Jagdish Bhola: ਅੰਤਰਰਾਸ਼ਟਰੀ ਨਸ਼ਾ ਤਸਕਰ ਜਗਦੀਸ਼ ਭੋਲਾ ਨੂੰ ਮਿਲੀ ਜ਼ਮਾਨਤ
ਚੰਡੀਗੜ੍ਹ : ਡਰੱਗ ਮਾਮਲੇ 'ਚ ਗ੍ਰਿਫ਼ਤਾਰ ਆਰੋਪੀ ਜਗਦੀਸ਼ ਭੋਲਾ ਨੂੰ 1 ਦਿਨ ਦੀ ਜ਼ਮਾਨਤ ਮਿਲੀ ਹੈ। ਇਸ ਦੌਰਾਨ ਉਹ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਪੁਲਿਸ ਪ੍ਰੋਟੈਕਸ਼ਨ 'ਚ ਰਹੇਗਾ। ਪੁਲਿਸ ਪ੍ਰੋਟੈਕਸ਼ਨ 'ਚ ਹੀ ਜਗਦੀਸ਼ ਭੋਲਾ ਨੂੰ ਉਸਦੀ ਮਾਂ ਨਾਲ ਮਿਲਾਇਆ ਜਾਵੇਗਾ।
ਦੱਸ ਦਈਏ ਕਿ ਜਗਦੀਸ਼ ਭੋਲਾ ਇੰਟਰਨੈਸ਼ਨਲ ਰੈਸਲਰ ਰਿਹਾ ਹੈ ਅਤੇ ਅਰਜੁਨ ਐਵਾਰਡ ਜੇਤੂ ਹੈ। ਭੋਲਾ ਦੇ ਖਿਲਾਫ਼ 2013 'ਚ ਡਰੱਗਸ ਕੇਸ ਸਾਹਮਣੇ ਆਇਆ ਸੀ। ਇਸ ਵਿੱਚ ਪਤਾ ਲੱਗਿਆ ਕਿ ਉਹੀ ਇਸ ਡਰੱਗਸ ਕੇਸ ਦਾ ਮਾਸਟਰਮਾਈਂਡ ਸੀ।
ਇਹ ਵੀ ਪੜ੍ਹੋ: Punjabi University: ਪੰਜਾਬੀ ਯੂਨੀਵਰਸਿਟੀ ਦੀ ਵਿੱਤੀ ਗ੍ਰਾਂਟ ਵਧਾਉਣ ਦੀ ਮੰਗ ਨੂੰ ਲੈ ਕੇ ਰੋਸ ਪ੍ਰਦਰਸ਼ਨ
- PTC NEWS