Tue, Dec 23, 2025
Whatsapp

Grammy Award 2023: ਗ੍ਰੈਮੀ ਐਵਾਰਡ 'ਚ ਮੁੜ ਗੂੰਜਿਆ ਭਾਰਤ ਦਾ ਨਾਂ, ਰਿਕੀ ਕੇਜ ਨੇ ਜਿੱਤਿਆ ਤੀਜਾ ਐਵਾਰਡ

Reported by:  PTC News Desk  Edited by:  Ravinder Singh -- February 06th 2023 09:30 AM
Grammy Award 2023: ਗ੍ਰੈਮੀ ਐਵਾਰਡ 'ਚ ਮੁੜ ਗੂੰਜਿਆ ਭਾਰਤ ਦਾ ਨਾਂ, ਰਿਕੀ ਕੇਜ ਨੇ ਜਿੱਤਿਆ ਤੀਜਾ ਐਵਾਰਡ

Grammy Award 2023: ਗ੍ਰੈਮੀ ਐਵਾਰਡ 'ਚ ਮੁੜ ਗੂੰਜਿਆ ਭਾਰਤ ਦਾ ਨਾਂ, ਰਿਕੀ ਕੇਜ ਨੇ ਜਿੱਤਿਆ ਤੀਜਾ ਐਵਾਰਡ

Grammy Award 2023: ਬੇਸਬਰੀ ਨਾਲ ਉਡੀਕੇ ਜਾ ਰਹੇ ਸਾਲ 2023 ਦੇ ਸੰਗੀਤ ਐਵਾਰਡ ਗ੍ਰੈਮੀ ਐਵਾਰਡਸ ਵਿਚ ਇਕ ਵਾਰ ਫਿਰ ਭਾਰਤ ਦਾ ਝੰਡਾ ਲਹਿਰਾਇਆ। ਦਰਅਸਲ, ਬੈਂਗਲੁਰੂ ਦੇ ਸੰਗੀਤਕਾਰ ਰਿਕੀ ਕੇਜ ਨੇ ਆਪਣਾ ਤੀਜਾ ਗ੍ਰੈਮੀ ਐਵਾਰਡ ਜਿੱਤਿਆ ਹੈ।

ਰਿੱਕੀ ਨੂੰ ਇਸ ਐਵਾਰਡ ਨਾਲ ਉਨ੍ਹਾਂ ਦੀ ਐਲਬਮ 'ਡਿਵਾਈਨ ਟਾਈਡਸ' ਲਈ ਸਨਮਾਨਿਤ ਕੀਤਾ ਗਿਆ ਹੈ। ਕੇਜ ਆਪਣਾ ਐਵਾਰਡ ਆਈਕੋਨਿਕ ਬ੍ਰਿਟਿਸ਼ ਰਾਕ ਬੈਂਡ ਦ ਪੁਲਿਸ ਦੇ ਡਰਮਰ ਸਟੀਵਰਟ ਕੋਪਲੈਂਡ ਨਾਲ ਸਾਂਝਾ ਕੀਤਾ। ਇਸ ਪ੍ਰਾਪਤੀ ਦੇ ਨਾਲ ਕੇਜ ਤਿੰਨ ਗ੍ਰੈਮੀ ਪੁਰਸਕਾਰ ਜਿੱਤਣ ਵਾਲਾ ਇਕਲੌਤਾ ਭਾਰਤੀ ਬਣ ਗਿਆ।



ਕਾਬਿਲੇਗੌਰ ਹੈ ਕਿ ਮਕਬੂਲ ਸੰਗੀਤਕਾਰ ਰਿੱਕੀ ਕੇਜ ਨੇ ਇਹ ਪੁਰਸਕਾਰ ਪਹਿਲੀ ਵਾਰ ਸਾਲ 2015 ਵਿੱਚ ਆਪਣੀ ਐਲਬਮ 'ਵਿੰਡਜ਼ ਆਫ਼ ਸਮਸਾਰਾ' ਲਈ ਜਿੱਤਿਆ ਸੀ। 2015 ਵਿਚ ਇਹ ਸਨਮਾਨ ਪ੍ਰਾਪਤ ਕਰਨ ਤੋਂ ਬਾਅਦ ਰਿੱਕੀ ਨੇ ਇਕ ਵਾਰ ਫਿਰ ਸਾਲ 2022 'ਚ ਸਟੀਵਰਟ ਕੋਪਲੈਂਡ ਨਾਲ ਐਲਬਮ 'ਡਿਵਾਈਨ ਟਾਈਡਜ਼' ਲਈ 'ਬੈਸਟ ਨਿਊ ਏਜ ਐਲਬਮ' ਦੀ ਸ਼੍ਰੇਣੀ ਵਿਚ ਗ੍ਰੈਮੀ ਪੁਰਸਕਾਰ ਪ੍ਰਾਪਤ ਕੀਤਾ।

ਇਹ ਵੀ ਪੜ੍ਹੋ : ਵਿਧਾਇਕ ਤੇ ਮੰਤਰੀ ਵਿਧਾਨ ਸਭਾ 'ਚ ਜਾਇਦਾਦ ਬਾਰੇ ਜਾਣਕਾਰੀ ਦੇਣ ਤੋਂ ਕਰ ਰਹੇ ਗੁਰੇਜ਼

ਅਮਰੀਕੀ ਮੂਲ ਦੇ ਸੰਗੀਤਕਾਰ ਨੇ ਮਸ਼ਹੂਰ ਬ੍ਰਿਟਿਸ਼ ਰਾਕ ਬੈਂਡ ਦ ਪੁਲਿਸ ਦੇ ਡਰਮਰ ਸਟੀਵਰਟ ਕੋਪਲੈਂਡ ਨਾਲ ਪੁਰਸਕਾਰ ਸਾਂਝਾ ਕੀਤਾ। ਸਟੀਵਰਟ ਕੋਪਲੈਂਡ ਨੇ ਇਸ ਐਲਬਮ 'ਤੇ ਰਿਕੀ ਨਾਲ ਦੀ ਮਦਦ ਕੀਤੀ ਹੈ। 65ਵੇਂ ਗ੍ਰੈਮੀ ਐਵਾਰਡਸ ਵਿਚ ਜੋੜੀ ਨੇ ਸਰਵੋਤਮ ਇਮਰਸਿਵ ਆਡੀਓ ਐਲਬਮ ਸ਼੍ਰੇਣੀ 'ਚ ਗ੍ਰਾਮੋਫੋਨ ਟਰਾਫੀ ਜਿੱਤੀ।

- PTC NEWS

Top News view more...

Latest News view more...

PTC NETWORK
PTC NETWORK