Fri, Jul 10, 2026
Whatsapp

Jagraon : ਜਗਰਾਓਂ ਦਾ ਫੌਜੀ ਜਵਾਨ ਡਿਊਟੀ ਦੌਰਾਨ ਹੋਇਆ ਸ਼ਹੀਦ, ਦੋ ਮਾਸੂਮ ਧੀਆਂ ਦਾ ਪਿਤਾ ਸੀ ਸਿਕੰਦਰ ਸਿੰਘ

Jagraon : ਫੌਜੀ ਸ਼ਹੀਦ ਸਿਕੰਦਰ ਸਿੰਘ ਦੀ ਮ੍ਰਿਤਕ ਦੇਹ ਪਿੰਡ ਪੁੱਜੀ ਤਾਂ ਸ਼ਹੀਦ ਦੀ ਪਤਨੀ ਰਮਨਜੀਤ ਕੌਰ ਦਾ ਰੋ-ਰੋ ਬੁਰਾ ਹਾਲ ਹੋ ਗਿਆ। ਆਪਣੇ ਸ਼ਹੀਦ ਪਤੀ ਕੋਲ ਦੋਵੇਂ ਮਾਸੂਮ ਬੱਚੀਆਂ ਜਿਨ੍ਹਾਂ ਦੀ ਉਮਰ ਢਾਈ ਸਾਲ ਅਤੇ ਇੱਕ ਦੀ 8 ਮਹੀਨੇ ਹੈ।

Reported by:  PTC News Desk  Edited by:  KRISHAN KUMAR SHARMA -- July 10th 2026 02:56 PM
Jagraon : ਜਗਰਾਓਂ ਦਾ ਫੌਜੀ ਜਵਾਨ ਡਿਊਟੀ ਦੌਰਾਨ ਹੋਇਆ ਸ਼ਹੀਦ, ਦੋ ਮਾਸੂਮ ਧੀਆਂ ਦਾ ਪਿਤਾ ਸੀ ਸਿਕੰਦਰ ਸਿੰਘ

Jagraon : ਜਗਰਾਓਂ ਦਾ ਫੌਜੀ ਜਵਾਨ ਡਿਊਟੀ ਦੌਰਾਨ ਹੋਇਆ ਸ਼ਹੀਦ, ਦੋ ਮਾਸੂਮ ਧੀਆਂ ਦਾ ਪਿਤਾ ਸੀ ਸਿਕੰਦਰ ਸਿੰਘ

ਜਗਰਾਓਂ ਦੇ ਨੇੜਲੇ ਪਿੰਡ ਗੱਗੜਾ ਤੋਂ ਇੱਕ ਬੇਹੱਦ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਦੇਸ਼ ਦੀ ਰੱਖਿਆ ਕਰਦਿਆਂ ਡਿਊਟੀ 'ਤੇ ਤਾਇਨਾਤ ਭਾਰਤੀ ਫੌਜ ਦੇ ਬਹਾਦਰ ਜਵਾਨ ਨਾਇਕ ਟੀ.ਐਸ. ਸਿਕੰਦਰ ਸਿੰਘ ਦਾ ਦਿੱਲੀ ਵਿੱਚ ਡਿਊਟੀ ਦੌਰਾਨ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। 33 ਸਾਲਾ ਇਸ ਵੀਰ ਜਵਾਨ ਦੀ ਮੌਤ ਦੀ ਖ਼ਬਰ ਨਾਲ ਪੂਰਾ ਇਲਾਕਾ ਸੋਗ ਵਿੱਚ ਡੁੱਬ ਗਿਆ ਹੈ।

ਭਾਰਤੀ ਫੌਜ ਦੀ 5 ਸਿੱਖ ਲਾਈਟ ਇਨਫੈਂਟਰੀ ਵਿੱਚ ਸੇਵਾ ਨਿਭਾ ਰਹੇ ਨਾਇਕ ਟੀ.ਐਸ. ਸਿਕੰਦਰ ਸਿੰਘ ਲਗਭਗ 16 ਸਾਲ ਪਹਿਲਾਂ ਇੱਕ ਸਧਾਰਨ ਮਜ਼ਦੂਰ ਪਰਿਵਾਰ ਤੋਂ ਉੱਠ ਕੇ ਫੌਜ ਵਿੱਚ ਭਰਤੀ ਹੋਏ ਸਨ। ਆਪਣੀ ਮਿਹਨਤ, ਅਨੁਸ਼ਾਸਨ ਅਤੇ ਦੇਸ਼-ਭਗਤੀ ਦੇ ਜਜ਼ਬੇ ਨਾਲ ਉਨ੍ਹਾਂ ਨੇ ਫੌਜ ਵਿੱਚ ਵੱਖਰੀ ਪਛਾਣ ਬਣਾਈ।


ਤਿੰਨ ਨਰਾਵਾਂ ਵਿਚੋਂ ਸਭ ਤੋਂ ਵੱਡਾ ਸੀ ਸਿਕੰਦਰ ਸਿੰਘ

ਤਿੰਨ ਭਰਾਵਾਂ ਵਿੱਚ ਸਭ ਤੋਂ ਵੱਡੇ ਸਿਕੰਦਰ ਸਿੰਘ ਨੇ ਛੋਟੀ ਉਮਰ ਵਿੱਚ ਹੀ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਸੰਭਾਲੀਆਂ। ਕਰੀਬ ਪੰਜ ਸਾਲ ਪਹਿਲਾਂ ਉਨ੍ਹਾਂ ਦਾ ਵਿਆਹ ਹੋਇਆ ਸੀ, ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਉਨ੍ਹਾਂ ਦੇ ਅਚਾਨਕ ਵਿਛੋੜੇ ਨਾਲ ਪਤਨੀ ਦਾ ਸੁਹਾਗ ਉਜੜ ਗਿਆ, ਜਦਕਿ ਦੋ ਮਾਸੂਮ ਧੀਆਂ ਹਮੇਸ਼ਾ ਲਈ ਪਿਤਾ ਦੇ ਪਿਆਰ ਤੋਂ ਵਾਂਝੀਆਂ ਹੋ ਗਈਆਂ।

ਦੋ ਮਾਸੂਮ ਧੀਆਂ ਦਾ ਪਿਤਾ ਸੀ 33 ਸਾਲਾ ਫੌਜੀ

ਅੱਜ ਜਦੋਂ ਫੌਜੀ ਸ਼ਹੀਦ ਸਿਕੰਦਰ ਸਿੰਘ ਦੀ ਮ੍ਰਿਤਕ ਦੇਹ ਪਿੰਡ ਪੁੱਜੀ ਤਾਂ ਸ਼ਹੀਦ ਦੀ ਪਤਨੀ ਰਮਨਜੀਤ ਕੌਰ ਦਾ ਰੋ-ਰੋ ਬੁਰਾ ਹਾਲ ਹੋ ਗਿਆ। ਆਪਣੇ ਸ਼ਹੀਦ ਪਤੀ ਕੋਲ ਦੋਵੇਂ ਮਾਸੂਮ ਬੱਚੀਆਂ ਜਿਨ੍ਹਾਂ ਦੀ ਉਮਰ ਢਾਈ ਸਾਲ ਅਤੇ ਇੱਕ ਦੀ 8 ਮਹੀਨੇ ਹੈ। ਉਨ੍ਹਾਂ ਦੋਵੇਂ ਧੀਆਂ ਨੂੰ ਲੈ ਕੇ ਬੈਠੀ ਪਤਨੀ ਨੂੰ ਜਿੱਥੇ ਆਪਣੇ ਪਤੀ ਦੀ ਸ਼ਹਾਦਤ 'ਤੇ ਮਾਣ ਦਿਖਾਈ ਦਿੱਤਾ, ਉੱਥੇ ਹੀ ਉਸ ਦੀਆਂ ਅੱਖਾਂ ਦੇ ਹੰਝੂਆਂ ਨੇ ਇਸ ਮੌਕੇ ਮੌਜੂਦ  ਸਭ ਦੀਆਂ ਅੱਖਾਂ ਨਮ ਕਰ ਦਿੱਤੀਆਂ।

ਇਹ ਵੀ ਪੜ੍ਹੋ... ਪੰਜਾਬ ਦੇ ਹਜ਼ਾਰਾਂ ਸੇਵਾਮੁਕਤ ਕਰਮਚਾਰੀਆਂ ਲਈ ਵੱਡੀ ਖ਼ਬਰ, ਸਰਕਾਰ ਵੱਲੋਂ ਗਰੈਚੂਟੀ ਤੇ ਲੀਵ ਐਨਕੈਸ਼ਮੈਂਟ ਦਾ ਮਿਲੇਗਾ ਲਾਭ

ਫੌਜੀ ਸਨਮਾਨਾਂ ਹੇਠ ਹੋਇਆ ਸਸਕਾਰ

ਅੰਤਿਮ ਸੰਸਕਾਰ ਮੌਕੇ ਜਿੱਥੇ ਪੂਰਾ ਪਿੰਡ ਪੁੱਜਿਆ ਹੋਇਆ ਸੀ, ਉੱਥੇ ਹੀ 5 ਸਿੱਖ ਲਾਈਟ ਇਨਫੈਂਟਰੀ ਦੀ ਬਟਾਲੀਅਨ ਦੇ ਕੈਪਟਨ ਰੌਬਿਨ ਸਿੰਘ ਅਤੇ ਸੂਬੇਦਾਰ ਗੁਰਮੀਤ ਸਿੰਘ ਵੱਲੋਂ ਪੂਰੇ ਸੈਨਿਕ ਸਨਮਾਨ ਨਾਲ ਆਪਣੇ ਸਾਥੀ ਸ਼ਹੀਦ ਫੌਜੀ ਜਵਾਨ ਸਿਕੰਦਰ ਸਿੰਘ ਨੂੰ ਫੌਜੀ ਟੁਕੜੀ ਰਾਹੀਂ ਸਲਾਮੀ ਅਤੇ ਅੰਤਿਮ ਰਸਮਾਂ ਪੂਰੇ ਫੌਜੀ ਸਨਮਾਨ ਨਾਲ ਪੂਰੀਆਂ ਕੀਤੀਆਂ ਜਿੱਥੇ ਵੱਡੀ ਗਿਣਤੀ ਵਿੱਚ ਲੋਕ ਆਪਣੇ ਵੀਰ ਸਪੂਤ ਨੂੰ ਅੰਤਿਮ ਵਿਦਾਈ ਦੇਣ ਲਈ ਪੁੱਜੇ।ਸ਼ਹੀਦ ਸਿਕੰਦਰ ਸਿੰਘ ਦੀ ਚਿਤਾ ਨੂੰ ਅਗਨੀ ਉਨ੍ਹਾਂ ਦੇ ਭਰਾ ਵੱਲੋਂ ਦਿੱਤੀ ਗਈ।

ਪਰਿਵਾਰ ਵੱਲੋਂ ਸਰਕਾਰ ਨੂੰ ਗੁਹਾਰ

ਦੇਸ਼ ਦੀ ਸੇਵਾ ਕਰਦਿਆਂ ਇਸ ਵੀਰ ਜਵਾਨ ਦੀ ਵਿਦਾਈ ਨੇ ਪੂਰੇ ਇਲਾਕੇ ਨੂੰ ਗਮਗੀਨ ਕਰ ਦਿੱਤਾ ਹੈ। ਨਾਇਕ ਟੀ.ਐਸ. ਸਿਕੰਦਰ ਸਿੰਘ ਭਾਵੇਂ ਅੱਜ ਸਾਡੇ ਵਿਚ ਨਹੀਂ ਰਹੇ, ਪਰ ਉਨ੍ਹਾਂ ਦੀ ਦੇਸ਼ਭਗਤੀ, ਫ਼ਰਜ਼ ਪ੍ਰਤੀ ਸਮਰਪਣ ਅਤੇ ਕੁਰਬਾਨੀ ਦੀ ਮਿਸਾਲ ਹਮੇਸ਼ਾ ਲੋਕਾਂ ਦੇ ਦਿਲਾਂ ਵਿੱਚ ਜ਼ਿੰਦਾ ਰਹੇਗੀ।

ਸ਼ਹੀਦ ਪਰਿਵਾਰ ਨੇ ਦੱਸਿਆ ਕਿ ਖੁਦ ਸ਼ਹੀਦ ਸਿਕੰਦਰ ਸਿੰਘ ਵੱਲੋਂ ਆਪਣੇ ਵਿਆਹ ਤੋਂ ਬਾਅਦ ਆਪਣੀ ਪਤਨੀ ਰਮਨਜੀਤ ਕੌਰ ਨੂੰ ਬੀ.ਏ., ਐਮ.ਏ. ਤੇ ਬੀ.ਐੱਡ ਕਰਵਾਈ। ਪਰਿਵਾਰ ਦੀ ਮੰਗ ਹੈ ਕਿ ਸ਼ਹੀਦ ਦੀ ਪਤਨੀ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ, ਤਾਂ ਜੋ ਛੋਟੀਆਂ ਬੱਚੀਆਂ ਦਾ ਭਵਿੱਖ ਸਵਾਰਿਆ ਜਾ ਸਕੇ।‌

ਕਬੱਡੀ ਜਗਤ ਨੂੰ ਵੱਡਾ ਝਟਕਾ ! ਅੰਤਰਰਾਸ਼ਟਰੀ ਕਬੱਡੀ ਖਿਡਾਰੀ ਤੇ ਕੋਚ ਗੋਪੀ ਧੂੜਕੋਟ ਦਾ ਦੇਹਾਂਤ

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK