Manish Sisodia Excise Policy Scam : ਬਾਰੀਕੀ ਨਾਲ ਜਾਣੋ ਕਿਵੇਂ ਤੇ ਕਦੋਂ ਖੁੱਲ੍ਹੀਆਂ ਦਿੱਲੀ ਸ਼ਰਾਬ ਘਪਲੇ ਦੀਆਂ ਪਰਤਾਂ
ਨਵੀਂ ਦਿੱਲੀ : ਦਿੱਲੀ 'ਚ ਨਵੀਂ ਸ਼ਰਾਬ ਨੀਤੀ ਆਮ ਆਦਮੀ ਪਾਰਟੀ ਸਰਕਾਰ ਦੇ ਗਲੇ ਦੀ ਹੱਡੀ ਬਣੀ ਹੋਈ ਹੈ। ਸੀਬੀਆਈ ਨੇ ਬੀਤੇ ਕੱਲ੍ਹ ਲੰਬੀ ਪੁੱਛਗਿੱਛ ਮਗਰੋਂ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਸੀਬੀਆਈ ਸਿਸੋਦੀਆ ਨੂੰ ਅੱਜ ਅਦਾਲਤ ਵਿਚ ਪੇਸ਼ ਕਰੇਗੀ। ਇਸ ਰਿਪੋਰਟ ਰਾਹੀਂ ਜਾਣਦੇ ਹਾਂ ਕਿ ਕੀ ਹੈ ਦਿੱਲੀ ਦੀ ਨਵੀਂ ਸ਼ਰਾਬ ਨੀਤੀ?
A. ਕੀ ਹੈ ਦਿੱਲੀ ਸਰਕਾਰ ਦੀ ਨਵੀਂ ਸ਼ਰਾਬ ਨੀਤੀ ?
(1). 17 ਨਵੰਬਰ 2021 ਨੂੰ ਦਿੱਲੀ ਦੀ 'ਆਪ' ਸਰਕਾਰ ਨੇ ਸੂਬੇ ’ਚ ਲਾਗੂ ਕੀਤੀ ਸੀ ਨਵੀਂ ਸ਼ਰਾਬ ਨੀਤੀ
(2).ਨੀਤੀ ਤਹਿਤ ਰਾਜਧਾਨੀ 'ਚ ਬਣਾਏ ਗਏ 32 ਜ਼ੋਨ
(3).ਹਰ ਜ਼ੋਨ 'ਚ 27 ਦੁਕਾਨਾਂ ਖੋਲ੍ਹਣ ਦੀ ਸੀ ਤਜਵੀਜ਼, ਇਸ ਤਰ੍ਹਾਂ ਕੁੱਲ ਖੁੱਲ੍ਹਣੀਆਂ ਸਨ 849 ਦੁਕਾਨਾਂ
(4).ਨਵੀਂ ਸ਼ਰਾਬ ਨੀਤੀ ਤਹਿਤ ਦਿੱਲੀ 'ਚ ਸਾਰੀਆਂ ਸ਼ਰਾਬ ਦੀਆਂ ਦੁਕਾਨਾਂ ਨੂੰ ਕਰ ਦਿੱਤਾ ਸੀ ਪ੍ਰਾਈਵੇਟ
(5).ਸਰਕਾਰੀ ਦੁਕਾਨਾਂ 'ਤੇ ਸ਼ਰਾਬ ਦੀ ਵਿਕਰੀ ਕੀਤੀ ਗਈ ਬੰਦ
(6).ਸ਼ਰਾਬ ਮਾਫ਼ੀਆ ਤੇ ਕਾਲਾ ਬਾਜ਼ਾਰੀ ਨੂੰ ਖ਼ਤਮ ਕਰਨ ਦਾ ਦੱਸਿਆ ਸੀ ਮਕਸਦ
(7).ਨਵੀਂ ਨੀਤੀ ਤੋਂ ਪਹਿਲਾਂ ਸਨ 60 ਫ਼ੀਸਦ ਸਰਕਾਰੀ ਤੇ 40 ਫ਼ੀਸਦ ਨਿੱਜੀ ਦੁਕਾਨਾਂ
(8).ਨਵੀਂ ਪਾਲਿਸੀ ਤਹਿਤ ਸ਼ਰਾਬ ਦੀਆਂ ਦੁਕਾਨਾਂ ਦਾ 100 ਫ਼ੀਸਦ ਹੋ ਗਿਆ ਸੀ ਨਿੱਜੀਕਰਨ
(9).ਸਰਕਾਰ ਨੇ ਲਾਇਸੰਸ ਦੀ ਫੀਸ 'ਚ ਕਰ ਦਿੱਤਾ ਸੀ ਕਈ ਗੁਣਾ ਵਾਧਾ
(10).ਦਿੱਲੀ ਸਰਕਾਰ ਨੇ ਲਾਇਸੰਸ ਧਾਰਕਾਂ ਨੂੰ ਨਿਯਮਾਂ 'ਚ ਦਿੱਤੀ ਸੀ ਢਿੱਲ
(12). ਜਾਂਚ ਮਗਰੋਂ ਨਵੀਂ ਸ਼ਰਾਬ ਨੀਤੀ 'ਚ ਬੇਨਿਯਮੀਆਂ ਦਾ ਹੋਇਆ ਪਰਦਾਫਾਸ਼
(13).ਐਲਜੀ ਦੀ ਮਨਜ਼ੂਰੀ ਤੋਂ ਬਿਨਾਂ ਹੀ ਬਦਲ ਦਿੱਤੀ ਸੀ ਸ਼ਰਾਬ ਪਾਲਿਸੀ
(14).ਇਸ ਮਗਰੋਂ ਵਿਰੋਧੀਆਂ ਦੇ ਨਿਸ਼ਾਨੇ 'ਤੇ ਆਈ ਦਿੱਲੀ ਸਰਕਾਰ
(15).ਇਸ ਘਪਲੇ ਰਾਹੀਂ ਪੈਸੇ ਵਾਪਸ ਆਉਣ ਤੇ ਹੇਰਫੇਰ ਦੀ ਵੀ ਗੱਲ ਆਈ ਸੀ ਸਾਹਮਣੇ
(16).ਸਿਆਸੀ ਦਬਾਅ ਕਾਰਨ ਵਾਪਸ ਲਈ ਨਵੀਂ ਸ਼ਰਾਬ ਨੀਤੀ
(17).28 ਜੁਲਾਈ 2022 ਨੂੰ ਦਿੱਲੀ ਸਰਕਾਰ ਨੇ ਨਵੀਂ ਨੀਤੀ ਲੈ ਲਈ ਸੀ ਵਾਪਸ
(18).1 ਸਤੰਬਰ 2022 ਨੂੰ ਪੁਰਾਣੀ ਆਬਕਾਰੀ ਨੀਤੀ ਮੁੜ ਕੀਤੀ ਲਾਗੂ
B.ਉਪ ਰਾਜਪਾਲ ਵਿਨੇ ਕੁਮਾਰ ਸਕਸੈਨਾ ਨੇ ਨਵੀਂ ਸ਼ਰਾਬ ਨੀਤੀ ਉਤੇ ਖੜ੍ਹੇ ਕੀਤੇ ਸਨ ਸਵਾਲ
(1).ਉਪ ਰਾਜਪਾਲ ਨੇ ਗ੍ਰਹਿ ਵਿਭਾਗ ਨੂੰ ਜਾਂਚ ਕਰਨ ਲਈ ਲਿਖਿਆ ਸੀ ਪੱਤਰ
(2).ਮੁੱਖ ਸਕੱਤਰ ਦੀ ਰਿਪੋਰਟ ਮਗਰੋਂ ਰਾਜਪਾਲ ਨੇ ਜਾਂਚ ਦੇ ਦਿੱਤੇ ਹੁਕਮ
(3).ਨਵੰਬਰ 2022 'ਚ ਸੀਬੀਆਈ ਨੇ ਮਾਮਲੇ ਦੀ ਪਹਿਲੀ ਚਾਰਜਸ਼ੀਟ ਕੀਤੀ ਸੀ ਦਾਖ਼ਲ
(4).ਹਾਲਾਂਕਿ ਇਸ ਚਾਰਜਸ਼ੀਟ 'ਚ ਨਹੀਂ ਸੀ ਮਨੀਸ਼ ਸਿਸੋਦੀਆ ਦਾ ਨਾਮ
(5).ਮਾਮਲੇ 'ਚ 16 ਲੋਕਾਂ ਖਿਲਾਫ਼ ਦਰਜ ਕੀਤੀ FIR,ਸਿਸੋਦੀਆ ਨੂੰ ਬਣਾਇਆ ਮੁੱਖ ਮੁਲਜ਼ਮ
(6).CBI ਨੇ ਸਿਸੋਦੀਆ ਦੇ ਘਰ ਤੇ ਦਫ਼ਤਰ 'ਤੇ ਮਾਰਿਆ ਛਾਪਾ, ਦਸਤਾਵੇਜ਼ ਤੇ ਸਾਮਾਨ ਕੀਤਾ ਜ਼ਬਤ
(7).CBI ਮਗਰੋਂ ਈਡੀ ਦੀ 6 ਸਤੰਬਰ ਨੂੰ ਹੋਈ ਐਂਟਰੀ, 35 ਥਾਵਾਂ ’ਤੇ ਮਾਰਿਆ ਛਾਪਾ
(8).ਈਡੀ ਨੇ ਮਨੀ ਲਾਂਡਰਿੰਗ ਐਕਟ ਤਹਿਤ ਕੀਤਾ ਸੀ ਮਾਮਲਾ ਦਰਜ
(9).ਸਾਬਕਾ ਸੀਈਓ ਵਿਜੇ ਨਾਇਰ ਤੇ ਸ਼ਰਾਬ ਕਾਰੋਬਾਰੀ ਸਮੀਰ ਮਹਿੰਦਰੂ ਦੀ ਹੋਈ ਗ੍ਰਿਫ਼ਤਾਰੀ
(10).ਫਿਰ ਕਾਰੋਬਾਰੀ ਅਭਿਸ਼ੇਕ ਬੋਈਨਪੱਲੀ ਤੇ ਹੁਣ ਮਨੀਸ਼ ਸਿਸੋਦੀਆ 'ਤੇ ਸੀਬੀਆਈ ਨੇ ਕੱਸਿਆ ਸ਼ਿਕੰਜਾ
(11). ਐੱਫਆਈਆਰ ਵਿੱਚ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅਤੇ ਤਤਕਾਲੀ ਐਕਸਾਈਜ਼ ਕਮਿਸ਼ਨਰ ਗੋਪੀ ਕ੍ਰਿਸ਼ਨਾ ਤੋਂ ਇਲਾਵਾ ਡਿਪਟੀ ਐਕਸਾਈਜ਼ ਕਮਿਸ਼ਨਰ ਅਨੰਦ ਕੁਮਾਰ ਤਿਵਾੜੀ, ਸਹਾਇਕ ਐਕਸਾਈਜ਼ ਕਮਿਸ਼ਨਰ ਪੰਕਜ ਭਟਨਾਗਰ ਤੇ 9 ਕਾਰੋਬਾਰੀਆਂ ਨੂੰ ਮੁਲਜ਼ਮ ਵਜੋਂ ਨਾਮਜ਼ਦ ਕੀਤਾ।
(12).ਐਫਆਈਆਰ ਵਿੱਚ ਮਨੀਸ਼ ਸਿਸੋਦੀਆ ਦਾ ਨਾਮ ਪਹਿਲੇ ਨੰਬਰ ਉੱਤੇ ਦਰਜ ਹੈ। ਹੋਰਨਾਂ ਮੁਲਜ਼ਮਾਂ ਵਿੱਚ ਐਂਟਰਟੇਨਮੈਂਟ ਤੇ ਈਵੈਂਟ ਮੈਨੇਜਮੈਂਟ ਕੰਪਨੀ 'ਓਨਲੀ ਮੱਚ ਲਾਊਡਰ' ਦੇ ਸਾਬਕਾ ਸੀਈਓ ਵਿਜੈ ਨਾਇਰ, ਪੈਰਨੋਰਡ ਰਿਕਾਰਡ ਦੇ ਸਾਬਕਾ ਮੁਲਾਜ਼ਮ ਮਨੋਜ ਰਾਏ, ਬ੍ਰਿੰਡਕੋ ਸਪਿਰਿਟਜ਼ ਦੇ ਮਾਲਕ ਅਮਨਦੀਪ ਢਿੱਲੋ ਤੇ ਇੰਡੋ ਸਪਿਰਿਟਜ਼ ਦੇ ਮਾਲਕ ਸਮੀਰ ਮਹੇਂਦਰੂ ਸ਼ਾਮਲ ਹਨ।
C.'ਆਪ' ਸਰਕਾਰ ਦੀ ਸ਼ਰਾਬ ਨੀਤੀ ਉਤੇ ਕਿਹੜੇ ਲੱਗੇ ਇਲਜ਼ਾਮ?
(1).ਕੋਰੋਨਾ ਕਾਲ ਦਾ ਹਵਾਲਾ ਦੇ ਕੇ ਸ਼ਰਾਬ ਕੰਪਨੀਆਂ ਦੀ ਕਰੋੜ ਦੇ ਕਰੀਬ ਲਾਇਸੰਸ ਫੀਸ ਕੀਤੀ ਮੁਆਫ
(2).ਇਕ ਬਲੈਕ ਲਿਸਟਿਡ ਕੰਪਨੀ ਨੂੰ ਦੋ ਜ਼ੋਨ ਦੇ ਦਿੱਤੇ ਗਏ ਠੇਕੇ
(3).ਕਾਰਟਲ 'ਤੇ ਪਾਬੰਦੀ ਦੇ ਬਾਵਜੂਦ ਕੰਪਨੀਆਂ ਨੂੰ ਦਿੱਤੇ ਗਏ ਲਾਇਸੰਸ
(4).ਏਜੰਡਾ ਤੇ ਕੈਬਨਿਟ ਨੋਟ ਪ੍ਰਸਾਰਿਤ ਕੀਤੇ ਬਿਨਾਂ ਮਨਮਾਨੇ ਢੰਗ ਨਾਲ ਮਤਾ ਕਰਵਾਇਆ ਪਾਸ
(5).ਸ਼ਰਾਬ ਵਿਕਰੇਤਾਵਾਂ ਨੂੰ ਫਾਇਦਾ ਪਹੁੰਚਾਉਣ ਲਈ ਡਰਾਈ ਡੇਅ ਦੀ ਗਿਣਤੀ 21 ਤੋਂ ਘਟਾ ਕੇ ਕੀਤੀ ਗਈ 3
(6).ਗ਼ੈਰ-ਕਾਨੂੰਨੀ ਖੇਤਰਾਂ 'ਚ ਸ਼ਰਾਬ ਦੇ ਠੇਕੇ ਖੋਲ੍ਹਣ ਦੀ ਦਿੱਤੀ ਇਜਾਜ਼ਤ
(7).ਠੇਕੇਦਾਰਾਂ ਦਾ ਕਮਿਸ਼ਨ 2.5 ਫ਼ੀਸਦੀ ਤੋਂ ਵਧਾ ਕੇ ਕੀਤਾ 12 ਫ਼ੀਸਦ
(8).ਦੋ ਜ਼ੋਨਾਂ 'ਚ ਸ਼ਰਾਬ ਬਣਾਉਣ ਵਾਲੀ ਕੰਪਨੀ ਨੂੰ ਰਿਟੇਲ ਖੇਤਰ 'ਚ ਸ਼ਰਾਬ ਵੇਚਣ ਦੀ ਦਿੱਤੀ ਇਜਾਜ਼ਤ
- PTC NEWS