Tue, Apr 14, 2026
Whatsapp

ਦਿੱਲੀ ਸ਼ੋਅ ਨੂੰ ਲੈ ਕੇ Karan Aujla ਦੀਆਂ ਵਧੀਆਂ ਮੁਸ਼ਕਿਲਾਂ, ਨਹੀਂ ਗਾ ਸਕਣਗੇ ਕਈ ਹਿੱਟ ਗੀਤ, ਜਾਣੋ ਕਿਉਂ ?

Karan Aujla Delhi Show : ਕਰਨ ਔਜਲਾ ਆਪਣੇ 'ਪੀ ਪਾਪ ਕਲਚਰ ਇੰਡੀਆ ਟੂਰ' ਦੌਰਾਨ ਦਿੱਲੀ 'ਚ ਸ਼ੋਅ ਕਰ ਰਹੇ ਹਨ, ਜਿਸ ਦੌਰਾਨ ਦੱਖਣੀ ਈਸਟ ਦਿੱਲੀ ਦੀ ਚਾਈਲਡ ਪ੍ਰੋਟੈਕਸ਼ਨ ਯੂਨਿਟ ਨੇ ਗਾਇਕ ਦੇ ਗੀਤਾਂ ਨੂੰ ਲੈ ਕੇ ਸ਼ੋਅ ਦੇ ਪ੍ਰਬੰਧਕਾਂ ਨੂੰ ਨੋਟਿਸ ਜਾਰੀ ਕੀਤਾ ਹੈ,

Reported by:  PTC News Desk  Edited by:  KRISHAN KUMAR SHARMA -- February 27th 2026 07:00 PM -- Updated: February 27th 2026 08:46 PM
ਦਿੱਲੀ ਸ਼ੋਅ ਨੂੰ ਲੈ ਕੇ Karan Aujla ਦੀਆਂ ਵਧੀਆਂ ਮੁਸ਼ਕਿਲਾਂ, ਨਹੀਂ ਗਾ ਸਕਣਗੇ ਕਈ ਹਿੱਟ ਗੀਤ, ਜਾਣੋ ਕਿਉਂ ?

ਦਿੱਲੀ ਸ਼ੋਅ ਨੂੰ ਲੈ ਕੇ Karan Aujla ਦੀਆਂ ਵਧੀਆਂ ਮੁਸ਼ਕਿਲਾਂ, ਨਹੀਂ ਗਾ ਸਕਣਗੇ ਕਈ ਹਿੱਟ ਗੀਤ, ਜਾਣੋ ਕਿਉਂ ?

Karan Aujla Delhi Show : ਪੰਜਾਬੀ ਗਾਇਕ ਕਰਨ ਔਜਲਾ ਦੀਆਂ ਦਿੱਲੀ 'ਚ ਸ਼ੋਅ ਤੋਂ ਪਹਿਲਾਂ ਮੁਸ਼ਕਿਲਾਂ ਵਧ ਗਈਆਂ ਹਨ। ਗਾਇਕ ਦੇ ਦਿੱਲੀ 'ਚ ਸ਼ੋਅ ਦੌਰਾਨ ਉਸ ਦੇ ਕਈ ਹਿੱਟ ਗੀਤਾਂ ਦੇ ਗਾਉਣ 'ਤੇ ਰੋਕ ਲਗਾਈ ਗਈ ਹੈ, ਜਿਸ ਤੋਂ ਬਾਅਦ ਉਹ ਇਹ ਗੀਤ ਨਹੀਂ ਗਾ ਸਕਣਗੇ। 

ਦੱਸ ਦਈਏ ਕਿ ਕਰਨ ਔਜਲਾ ਆਪਣੇ 'ਪੀ ਪਾਪ ਕਲਚਰ ਇੰਡੀਆ ਟੂਰ' ਦੌਰਾਨ ਦਿੱਲੀ 'ਚ ਸ਼ੋਅ ਕਰ ਰਹੇ ਹਨ, ਜਿਸ ਦੌਰਾਨ ਦੱਖਣੀ ਈਸਟ ਦਿੱਲੀ ਦੀ ਚਾਈਲਡ ਪ੍ਰੋਟੈਕਸ਼ਨ ਯੂਨਿਟ ਨੇ ਗਾਇਕ ਦੇ ਗੀਤਾਂ ਨੂੰ ਲੈ ਕੇ ਸ਼ੋਅ ਦੇ ਪ੍ਰਬੰਧਕਾਂ ਨੂੰ ਨੋਟਿਸ ਜਾਰੀ ਕੀਤਾ ਹੈ, ਜਿਸ ਵਿੱਚ ਪੰਜਾਬ-ਹਰਿਆਣਾ ਹਾਈਕੋਰਟ ਦੇ ਇੱਕ ਫੈਸਲੇ ਦਾ ਹਵਾਲਾ ਦਿੰਦੇ ਹੋਏ ਲਾਈਵ ਸ਼ੋਅ 'ਚ ਸ਼ਰਾਬ ਅਤੇ ਡਰੱਗ ਨੂੰ ਉਤਸ਼ਾਹਤ ਕਰਨ ਵਾਲੇ ਗੀਤ ਨਾ ਗਾਉਣ ਲਈ ਕਿਹਾ ਗਿਆ ਹੈ।


ਨੋਟਿਸ ਵਿੱਚ ਕਿਹਾ ਗਿਆ ਹੈ ਕਿ ਕਿਉਂਕਿ ਬੱਚੇ ਸਮਾਗਮ ਵਿੱਚ ਮੌਜੂਦ ਹੋਣਗੇ, ਇਸ ਲਈ ਅਜਿਹੇ ਗੀਤਾਂ ਦੇ ਪ੍ਰਦਰਸ਼ਨ ਤੋਂ ਪਰਹੇਜ਼ ਕੀਤਾ ਜਾਣਾ ਚਾਹੀਦਾ ਹੈ। ਪਾਲਣਾ ਨਾ ਕਰਨ 'ਤੇ ਮਾਣਹਾਨੀ ਦੀ ਕਾਰਵਾਈ ਹੋ ਸਕਦੀ ਹੈ। ਇਹ ਨਿਰਦੇਸ਼ ਪ੍ਰਬੰਧਕਾਂ ਨੂੰ ਈਮੇਲ ਰਾਹੀਂ ਭੇਜਿਆ ਗਿਆ ਸੀ।

ਔਜਲਾ ਨੇ ਸ਼ੋਅ ਦੌਰਾਨ ਕਿਹੜੇ ਗੀਤ ਕਰਨੇ ਸਨ ਪੇਸ਼ ?

ਜਾਣਕਾਰੀ ਅਨੁਸਾਰ, ਕਰਨ ਔਜਲਾ ਦਾ ਦਿੱਲੀ ਵਿੱਚ 28 ਫਰਵਰੀ ਨੂੰ ਸ਼ੋਅ ਹੋਣਾ ਹੈ ਅਤੇ ਗਾਇਕ ਵੱਲੋਂ ਇਥੇ 'ਅਧੀਆ', 'ਚਿੱਟਾ ਕੁੜਤਾ', 'ਅਲਕੋਹਲ 2', 'ਫਿਊ ਡੇ' ਅਤੇ 'ਬੰਦੂਕ' ਵਰਗੇ ਆਪਣੇ ਕਈ ਹਿੱਟ ਗੀਤ ਪੇਸ਼ ਕੀਤੇ ਜਾਣੇ ਸਨ, ਪਰ ਹੁਣ ਇਨ੍ਹਾਂ ਗੀਤਾਂ ਨੂੰ ਲੈ ਕੇ ਪੇਚ ਫਸ ਗਿਆ ਹੈ। ਦੱਸ ਦਈਏ ਕਿ ਚੰਡੀਗੜ੍ਹ ਦੇ ਪ੍ਰੋਫੈਸਰ ਧਰਨਰਵ ਰਾਓ ਨੇ ਇਸ ਸਬੰਧ ਵਿੱਚ ਇੱਕ ਅਰਜ਼ੀ ਦਾਇਰ ਕੀਤੀ ਸੀ, ਜਿਸ ਵਿੱਚ ਮੰਗ ਕੀਤੀ ਗਈ ਸੀ ਕਿ ਅਜਿਹੇ ਗੀਤ ਸ਼ਰਾਬ ਦੀ ਖਪਤ, ਨਸ਼ੀਲੇ ਪਦਾਰਥਾਂ ਦੀ ਵਰਤੋਂ, ਬੰਦੂਕ ਸੱਭਿਆਚਾਰ ਅਤੇ ਔਰਤਾਂ ਪ੍ਰਤੀ ਨਿਰਾਦਰ ਨੂੰ ਉਤਸ਼ਾਹਿਤ ਕਰਦੇ ਹਨ, ਅਤੇ ਇਸ ਲਈ ਇਨ੍ਹਾਂ 'ਤੇ ਪਾਬੰਦੀ ਲਗਾਈ ਜਾਣੀ ਚਾਹੀਦੀ ਹੈ।

- PTC NEWS

Top News view more...

Latest News view more...

PTC NETWORK
PTC NETWORK