Tue, Dec 23, 2025
Whatsapp

6 ਫਰਵਰੀ ਨੂੰ ਨਹੀਂ ਹੋਵੇਗਾ ਸਿਧਾਰਥ-ਕਿਆਰਾ ਦਾ ਵਿਆਹ, ਜੈਸਲਮੇਰ ’ਚ ਇਸ ਦਿਨ ਲੈਣਗੇ ਫੇਰੇ !

ਬਾਲੀਵੁੱਡ ਸਟਾਰ ਕਿਆਰਾ ਅਡਵਾਨੀ ਅਤੇ ਸਿਧਾਰਥ ਮਲਹੋਤਰਾ ਦੇ ਵਿਆਹ ਦੀਆਂ ਚਰਚਾਂ ਚਾਰੇ ਪਾਸੇ ਹੋ ਰਹੀਆਂ ਹਨ। ਦੋਵਾਂ ਦੇ ਪ੍ਰਸ਼ੰਸਕ ਉਨ੍ਹਾਂ ਦੇ ਵਿਆਹ ਨੂੰ ਲੈ ਕੇ ਕਾਫੀ ਉਤਸੁਕ ਹਨ।

Reported by:  PTC News Desk  Edited by:  Aarti -- February 06th 2023 01:25 PM
6 ਫਰਵਰੀ ਨੂੰ ਨਹੀਂ ਹੋਵੇਗਾ ਸਿਧਾਰਥ-ਕਿਆਰਾ ਦਾ ਵਿਆਹ, ਜੈਸਲਮੇਰ ’ਚ ਇਸ ਦਿਨ ਲੈਣਗੇ ਫੇਰੇ !

6 ਫਰਵਰੀ ਨੂੰ ਨਹੀਂ ਹੋਵੇਗਾ ਸਿਧਾਰਥ-ਕਿਆਰਾ ਦਾ ਵਿਆਹ, ਜੈਸਲਮੇਰ ’ਚ ਇਸ ਦਿਨ ਲੈਣਗੇ ਫੇਰੇ !

Sidharth-Kiara Wedding: ਬਾਲੀਵੁੱਡ ਸਟਾਰ ਕਿਆਰਾ ਅਡਵਾਨੀ ਅਤੇ ਸਿਧਾਰਥ ਮਲਹੋਤਰਾ ਦੇ ਵਿਆਹ ਦੀਆਂ ਚਰਚਾਂ ਚਾਰੇ ਪਾਸੇ ਹੋ ਰਹੀਆਂ ਹਨ। ਦੋਵਾਂ ਦੇ ਪ੍ਰਸ਼ੰਸਕ ਉਨ੍ਹਾਂ ਦੇ ਵਿਆਹ ਨੂੰ ਲੈ ਕੇ ਕਾਫੀ ਉਤਸੁਕ ਹਨ ਪਰ ਇਸ ਦੌਰਾਨ ਖਬਰਾਂ ਆ ਰਹੀਆਂ ਹਨ ਕਿ ਦੋਵਾਂ ਨੇ ਹੁਣ ਆਪਣੇ ਵਿਆਹ ਦੀ ਤਰੀਕ ਬਦਲ ਦਿੱਤੀ ਹੈ। ਜੀ ਹਾਂ ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਕਿਆਰਾ ਅਤੇ ਸਿਧਾਰਥ ਦੇ ਵਿਆਹ ਦੀ ਤਰੀਕ ਪਹਿਲਾਂ 6 ਫਰਵਰੀ ਸੀ ਪਰ ਹੁਣ ਇਸ ਨੂੰ ਰੱਦ ਕਰ ਦਿੱਤਾ ਗਿਆ ਹੈ। 

ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਕਿਆਰਾ ਅਡਵਾਨੀ ਅਤੇ ਸਿਧਾਰਥ ਮਲਹੋਤਰਾ 7 ਫਰਵਰੀ ਨੂੰ ਵਿਆਹ ਕਰਵਾਉਣਗੇ। ਦੋਵੇਂ ਅਦਾਕਾਰ ਦਾ ਵਿਆਹ ਜੈਸਲਮੇਰ ਦੇ ਹੋਟਲ ਸੂਰਿਆਗੜ੍ਹ ਪੈਲੇਸ 'ਚ ਹੋਵੇਗਾ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਸੰਗੀਤ ਅਤੇ ਹਲਦੀ ਦਾ ਪ੍ਰੋਗਰਾਮ  6 ਫਰਵਰੀ ਯਾਨੀ ਰੱਖਿਆ ਗਿਆ ਹੈ। 


ਇਹ ਹੋ ਸਕਦੇ ਹਨ ਮਹਿਮਾਨ !

ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਸਿਧਾਰਥ ਅਤੇ ਕਿਆਰਾ ਦੇ ਵਿਆਹ ’ਚ ਸ਼ਾਮਲ ਹੋਣ ਦੇ ਲਈ ਕਈ ਸਿਤਾਰੇ ਜੈਸਲਮੇਰ ਪਹੁੰਚਣਗੇ ਅਤੇ ਪਹੁੰਚ ਵੀ ਗਏ। ਜਿਨ੍ਹਾਂ ’ਚ ਕਰਨ ਜੌਹਰ, ਸ਼ਾਹਿਦ ਕਪੂਰ, ਈਸ਼ਾ ਅੰਬਾਨੀ ਸਮੇਤ ਕਈ ਹੋਰ ਵੀ ਬਾਲੀਵੁੱਡ ਸਿਤਾਰੇ ਹਨ।  

ਇਹ ਵੀ ਪੜ੍ਹੋ: Grammy Award 2023: ਗ੍ਰੈਮੀ ਐਵਾਰਡ 'ਚ ਮੁੜ ਗੂੰਜਿਆ ਭਾਰਤ ਦਾ ਨਾਂ, ਰਿਕੀ ਕੇਜ ਨੇ ਜਿੱਤਿਆ ਤੀਜਾ ਐਵਾਰਡ

- PTC NEWS

Top News view more...

Latest News view more...

PTC NETWORK
PTC NETWORK