41 ਕਰੋੜ ਰੁਪਏ 'ਚ ਵਿਕੀ ਭਾਰਤ ਦੀ 'ਓਂਗੋਲ' ਨਸਲ ਦੀ ਗਾਂ, ਜਾਣੋ ਆਂਧਰਾ ਪ੍ਰਦੇਸ਼ ਦੀ ਇਸ ਗਾਂ ਦੀਆਂ ਕੀ ਹਨ ਖਾਸੀਅਤਾਂ
ਭਾਰਤ ਦੀ ਓਂਗੋਲ ਗਾਂ ਬ੍ਰਾਜ਼ੀਲ ਵਿੱਚ 4.82 ਮਿਲੀਅਨ ਡਾਲਰ (ਲਗਭਗ 41 ਕਰੋੜ ਰੁਪਏ) ਵਿੱਚ ਵਿਕੀ ਹੈ। ਇਸ ਗਾਂ ਦਾ ਨਾਮ ਵਿਏਟੀਨਾ-19 ਹੈ, ਜੋ ਕਿ ਹੁਣ ਦੁਨੀਆ ਦੀ ਸਭ ਤੋਂ ਮਹਿੰਗੀ ਗਾਂ ਬਣ ਗਈ। ਇਸ ਵਿਕਰੀ ਨੇ ਜਾਪਾਨ ਦੀਆਂ ਮਸ਼ਹੂਰ ਵਾਗਯੂ ਨਸਲਾਂ ਨੂੰ ਵੀ ਪਛਾੜ ਦਿੱਤਾ। ਓਂਗੋਲ ਗਾਂ ਮੂਲ ਰੂਪ ਵਿੱਚ ਆਂਧਰਾ ਪ੍ਰਦੇਸ਼ ਦੇ ਪ੍ਰਕਾਸ਼ਮ ਜ਼ਿਲ੍ਹੇ ਦੀ ਹੈ।
ਆਂਧਰਾ ਪ੍ਰਦੇਸ਼ ਦੇ ਸੀਐਮ ਨੇ ਕੀਤੀ ਤਾਰੀਫ਼
ਇਸ ਖਬਰ ਦਾ ਲਿੰਕ ਸਾਂਝਾ ਕਰਦੇ ਹੋਏ, ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਨੇ ਲਿਖਿਆ ਕਿ ਓਂਗੋਲ ਨੇ ਵਿਸ਼ਵ ਮੰਚ 'ਤੇ ਆਪਣੀ ਤਾਕਤ ਦਿਖਾਈ - ਇਸ ਨੇ ਵਿਸ਼ਵ ਨੂੰ ਆਂਧਰਾ ਪ੍ਰਦੇਸ਼ ਦੀ ਅਮੀਰ ਪਸ਼ੂਧਨ ਵਿਰਾਸਤ ਦਾ ਪ੍ਰਦਰਸ਼ਨ ਕਰਦੇ ਹੋਏ ਅੰਤਰਰਾਸ਼ਟਰੀ ਬਾਜ਼ਾਰ ਵਿੱਚ 41 ਕਰੋੜ ਰੁਪਏ ਕਮਾਈ ਕੀਤੀ।
ਗਿਨੀਜ਼ ਵਰਲਡ ਰਿਕਾਰਡ 'ਚ ਦਰਜ ਹੈ ਨਾਮ
ਇਸ ਗਾਂ ਨੇ ਗਿਨੀਜ਼ ਵਰਲਡ ਰਿਕਾਰਡ ਵਿੱਚ ਵੀ ਆਪਣੀ ਥਾਂ ਬਣਾ ਲਈ ਹੈ। ਆਂਧਰਾ ਪ੍ਰਦੇਸ਼ ਦੀ ਇਹ ਗਾਂ ਡੇਅਰੀ ਕਾਰੋਬਾਰ ਲਈ ਬਹੁਤ ਚੰਗੀ ਮੰਨੀ ਜਾਂਦੀ ਹੈ। ਇਸ ਦੀ ਸਰੀਰਕ ਬਣਤਰ, ਗਰਮੀ ਨੂੰ ਸਹਿਣ ਦੀ ਸਮਰੱਥਾ ਅਤੇ ਮਾਸਪੇਸ਼ੀਆਂ ਦੀ ਬਣਤਰ ਇਸ ਨੂੰ ਵਿਸ਼ੇਸ਼ ਬਣਾਉਂਦੀ ਹੈ। ਓਂਗੋਲ ਗਊਆਂ ਦੀ ਨਿਲਾਮੀ ਨਿਯਮਿਤ ਤੌਰ 'ਤੇ ਹੁੰਦੀ ਹੈ। ਇਸ ਤੋਂ ਪਹਿਲਾਂ ਸਾਲ 2023 'ਚ ਬ੍ਰਾਜ਼ੀਲ ਦੇ ਅਰੈਂਡੂ 'ਚ ਹੋਈ ਨਿਲਾਮੀ 'ਚ ਵਿਏਟੀਨਾ-19 ਨੂੰ 4.3 ਮਿਲੀਅਨ ਡਾਲਰ 'ਚ ਵੇਚਿਆ ਗਿਆ ਸੀ।
ਪਿਛਲੇ ਸਾਲ ਸੀ 4.8 ਮਿਲੀਅਨ ਡਾਲਰ ਕੀਮਤ
ਪਿਛਲੇ ਸਾਲ ਇਸਦੀ ਕੀਮਤ ਲਗਭਗ 4.8 ਮਿਲੀਅਨ ਡਾਲਰ ਸੀ। ਹਾਲਾਂਕਿ ਹੈਰਾਨੀ ਦੀ ਗੱਲ ਇਹ ਹੈ ਕਿ ਭਾਰਤ 'ਚ ਇਹ ਨਸਲ ਸੰਘਰਸ਼ ਕਰ ਰਹੀ ਹੈ, ਜਦਕਿ ਦੂਜੇ ਦੇਸ਼ਾਂ 'ਚ ਇਸ ਤੋਂ ਚੰਗੀ ਆਮਦਨੀ ਹੋ ਰਹੀ ਹੈ। ਬ੍ਰਾਜ਼ੀਲ ਵਰਗੇ ਦੇਸ਼ਾਂ ਨੇ ਗਾਂ ਦੇ ਸ਼ਾਨਦਾਰ ਜਰਮਪਲਾਜ਼ਮ ਤੋਂ ਕਾਫੀ ਮੁਨਾਫਾ ਕਮਾਇਆ ਹੈ।
- PTC NEWS