Sun, Sep 15, 2024
Whatsapp

Kawad Yatra 2024 : ਕਦੋਂ ਸ਼ੁਰੂ ਹੋਵੇਗੀ ਕਾਵੜ ਯਾਤਰਾ ਅਤੇ ਕਦੋਂ ਹੋਵੇਗਾ ਜਲਾਭਿਸ਼ੇਕ ? ਜਾਣੋ ਇਸ ਬਾਰੇ ਸਭ ਕੁਝ

ਦਸ ਦਈਏ ਕਿ ਕਾਵੜ ਯਾਤਰਾ ਇੱਕ ਮਹੀਨਾ ਲੰਬੀ ਯਾਤਰਾ ਹੁੰਦੀ ਹੈ ਜਿਸ 'ਚ ਸ਼ਰਧਾਲੂ, ਨੰਗੇ ਪੈਰ ਅਤੇ ਭਗਵੇਂ ਕੱਪੜੇ ਪਾ ਕੇ, ਪਵਿੱਤਰ ਤੀਰਥ ਸਥਾਨਾਂ ਤੋਂ ਗੰਗਾ ਜਲ ਇਕੱਠਾ ਕਰਦੇ ਹਨ।

Reported by:  PTC News Desk  Edited by:  Aarti -- July 15th 2024 04:16 PM
Kawad Yatra 2024 : ਕਦੋਂ ਸ਼ੁਰੂ ਹੋਵੇਗੀ ਕਾਵੜ ਯਾਤਰਾ ਅਤੇ ਕਦੋਂ ਹੋਵੇਗਾ ਜਲਾਭਿਸ਼ੇਕ ? ਜਾਣੋ ਇਸ ਬਾਰੇ ਸਭ ਕੁਝ

Kawad Yatra 2024 : ਕਦੋਂ ਸ਼ੁਰੂ ਹੋਵੇਗੀ ਕਾਵੜ ਯਾਤਰਾ ਅਤੇ ਕਦੋਂ ਹੋਵੇਗਾ ਜਲਾਭਿਸ਼ੇਕ ? ਜਾਣੋ ਇਸ ਬਾਰੇ ਸਭ ਕੁਝ

Kawad Yatra 2024: ਜੋਤਿਸ਼ਾ ਮੁਤਾਬਕ ਕਾਵੜ ਯਾਤਰਾ ਹਰ ਸਾਲ ਭਗਵਾਨ ਸ਼ਿਵ ਦੇ ਭਗਤਾਂ ਦੁਆਰਾ ਕੀਤੀ ਜਾਣ ਵਾਲੀ ਇੱਕ ਸ਼ੁਭ ਯਾਤਰਾ ਹੈ। ਜਿਸ ਨੂੰ ਜਲ ਯਾਤਰਾ ਵੀ ਕਿਹਾ ਜਾਂਦਾ ਹੈ। ਦਸ ਦਈਏ ਕਿ ਕਾਵੜ ਯਾਤਰਾ ਇੱਕ ਮਹੀਨਾ ਲੰਬੀ ਯਾਤਰਾ ਹੁੰਦੀ ਹੈ ਜਿਸ 'ਚ ਸ਼ਰਧਾਲੂ, ਨੰਗੇ ਪੈਰ ਅਤੇ ਭਗਵੇਂ ਕੱਪੜੇ ਪਾ ਕੇ, ਪਵਿੱਤਰ ਤੀਰਥ ਸਥਾਨਾਂ ਤੋਂ ਗੰਗਾ ਜਲ ਇਕੱਠਾ ਕਰਦੇ ਹਨ। ਫਿਰ ਆਪਣੇ ਸ਼ਹਿਰ ਵਾਪਸ ਚਲੇ ਜਾਂਦੇ ਹਨ ਅਤੇ ਸਥਾਨਕ ਸ਼ਿਵ ਮੰਦਰ 'ਚ ਗੰਗਾ ਜਲ ਨਾਲ ਸ਼ਿਵਲਿੰਗ ਦਾ ਅਭਿਸ਼ੇਕ ਕਰਦੇ ਹਨ। ਤਾਂ ਆਓ ਜਾਣਦੇ ਹਾਂ ਇਸ ਸਾਲ ਕਾਵੜ ਯਾਤਰਾ ਕਦੋਂ ਸ਼ੁਰੂ ਹੋਵੇਗੀ ਅਤੇ ਕਾਵੜ ਯਾਤਰਾ ਜਲਾਭਿਸ਼ੇਕ ਕਦੋਂ ਹੋਵੇਗਾ? 

ਕਾਵੜ ਯਾਤਰਾ 2024 ਕਦੋਂ ਸ਼ੁਰੂ ਹੋਵੇਗੀ?


ਇਸ ਸਾਲ ਇਹ ਪਵਿੱਤਰ ਯਾਤਰਾ ਸੋਮਵਾਰ, 22 ਜੁਲਾਈ 2024 ਤੋਂ ਸ਼ੁਰੂ ਹੋਵੇਗੀ।

ਕਾਵੜ ਯਾਤਰਾ ਜਲਾਭਿਸ਼ੇਕ ਕਦੋਂ ਹੋਵੇਗਾ?

ਵੈਸੇ ਤਾਂ ਸਾਉਣ ਸ਼ਿਵਰਾਤਰੀ 'ਤੇ ਜਲਾਭਿਸ਼ੇਕ ਕੀਤਾ ਜਾਂਦਾ ਹੈ। ਪਰ ਜੋਤਿਸ਼ਾ ਮੁਤਾਬਕ ਇਸ ਸਾਲ ਸਾਉਣ ਮਹੀਨਾ ਅਧਿਕਮਾਸ ਹੈ, ਜਿਸ ਕਾਰਨ ਦੋ ਮਾਸਿਕ ਸ਼ਿਵਰਾਤਰੀ ਹੋਣਗੀਆਂ। 

  • ਪਹਿਲੀ ਸ਼ਿਵਰਾਤਰੀ 15 ਜੁਲਾਈ ਨੂੰ ਹੋਵੇਗੀ ਅਤੇ ਜਲਾਭਿਸ਼ੇਕ ਦਾ ਸਮਾਂ 16 ਜੁਲਾਈ ਨੂੰ ਸਵੇਰੇ 12:11 ਤੋਂ 12:54 ਤੱਕ ਹੋਵੇਗਾ। 
  • ਦੂਜੀ ਸ਼ਿਵਰਾਤਰੀ 14 ਅਗਸਤ ਨੂੰ ਹੋਵੇਗੀ ਅਤੇ ਜਲਾਭਿਸ਼ੇਕ ਦਾ ਸਮਾਂ 15 ਅਗਸਤ ਨੂੰ ਸਵੇਰੇ 12:09 ਤੋਂ 12:54 ਤੱਕ ਹੋਵੇਗਾ।

ਕਾਵੜ ਯਾਤਰਾ ਦੀਆਂ ਸਾਵਧਾਨੀਆਂ

  • ਇਸ ਲਈ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਕਿਸੇ ਨੂੰ ਕਾਵੜ ਯਾਤਰਾ ਨਿਯਮ ਦੇ ਦੌਰਾਨ ਸ਼ਰਾਬ, ਸਿਗਰੇਟ, ਪਾਨ ਮਸਾਲਾ ਅਤੇ ਸਭ ਤੋਂ ਮਹੱਤਵਪੂਰਨ ਭੰਗ ਦਾ ਸੇਵਨ ਨਹੀਂ ਕਰਨਾ ਚਾਹੀਦਾ ਹੈ। 
  • ਨਾਲ ਹੀ ਸਫਰ ਦੌਰਾਨ ਹਲਕਾ ਭੋਜਨ ਖਾਣਾ ਚਾਹੀਦਾ ਹੈ। ਕਿਉਂਕਿ ਜ਼ਿਆਦਾ ਤੇਲਯੁਕਤ ਭੋਜਨ ਖਾਣ ਨਾਲ ਬਦਹਜ਼ਮੀ ਹੋ ਸਕਦੀ ਹੈ। 
  • ਕਾਵੜ ਯਾਤਰਾ ਦੌਰਾਨ ਕਿਸੇ ਵੀ ਤਰ੍ਹਾਂ ਦੇ ਅਪਸ਼ਬਦ ਦੀ ਵਰਤੋਂ ਨਾ ਕਰੋ। ਆਪਣੇ ਨਾਲ ਗਏ ਸ਼ਰਧਾਲੂਆਂ ਨਾਲ ਚੰਗਾ ਵਿਹਾਰ ਕਰੋ। 
  • ਇਸ ਤੋਂ ਇਲਾਵਾ ਜਦੋਂ ਤੁਸੀਂ ਕਾਵੜ ਦੇ ਨਾਲ ਬਾਹਰ ਨਿਕਲਦੇ ਹੋ ਤਾਂ ਤੁਹਾਨੂੰ ਫੁੱਟਪਾਥ 'ਤੇ ਹੀ ਚਲਣਾ ਚਾਹੀਦਾ ਹੈ, ਕਿਉਂਕਿ ਸੜਕ ਦੇ ਵਿਚਕਾਰ ਪੈਦਲ ਚੱਲਣ ਨਾਲ ਹਾਦਸਾ ਵਾਪਰ ਸਕਦਾ ਹੈ। ਨਾਲ ਹੀ ਜੇਕਰ ਤੁਸੀਂ ਸਪੀਕਰ ਆਦਿ ਦੀ ਵਰਤੋਂ ਕਰਦੇ ਹੋ ਤਾਂ ਇਨ੍ਹਾਂ ਨੂੰ ਜ਼ਿਆਦਾ ਜ਼ੋਰ ਨਾਲ ਨਹੀਂ ਚਲਾਉਣਾ ਚਾਹੀਦਾ ਹੈ। ਬਲਕਿ ਹੋਲੀ ਵਾਲੀਅਮ ਰੱਖਣਾ ਚਾਹੀਦਾ ਹੈ ਤਾਂ ਜੋ ਤੁਸੀਂ ਆਪਣੇ ਆਲੇ ਦੁਆਲੇ ਦੀਆਂ ਆਵਾਜ਼ਾਂ ਸੁਣ ਸਕੋ।

(ਡਿਸਕਲੇਮਰ : ਇਹ ਲੇਖ ਆਮ ਜਾਣਕਾਰੀ ਲਈ ਹੈ ਕੋਈ ਵੀ ਉਪਾਅ ਅਪਣਾਉਣ ਤੋਂ ਪਹਿਲਾਂ ਤੁਹਾਨੂੰ ਜੋਤਸ਼ੀਆਂ ਅਤੇ ਆਚਾਰੀਆ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।)

ਇਹ ਵੀ ਪੜ੍ਹੋ: Sawan Month 2024: ਸਾਵਣ ਦੇ ਮਹੀਨੇ ਗਲਤੀ ਨਾਲ ਵੀ ਨਾ ਖਾਓ ਇਹ ਚੀਜ਼ਾਂ, ਨਹੀਂ ਤਾਂ ਹੋ ਜਾਓਗੇ ਬਰਬਾਦ !

- PTC NEWS

Top News view more...

Latest News view more...

PTC NETWORK