Tue, Mar 10, 2026
Whatsapp

ਪੰਜਾਬ 'ਚ ਕਨੂੰਨ ਵਿਵਸਥਾ ਡਾਂਵਾਡੋਲ ਹੋਣ ਕਾਰਨ ਸਨਅਤ ਬਾਹਰ ਜਾ ਰਹੀ : ਸੁਖਬੀਰ ਸਿੰਘ ਬਾਦਲ

Reported by:  PTC News Desk  Edited by:  Ravinder Singh -- February 11th 2023 02:52 PM
ਪੰਜਾਬ 'ਚ ਕਨੂੰਨ ਵਿਵਸਥਾ ਡਾਂਵਾਡੋਲ ਹੋਣ ਕਾਰਨ ਸਨਅਤ ਬਾਹਰ ਜਾ ਰਹੀ : ਸੁਖਬੀਰ ਸਿੰਘ ਬਾਦਲ

ਪੰਜਾਬ 'ਚ ਕਨੂੰਨ ਵਿਵਸਥਾ ਡਾਂਵਾਡੋਲ ਹੋਣ ਕਾਰਨ ਸਨਅਤ ਬਾਹਰ ਜਾ ਰਹੀ : ਸੁਖਬੀਰ ਸਿੰਘ ਬਾਦਲ

ਲੁਧਿਆਣਾ : ਲੁਧਿਆਣਾ ਦੇ ਗੁਰਦੁਆਰਾ ਆਲਮਗੀਰ ਸਾਹਿਬ ਵੱਖ-ਵੱਖ ਜਥੇਬੰਦੀਆਂ ਨਾਲ ਮੀਟਿੰਗ ਕਰਨ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਮੀਟਿੰਗ ਵਿਚ ਹਿੱਸਾ ਲੈਂਦਿਆਂ ਤਮਾਮ ਮੁੱਦਿਆਂ ਉਤੇ ਗੱਲਬਾਤ ਕੀਤੀ ਹੈ ਅਤੇ ਸਿੱਖ ਭਾਈਚਾਰੇ ਨਾਲ ਹੋ ਰਹੇ ਵਿਤਕਰਿਆਂ ਉਤੇ ਵੀ ਗਹਿਰਾਈ ਨਾਲ ਗੱਲਬਾਤ ਕੀਤੀ।



ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਅੰਦਰ ਕਨੂੰਨ ਵਿਵਸਥਾ ਨਾਮ ਦੀ ਕੋਈ ਚੀਜ਼ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ 'ਚ ਸਰਕਾਰ ਨੂੰ ਭਗਵੰਤ ਮਾਨ ਨਹੀਂ ਬਲਕਿ ਰਾਘਵ ਚੱਢਾ ਚਲਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹੁਣ ਭਰਤੀ ਘਪਲੇ ਸਾਹਮਣੇ ਆ ਰਹੇ ਹਨ ਅਤੇ ਜ਼ਿਆਦਾਤਰ ਸੰਗਰੂਰ ਜ਼ਿਲ੍ਹੇ ਨਾਲ ਸਬੰਧਤ ਹਨ ਅਤੇ ਸਰਕਾਰ ਲੀਪਾ ਪੋਚੀ ਕਰ ਰਹੀ ਹੈ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਦਾ ਲੋਕਾਂ ਨਾਲ ਵੱਡਾ ਧੋਖਾ ਹੋਇਆ ਹੈ।

ਉਦਯੋਗ ਨੀਤੀ ਨੂੰ ਲੈ ਕੇ ਸੁਖਬੀਰ ਬਾਦਲ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਉਪਰ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਅੱਜ ਤੱਕ ਪੰਜਾਬ ਦੀ ਸਨਅਤ ਬਾਹਰ ਨਹੀਂ ਬਲਕਿ ਬਾਹਰੀ ਸੂਬਿਆਂ ਤੋਂ ਸਨਅਤ ਪੰਜਾਬ ਆਉਂਦੀ ਸੀ ਪਰ ਹੁਣ ਪੰਜਾਬ ਦੀ ਸਨਅਤ ਦਾ ਬਾਹਰ ਜਾਣਾ ਮਾੜੇ ਸੰਕੇਤ ਹਨ। ਪੰਜਾਬ ਵਿਚ ਕਨੂੰਨ ਵਿਵਸਥਾ ਡਾਂਵਾਡੋਲ ਹੋਣ ਕਾਰਨ ਸਨਅਤ ਬਾਹਰ ਨੂੰ ਜਾ ਰਹੀ ਹੈ।

ਇਹ ਵੀ ਪੜ੍ਹੋ : ਸੀਬੀਆਈ ਨੇ ਆਈਪੀਐਸ ਕੁਲਦੀਪ ਚਾਹਲ ਨੂੰ ਜਾਂਚ 'ਚ ਸ਼ਾਮਲ ਹੋਣ ਲਈ ਭੇਜਿਆ ਨੋਟਿਸ

ਬਿਜਲੀ ਦੇ ਵਧੇ ਰੇਟ ਨੂੰ ਲੈ ਕੇ ਵੀ ਉਨ੍ਹਾਂ ਕਿਹਾ ਅਕਾਲੀ ਦਲ ਸਰਕਾਰ ਸਮੇਂ ਲੋਕਾਂ ਨੂੰ 24 ਘੰਟੇ ਬਿਜਲੀ ਮਿਲਦੀ ਸੀ ਅਤੇ ਹੁਣ ਕੁਝ ਥਰਮਲ ਪਲਾਂਟ ਬੰਦ ਕਰ ਦਿੱਤੇ ਗਏ ਨੇ ਜਿਸ ਨਾਲ ਲੋਕਾਂ ਨੂੰ ਬਿਜਲੀ ਮਹਿੰਗੀ ਮਿਲੇਗੀ ਤੇ ਗਰਮੀਆਂ ਵਿਚ ਲੋਕ ਜਰਨੇਟਰ ਤੇ ਇਨਵਰਟਰ ਖਰੀਦ ਲੈਣ। ਆਮ ਆਦਮੀ ਪਾਰਟੀ ਦੀ ਸਰਕਾਰ ਹਰ ਫਰੰਟ ਉਤੇ ਫੇਲ੍ਹ ਹੋਈ ਹੈ। ਇਸ ਦੌਰਾਨ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਰਾਮਗੜ੍ਹੀਆ ਭਾਈਚਾਰੇ ਨਾਲ ਮੀਟਿੰਗ ਕੀਤੀ ਗਈ ਹੈ ਜਿਸ ਵਿਚ ਮੁੱਦੇ ਵਿਚਾਰੇ ਗਏ ਹਨ।

- PTC NEWS

Top News view more...

Latest News view more...

PTC NETWORK
PTC NETWORK