Kitchen Tips : ਬਾਰਿਸ਼ ਦੌਰਾਨ ਸਬਜ਼ੀਆਂ ਤੇ ਦਾਣਿਆਂ 'ਚ ਕੀੜੇ ਪੈਣ ਤੋਂ ਬਚਾਉਣ ਲਈ ਅਪਣਾਉ ਇਹ ਨੁਸਖੇ
Kitchen hecks : ਗਰਮੀਆਂ ਅਤੇ ਬਰਸਾਤ ਦੇ ਮੌਸਮ 'ਚ ਸਬਜ਼ੀਆਂ ਤੇ ਅਨਾਜ ਖਰਾਬ ਹੋਣ ਲੱਗਦੇ ਹਨ। ਇਸ ਮੌਸਮ 'ਚ ਸਬਜ਼ੀਆਂ ਅਕਸਰ ਸੜ ਜਾਂਦੀਆਂ ਹਨ ਅਤੇ ਕੀੜੇ ਚੌਲਾਂ 'ਚ ਹਮਲਾ ਕਰਨਾ ਸ਼ੁਰੂ ਕਰ ਦਿੰਦੇ ਹਨ। ਕੀੜੇ-ਮਕੌੜਿਆਂ ਤੋਂ ਬਚਾਉਣ ਲਈ ਲੋਕ, ਚੌਲ ਅਤੇ ਆਟੇ ਨੂੰ ਤੰਗ ਡੱਬਿਆਂ 'ਚ ਰੱਖਦੇ ਹਨ, ਜਦੋਂ ਕਿ ਉਹ ਸਬਜ਼ੀਆਂ ਨੂੰ ਫਰਿੱਜ 'ਚ ਰੱਖਦੇ ਹਨ, ਪਰ ਫਿਰ ਵੀ ਉਹ ਖਰਾਬ ਹੋ ਜਾਂਦੇ ਹਨ। ਜੇਕਰ ਤੁਸੀਂ ਵੀ ਇਸ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਅਸੀਂ ਤੁਹਾਨੂੰ ਕੁਝ ਅਜਿਹੇ ਨੁਸਖਿਆਂ ਬਾਰੇ ਦਸਾਂਗੇ, ਜਿਨ੍ਹਾਂ ਰਾਹੀਂ ਤੁਸੀਂ ਸਬਜ਼ੀਆਂ ਨੂੰ ਸੜਨ ਤੋਂ ਅਤੇ ਦਾਣਿਆਂ 'ਚ ਕੀੜੇ ਪੈਣ ਤੋਂ ਬਚਾ ਸਕੋਗੇ। ਤਾਂ ਆਉ ਜਾਣਦੇ ਉਨ੍ਹਾਂ ਨੁਸਖਿਆਂ ਬਾਰੇ...
ਚੌਲਾਂ 'ਚ ਨਹੀਂ ਪੈਣਗੇ ਕੀੜੇ : ਜੇਕਰ ਬਰਸਾਤ ਦੌਰਾਨ ਚੌਲਾਂ ਵਿੱਚ ਕੀੜੇ ਪੈ ਜਾਂਦੇ ਹਨ ਤਾਂ ਤੁਹਾਨੂੰ ਸਭ ਤੋਂ ਪਹਿਲਾਂ ਇਸ ਨੂੰ ਕਿਸੇ ਤੰਗ ਡੱਬੇ 'ਚ ਰੱਖਣਾ ਹੋਵੇਗਾ। ਫਿਰ ਇੱਕ ਕੱਪੜੇ 'ਚ ਅਦਰਕ, ਲਸਣ ਅਤੇ ਇਲਾਇਚੀ ਪਾ ਕੇ ਚੌਲਾਂ ਦੇ ਵਿਚਕਾਰ ਰੱਖਣਾ ਹੋਵੇਗਾ। ਮਾਹਿਰਾਂ ਮੁਤਾਬਕ ਇਹ ਕੀੜਿਆਂ ਨੂੰ ਚੌਲਾਂ 'ਚ ਆਉਣ ਤੋਂ ਰੋਕੇਗਾ।
ਕੇਲੇ ਨੂੰ ਖਰਾਬ ਹੋਣ ਤੋਂ ਬਚਾਓ : ਇਸ ਗੱਲ ਤੋਂ ਕੋਈ ਅਣਜਾਣ ਨਹੀਂ ਹੋਵੇਗਾ ਕਿ ਕੇਲੇ ਦੋ ਤਿੰਨ ਦਿਨਾਂ 'ਚ ਸੜ ਜਾਂਦੇ ਹਨ। ਅਜਿਹੇ 'ਚ ਤੁਸੀਂ ਇਸ ਨੂੰ ਖਰਾਬ ਹੋਣ ਤੋਂ ਬਚਾ ਸਕਦੇ ਹੋ। ਤੁਹਾਨੂੰ ਸਭ ਤੋਂ ਪਹਿਲਾਂ ਕੇਲੇ ਨੂੰ ਪਾਣੀ ਨਾਲ ਧੋ ਕੇ ਟਿਸ਼ੂ ਪੇਪਰ ਨਾਲ ਸਾਫ਼ ਕਰਨਾ ਹੋਵੇਗਾ। ਇਸ ਤੋਂ ਬਾਅਦ ਇੱਕ ਟਿਸ਼ੂ ਪੇਪਰ ਨੂੰ ਗਿੱਲਾ ਕਰੋ ਅਤੇ ਇਸ ਨੂੰ ਡੰਡੀ 'ਤੇ ਲਪੇਟੋ, ਇਸ ਨਾਲ ਕੇਲੇ ਨੂੰ 2 ਹਫਤਿਆਂ ਤੱਕ ਖਰਾਬ ਹੋਣ ਤੋਂ ਰੋਕਿਆ ਜਾਵੇਗਾ।
ਤਰਬੂਜ਼ ਤੋਂ ਬਦਬੂ ਨਹੀਂ ਆਵੇਗੀ : ਤਰਬੂਜ ਨੂੰ ਕੱਟਣ ਤੋਂ ਬਾਅਦ ਇਸ ਨੂੰ ਪੂਰਾ ਖਾਣਾ ਪੈਂਦਾ ਹੈ। ਜੇਕਰ ਅਸੀਂ ਇਸ ਨੂੰ ਅੱਧਾ ਕੱਟ ਦਿੰਦੇ ਹਾਂ ਤਾਂ ਇਸ ਤੋਂ ਬਦਬੂ ਆਉਣ ਲੱਗਦੀ ਹੈ। ਇਸ ਸਮੱਸਿਆ ਲਈ ਲਸਣ ਨੂੰ ਅੱਧੇ ਕੱਟੇ ਹੋਏ ਤਰਬੂਜ 'ਚ ਰੱਖ ਕੇ ਫੋਇਲ ਨਾਲ ਢੱਕਣਾ ਹੋਵੇਗਾ। ਇਸ ਨਾਲ ਤਰਬੂਜ ਸੁਰੱਖਿਅਤ ਰਹੇਗਾ ਅਤੇ ਜਲਦੀ ਖਰਾਬ ਨਹੀਂ ਹੋਵੇਗਾ।
ਟਮਾਟਰ ਨਹੀਂ ਸੜਨਗੇ : ਗਰਮੀਆਂ ਅਤੇ ਬਰਸਾਤ ਦੇ ਮੌਸਮ 'ਚ ਟਮਾਟਰ ਸਭ ਤੋਂ ਵੱਧ ਸੜਦੇ ਹਨ। ਟਮਾਟਰ ਨੂੰ ਸੜਨ ਤੋਂ ਬਚਾਉਣ ਲਈ ਟਮਾਟਰ ਦੇ ਟੁਕੜੇ ਜਾਂ ਸਿਰੇ 'ਤੇ ਟੇਪ ਲਗਾ ਕੇ ਇਸ ਨੂੰ ਢੱਕ ਦਿਓ। ਕਿਉਂਕਿ ਅਜਿਹਾ ਕਰਨ ਨਾਲ ਟਮਾਟਰਾਂ 'ਚ ਨਮੀ ਨਹੀਂ ਰਹੇਗੀ ਅਤੇ ਉਹ ਜ਼ਿਆਦਾ ਦੇਰ ਤੱਕ ਟਿਕਣਗੇ।
- PTC NEWS