Mon, Apr 13, 2026
Whatsapp

Legendary Singer Asha Bhosle : ਪੰਜ ਤੱਤਾਂ ’ਚ ਵਿਲੀਨ ਗਾਇਕਾ ਆਸ਼ਾ ਭੋਸਲੇ ਪੁੱਤ ਨੇ ਚਿਖਾ ਨੂੰ ਦਿੱਤੀ ਅਗਨੀ

ਆਸ਼ਾ ਭੌਂਸਲੇ ਨੂੰ ਦਾਦਾ ਸਾਹਿਬ ਫਾਲਕੇ ਪੁਰਸਕਾਰ, ਪਦਮ ਵਿਭੂਸ਼ਣ, ਰਾਸ਼ਟਰੀ ਪੁਰਸਕਾਰ ਅਤੇ ਕਈ ਹੋਰ ਸੰਗੀਤਕ ਸਨਮਾਨਾਂ ਨਾਲ ਸਨਮਾਨਿਤ ਕੀਤਾ ਗਿਆ।

Reported by:  PTC News Desk  Edited by:  Aarti -- April 13th 2026 05:52 PM
Legendary Singer Asha Bhosle : ਪੰਜ ਤੱਤਾਂ ’ਚ ਵਿਲੀਨ ਗਾਇਕਾ ਆਸ਼ਾ ਭੋਸਲੇ ਪੁੱਤ ਨੇ ਚਿਖਾ ਨੂੰ ਦਿੱਤੀ ਅਗਨੀ

Legendary Singer Asha Bhosle : ਪੰਜ ਤੱਤਾਂ ’ਚ ਵਿਲੀਨ ਗਾਇਕਾ ਆਸ਼ਾ ਭੋਸਲੇ ਪੁੱਤ ਨੇ ਚਿਖਾ ਨੂੰ ਦਿੱਤੀ ਅਗਨੀ

Legendary Singer Asha Bhosle :ਹਿੰਦੀ ਪਲੇਬੈਕ ਗਾਇਕੀ ਵਿੱਚ ਆਪਣੀ ਵਿਲੱਖਣ ਆਵਾਜ਼ ਨਾਲ ਇੱਕ ਵਿਲੱਖਣ ਸਥਾਨ ਪ੍ਰਾਪਤ ਕਰਨ ਵਾਲੀ ਪ੍ਰਸਿੱਧ ਗਾਇਕਾ ਆਸ਼ਾ ਭੋਂਸਲੇ ਦਾ ਐਤਵਾਰ ਨੂੰ ਦੇਹਾਂਤ ਹੋ ਗਿਆ। ਉਹ 92 ਸਾਲਾਂ ਦੇ ਸੀ। ਆਸ਼ਾ ਭੋਂਸਲੇ ਨੂੰ ਛਾਤੀ ਵਿੱਚ ਇਨਫੈਕਸ਼ਨ ਅਤੇ ਕਮਜ਼ੋਰੀ ਕਾਰਨ ਸ਼ਨੀਵਾਰ ਸ਼ਾਮ ਨੂੰ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ।

ਆਸ਼ਾ ਭੋਂਸਲੇ ਦੇ ਅੰਤਿਮ ਸਸਕਾਰ ਸ਼ਾਮ 5:15 ਵਜੇ ਸ਼ਿਵਾਜੀ ਪਾਰਕ ਵਿੱਚ ਕੀਤਾ ਗਿਆ। ਆਸ਼ਾ ਭੋਂਸਲੇ ਦੇ ਦੋ ਵਿਆਹ ਹੋਏ ਸੀ। ਪਹਿਲਾਂ ਸਾਲ 1949 ਵਿੱਚ 16 ਸਾਲ ਦੀ ਉਮਰ ਵਿੱਚ ਗਣਪਤ ਰਾਓ ਭੋਂਸਲੇ ਨਾਲ ਹੋਇਆ ਸੀ ਅਤੇ ਬਾਅਦ ਵਿੱਚ ਉਨ੍ਹਾਂ ਨੇ ਆਪਣੇ ਸਾਥੀ ਅਤੇ ਸੰਗੀਤਕਾਰ ਆਰ.ਡੀ. ਬਰਮਨ ਨਾਲ ਵਿਆਹ ਕਰਵਾ ਲਿਆ। ਉਨ੍ਹਾਂ ਦੇ ਪਰਿਵਾਰ ਵਿੱਚ ਉਨ੍ਹਾਂ ਦਾ ਪੁੱਤਰ ਆਨੰਦ ਅਤੇ ਪੋਤੇ-ਪੋਤੀਆਂ ਹਨ।


12,000 ਤੋਂ ਵੱਧ ਗਾਣੇ ਕੀਤੇ ਰਿਕਾਰਡ 

ਭਾਰਤ ਦੀਆਂ ਸਭ ਤੋਂ ਮਸ਼ਹੂਰ ਪਲੇਬੈਕ ਗਾਇਕਾਵਾਂ ਵਿੱਚੋਂ ਇੱਕ ਵਜੋਂ ਜਾਣੀ ਜਾਂਦੀ, ਆਸ਼ਾ ਨੇ ਸੱਤ ਦਹਾਕਿਆਂ ਤੋਂ ਵੱਧ ਸਮੇਂ ਦੇ ਆਪਣੇ ਕਰੀਅਰ ਵਿੱਚ 12,000 ਤੋਂ ਵੱਧ ਗਾਣੇ ਰਿਕਾਰਡ ਕੀਤੇ ਹਨ। ਉਸਨੇ ਕਈ ਭਾਰਤੀ ਅਤੇ ਵਿਦੇਸ਼ੀ ਭਾਸ਼ਾਵਾਂ ਵਿੱਚ ਗਾਏ ਹਨ। ਉਸਨੂੰ ਦਾਦਾ ਸਾਹਿਬ ਫਾਲਕੇ ਪੁਰਸਕਾਰ, ਪਦਮ ਵਿਭੂਸ਼ਣ, ਅਤੇ ਕਈ ਰਾਸ਼ਟਰੀ ਫਿਲਮ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ ਹੈ, ਜੋ ਕਿ ਦੇਸ਼ ਦਾ ਸਿਨੇਮਾ ਵਿੱਚ ਸਭ ਤੋਂ ਵੱਡਾ ਸਨਮਾਨ ਹੈ।

ਇਹ ਵੀ ਪੜ੍ਹੋ  : Asha Bhosle Net Worth : ਆਸ਼ਾ ਭੌਸਲੇ ਕਿੰਨੀ ਜਾਇਦਾਦ ਦੀ ਮਾਲਕ ਸੀ ? ਦੁਬਈ ਤੇ ਬ੍ਰਿਟੇਨ ਤੱਕ ਫੈਲਿਆ ਹੈ ਹੋਟਲ ਕਾਰੋਬਾਰ

- PTC NEWS

Top News view more...

Latest News view more...

PTC NETWORK
PTC NETWORK