International Women's Day : 'ਪਰਿਵਾਰ ਦੇ ਨਾਲ ਫ਼ਰਜ਼ ਵੀ...' ਪੰਜਾਬ ਪੁਲਿਸ 'ਚ ਤੈਨਾਤ ਨਵਦੀਪ ਕੌਰ ਨੇ ਮਾਪਿਆਂ ਨੂੰ ਦਿੱਤਾ ਸੁਨੇਹਾ
Womens Day Special Story : ਅੰਤਰਰਾਸ਼ਟਰੀ ਮਹਿਲਾ ਦਿਵਸ ਅੱਜ ਜਿੱਥੇ ਦੇਸ਼ ਭਰ ਵਿੱਚ ਮਨਾਇਆ ਜਾ ਰਿਹਾ ਹੈ, ਉੱਥੇ ਹੀ ਅੱਜ ਅਸੀਂ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਪੰਜਾਬ ਪੁਲਿਸ (Punjab Police) ਵਿੱਚ ਤੈਨਾਤ ਨਵਦੀਪ ਕੌਰ ਸਾਂਝ ਕੇਂਦਰ ਅਜਨਾਲਾ (Ajnala News) ਵਿੱਚ ਡਿਊਟੀ ਕਰ ਰਹੀ ਹੈ। ਨਵਦੀਪ ਕੌਰ ਜਿੱਥੇ ਆਪਣੇ ਪਰਿਵਾਰ ਦੀ ਸਾਂਭ-ਸੰਭਾਲ ਦੀ ਡਿਊਟੀ ਕਰਦੀ ਹੈ, ਉੱਥੇ ਹੀ ਪੰਜਾਬ ਪੁਲਿਸ ਵਿੱਚ ਵੀ ਇਮਾਨਦਾਰੀ ਨਾਲ ਆਪਣੀ ਡਿਊਟੀ ਕਰ ਰਹੀ ਹੈ।
ਨਵਦੀਪ ਕੌਰ ਨੇ ਕਿਹਾ ਕਿ ਮਹਿਲਾ ਦਿਵਸ ਉੱਪਰ ਉਨ੍ਹਾਂ ਨੂੰ ਬਹੁਤ ਮਾਣ ਹੈ ਕਿ ਉਹ ਇੱਕ ਮਹਿਲਾ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਜ਼ਿੰਦਗੀ ਬਹੁਤ ਸੰਘਰਸ਼ ਭਰੀ ਹੈ, ਜਿੱਥੇ ਹਰ ਰੋਜ਼ ਸਭ ਤੋਂ ਪਹਿਲਾਂ ਪਰਿਵਾਰ ਨੂੰ ਸੰਭਾਲਦੇ ਹਨ, ਆਪਣੇ ਬੱਚੇ ਨੂੰ ਸੰਭਾਲਦੇ ਹਨ, ਉਥੇ ਹੀ ਆਪਣੀ ਡਿਊਟੀ ਨੂੰ ਵੀ ਫਰਜ਼ ਸਮਝਦੇ ਹੋਏ ਪੂਰੀ ਇਮਾਨਦਾਰੀ ਨਾਲ ਕਰਦੇ ਹਨ।
ਉਨ੍ਹਾਂ ਦੱਸਿਆ ਕਿ ਅੱਜ ਭਾਰਤ ਅੰਦਰ ਮਹਿਲਾਵਾਂ ਬਹੁਤ ਵੱਡੇ ਪੱਧਰ 'ਤੇ ਤਰੱਕੀ ਕਰ ਰਹੀਆਂ ਹਨ ਅਤੇ ਹਰੇਕ ਪੱਧਰ ਉੱਪਰ ਮਹਿਲਾਵਾਂ ਪਹੁੰਚ ਗਈਆਂ ਹਨ, ਜਿਸ ਦੇ ਚਲਦੇ ਸਾਨੂੰ ਮਹਿਲਾਵਾਂ ਦਾ ਸਨਮਾਨ ਕਰਨਾ ਚਾਹੀਦਾ ਹੈ।
ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਲੋਕ ਜ਼ਿਆਦਾ ਤੋਂ ਜਿਆਦਾ ਆਪਣੀਆਂ ਬੱਚੀਆਂ ਨੂੰ ਪੜ੍ਹਾਉਣ ਤਾਂ ਜੋ ਉਹ ਇੱਕ ਚੰਗਾ ਮੁਕਾਮ ਹਾਸਿਲ ਕਰਕੇ ਆਪਣਾ ਤੇ ਆਪਣੇ ਮਾਤਾ-ਪਿਤਾ ਦਾ ਨਾਂ ਰੋਸ਼ਨ ਕਰ ਸਕਣ।
- PTC NEWS