Sun, Jul 21, 2024
Whatsapp

ਰੈਸਲਿੰਗ ਦੇ ਦਿੱਗਜ਼ John Cena ਨੇ WWE ਤੋਂ ਸੰਨਿਆਸ ਦਾ ਕੀਤਾ ਐਲਾਨ, 16 ਵਾਰ ਜਿੱਤ ਚੁੱਕੇ ਹਨ ਚੈਂਪੀਅਨ ਦਾ ਖਿਤਾਬ

John Cena retirement : 47 ਸਾਲ ਦੇ ਜੌਨ ਸੀਨਾ ਨੇ ਹੁਣ ਤੱਕ ਆਪਣੇ ਕਰੀਅਰ ਵਿੱਚ 16 ਵਾਰ ਚੈਂਪੀਅਨ ਰਹਿਣ ਦਾ ਮਾਣ ਹਾਸਲ ਕੀਤਾ ਹੈ। ਜੌਨ ਸੀਨਾ ਨੇ ਖੁਲਾਸਾ ਕੀਤਾ ਕਿ ਪੇਸ਼ੇਵਰ ਕੁਸ਼ਤੀ ਵਿੱਚ 2025 ਉਨ੍ਹਾਂ ਦਾ ਆਖਰੀ ਸਾਲ ਹੋਵੇਗਾ।

Reported by:  PTC News Desk  Edited by:  KRISHAN KUMAR SHARMA -- July 07th 2024 07:45 PM -- Updated: July 07th 2024 08:07 PM
ਰੈਸਲਿੰਗ ਦੇ ਦਿੱਗਜ਼ John Cena ਨੇ WWE ਤੋਂ ਸੰਨਿਆਸ ਦਾ ਕੀਤਾ ਐਲਾਨ, 16 ਵਾਰ ਜਿੱਤ ਚੁੱਕੇ ਹਨ ਚੈਂਪੀਅਨ ਦਾ ਖਿਤਾਬ

ਰੈਸਲਿੰਗ ਦੇ ਦਿੱਗਜ਼ John Cena ਨੇ WWE ਤੋਂ ਸੰਨਿਆਸ ਦਾ ਕੀਤਾ ਐਲਾਨ, 16 ਵਾਰ ਜਿੱਤ ਚੁੱਕੇ ਹਨ ਚੈਂਪੀਅਨ ਦਾ ਖਿਤਾਬ

John Cena retirement : ਵਿਸ਼ਵ ਰੈਸਲਿੰਗ ਚੈਂਪੀਅਨਸ਼ਿਪ ਦੇ ਦਿੱਗਜ਼ ਖਿਡਾਰੀ ਜੌਨ ਸੀਨਾ ਨੇ ਡਬਲਯੂਡਬਲਯੂਈ ਤੋਂ ਸੰਨਿਆਸ ਦਾ ਐਲਾਨ ਕਰ ਦਿੱਤਾ ਹੈ। 47 ਸਾਲ ਦੇ ਜੌਨ ਸੀਨਾ ਨੇ ਹੁਣ ਤੱਕ ਆਪਣੇ ਕਰੀਅਰ ਵਿੱਚ 16 ਵਾਰ ਚੈਂਪੀਅਨ ਰਹਿਣ ਦਾ ਮਾਣ ਹਾਸਲ ਕੀਤਾ ਹੈ। ਜੌਨ ਸੀਨਾ ਨੇ ਖੁਲਾਸਾ ਕੀਤਾ ਕਿ ਪੇਸ਼ੇਵਰ ਕੁਸ਼ਤੀ ਵਿੱਚ 2025 ਉਨ੍ਹਾਂ ਦਾ ਆਖਰੀ ਸਾਲ ਹੋਵੇਗਾ। ਉਹ ਸਾਲ ਦੇ ਪਹਿਲੇ ਰਾਅ ਐਪੀਸੋਡ 'ਚ ਨਜ਼ਰ ਆਉਣਗੇ, ਜੋ ਨੈੱਟਫਲਿਕਸ 'ਤੇ ਵੀ WWE ਦੀ ਸ਼ੁਰੂਆਤ ਕਰੇਗਾ। ਜੌਨ ਸੀਨਾ ਮਾਰਚ ਵਿੱਚ ਐਲੀਮੀਨੇਸ਼ਨ ਚੈਂਬਰ ਵਿੱਚ ਆਪਣਾ ਆਖਰੀ ਡਬਲਯੂਡਬਲਯੂਈ ਰੈਸਲਮੇਨੀਆ ਮੈਚ ਅਤੇ ਫਰਵਰੀ ਵਿੱਚ ਲਾਸ ਵੇਗਾਸ ਵਿੱਚ ਰਾਇਲ ਰੰਬਲ ਵਿੱਚ ਕੁਸ਼ਤੀ ਕਰਨਗੇ।

ਜੌਨ ਸੀਨਾ ਨੇ ਆਪਣੇ ਕਰੀਅਰ ਦਾ ਸਭ ਤੋਂ ਹੈਰਾਨ ਕਰਨ ਵਾਲਾ ਪ੍ਰੋਮੋ ਦਿੰਦੇ ਹੋਏ ਕਿਹਾ, "ਅੱਜ ਰਾਤ ਮੈਂ WWE ਤੋਂ ਸੰਨਿਆਸ ਲੈਣ ਦਾ ਅਧਿਕਾਰਤ ਐਲਾਨ ਕਰ ਰਿਹਾ ਹਾਂ।" ਡਬਲਯੂਡਬਲਯੂਈ ਕ੍ਰਿਏਟਿਵ ਹੈੱਡ ਪੌਲ 'ਟ੍ਰਿਪਲ ਐਚ' ਲੇਵੇਸਕ ਨੇ ਇੱਕ ਛੋਟੀ ਵੀਡੀਓ ਕਲਿੱਪ ਟਵੀਟ ਕੀਤੀ, ਜਿਸ ਵਿੱਚ ਉਹ ਅਤੇ ਸੀਨਾ ਬੈਕਸਟੇਜ 'ਤੇ ਜੱਫੀ ਪਾਉਂਦੇ ਹੋਏ ਦਿਖਾਈ ਦੇ ਰਹੇ ਹਨ ਅਤੇ ਕੈਪਸ਼ਨ ਵਿੱਚ ਲਿਖਿਆ, 'The Greatest of All Time।'


ਜੌਨ ਸੀਨਾ ਮਸ਼ਹੂਰ ਸੁਪਰਸਟਾਰ ਹੋਣ ਦੇ ਨਾਲ-ਨਾਲ ਸਭ ਤੋਂ ਅਮੀਰ ਰੈਸਲਰਾਂ ਵਿੱਚੋਂ ਇੱਕ ਹੈ। ਇਕ ਰਿਪੋਰਟ ਮੁਤਾਬਕ ਉਨ੍ਹਾਂ ਦੀ ਜਾਇਦਾਦ ਕਰੀਬ 600 ਕਰੋੜ ਰੁਪਏ ਹੈ। ਉਹ ਸਿਰਫ ਡਵੇਨ "ਦਿ ਰੌਕ" ਜੌਨਸਨ ਤੋਂ ਪਿੱਛੇ ਹੈ। ਦੱਸ ਦੇਈਏ ਕਿ ਜੌਨ ਨਾ ਸਿਰਫ ਇੱਕ ਰੈਸਲਰ ਹੈ ਬਲਕਿ ਇੱਕ ਅਦਾਕਾਰ, ਰੈਪਰ ਅਤੇ ਟੈਲੀਵਿਜ਼ਨ ਸ਼ਖਸੀਅਤ ਵੀ ਹੈ।

- PTC NEWS

Top News view more...

Latest News view more...

PTC NETWORK