤ ਇੱਕ ਜੰਗੀ ਬੇੜੇ ਨੂੰ ਤੁਰੰਤ ਮੋੜ ਦਿੱਤਾ ਗਿਆ ਹੈ। 18 ਅਮਲੇ ਵਾਲੇ ਜਹਾਜ਼ ਨੇ 14 ਦਸੰਬਰ 23 'ਤੇ ਇੱਕ ਮਮੇਅਡੇ ਵਾਲਾ ਸੰਦੇਸ਼ ਭੇਜਿਆ ਸੀ, ਜਿਸ ਵਿੱਚ ਸਵਾਰ ਛੇ ਅਣਪਛਾਤੇ ਕਰਮਚਾਰੀਆਂ ਦਾ ਸੰਕੇਤ ਦਿੱਤਾ ਗਿਆ ਸੀ। ਇਸ ਘਟਨਾਕ੍ਰਮ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਭਾਰਤੀ ਜਲ ਸੈਨਾ ਨੇ ਆਪਣੇ ਨੇਵਲ ਮੈਰੀਟਾਈਮ ਪੈਟਰੋਲ ਏਅਰਕ੍ਰਾਫਟ ਨੂੰ ਨਿਗਰਾਨੀ 'ਤੇ ਰੱਖਿਆ ਹੈ।


ਭਾਰਤੀ ਜਲ ਸੈਨਾ ਨੇ ਇੱਕ ਬਿਆਨ ਵਿੱਚ ਕਿਹਾ ਕਿ ਖੇਤਰ ਅਤੇ ਉਸਦਾ ਜੰਗੀ ਬੇੜਾ ਐੱਮਵੀ ਰੂਏਨ ਦਾ ਪਤਾ ਲਗਾਉਣ ਅਤੇ ਸਹਾਇਤਾ ਕਰਨ ਲਈ ਅਦਨ ਦੀ ਖਾੜੀ ਵਿੱਚ ਡਕੈਤੀ ਵਿਰੋਧੀ ਗਸ਼ਤ 'ਤੇ ਹੈ। ਬਿਆਨ ਵਿਚ ਅੱਗੇ ਕਿਹਾ ਗਿਆ ਹੈ ਕਿ ਜਲ ਸੈਨਾ ਦੇ ਇਕ ਜੰਗੀ ਬੇੜੇ ਨੇ ਅਗਵਾ ਕੀਤੇ ਜਹਾਜ਼ ਦਾ ਪਤਾ ਲਗਾ ਲਿਆ ਹੈ ਅਤੇ ਅਸੀਂ ਇਸ 'ਤੇ ਪੂਰੀ ਨਜ਼ਰ ਰੱਖ ਰਹੇ ਹਾਂ। ਦੱਸ ਦਈਏ ਕਿ ਐੱਮਵੀ ਰੂਏਨ ਜਹਾਜ਼ ਸੋਮਾਲੀਆ ਵੱਲ ਜਾ ਰਿਹਾ ਸੀ ਜਦੋਂ ਵੀਰਵਾਰ ਨੂੰ ਉਸ 'ਤੇ ਹਮਲਾ ਹੋਇਆ। ਯੂ.ਕੇ. ਮੈਰੀਟਾਈਮ ਟਰੇਡ ਐਡਮਨਿਸਟ੍ਰੇਸ਼ਨ ਨੇ ਕਿਹਾ ਕਿ ਚਾਲਕ ਦਲ ਨੇ ਜਹਾਜ਼ ਦਾ ਕੰਟਰੋਲ ਗੁਆ ਦਿੱਤਾ ਸੀ।

ਦੱਸ ਦੇਈਏ ਕਿ ਐੱਮਵੀ ਰੂਏਨ ਜਹਾਜ਼ ਸੋਮਾਲੀਆ ਵੱਲ ਜਾ ਰਿਹਾ ਸੀ ਜਦੋਂ ਵੀਰਵਾਰ ਨੂੰ ਉਸ 'ਤੇ ਹਮਲਾ ਹੋਇਆ। ਯੂ.ਕੇ. ਮੈਰੀਟਾਈਮ ਟਰੇਡ ਐਡਮਨਿਸਟ੍ਰੇਸ਼ਨ ਨੇ ਕਿਹਾ ਕਿ ਚਾਲਕ ਦਲ ਨੇ ਜਹਾਜ਼ ਦਾ ਕੰਟਰੋਲ ਗੁਆ ਦਿੱਤਾ ਸੀ। 2017 ਤੋਂ ਬਾਅਦ ਸੋਮਾਲੀ ਸਮੁੰਦਰੀ ਡਾਕੂਆਂ ਦੁਆਰਾ ਕਿਸੇ ਜਹਾਜ਼ ਨੂੰ ਫੜਿਆ ਜਾਣਾ ਸਭ ਤੋਂ ਵੱਡਾ ਹੈ। ਕਈ ਦੇਸ਼ਾਂ ਦੁਆਰਾ ਸਮੁੰਦਰੀ ਡਾਕੂ ਵਿਰੋਧੀ ਕੋਸ਼ਿਸ਼ਾਂ ਤੋਂ ਬਾਅਦ ਅਦਨ ਦੀ ਖਾੜੀ ਅਤੇ ਹਿੰਦ ਮਹਾਸਾਗਰ ਵਿੱਚ ਅਜਿਹੇ ਜ਼ਹਾਜ਼ ਰੁਕ ਗਏ ਹਨ।

ਬ੍ਰਿਟੇਨ ਦੀ ਸਮੁੰਦਰੀ ਸੰਸਥਾ ਨੇ ਸੋਮਾਲੀਆ ਦੇ ਨੇੜੇ ਅਰਬ ਸਾਗਰ 'ਚ ਸਮੁੰਦਰੀ ਡਾਕੂਆਂ ਦੀ ਗਤੀਵਿਧੀ ਕਾਰਨ ਜਹਾਜ਼ਾਂ ਨੂੰ ਚੌਕਸ ਰਹਿਣ ਦੀ ਸਲਾਹ ਦਿੱਤੀ ਹੈ। ਜਾਰੀ ਚਿਤਾਵਨੀ 'ਚ ਕਿਹਾ ਗਿਆ ਹੈ ਕਿ ਜਹਾਜ਼ਾਂ ਨੂੰ ਸਾਵਧਾਨੀ ਨਾਲ ਆਵਾਜਾਈ ਕਰਨੀ ਚਾਹੀਦੀ ਹੈ ਅਤੇ ਕਿਸੇ ਵੀ ਸ਼ੱਕੀ ਗਤੀਵਿਧੀ 'ਤੇ ਨਜ਼ਰ ਰੱਖਣ ਦੀ ਸਲਾਹ ਦਿੱਤੀ ਗਈ ਹੈ।

ਇਹ ਵੀ ਪੜ੍ਹੋ: ਅਮਰੀਕਾ ਤੋਂ 28 ਭਾਰਤੀ ਵਿਦਿਆਰਥੀ ਡਿਪੋਰਟ; ਸਰਕਾਰ ਨੇ ਚਿੰਤਾਵਾਂ ਜ਼ਾਹਰ ਕੀਤੀਆਂ

- With inputs from agencies

Top News view more...

Latest News view more...

LIVE CHANNELS