Thu, Jun 1, 2023
Whatsapp

Instagram Gift Feature: ਇੰਸਟਾਗ੍ਰਾਮ ਲੈ ਕੇ ਆਇਆ ਨਵਾਂ ਫੀਚਰ, ਇਸਦੀ ਵਰਤੋਂ ਨਾਲ ਇਸ ਤਰ੍ਹਾਂ ਕਮਾ ਸਕਦੇ ਹੋ ਪੈਸੇ

ਫੋਟੋ ਸ਼ੇਅਰਿੰਗ ਪਲੇਟਫਾਰਮ ਇੰਸਟਾਗ੍ਰਾਮ ਕ੍ਰਿਏਟਰਾਂ ਲਈ ਇੱਕ ਵਧੀਆ ਫੀਚਰ ਲੈ ਕੇ ਆਇਆ ਹੈ। ਇਸ ਫੀਚਰ ਦੀ ਮਦਦ ਨਾਲ ਵੀਡੀਓ ਬਣਾਉਣ ਵਾਲੇ ਪੈਸੇ ਕਮਾ ਸਕਦੇ ਹਨ। ਵੀਡੀਓ ਬਣਾਉਣ ਦੇ ਨਾਲ-ਨਾਲ ਕਮਾਈ ਕਰਨ ਦਾ ਵੀ ਮੌਕਾ ਮਿਲੇਗਾ।

Written by  Ramandeep Kaur -- May 22nd 2023 10:59 AM
Instagram Gift Feature: ਇੰਸਟਾਗ੍ਰਾਮ ਲੈ ਕੇ ਆਇਆ ਨਵਾਂ ਫੀਚਰ, ਇਸਦੀ ਵਰਤੋਂ ਨਾਲ ਇਸ ਤਰ੍ਹਾਂ ਕਮਾ ਸਕਦੇ ਹੋ ਪੈਸੇ

Instagram Gift Feature: ਇੰਸਟਾਗ੍ਰਾਮ ਲੈ ਕੇ ਆਇਆ ਨਵਾਂ ਫੀਚਰ, ਇਸਦੀ ਵਰਤੋਂ ਨਾਲ ਇਸ ਤਰ੍ਹਾਂ ਕਮਾ ਸਕਦੇ ਹੋ ਪੈਸੇ

Instagram Gift Feature: ਫੋਟੋ ਸ਼ੇਅਰਿੰਗ ਪਲੇਟਫਾਰਮ ਇੰਸਟਾਗ੍ਰਾਮ ਕ੍ਰਿਏਟਰਾਂ ਲਈ ਇੱਕ ਵਧੀਆ ਫੀਚਰ ਲੈ ਕੇ ਆਇਆ ਹੈ। ਇਸ ਫੀਚਰ ਦੀ ਮਦਦ ਨਾਲ ਵੀਡੀਓ ਬਣਾਉਣ ਵਾਲੇ ਪੈਸੇ ਕਮਾ ਸਕਦੇ ਹਨ। ਵੀਡੀਓ ਬਣਾਉਣ ਦੇ ਨਾਲ-ਨਾਲ ਕਮਾਈ ਕਰਨ ਦਾ ਵੀ ਮੌਕਾ ਮਿਲੇਗਾ। ਇੰਸਟਾ ਨੇ ਇਸ ਦੇ ਨਾਲ ਕਈ ਐਡੀਟਿੰਗ ਫੀਚਰਸ ਵੀ ਪੇਸ਼ ਕੀਤੇ ਹਨ। ਕੰਪਨੀ ਦਾ ਮੰਨਣਾ ਹੈ ਕਿ ਨਵੇਂ ਫੀਚਰਸ ਯੂਜ਼ਰਸ ਅਤੇ ਕ੍ਰਿਏਟਰ ਦੋਵਾਂ ਲਈ ਕਾਫੀ ਫਾਇਦੇਮੰਦ ਹੋਣ ਵਾਲੇ ਹਨ। ਇਸ ਫੀਚਰ ਦਾ ਨਾਂ ਹੈ ਗਿਫਟ ਫੀਚਰ, ਜਾਣੋ ਕਿਵੇਂ ਕੰਮ ਕਰੇਗਾ ਇਹ।

ਕੀ ਹੈ ਗਿਫਟ ​​ਫੀਚਰ ?


ਇੰਸਟਾਗ੍ਰਾਮ ਅਨੁਸਾਰ ਗਿਫਟ ਫੀਚਰ ਦੀ ਸ਼ੁਰੂਆਤ ਨਾਲ ਹੁਣ ਵਿਊਅਰ ਸਟਾਰ ਖਰੀਦਕੇ ਆਪਣੇ ਕ੍ਰਿਏਟਰ  ਨੂੰ ਗਿਫਟ ਦੇ ਰੂਪ 'ਚ ਦੇ ਸਕਣਗੇ। ਇਸ ਤੋਂ ਬਾਅਦ ਕੰਪਨੀ ਹਰ ਮਹੀਨੇ ਕ੍ਰਿਏਟਰਾਂ ਨੂੰ ਮਹੀਨਾਵਾਰ ਬੇਸ ਤੇ ਰੈਵੇਨਿਊ ਦੇਵੇਗੀ। ਇਹ ਰੈਵੇਨਿਊ $0.1 ਡਾਲਰ ਪ੍ਰਤੀ ਸਟਾਰ ਵਜੋਂ ਦਿੱਤਾ ਜਾਵੇਗਾ।

ਕਦੋਂ ਤੱਕ ਰੋਲ ਆਊਟ ਹੋਵੇਗਾ ਇਹ ਫੀਚਰ

ਕੰਪਨੀ ਮੁਤਾਬਕ ਨਵੇਂ ਗਿਫਟ ਫੀਚਰ ਨੂੰ ਅਧਿਕਾਰਤ ਤੌਰ 'ਤੇ ਲਾਂਚ ਕਰ ਦਿੱਤਾ ਗਿਆ ਹੈ। ਆਉਣ ਵਾਲੇ ਕੁਝ ਦਿਨਾਂ 'ਚ ਇਸ ਫੀਚਰ ਨੂੰ ਭਾਰਤੀ ਯੂਜ਼ਰਸ ਲਈ ਉਪਲੱਬਧ ਕਰਵਾਇਆ ਜਾਵੇਗਾ। ਇਸ ਦੇ ਨਾਲ ਹੀ, ਫੇਸਬੁੱਕ ਇੰਡੀਆ ਦੇ ਕੰਟੈਂਟ ਅਤੇ ਕਮਿਊਨਿਟੀ ਦੇ ਡਾਇਰੈਕਟਰ ਪਾਰਸ ਸ਼ਰਮਾ ਦਾ ਕਹਿਣਾ ਹੈ ਕਿ ਅੱਜਕੱਲ੍ਹ ਹਰ ਕੋਈ ਆਪਣੀ ਸਟੋਰੀ ਨੂੰ ਇੱਕ ਰੀਲ ਦੇ ਰੂਪ ਵਿੱਚ ਇੰਸਟਾਗ੍ਰਾਮ 'ਤੇ ਸ਼ੇਅਰ ਕਰਦਾ ਹੈ। ਇਸ ਲਈ ਅਸੀਂ ਕ੍ਰਿਏਟਰਾਂ ਦੀ ਕ੍ਰਿਏਟੀਵਿਟੀ ਨੂੰ ਵਧਾਉਣ ਅਤੇ ਉਹਨਾਂ ਨੂੰ ਪ੍ਰੇਰਿਤ ਕਰਨ ਲਈ ਤੋਹਫ਼ੇ ਅਤੇ ਐਡੀਟਿੰਗ ਫੀਚਰ ਦੀ ਸ਼ੁਰੂਆਤ ਕੀਤੀ ਹੈ।

ਕਿਵੇਂ ਕੰਮ ਕਰੇਗਾ GIFT ਫੀਚਰ ?

ਯੂਜ਼ਰਸ ਦੇ ਕੋਲ ਹਰ ਕ੍ਰਿਏਟਰ ਨੂੰ ਤੋਹਫ਼ੇ ਭੇਜਣ ਦਾ ਆਪਸ਼ਨ ਨਹੀਂ ਹੋਵੇਗਾ। ਕਿਉਂਕਿ ਸਾਰੇ ਕ੍ਰਿਏਟਰਾਂ ਦੇ ਨਾਲ ਰੀਲ ਵਿੱਚ ਤੋਹਫ਼ੇ ਨੂੰ ਸਮਰੱਥ ਕਰਨ ਦਾ ਕੋਈ ਆਪਸ਼ਨ ਨਹੀਂ ਹੈ।

ਕ੍ਰਿਏਟਰ ਨੂੰ ਤੋਹਫ਼ਾ ਭੇਜਣ ਲਈ, ਪਹਿਲਾਂ ਯੂਜ਼ਰਸ ਦੀਆਂ ਰੀਲਾਂ 'ਤੇ ਜਾਓ

ਉੱਥੇ ਟੈਗ ਗਿਫਟ ਦੇ ਆਪਸ਼ਨ 'ਤੇ ਕਲਿੱਕ ਕਰੋ

ਉੱਪਰ ਸੱਜੇ ਪਾਸੇ ਸਟਾਰ ਬੈਲੇਂਸ ਆਪਸ਼ਨ ਦਿਖਾਈ ਦੇਵੇਗਾ, ਉੱਥੇ ਟੈਪ ਕਰੋ

ਹੁਣ ਉਹਨਾਂ ਸਟਾਰਸ ਨੂੰ ਐਡ ਕਰੋ ਜਿਨ੍ਹਾਂ ਨੂੰ ਤੁਸੀਂ ਬੈਂਲੇਸ 'ਚ ਜੋੜਨਾ ਚਾਹੁੰਦੇ ਹੋ

ਸਕ੍ਰੀਨ 'ਤੇ ਦਿੱਤੇ ਗਏ ਸਾਰੇ ਨਿਰਦੇਸ਼ਾਂ ਦੀ ਪਾਲਣਾ ਕਰੋ

ਹੁਣ ਤੋਹਫ਼ਾ ਚੁਣੋ ਅਤੇ ਭੇਜੋ

ਹੁਣ ਤੁਹਾਡੀ ਆਨ-ਸਕ੍ਰੀਨ 'ਤੇ ਇੱਕ ਨੋਟੀਫਿਕੇਸ਼ਨ ਦਿਖਾਈ ਦੇਵੇਗਾ ਕਿ ਤੋਹਫ਼ਾ ਕ੍ਰਿਏਟਰ ਕੋਲ ਪਹੁੰਚ ਗਿਆ ਹੈ।

ਤਿੰਨ ਐਡੀਟਿੰਗ ਟੂਲ ਕੀਤੇ ਗਏ ਜਾਰੀ 

 Instagram ਨੇ ਤੋਹਫ਼ਿਆਂ ਤੋਂ ਇਲਾਵਾ ਰੀਲਾਂ ਦੇ ਲਈ ਸਪਲਿਟ, ਸਪੀਡ ਅਤੇ ਰੀਪਲੇਸ ਟੂਲ ਵੀ ਲਾਂਚ ਕੀਤੇ ਹਨ। ਸਭ ਤੋਂ ਪਹਿਲਾਂ ਸਪਲਿਟ ਫੀਚਰ ਦੀ ਗੱਲ ਕਰੀਏ ਤਾਂ ਯੂਜ਼ਰ ਨੂੰ ਵੀਡੀਓ ਕਲਿੱਪ ਨੂੰ ਦੋ ਵੱਖ-ਵੱਖ ਹਿੱਸਿਆਂ 'ਚ ਵੰਡਣ ਦੀ ਸਹੂਲਤ ਮਿਲੇਗੀ। ਸਪੀਡ ਟੂਲ ਦੇ ਜ਼ਰੀਏ ਯੂਜ਼ਰਸ ਵੀਡੀਓ ਦੀ ਸਪੀਡ ਨੂੰ ਕਸਟਮਾਈਜ਼ ਕਰ ਸਕਣਗੇ। ਇਸ ਦੇ ਨਾਲ ਹੀ, ਰਿਪਲੇਸ ਫੀਚਰ ਯੂਜ਼ਰਸ ਨੂੰ ਇਕ ਕਲਿੱਪ ਤੋਂ ਦੂਜੀ 'ਤੇ ਸਵੈਪ ਕਰਨ ਦੀ ਇਜਾਜ਼ਤ ਦਿੰਦਾ ਹੈ।

ਕੁਮੈਂਟ 'ਚ ਪੋਸਟ ਕਰ ਸਕੋਗੇ GIFs

ਦੱਸ ਦਈਏ ਕਿ ਹੁਣ ਤੱਕ ਤੁਸੀਂ ਇੰਸਟਾਗ੍ਰਾਮ 'ਤੇ ਕਿਸੇ ਵੀ ਪੋਸਟ 'ਤੇ ਸ਼ਬਦਾਂ ਰਾਹੀਂ ਹੀ ਟਿੱਪਣੀ ਕਰ ਸਕਦੇ ਹੋ। ਪਰ ਜਲਦੀ ਹੀ ਯੂਜ਼ਰਸ ਕੁਮੈਂਟ 'ਚ GIF ਦੁਆਰਾ ਜਵਾਬ ਵੀ ਦੇ ਸਕਦੇ ਹਨ। ਇਸ ਫੀਚਰ ਦਾ ਨਾਂ 'ਪੋਸਟ GIFs in Comments' ਹੈ। ਇਸ ਫੀਚਰ ਨੂੰ ਇੰਸਟਾਗ੍ਰਾਮ ਦੇ ਮੁਖੀ ਐਡਮ ਮੋਸੇਰੀ ਨੇ ਮੰਗਲਵਾਰ ਨੂੰ ਮਾਰਕ ਜ਼ੁਕਰਬਰਗ ਨਾਲ ਇੱਕ ਮੈਟਾ ਚੈਨਲ ਚੈਟ ਦੌਰਾਨ ਪੇਸ਼ ਕੀਤਾ ਸੀ। ਕੰਪਨੀ ਨੇ ਲਾਂਚਿੰਗ ਦੌਰਾਨ ਦੱਸਿਆ ਕਿ ਇਸ ਫੀਚਰ ਦੀ ਕਾਫੀ ਮੰਗ ਸੀ। ਇਹੀ ਕਾਰਨ ਹੈ ਕਿ ਹੁਣ ਪੋਸਟ GIFs in Comments ਫੀਚਰ ਨੂੰ ਸਾਰਿਆਂ ਲਈ ਰੋਲਆਊਟ ਕਰ ਦਿੱਤਾ ਗਿਆ ਹੈ।

ਬਾਇਓ 'ਚ ਮਲਟੀਪਲ ਲਿੰਕ  ਕਰ ਸਕਣਗੇ ਸ਼ੇਅਰ

ਇਸ ਤੋਂ ਪਹਿਲਾਂ ਕੰਪਨੀ ਨੇ ਮਲਟੀਪਲ ਲਿੰਕਸ ਇਨ ਬਾਇਓ ਫੀਚਰ ਨੂੰ ਪੇਸ਼ ਕੀਤਾ ਸੀ। ਇਸ ਅਪਡੇਟ ਤੋਂ ਬਾਅਦ, ਉਪਭੋਗਤਾ ਹੁਣ ਆਪਣੇ ਬਾਇਓ 'ਚ 5 ਲਿੰਕ ਜੋੜ ਸਕਦੇ ਹਨ। ਇਹ ਫੀਚਰ ਸਭ ਤੋਂ ਵੱਧ ਕਾਰੋਬਾਰ ਚਲਾਉਣ ਵਾਲੇ ਉਪਭੋਗਤਾਵਾਂ ਅਤੇ Influencers ਦੇ ਬਹੁਤ ਕੰਮ ਆਵੇਗਾ।

- PTC NEWS

adv-img

Top News view more...

Latest News view more...