Thu, Jul 18, 2024
Whatsapp

'Melodi' moment again: ਮੇਲੋਨੀ ਨੇ ਲਈ ਅਨੋਖੇ ਅੰਦਾਜ਼ 'ਚ ਸੈਲਫੀ, ਪੀਐੱਮ ਮੋਦੀ ਨੇ ਕਿਹਾ- ਭਾਰਤ-ਇਟਲੀ ਦੋਸਤੀ ਜ਼ਿੰਦਾਬਾਦ!

ਇਟਲੀ 'ਚ ਇੱਕ ਵਾਰ ਫਿਰ 'ਮੇਲੋਡੀ' ਪਲ ਦੇਖਣ ਨੂੰ ਮਿਲਿਆ ਜਦੋਂ ਇਟਲੀ ਦੀ ਪ੍ਰਧਾਨ ਮੰਤਰੀ ਜਾਰਜੀਆ ਮੇਲੋਨੀ ਨੇ ਪੀਐੱਮ ਮੋਦੀ ਨਾਲ ਸੈਲਫੀ ਲਈ।

Reported by:  PTC News Desk  Edited by:  Dhalwinder Sandhu -- June 15th 2024 02:03 PM -- Updated: June 15th 2024 04:01 PM
'Melodi' moment again: ਮੇਲੋਨੀ ਨੇ ਲਈ ਅਨੋਖੇ ਅੰਦਾਜ਼ 'ਚ ਸੈਲਫੀ, ਪੀਐੱਮ ਮੋਦੀ ਨੇ ਕਿਹਾ- ਭਾਰਤ-ਇਟਲੀ ਦੋਸਤੀ ਜ਼ਿੰਦਾਬਾਦ!

'Melodi' moment again: ਮੇਲੋਨੀ ਨੇ ਲਈ ਅਨੋਖੇ ਅੰਦਾਜ਼ 'ਚ ਸੈਲਫੀ, ਪੀਐੱਮ ਮੋਦੀ ਨੇ ਕਿਹਾ- ਭਾਰਤ-ਇਟਲੀ ਦੋਸਤੀ ਜ਼ਿੰਦਾਬਾਦ!

'Melodi' moment again: ਇਟਲੀ ਦੇ ਪ੍ਰਧਾਨ ਮੰਤਰੀ ਜਾਰਜੀਆ ਮੇਲੋਨੀ ਨੇ ਇਟਲੀ 'ਚ ਆਯੋਜਿਤ G7 ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਸੈਲਫੀ ਲਈ। ਇਸ ਸੈਲਫੀ 'ਚ ਦੋਵੇਂ ਆਗੂ ਮੁਸਕਰਾਉਂਦੇ ਨਜ਼ਰ ਆਏ। ਤੁਹਾਨੂੰ ਦੱਸ ਦੇਈਏ ਕਿ ਪਿਛਲੇ ਸਾਲ ਦਿੱਲੀ ਵਿੱਚ ਹੋਏ ਜੀ20 ਸੰਮੇਲਨ ਅਤੇ ਫਿਰ ਦੁਬਈ ਵਿੱਚ ਸੀਓਪੀ 28 ਵਿੱਚ ਮੁਲਾਕਾਤ ਕਰਨ ਵਾਲੇ ਦੋਵਾਂ ਨੇਤਾਵਾਂ ਦੀ ਦੋਸਤੀ ਨੂੰ ਲੈ ਕੇ ਆਨਲਾਈਨ ਮੀਮਜ਼ ਦਾ ਹੜ੍ਹ ਆ ਗਿਆ ਸੀ।

ਪ੍ਰਧਾਨ ਮੰਤਰੀ ਮੋਦੀ ਨੇ ਦਿੱਤੀ ਪ੍ਰਤੀਕਿਰਿਆ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਇਟਲੀ ਦੇ ਅਪੁਲੀਆ ਵਿੱਚ G7 ਸਿਖਰ ਸੰਮੇਲਨ ਵਿੱਚ ਇਤਾਲਵੀ ਹਮਰੁਤਬਾ ਜਾਰਜੀਆ ਮੇਲੋਨੀ ਨਾਲ ਆਪਣੀ ਵਾਇਰਲ ਸੈਲਫੀ ਵੀਡੀਓ 'ਤੇ ਪ੍ਰਤੀਕਿਰਿਆ ਦਿੱਤੀ।
ਮੇਲੋਨੀ ਦੁਆਰਾ ਆਪਣੇ ਐਕਸ ਹੈਂਡਲ 'ਤੇ ਸ਼ੇਅਰ ਕੀਤੇ ਵੀਡੀਓ ਦੇ ਜਵਾਬ ਵਿੱਚ, ਪ੍ਰਧਾਨ ਮੰਤਰੀ ਨੇ ਕੈਪਸ਼ਨ ਵਿੱਚ ਲਿਖਿਆ, "ਭਾਰਤ-ਇਟਲੀ ਦੋਸਤੀ ਜ਼ਿੰਦਾਬਾਦ!"

ਪਿਛਲੇ ਸਾਲ ਵੀ ਲਈ ਸੀ ਸੈਲਫੀ

ਪਿਛਲੇ ਸਾਲ ਦਸੰਬਰ 'ਚ ਵੀ ਦੋਹਾਂ ਨੇਤਾਵਾਂ ਨੇ ਦੁਬਈ 'ਚ 28ਵੀਂ ਕਾਨਫਰੰਸ ਆਫ ਪਾਰਟੀਜ਼ (COP28) ਦੌਰਾਨ ਸੈਲਫੀ ਲਈ ਸੀ। ਉਸ ਦੌਰਾਨ ਐਕਸ 'ਤੇ ਪੀਐਮ ਮੋਦੀ ਨਾਲ ਤਸਵੀਰ ਸ਼ੇਅਰ ਕਰਦੇ ਹੋਏ ਮੇਲੋਨੀ ਨੇ ਲਿਖਿਆ ਸੀ, ''COP28 'ਤੇ ਚੰਗੇ ਦੋਸਤ, ਮੇਲੋਡੀ''।

ਪੀਐਮ ਮੋਦੀ ਅਤੇ ਮੇਲੋਨੀ ਦੀ ਮੁਲਾਕਾਤ

ਪ੍ਰਧਾਨ ਮੰਤਰੀ ਮੋਦੀ ਨੇ ਇਟਲੀ 'ਚ ਜੀ-7 ਸੰਮੇਲਨ ਦੌਰਾਨ ਮੇਲੋਨੀ ਨਾਲ ਦੁਵੱਲੀ ਬੈਠਕ ਕੀਤੀ ਅਤੇ ਦੋਹਾਂ ਦੇਸ਼ਾਂ ਵਿਚਾਲੇ ਰੱਖਿਆ ਅਤੇ ਸੁਰੱਖਿਆ ਸਹਿਯੋਗ 'ਤੇ ਚਰਚਾ ਕੀਤੀ। ਮੀਟਿੰਗ ਦੇ ਸਬੰਧ ਵਿੱਚ ਵਿਦੇਸ਼ ਮੰਤਰਾਲੇ ਨੇ ਇੱਕ ਅਧਿਕਾਰਤ ਰਿਲੀਜ਼ ਵਿੱਚ ਕਿਹਾ, 'ਦੋਵਾਂ ਪੱਖਾਂ ਨੇ ਦੁਵੱਲੇ ਰੱਖਿਆ ਅਤੇ ਸੁਰੱਖਿਆ ਸਹਿਯੋਗ 'ਤੇ ਚਰਚਾ ਕੀਤੀ ਅਤੇ ਰੱਖਿਆ ਉਦਯੋਗਿਕ ਸਹਿਯੋਗ ਨੂੰ ਹੋਰ ਵਧਾਉਣ ਦੀ ਉਮੀਦ ਪ੍ਰਗਟਾਈ। 

ਪ੍ਰਧਾਨ ਮੰਤਰੀ ਮੇਲੋਨੀ ਦੇ ਸੱਦੇ 'ਤੇ ਇਟਲੀ ਗਏ ਸਨ PM ਮੋਦੀ

ਵਰਣਨਯੋਗ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੇ ਇਟਲੀ ਦੇ ਪ੍ਰਧਾਨ ਮੰਤਰੀ ਮੇਲੋਨੀ ਦੇ ਸੱਦੇ 'ਤੇ ਇਟਲੀ ਦੇ ਅਪੁਲੀਆ 'ਚ ਜੀ-7 ਸੰਮੇਲਨ 'ਚ ਹਿੱਸਾ ਲਿਆ ਸੀ। ਜੀ-7 ਸਿਖਰ ਸੰਮੇਲਨ ਵਿੱਚ ਭਾਰਤ ਦੀ ਇਹ 11ਵੀਂ ਅਤੇ ਪ੍ਰਧਾਨ ਮੰਤਰੀ ਮੋਦੀ ਦੀ ਲਗਾਤਾਰ ਪੰਜਵੀਂ ਸ਼ਮੂਲੀਅਤ ਸੀ।

ਇਹ ਵੀ ਪੜੋ: G7 Summit: G7 'ਚ ਹਿੱਸਾ ਲੈਣ ਤੋਂ ਬਾਅਦ PM ਮੋਦੀ ਭਾਰਤ ਲਈ ਰਵਾਨਾ, ਨਿੱਝਰ-ਪੰਨੂ ਵਿਵਾਦ ਵਿਚਾਲੇ ਟਰੂਡੋ-ਬਿਡੇਨ ਨਾਲ ਵੀ ਮੁਲਾਕਾਤ

- PTC NEWS

Top News view more...

Latest News view more...

PTC NETWORK