Sun, Apr 2, 2023
Whatsapp

Korean embassy staff dance Video: Naatu Naatu ਗਾਣੇ ’ਤੇ ਕੋਰੀਆ ਅੰਬੈਸੀ ਦੇ ਸਟਾਫ ਦਾ ਡਾਂਸ ਵੇਖ PM ਮੋਦੀ ਨੇ ਆਖੀ ਇਹ ਗੱਲ

ਸਾਊਥ ਦੇ ਨਿਰਦੇਸ਼ਕ ਐਸਐਸ ਰਾਜਾਮੌਲੀ ਦੀ ਫਿਲਮ ਆਰਆਰਆਰ ਇੱਕ ਤੋਂ ਬਾਅਦ ਇੱਕ ਇਤਿਹਾਸ ਰਚ ਰਹੀ ਹੈ। ਉੱਥੇ ਹੀ ਦੂਜੇ ਪਾਸੇ ਇਸ ਫਿਲਮ ਦਾ ਗੀਤ 'ਨਾਟੂ ਨਾਟੂ' ਖੂਬ ਧਮਾਲ ਮਚਾ ਰਿਹਾ ਹੈ। ਹਰ ਕਿਸੇ ਨੂੰ ਗੀਤ ਨਾਟੂ-ਨਾਟੂ ਬੇਹੱਦ ਪਸੰਦ ਆ ਰਿਹਾ ਹੈ।

Written by  Aarti -- February 26th 2023 06:17 PM
Korean embassy staff dance Video: Naatu Naatu ਗਾਣੇ ’ਤੇ ਕੋਰੀਆ ਅੰਬੈਸੀ ਦੇ ਸਟਾਫ ਦਾ ਡਾਂਸ ਵੇਖ PM ਮੋਦੀ ਨੇ ਆਖੀ ਇਹ ਗੱਲ

Korean embassy staff dance Video: Naatu Naatu ਗਾਣੇ ’ਤੇ ਕੋਰੀਆ ਅੰਬੈਸੀ ਦੇ ਸਟਾਫ ਦਾ ਡਾਂਸ ਵੇਖ PM ਮੋਦੀ ਨੇ ਆਖੀ ਇਹ ਗੱਲ

Korean embassy staff dance Video:  ਸਾਊਥ ਦੇ ਨਿਰਦੇਸ਼ਕ ਐਸਐਸ ਰਾਜਾਮੌਲੀ ਦੀ ਫਿਲਮ ਆਰਆਰਆਰ ਇੱਕ ਤੋਂ ਬਾਅਦ ਇੱਕ ਇਤਿਹਾਸ ਰਚ ਰਹੀ ਹੈ। ਉੱਥੇ ਹੀ ਦੂਜੇ ਪਾਸੇ ਇਸ ਫਿਲਮ ਦਾ ਗੀਤ 'ਨਾਟੂ ਨਾਟੂ' ਖੂਬ ਧਮਾਲ ਮਚਾ ਰਿਹਾ ਹੈ। ਹਰ ਕਿਸੇ ਨੂੰ ਗੀਤ ਨਾਟੂ-ਨਾਟੂ ਬੇਹੱਦ ਪਸੰਦ ਆ ਰਿਹਾ ਹੈ।  

ਹਾਲ ਹੀ 'ਚ ਕੋਰੀਆ ਅੰਬੈਸੀ ਦੇ ਸਟਾਫ ਨੇ ਇਸ ਗੀਤ 'ਤੇ ਡਾਂਸ ਕੀਤਾ ਹੈ। ਇਸ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਅਜਿਹੇ 'ਚ ਹੁਣ ਪੀਐੱਮ ਮੋਦੀ ਨੇ ਵੀ ਇਸ ਵੀਡੀਓ 'ਤੇ ਟਿੱਪਣੀ ਕੀਤੀ ਹੈ।



ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵਿੱਟਰ 'ਤੇ ਇਸ ਵੀਡੀਓ ਨੂੰ ਸਾਂਝਾ ਕੀਤਾ ਅਤੇ ਲਿਖਿਆ ਕਿ ਜੀਵੰਤ ਅਤੇ ਮਨਮੋਹਕ ਟੀਮ ਦੀ ਕੋਸ਼ਿਸ਼। ਇਸ ਤੋਂ ਪਹਿਲਾਂ ਪੀਐਮ ਮੋਦੀ ਨੇ ਨਾਟੂ-ਨਾਟੂ ਨੂੰ ਗੋਲਡਨ ਗਲੋਬ ਐਵਾਰਡ ਮਿਲਣ 'ਤੇ ਵਧਾਈ ਦਿੱਤੀ ਸੀ। 

ਦੱਸ ਦਈਏ ਕਿ ਸੋਸ਼ਲ ਮੀਡੀਆ ’ਤੇ ਇਸ ਵੀਡੀਓ ਨੂੰ ਭਾਰਤ 'ਚ ਕੋਰੀਆ ਦੇ ਦੂਤਾਵਾਸ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਸ਼ੇਅਰ ਕੀਤਾ ਹੈ। ਵੀਡੀਓ 'ਚ ਕੋਰੀਆਈ ਰਾਜਦੂਤ ਚਾਂਗ ਜੇ ਬੋਕ ਦੇ ਨਾਲ ਦੂਤਘਰ 'ਚ ਕੰਮ ਕਰ ਰਿਹਾ ਸਟਾਫ 'ਆਰਆਰਆਰ' ਦੇ ਗੀਤ 'ਨਾਟੂ ਨਾਟੂ' 'ਤੇ ਡਾਂਸ ਕਰਦੇ ਹੋਏ ਨਜ਼ਰ ਆ ਰਹੇ ਹਨ। ਦੂਜੇ ਪਾਸੇ ਕੋਰੀਅਨ ਅੰਬੈਸੀ ਦੇ ਸਟਾਫ ਦੇ ਡਾਂਸ ਹੁਨਰ ਦੀ ਹਰ ਕੋਈ ਤਾਰੀਫ ਕਰ ਰਿਹਾ ਹੈ। 

ਇਹ ਵੀ ਪੜ੍ਹੋ: ਮੂਸੇਵਾਲਾ ਕਤਲਕਾਂਡ 'ਚ ਸ਼ਾਮਿਲ ਦੋ ਗੈਂਗਸਟਰਾਂ ਦਾ ਜੇਲ੍ਹ 'ਚ ਕਤਲ

- PTC NEWS

adv-img

Top News view more...

Latest News view more...