Ludhiana News : ਲੁਧਿਆਣਾ ਤੋਂ ਅਗਵਾ ਹੋਈ ਬੱਚੀ ਯੂਪੀ ਤੋਂ ਲੱਭੀ, ਟੌਫੀ ਦਾ ਲਾਲਚ ਦੇ ਕੇ ਬਿਹਾਰ ਲੈ ਗਿਆ ਕਿਡਨੈਪਰ , ਬੱਚੀ ਦੇ ਪਿਤਾ ਨਾਲ ਕਰਦਾ ਸੀ ਕੰਮ
Ludhiana News : ਲੁਧਿਆਣਾ ਵਿੱਚ 6 ਸਾਲ ਦੀ ਬੱਚੀ ਦੇ ਅਗਵਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਇਸ ਮਾਮਲੇ ਦੀ ਗੁੱਥੀ ਨੂੰ 8 ਘੰਟਿਆਂ ਵਿੱਚ ਸੁਲਝਾ ਲਿਆ ਹੈ। ਪੁਲਿਸ ਨੇ ਕਿਡਨੈਪਰ ਨੂੰ ਲੜਕੀ ਸਮੇਤ ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਇਸ ਮਾਮਲੇ ਵਿੱਚ ਪੰਜਾਬ ਪੁਲਿਸ ਨੇ ਯੂਪੀ ਪੁਲਿਸ ਦੀ ਵੀ ਮਦਦ ਲਈ। ਆਰੋਪੀ ਦੀ ਪਛਾਣ ਸੰਤੋਸ਼ ਚੌਧਰੀ ਵਜੋਂ ਹੋਈ ਹੈ।
ਜਾਣਕਾਰੀ ਅਨੁਸਾਰ ਆਰੋਪੀ ਪਿੰਡ ਬੜਗਾਓਂ ਅਜ਼ੀਮਾਬਾਦ, ਜ਼ਿਲ੍ਹਾ ਆਰਾ, ਬਿਹਾਰ ਦਾ ਰਹਿਣ ਵਾਲਾ ਹੈ। ਉਹ ਲੁਧਿਆਣਾ ਦੇ ਸੁਖਦੇਵ ਨਗਰ ਵਿੱਚ ਰਹਿੰਦਾ ਸੀ। ਪੁਲਿਸ ਆਰੋਪੀ ਨੂੰ ਗ੍ਰਿਫ਼ਤਾਰ ਕਰਕੇ ਅੱਜ ਅਦਾਲਤ ਵਿੱਚ ਪੇਸ਼ ਕਰੇਗੀ। ਜਿਸ ਤੋਂ ਬਾਅਦ ਰਿਮਾਂਡ ਦੌਰਾਨ ਪਤਾ ਲੱਗੇਗਾ ਕਿ ਮੁਲਜ਼ਮ ਨੇ ਲੜਕੀ ਨੂੰ ਕਿਹੜੇ ਕਾਰਨਾਂ ਕਰਕੇ ਅਗਵਾ ਕੀਤਾ।
ਬੱਚੀ ਦੇ ਪਿਤਾ ਨਾਲ ਕਰਦਾ ਸੀ ਕੰਮ
ਇਸ ਮਾਮਲੇ ਬਾਰੇ ਡੀਸੀਪੀ ਰੁਪਿੰਦਰ ਸਿੰਘ ਨੇ ਦੱਸਿਆ ਕਿ ਆਰੋਪੀ ਸੰਤੋਸ਼ ਲੜਕੀ ਦੇ ਪਿਤਾ ਨਾਲ ਮਜ਼ਦੂਰੀ ਕਰਦਾ ਸੀ। ਜਦੋਂ ਲੜਕੀ ਦੀ ਮਾਂ ਘਰ ਵਿੱਚ ਸੌਂ ਰਹੀ ਸੀ ਤਾਂ ਆਰੋਪੀ ਨੇ ਲੜਕੀ ਨੂੰ ਟੌਫੀ ਦਾ ਲਾਲਚ ਦਿੱਤਾ ਅਤੇ ਇੱਕ ਆਟੋ ਵਿੱਚ ਰੇਲਵੇ ਸਟੇਸ਼ਨ ਲੈ ਗਿਆ। ਉੱਥੋਂ ਉਹ ਕੁੜੀ ਨੂੰ ਟ੍ਰੇਨ ਵਿੱਚ ਬਿਠਾ ਕੇ ਬਿਹਾਰ ਲਈ ਰਵਾਨਾ ਹੋ ਗਿਆ।
ਯੂਪੀ ਪੁਲਿਸ ਦੀ ਮਦਦ ਨਾਲ ਆਰੋਪੀ ਗ੍ਰਿਫ਼ਤਾਰ
ਐਸਐਚਓ ਡਾਬਾ ਗੁਰਦਿਆਲ ਸਿੰਘ ਦੀ ਟੀਮ ਨੇ ਯੂਪੀ ਪੁਲਿਸ ਦੀ ਮਦਦ ਨਾਲ ਆਰੋਪੀ ਨੂੰ ਲੱਭ ਲਿਆ ਅਤੇ ਉਸਨੂੰ ਮੁਰਾਦਾਬਾਦ ਰੇਲਵੇ ਸਟੇਸ਼ਨ ਨੇੜੇ ਗ੍ਰਿਫ਼ਤਾਰ ਕਰ ਲਿਆ। ਪੁਲਿਸ ਹੁਣ ਆਰੋਪੀ ਤੋਂ ਪੁੱਛਗਿੱਛ ਕਰੇਗੀ, ਉਸ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਲੜਕੀ ਨੂੰ ਅਗਵਾ ਕਰਨ ਪਿੱਛੇ ਉਸਦਾ ਦਾ ਕੀ ਇਰਾਦਾ ਸੀ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਵਿੱਚ ਰੁੱਝੀ ਹੋਈ ਹੈ।
- PTC NEWS