Sun, Aug 30, 2026
Whatsapp

Kabbadi Player Death : ਕਬੱਡੀ ਜਗਤ ਲਈ ਮੰਦਭਾਗੀ ਖ਼ਬਰ, ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੁੱਖਾ ਬੀਹਲੇਵਾਲਾ ਦੀ ਹੋਈ ਮੌਤ

Kabbadi Player Death : ਸੁੱਖਾ ਬੀਹਲੇਵਾਲਾ, ਜੋ ਕਿਸੇ ਸਮੇਂ ਕਬੱਡੀ ਕੋਚ ਗੁਰਦੀਪ ਸਿੰਘ ਮੱਲ੍ਹੀ ਦਾ ਪਸੰਦੀਦਾ ਖਿਡਾਰੀ ਸੀ, ਵੀ ਲੀਵਰ ਦੀ ਭਿਆਨਕ ਬਿਮਾਰੀ ਕਾਰਨ ਦੁਨੀਆ ਨੂੰ ਅਲਵਿਦਾ ਕਹਿ ਗਿਆ। ਹੁਣ ਪਿੱਛੇ ਪਰਿਵਾਰ ਵਿੱਚ ਉਸ ਦੀ ਬਿਮਾਰ ਬਿਰਧ ਮਾਤਾ ਅਤੇ ਦੋ ਛੋਟੇ-ਛੋਟੇ ਬੱਚੇ 6 ਅਤੇ 4 ਸਾਲ ਦੇ ਰਹਿ ਗਏ ਹਨ।

Reported by:  PTC News Desk  Edited by:  KRISHAN KUMAR SHARMA -- August 30th 2026 06:03 PM -- Updated: August 30th 2026 06:16 PM
Kabbadi Player Death : ਕਬੱਡੀ ਜਗਤ ਲਈ ਮੰਦਭਾਗੀ ਖ਼ਬਰ, ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੁੱਖਾ ਬੀਹਲੇਵਾਲਾ ਦੀ ਹੋਈ ਮੌਤ

Kabbadi Player Death : ਕਬੱਡੀ ਜਗਤ ਲਈ ਮੰਦਭਾਗੀ ਖ਼ਬਰ, ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੁੱਖਾ ਬੀਹਲੇਵਾਲਾ ਦੀ ਹੋਈ ਮੌਤ

Kabbadi Player Death : ਪਿਛਲੇ ਦਿਨੀ ਪੰਜਾਬ ਦਾ ਨਾਮੀ ਕਬੱਡੀ ਖਿਡਾਰੀ ਗੁਰਜੀਤ ਤੂਤ ਭਿਆਨਕ ਬਿਮਾਰੀ ਦੇ ਚਲਦੇ ਆਪਣੇ ਰੋਂਦੇ ਕਰਲਾਉਂਦੇ ਪਰਿਵਾਰ ਨੂੰ ਛੱਡ ਦੁਨੀਆਂ ਤੋਂ ਰੁਖ਼ਸਤ ਹੋ ਗਿਆ ਸੀ, ਹੁਣ ਉਸ ਦਾ ਸਾਥੀ ਰਿਹਾ ਫਰੀਦਕੋਟ (Faridkot News) ਜ਼ਿਲ੍ਹੇ ਦਾ ਨਾਮੀ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੁਖਜਿੰਦਰ ਸਿੰਘ ਸੁੱਖਾ ਬੀਹਲੇਵਾਲਾ, ਜੋ ਕਿਸੇ ਸਮੇਂ ਕਬੱਡੀ ਕੋਚ ਗੁਰਦੀਪ ਸਿੰਘ ਮੱਲ੍ਹੀ ਦਾ ਪਸੰਦੀਦਾ ਖਿਡਾਰੀ ਸੀ, ਵੀ ਲੀਵਰ ਦੀ ਭਿਆਨਕ ਬਿਮਾਰੀ ਕਾਰਨ ਦੁਨੀਆ ਨੂੰ ਅਲਵਿਦਾ ਕਹਿ ਗਿਆ। ਹੁਣ ਪਿੱਛੇ ਪਰਿਵਾਰ ਵਿੱਚ ਉਸ ਦੀ ਬਿਮਾਰ ਬਿਰਧ ਮਾਤਾ ਅਤੇ ਦੋ ਛੋਟੇ-ਛੋਟੇ ਬੱਚੇ 6 ਅਤੇ 4 ਸਾਲ ਦੇ ਰਹਿ ਗਏ ਹਨ।

ਲੀਵਰ ਦੀ ਬਿਮਾਰੀ ਨੇ ਖ਼ਤਮ ਕੀਤਾ ਸਭ ਕੁੱਝ

ਪਿੰਡ ਦੇ ਲੋਕਾਂ ਨੇ ਦੱਸਿਆ ਕਿ ਇਕ ਦੌਰ ਸੀ, ਜਦੋਂ ਪੰਜਾਬ ਦੇ ਹਰੇਕ ਪੇਂਡੂ ਖੇਡ ਮੇਲੇ 'ਤੇ ਸੁੱਖਾ ਬੀਹਲੇਵਾਲਾ ਦਾ ਨਾਮ ਬੋਲਦਾ ਸੀ ਅਤੇ ਸੁੱਖੇ ਦੀਆਂ ਰੇਡਾਂ 'ਤੇ ਨੋਟਾਂ ਦਾ ਮੀਂਹ ਵਰ੍ਹਦਾ ਸੀ। ਪਿੰਡ ਦੇ ਲੋਕਾਂ ਨੇ ਦੱਸਿਆ ਕਿ ਸੁੱਖੇ ਨੇ ਆਪਣੇ ਨਾਲ ਲਗਦੇ ਪਿੰਡਾਂ ਦੇ ਵੱਡੀ ਗਿਣਤੀ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਿਆ। ਪਰ ਪਤਾ ਨਹੀਂ ਕਦੋਂ ਉਸ ਨੂੰ ਲੀਵਰ ਦੀ ਭਿਆਨਕ ਬਿਮਾਰੀ ਲੱਗ ਗਈ, ਜਿਸ ਕਾਰਨ ਉਸ ਦੀ ਖੇਡ ਛੁੱਟ ਗਈ। ਮਹਿੰਗੇ ਇਲਾਜ ਅਤੇ ਖਰਚ ਨਾਲ ਘਰ ਦੇ ਹਲਾਤ ਵਿਗੜੇ ਤਾਂ ਪਤਨੀ ਵੀ ਸਾਥ ਛੱਡ ਕੇ ਚਲੀ ਗਈ। ਕਿਵੇਂ ਨਾਂ ਕਿਵੇਂ ਬਿਰਧ ਮਾਂ ਨੇ ਆਪਣੇ ਪੁੱਤ ਅਤੇ ਉਸ ਦੇ ਛੋਟੇ ਬੱਚਿਆਂ ਦਾ ਖਿਆਲ ਰੱਖਿਆ। ਇਸ ਬਿਮਾਰੀ ਦੇ ਚਲਦਿਆਂ ਬੀਤੇ ਦਿਨੀ ਸੁੱਖਾ ਬੀਹਲੇਵਾਲਾ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਿਆ। 

3 ਸਤੰਬਰ ਨੂੰ ਬੰਦ ਰਹਿਣਗੀਆਂ ਪੰਜਾਬ 'ਚ ਸਕੂਲ ਬੱਸਾਂ ਤੇ ਵੈਨਾਂ, ਪ੍ਰਾਈਵੇਟ ਸਕੂਲਾਂ-ਕਾਲਜਾਂ ਦੇ ਬੱਸ ਆਪਰੇਟਰਾਂ ਵੱਲੋਂ 'ਮਹਾਂਪੰਚਾਇਤ' ਦਾ ਐਲਾਨ

ਪਿੰਡ ਵਾਸੀਆਂ ਨੇ ਸਮਾਜ ਸੇਵੀ ਸੰਸਥਾਵਾਂ  ਤੇ ਸਰਕਾਰ ਨੂੰ ਕੀਤੀ ਮਦਦ ਦੀ ਅਪੀਲ

ਪਿੰਡ ਵਾਸੀਆਂ ਨੇ ਦੱਸਿਆ ਕਿ ਸੁੱਖੇ ਦੀ ਮਾਤਾ ਵੀ ਬਿਮਾਰ ਹੀ ਰਹਿੰਦੀ ਹੈ ਉਸ ਦੇ ਵੀ ਦੋ ਅਪ੍ਰੇਸ਼ਨ ਹੋ ਚੁੱਕੇ ਹਨ। ਹੁਣ ਘਰ ਵਿਚ ਕੋਈ ਵੀ ਕਮਾਉਣ ਵਾਲਾ ਨਹੀਂ ਰਿਹਾ। ਹੁਣ ਦੋਵੇਂ ਛੋਟੇ ਬੱਚਿਆਂ ਦੀ ਜ਼ਿੰਮੇਵਾਰ ਬਜ਼ੁਰਗ ਮਾਤਾ ਦੇ ਸਿਰ 'ਤੇ ਹੈ। ਪਿੰਡ ਵਾਸੀਆਂ ਨੇ ਸਮਾਜ ਸੇਵੀ ਸੰਸਥਾਵਾਂ, ਕਬੱਡੀ ਕਲੱਬਾਂ ਅਤੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਇਸ ਪਰਿਵਾਰ ਦੀ ਆਰਥਿਕ ਮਦਦ ਕੀਤੀ ਜਾਵੇ ਤਾਂ ਜੋ ਇਸ ਨਾਮੀ ਖਿਡਾਰੀ ਦੇ ਪਰਿਵਾਰ ਨੂੰ ਰੁਲਣ ਤੋਂ ਬਚਾਇਆ ਜਾ ਸਕੇ।

ਸਕੂਲ ਸਮੇਂ ਤੋਂ ਹੀ ਕਬੱਡੀ ਖੇਡਣ ਲੱਗ ਗਿਆ ਸੀ ਸੁੱਖਾ

ਸੁਖਜਿੰਦਰ ਸਿੰਘ ਸੁੱਖੇ ਬੀਹਲੇਵਾਲਾ ਦੀ ਮਾਤਾ ਨੇ ਦੱਸਿਆ ਕਿ ਸੁੱਖਾ ਸਕੂਲ ਟਾਇਮ ਤੋਂ ਹੀ ਕਬੱਡੀ ਖੇਡਣ ਲੱਗ ਗਿਆ ਸੀ। ਘਰੇ ਖੁਲ੍ਹਾ ਖਾਣਾ ਪੀਣਾ ਸੀ, ਜਿਸ ਕਾਰਨ ਉਹ ਬਹੁਤ ਸੋਹਣਾ ਗੱਭਰੂ ਬਣਿਆ ਅਤੇ ਥੋੜੇ ਸਮੇਂ ਵਿਚ ਹੀ ਪੂਰੇ ਇਲਾਕੇ ਦੇ ਖੇਡ ਮੇਲਿਆਂ ਵਿਚ ਉਸ ਦਾ ਨਾਮ ਬੋਲਣ ਲੱਗਾ ਸੀ। ਉਹਨਾਂ ਦੱਸਿਆ ਕਿ ਸੁੱਖੇ ਨੇ ਆਪਣੇ ਨਾਲ ਦੇ ਪਿੰਡਾਂ ਦੇ ਨੌਜਵਾਨਾਂ ਨੂੰ ਕਬੱਡੀ ਖੇਡਣ ਲਾਇਆ ਅਤੇ ਉਹਨਾਂ ਦੀ ਅਕਸਰ ਮਦਦ ਕਰਦਾ ਰਿਹਾ। ਪਰ ਲੀਵਰ ਦੀ ਐਸੀ ਬਿਮਾਰੀ ਲੱਗੀ ਕਿ ਉਸ ਦੇ ਇਲਾਜ ਵਿਚ ਸਾਰੀ ਜਮਾਂ ਪੂੰਜੀ ਵੀ ਲੱਗ ਗਈ ਪਰ ਉਸ ਦਾ ਪੁੱਤ ਵੀ ਨਹੀਂ ਬਚਿਆ। ਮਾਤਾ ਨੇ ਭਰੇ ਮਨ ਨਾਲ ਕਿਹਾ ਕਿ ਹੁਣ ਘਰ ਵਿਚ ਕਮਾਈ ਦਾ ਕੋਈ ਸਾਧਨ ਨਹੀਂ ਰਿਹਾ। ਉਹ ਤਾਂ ਖੁਦ ਬਿਮਾਰ ਰਹਿੰਦੀ ਹੈ, ਇਸ ਲਈ ਉਹ ਸਰਕਾਰ ਨੂੰ ਸਮਾਜ ਸੇਵੀਆਂ ਨੂੰ ਕਬੱਡੀ ਕਲੱਬਾਂ ਨੂੰ ਬੇਨਤੀ ਕਰਦੀ ਹੈ ਕਿ ਮੇਰੇ ਬੱਚੇ ਦੇ ਬੱਚਿਆਂ ਦਾ ਭਵਿੱਖ ਸੁਰੱਖਿਅਤ ਕੀਤਾ ਜਾਵੇ ਪਰਿਵਾਰ ਦੀ ਮਦਦ ਕੀਤੀ ਜਾਵੇ।

ਇਹ ਵੀ ਪੜ੍ਹੋ...'ਚੰਡੀਗੜ੍ਹ ਤੋਂ ਸਤੌਜ ਵਾਪਸੀ' : ਸਰਕਾਰੀ ਮੁਲਾਜ਼ਮਾਂ ਵੱਲੋਂ ਪੰਜਾਬ ਸਰਕਾਰ ਖਿਲਾਫ਼ ਆਰ-ਪਾਰ ਦੀ ਜੰਗ ਦਾ ਐਲਾਨ, ਵੇਖੋ 7 ਸਤੰਬਰ ਤੋਂ ਪੂਰਾ ਸ਼ਡਿਊਲ

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK