ਕੰਵਲਪ੍ਰੀਤ ਸਿੰਘ ''ਐਕਸਟਰਾ ਓਰਡੀਨੇਰੀ ਸਟਾਈਲਿਸ਼ ਸਰਦਾਰ" ਐਵਾਰਡ ਨਾਲ ਸਨਮਾਨਿਤ
ਮੁੰਬਈ: ਕੰਵਲਪ੍ਰੀਤ ਦੇ ਨਾਲ-ਨਾਲ ਕਈ ਹੋਰ ਬਾਲੀਵੁੱਡ ਸਿਤਾਰਿਆਂ ਨੂੰ ਵੱਖ-ਵੱਖ ਸ਼੍ਰੇਣੀਆਂ ਵਿੱਚ ਪੁਰਸਕਾਰ ਮਿਲੇ ਹਨ। ਹਾਲ ਹੀ ਵਿੱਚ ਗਾਇਕ ਅਤੇ ਅਭਿਨੇਤਾ ਕੰਵਲਪ੍ਰੀਤ ਸਿੰਘ ਨੂੰ ਅਮਿਤਾਭ ਬੱਚਨ ਨਾਲ ਬਹੁਤ ਮਸ਼ਹੂਰ ਫਾਈਨਾਂਸ ਕੰਪਨੀ ਟੀਵੀਸੀ ਵਿੱਚ ਦੇਖਿਆ ਗਿਆ ਸੀ। ਉਹ ਜਲਦੀ ਹੀ ਆਪਣੇ ਸ਼ਾਨਦਾਰ ਫੂਡ ਸ਼ੋਅ ਨਾਲ ਲੋਕਾਂ ਦਾ ਮਨੋਰੰਜਨ ਕਰਨਗੇ।
ਇਹ ਵੀ ਪੜ੍ਹੋ: ਸ਼ਾਹਰੁਖ ਖਾਨ ਨਾਲ ਅਮਰੀਕਾ 'ਚ ਹਾਦਸਾ, ਕਰਵਾਉਣੀ ਪਈ ਸਰਜਰੀ, ਜਾਣੋ ਕਿਵੇਂ ਹੁਣ ਸਿਹਤ
'ਦੇਸੀ ਫੂਡ ਕ੍ਰੇਜ਼ੀ ਮੂਡ'
ਸੂਤਰਾਂ ਦੇ ਮੁਤਾਬਕ ਕੰਵਲਪ੍ਰੀਤ ਸਿੰਘ ਨੇ ਹੁਣੇ ਹੀ ਭਾਰਤੀ ਕ੍ਰਿਕਟਰ "ਰੋਹਿਤ ਸ਼ਰਮਾ" ਨਾਲ ਇੱਕ ਟੀ.ਵੀ.ਸੀ. ਅਤੇ ਅਰਬਾਜ਼ ਖਾਨ ਦੇ ਨਾਲ ਆਉਣ ਵਾਲੀ ਫਿਲਮ "ਗਦਾਰ" ਕੀਤੀ ਹੈ। ਜਿੱਥੇ ਉਹ ਇੱਕ ਬਹੁਤ ਹੀ ਅਸਾਧਾਰਨ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ, ਜੋ ਹਰ ਕਿਸੇ ਦੇ ਦਿਲ ਨੂੰ ਛੂਹ ਲਵੇਗਾ।
ਆਪਣੇ ਪਿਛਲੇ ਵਿਆਹ ਦੇ ਗੀਤ ਤੋਂ ਬਾਅਦ, ਜਿਸਨੂੰ ਲੋਕਾਂ ਦਾ ਬਹੁਤ ਪਿਆਰ ਮਿਲਿਆ, ਹੁਣ ਕੰਵਲਪ੍ਰੀਤ ਸਿੰਘ BOOGLE ਬੌਲੀਵੁੱਡ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਕੌਣ ਹੈ ਰੈਪਰ ਡਿਵਾਇਨ; ਜਿਸ ਨਾਲ ਆ ਰਿਹਾ ਹੈ ਮੂਸੇਵਾਲਾ ਦਾ ਗਾਣਾ 'ਚੋਰਨੀ'
ਨਾਲ ਹੀ, Ott Boogle ਨੇ ਆਪਣਾ ਨਵਾਂ OTT ਲਾਂਚ ਕੀਤਾ, ਜਿੱਥੇ ਉਹ ਸਾਰੀ ਸਮੱਗਰੀ ਨੂੰ ਇੱਕ ਛੱਤ ਹੇਠ ਲਿਆਉਣ ਦਾ ਵਾਅਦਾ ਕਰਦੇ ਹਨ। ਐਵਾਰਡ ਸ਼ੋਅ 16 ਦੇਸ਼ਾਂ ਵਿੱਚ ਪ੍ਰਸਾਰਿਤ ਕੀਤਾ ਗਿਆ ਸੀ। ਇਹ ਨੌਜਵਾਨ ਪ੍ਰਤਿਭਾ ਨੂੰ ਉਤਸ਼ਾਹਿਤ ਕਰਨ ਲਈ ਇੱਕ ਉਪਰਾਲਾ ਸੀ।
ਇਹ ਵੀ ਪੜ੍ਹੋ: 'ਕੈਰੀ ਆਨ ਜੱਟਾ 3' ਦਾ ਕੌਣ ਕਰ ਰਿਹਾ ਵਿਰੋਧ? ਕਿਸਨੇ ਕਰਵਾਈ ਪੁਲਿਸ 'ਚ ਸ਼ਿਕਾਇਤ ਦਰਜ, ਇੱਥੇ ਜਾਣੋ
- PTC NEWS