Kanchanpreet ਕੇਸ ’ਚ ਅਦਾਲਤ ਦਾ ਫ਼ਰਮਾਨ ,ਅੱਜ ਰਾਤ 8 ਵਜੇ ਤਰਨਤਾਰਨ ਕੋਰਟ ’ਚ ਹੋਵੇਗੀ ਸੁਣਵਾਈ
Kanchanpreet arrested Case : ਮਹਿਲਾ ਅਕਾਲੀ ਆਗੂ ਕੰਚਨਪ੍ਰੀਤ ਕੌਰ ਕੇਸ ’ਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਦਾ ਫ਼ਰਮਾਨ ਆਇਆ ਹੈ। ਹਾਈਕੋਰਟ ਨੇ ਕਿਹਾ ਹੈ ਕਿ ਰਾਤ 8 ਵਜੇ ਤਰਨ ਤਾਰਨ ਦੀ ਜ਼ਿਲ੍ਹਾ ਅਦਾਲਤ 'ਚ ਮਾਮਲੇ ਦੀ ਸੁਣਵਾਈ ਹੋਵੇਗੀ। ਕੰਚਨਪ੍ਰੀਤ ਕੌਰ ਦੇ ਵਕੀਲ ਅਰਸ਼ਦੀਪ ਸਿੰਘ ਕਲੇਰ ਨੇ ਇਹ ਜਾਣਕਾਰੀ ਦਿੱਤੀ ਹੈ।
ਅਦਾਲਤ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਉਨ੍ਹਾਂ ਚਿਰ ਸੁਣਵਾਈ ਨਹੀਂ ਹੁੰਦੀ ,ਜਿਨ੍ਹਾਂ ਸਮਾਂ ਕੰਚਨਪ੍ਰੀਤ ਕੌਰ ਦੇ ਵਕੀਲ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਤੇ ਦਮਨਪ੍ਰੀਤ ਸੋਬਤੀ ਤਰਨਤਾਰਨ ਨਹੀਂ ਪਹੁੰਚ ਜਾਂਦੇ। ਅਰਸ਼ਦੀਪ ਕਲੇਰ ਅਤੇ ਵਕੀਲ ਦਮਨਪ੍ਰੀਤ ਸੋਬਤੀ ਓਥੇ ਜਾ ਕੇ ਇਸ ਕੇਸ ਦੀ ਪੈਰਵੀ ਕਰਨਗੇ। ਉਨ੍ਹਾਂ ਸਮਾਂ ਕੰਚਨਪ੍ਰੀਤ ਕੌਰ ਪੁਲਿਸ ਕਸਟੱਡੀ ਦੀ ਥਾਂ ਨਿਆਂਇਕ ਦੇਖ-ਰੇਖ ’ਚ ਰਹਿਣਗੇ। ਕੰਚਨਪ੍ਰੀਤ ਦੀ ਗ੍ਰਿਫਤਾਰੀ ਨੂੰ ਲੈ ਕੇ ਹਾਈਕੋਰਟ ਵਿੱਚ ਪਟੀਸ਼ਨ ਦਾਖਿਲ ਕੀਤੀ ਗਈ ਸੀ।
ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਲੀਗਲ ਸੈਲ ਦੇ ਮੁਖੀ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ, ਸੂਬੇ ਦੇ ਡੀ ਜੀ ਪੀ ਅਤੇ ਉਚ ਪੁਲਿਸ ਅਧਿਕਾਰੀਆਂ ਨੇ ਕੰਚਨਪ੍ਰੀਤ ਕੌਰ ਖਿਲਾਫ ਦਰਜ ਚਾਰ ਕੇਸਾਂ ਵਿਚ ਉਹਨਾਂ ਨੂੰ ਅੰਤਰਿਮ ਜ਼ਮਾਨਤ ਦਿੱਤੀ ਹੈ ਪਰ ਹੁਣ ਇਕ ਹੋਰ ਮਾਮਲੇ ਵਿਚ ਗੈਰ ਜ਼ਮਾਨਤੀ ਧਾਰਾਵਾਂ ਉਹਨਾਂ ਖਿਲਾਫ ਲਗਾ ਦਿੱਤੀਆਂ ਗਈਆਂ ਹਨ। ਉਹਨਾਂ ਕਿਹਾ ਕਿ ਸਪਸ਼ਟ ਹੈ ਕਿ ਆਪ ਸਰਕਾਰ ਨੇ ਪੁਲਿਸ ’ਤੇ ਕੰਚਨਪ੍ਰੀਤ ਨੂੰ ਬਦਲਾਖੋਰੀ ਦੇ ਮਾਮਲੇ ਵਿਚ ਗ੍ਰਿਫਤਾਰ ਕਰਨ ਲਈ ਦਬਾਅ ਬਣਾਇਆ।
ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੇ ਦੱਸਿਆ ਕਿ ਉਹਨਾਂ ਨੇ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਸੀ, ਜਿਸਨੇ ਮੁਕੱਦਮਾ ਅਦਾਲਤ ਨੂੰ ਹਦਾਇਤ ਕੀਤੀ ਹੈ ਕਿ ਉਦੋਂ ਤੱਕ ਕੰਚਨਪ੍ਰੀਤ ਦਾ ਰਿਮਾਂਡ ਨਾ ਦਿੱਤਾ ਜਾਵੇ ਜਦੋਂ ਤੱਕ ਕੰਚਨਪ੍ਰੀਤ ਦੇ ਵਕੀਲ ਅਦਾਲਤ ਵਿਚ ਨਹੀਂ ਪਹੁੰਚ ਜਾਂਦੇ। ਉਹਨਾਂ ਕਿਹਾ ਕਿ ਇਸ ਮਗਰੋਂ ਹੀ ਮੁਕੱਦਮਾ ਅਦਾਲਤ ਇਹ ਫੈਸਲਾ ਕਰੇਗੀ ਕਿ ਕੀ ਜ਼ਮਾਨਤਯੋਗ ਐਫ ਆਈ ਆਰ ਵਿਚ ਜੋੜੀ ਗਈ ਗੈਰ ਜ਼ਮਾਨਤਯੋਗ ਧਾਰਾ ਸਹੀ ਹੈ ਜਾਂ ਨਹੀਂ।
- PTC NEWS