Sun, Apr 2, 2023
Whatsapp

ਜਲੰਧਰ: ਨੌਜਵਾਨ ਨੇ ਪੁਰਾਣੀ ਮੰਗੇਤਰ ਦੀ ਮੌਤ ਦੀ ਰਚੀ ਸਾਜਿਸ਼

ਲੋਹੀਆਂ ਖ਼ਾਸ ਦੇ ਸੁਲਤਾਨਪਰ ਵਾਲੀ ਸੜਕ 'ਤੇ ਕਾਰ ਐਕਸੀਡੈਂਟ ਵਿੱਚ ਲੜਕੀ ਦੀ ਮੌਤ ਹੋ ਜਾਣ 'ਤੇ ਲੜਕੀ ਦੇ ਪਰਿਵਾਰ ਬਲਵਿੰਦਰ ਸਿੰਘ ਪੁੱਤਰ ਗੁਰਮੁੱਖ ਸਿੰਘ ਵਾਸੀ ਪਿੰਡ ਠੱਟਾ ਪੁਰਾਣਾ ਵੱਲੋਂ ਥਾਣਾ ਮੁੱਖੀ ਲੋਹੀਆਂ ਸੁਰਜੀਤ ਸਿੰਘ ਪੱਡਾ ਨੂੰ ਬਿਆਨ ਦਰਜ ਕਰਵਾਉਦੇ ਹੋਏ ਕਿਹਾ ਕਿ ਉਹਨਾਂ ਦੀ ਲੜਕੀ ਸਰਬਜੀਤ ਕੌਰ ਦੀ ਤਿਨ ਸਾਲ ਪਹਿਲਾ ਸਿਮਰਜੀਤ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਪਿੰਡ ਫੱਤੂਵਾਲ ਨਾਲ ਮੰਗਣੀ ਹੋਈ ਸੀ।

Written by  Jasmeet Singh -- March 05th 2023 02:45 PM -- Updated: March 05th 2023 02:46 PM
ਜਲੰਧਰ: ਨੌਜਵਾਨ ਨੇ ਪੁਰਾਣੀ ਮੰਗੇਤਰ ਦੀ ਮੌਤ ਦੀ ਰਚੀ ਸਾਜਿਸ਼

ਜਲੰਧਰ: ਨੌਜਵਾਨ ਨੇ ਪੁਰਾਣੀ ਮੰਗੇਤਰ ਦੀ ਮੌਤ ਦੀ ਰਚੀ ਸਾਜਿਸ਼

ਜਲੰਧਰ: ਲੋਹੀਆਂ ਖ਼ਾਸ ਦੇ ਸੁਲਤਾਨਪਰ ਵਾਲੀ ਸੜਕ 'ਤੇ ਕਾਰ ਐਕਸੀਡੈਂਟ ਵਿੱਚ ਲੜਕੀ ਦੀ ਮੌਤ ਹੋ ਜਾਣ 'ਤੇ ਲੜਕੀ ਦੇ ਪਰਿਵਾਰ ਬਲਵਿੰਦਰ ਸਿੰਘ ਪੁੱਤਰ ਗੁਰਮੁੱਖ ਸਿੰਘ ਵਾਸੀ ਪਿੰਡ ਠੱਟਾ ਪੁਰਾਣਾ ਵੱਲੋਂ ਥਾਣਾ ਮੁੱਖੀ ਲੋਹੀਆਂ ਸੁਰਜੀਤ ਸਿੰਘ ਪੱਡਾ ਨੂੰ ਬਿਆਨ ਦਰਜ ਕਰਵਾਉਦੇ ਹੋਏ ਕਿਹਾ ਕਿ ਉਹਨਾਂ ਦੀ ਲੜਕੀ ਸਰਬਜੀਤ ਕੌਰ ਦੀ ਤਿਨ ਸਾਲ ਪਹਿਲਾ ਸਿਮਰਜੀਤ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਪਿੰਡ ਫੱਤੂਵਾਲ ਨਾਲ ਮੰਗਣੀ ਹੋਈ ਸੀ। ਹੁਣ ਉਹ ਵਿਆਹ ਦੇ ਲਾਰੇ ਲਾਉਂਦਾ ਰਿਹਾ ਅਤੇ ਪੰਦਰਾਂ ਦਿਨ ਪਹਿਲਾਂ ਉਸ ਨੇ ਕਿਸੇ ਹੋਰ ਲੜਕੀ ਨਾਲ ਵਿਆਹ ਕਰਵਾ ਲਿਆ ਅਤੇ ਸਰਬਜੀਤ ਕੌਰ ਤੋਂ ਪਿੱਛਾ ਛੜਵਾਉਣ ਲਈ ਆਪਣੀ ਕਾਰ ਵਿੱਚ ਬੈਠਾ ਕੇ ਲੈ ਗਿਆ ਤੇ ਲੋਹੀਆਂ ਖ਼ਾਸ ਦੇ ਨਜ਼ਦੀਕ ਜਾ ਕੇ ਕਾਰ ਕਿੱਕਰ ਵਿੱਚ ਮਾਰ ਕੇ ਫਰਜ਼ੀ ਐਕਸੀਡੈਂਟ ਕਰ ਦਿੱਤਾ। ਉਨ੍ਹਾਂ ਇਲਜ਼ਾਮ ਲਾਇਆ ਕਿ ਇਸ ਮਗਰੋਂ ਉਹ ਲੜਕੀ ਨੂੰ ਲੋਹੀਆਂ ਦੇ ਜੋਸਨ ਹਸਪਤਾਲ ਵਿੱਚ ਦਾਖ਼ਲ ਕਰਵਾ ਕੇ ਫ਼ਰਾਰ ਹੋ ਗਿਆ। ਜਿੱਥੇ ਇਲਾਜ ਦੌਰਾਨ ਲੜਕੀ ਦੀ ਮੌਤ ਹੋ ਗਈ। ਲੜਕੀ ਪਰਿਵਾਰ ਇਨਸਾਫ਼ ਲੈਣ ਲਈ ਥਾਣਾ ਲੋਹੀਆਂ ਪੁੱਜੇ। ਥਾਣਾ ਮੁੱਖੀ ਲੋਹੀਆਂ ਸੁਰਜੀਤ ਸਿੰਘ ਪੱਡਾ ਨੇ ਸਿਮਰਜੀਤ ਸਿੰਘ ਨੂੰ ਕਾਰ ਸਮੇਤ ਕਾਬੂ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


- PTC NEWS

adv-img

Top News view more...

Latest News view more...