International Tea Day: ਅੱਜ ਮਨਾਇਆ ਜਾ ਰਿਹੈ Tea Lovers ਦਾ ਕੌਮਾਂਤਰੀ ਚਾਹ ਦਿਵਸ; ਜਾਣੋ ਕਿਵੇਂ ਹੋਈ ਸੀ ਚਾਹ ਦੀ ਸ਼ੁਰੂਆਤ
International Tea Day: ਚਾਹ ਸਾਡੀ ਰੋਜ਼ਾਨਾ ਰੁਟੀਨ ਦਾ ਅਹਿਮ ਹਿੱਸਾ ਹੈ। ਤੁਹਾਡੇ ਆਲੇ-ਦੁਆਲੇ ਬਹੁਤ ਸਾਰੇ ਲੋਕ ਹੋਣਗੇ ਜਿਨ੍ਹਾਂ ਦੇ ਦਿਨ ਦੀ ਸ਼ੁਰੂਆਤ ਚਾਹ ਦੇ ਕੱਪ ਨਾਲ ਹੁੰਦੀ ਹੈ। ਚਾਹ ਲੋਕਾਂ ਦੀ ਜ਼ਿੰਦਗੀ ਦਾ ਅਜਿਹਾ ਅਹਿਮ ਹਿੱਸਾ ਬਣ ਚੁੱਕੀ ਹੈ ਕਿ ਜੇਕਰ ਉਨ੍ਹਾਂ ਨੂੰ ਸਮੇਂ ਸਿਰ ਚਾਹ ਨਾ ਮਿਲੇ ਤਾਂ ਉਨ੍ਹਾਂ ਦਾ ਕੋਈ ਕੰਮ ਕਰਨ ਦਾ ਮਨ ਹੀ ਨਹੀਂ ਹੁੰਦਾ। ਚਾਹੇ ਗਰਮੀ ਹੋਵੇ ਜਾਂ ਸਰਦੀ, ਚਾਹ ਪ੍ਰੇਮੀ ਹਰ ਮੌਸਮ 'ਚ ਇਸ ਨੂੰ ਪੀਣਾ ਪਸੰਦ ਕਰਦੇ ਹਨ।
ਖੈਰ ਭਾਰਤ ਵਿੱਚ ਚਾਹ ਦੇ ਇਸ ਕ੍ਰੇਜ਼ ਨੂੰ ਦੇਖ ਕੇ ਸਾਡੇ ਵਿੱਚੋਂ ਕਈਆਂ ਨੂੰ ਅਜਿਹਾ ਲੱਗਦਾ ਹੈ ਕਿ ਚਾਹ ਦਾ ਇਤਿਹਾਸ ਭਾਰਤ ਨਾਲ ਹੀ ਜੁੜਿਆ ਹੋਇਆ ਹੈ। ਪਰ ਹਕੀਕਤ ਇਸ ਦੇ ਬਿਲਕੁਲ ਉਲਟ ਹੈ। ਆਓ ਤੁਹਾਨੂੰ ਦੱਸਦੇ ਹਾਂ ਇਸ ਕੌਮਾਂਤਰੀ ਚਾਹ ਦਿਵਸ ਦੇ ਮੌਕੇ 'ਤੇ ਚਾਹ ਦੇ ਇਤਿਹਾਸ ਨਾਲ ਜੁੜੀਆਂ ਕੁਝ ਦਿਲਚਸਪ ਗੱਲਾਂ-
ਜਾਣੋ ਕਦੋਂ ਹੋਈ ਸੀ ਚਾਹ ਦੀ ਸ਼ੁਰੂਆਤ
ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਬ੍ਰਿਟੇਨ ਤੋਂ ਆਏ ਅੰਗਰੇਜ਼ ਭਾਰਤ ਵਿਚ ਚਾਹ ਲੈ ਕੇ ਆਏ ਸੀ। ਭਾਰਤ ਵਿੱਚ ਚਾਹ ਦੇ ਇਤਿਹਾਸ ਦੀ ਗੱਲ ਕਰੀਏ ਤਾਂ ਦੇਸ਼ ਵਿੱਚ ਚਾਹ ਦੀ ਸ਼ੁਰੂਆਤ ਦੀ ਕਹਾਣੀ ਕਾਫ਼ੀ ਦਿਲਚਸਪ ਹੈ। ਸਾਲ 1834 ਵਿਚ ਜਦੋਂ ਗਵਰਨਰ ਜਨਰਲ ਲਾਰਡ ਬੈਂਟਿੰਕ ਭਾਰਤ ਆਇਆ ਤਾਂ ਉਸ ਨੇ ਆਸਾਮ ਵਿਚ ਕੁਝ ਲੋਕਾਂ ਨੂੰ ਚਾਹ ਪੱਤੀ ਉਬਾਲ ਕੇ ਦਵਾਈ ਵਜੋਂ ਪੀਂਦੇ ਦੇਖਿਆ। ਇਸ ਤੋਂ ਬਾਅਦ ਬੈਂਟਿਕ ਨੇ ਆਸਾਮ ਦੇ ਲੋਕਾਂ ਨੂੰ ਚਾਹ ਬਾਰੇ ਜਾਣਕਾਰੀ ਦਿੱਤੀ ਅਤੇ ਇਸ ਤਰ੍ਹਾਂ ਭਾਰਤ ਵਿੱਚ ਚਾਹ ਦੀ ਸ਼ੁਰੂਆਤ ਹੋਈ।
ਇਸ ਤੋਂ ਬਾਅਦ 1835 ‘ਚ ਆਸਾਮ ਵਿੱਚ ਚਾਹ ਦੇ ਬਾਗ ਲਗਾਏ ਗਏ ਅਤੇ ਫਿਰ 1881 ਵਿੱਚ ਇੰਡੀਅਨ ਟੀ ਐਸੋਸੀਏਸ਼ਨ ਦੀ ਸਥਾਪਨਾ ਕੀਤੀ ਗਈ। ਇਸ ਕਾਰਨ ਚਾਹ ਦਾ ਉਤਪਾਦਨ ਭਾਰਤ ਵਿੱਚ ਹੀ ਨਹੀਂ ਸਗੋਂ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਵੀ ਫੈਲਿਆ। ਭਾਰਤ ਵਿੱਚ ਉੱਗਦੀ ਇਹ ਚਾਹ ਅੰਗਰੇਜ਼ਾਂ ਲਈ ਆਮਦਨ ਦਾ ਇੱਕ ਚੰਗਾ ਸਾਧਨ ਬਣ ਗਈ ਸੀ।
ਕਿਉਂ ਮਨਾਇਆ ਜਾਂਦਾ ਹੈ ਕੌਮਾਂਤਰੀ ਚਾਹ ਦਿਵਸ
ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਸੰਯੁਕਤ ਰਾਸ਼ਟਰ ਵੱਲੋਂ 21 ਮਈ ਨੂੰ ਅੰਤਰਰਾਸ਼ਟਰੀ ਚਾਹ ਦਿਵਸ ਵਜੋਂ ਮਨਾਉਣ ਦਾ ਕਾਰਨ ਇਹ ਹੈ ਕਿ ਜ਼ਿਆਦਾਤਰ ਚਾਹ ਉਤਪਾਦਕ ਦੇਸ਼ਾਂ ਵਿੱਚ ਚਾਹ ਉਤਪਾਦਨ ਦਾ ਮੌਸਮ ਮਈ ਵਿੱਚ ਸ਼ੁਰੂ ਹੁੰਦਾ ਹੈ।
ਅਚਾਨਕ ਹੋਈ ਸੀ ਚਾਹ ਦੀ ਖੋਜ
ਬਹੁਤ ਘੱਟ ਲੋਕ ਜਾਣਦੇ ਹੋਣਗੇ ਕਿ ਚਾਹ ਦਾ ਇਤਿਹਾਸ ਲਗਭਗ 5000 ਸਾਲ ਪੁਰਾਣਾ ਹੈ। ਚਾਹ ਦਾ ਇਤਿਹਾਸ ਚੀਨ ਨਾਲ ਸਬੰਧਤ ਹੈ। ਮੰਨਿਆ ਜਾਂਦਾ ਹੈ ਕਿ 2732 ਈਸਵੀ ਪੂਰਵ ਵਿੱਚ ਚੀਨ ਦੇ ਸ਼ਾਸਕ ਸ਼ੇਂਗ ਨੁਗ ਨੇ ਅਚਾਨਕ ਚਾਹ ਦੀ ਖੋਜ ਕੀਤੀ ਸੀ। ਦਰਅਸਲ, ਇੱਕ ਵਾਰ ਰਾਜੇ ਦੇ ਉਬਲਦੇ ਪਾਣੀ ਵਿੱਚ ਕੁਝ ਜੰਗਲੀ ਪੱਤੇ ਡਿੱਗ ਪਏ, ਜਿਸ ਤੋਂ ਬਾਅਦ ਅਚਾਨਕ ਪਾਣੀ ਦਾ ਰੰਗ ਬਦਲਣਾ ਸ਼ੁਰੂ ਹੋ ਗਿਆ ਅਤੇ ਪਾਣੀ ਵਿੱਚੋਂ ਚੰਗੀ ਖੂਸ਼ਬੂ ਆਉਣ ਲੱਗੀ। ਜਦੋਂ ਰਾਜੇ ਨੇ ਇਹ ਪਾਣੀ ਪੀਤਾ ਤਾਂ ਉਸ ਨੂੰ ਇਸ ਦਾ ਸੁਆਦ ਚੰਗਾ ਲੱਗਾ। ਇਸ ਦੇ ਨਾਲ ਹੀ ਉਹ ਇਸਨੂੰ ਪੀਂਦੇ ਹੀ ਤਾਜ਼ਗੀ ਅਤੇ ਊਰਜਾ ਦਾ ਅਹਿਸਾਸ ਹੋਇਆ ਅਤੇ ਇਸ ਤਰ੍ਹਾਂ ਅਚਾਨਕ ਚਾਹ ਸ਼ੁਰੂਆਤ ਹੋਈ। ਜਿਸ ਨੂੰ ਰਾਜੇ ਦੁਆਰਾ ਚਾਅ ਦਾ ਨਾਮ ਦਿੱਤਾ ਗਿਆ ਸੀ।
ਚਾਹ ਦੇ ਕਿੰਨੇ ਨਾਮ ਹਨ?
ਆਓ ਹੁਣ ਤੁਹਾਨੂੰ ਦੱਸਦੇ ਹਾਂ ਕਿ ਚਾਹ ਦੇ ਕਿੰਨ ਨਾਂ ਹਨ ਅਤੇ ਕਿੰਨੀਆਂ ਤਰ੍ਹਾਂ ਦੀ ਚਾਹ ਹੁੰਦੀ ਹੈ। ਹਰ ਇੱਕ ਚਾਹ ਦੇ ਆਪਣੇ ਵੱਖ ਵੱਖ ਫਾਇਦੇ ਹੁੰਦੇ ਹਨ।
ਇਹ ਵੀ ਪੜ੍ਹੋ: ਕੌਫੀ ਜਾਂ ਚਾਹ ਪੀਣ ਤੋਂ ਪਹਿਲਾਂ ਤੁਸੀ ਵੀ ਪੀਂਦੇ ਹੋ ਪਾਣੀ?
- PTC NEWS