Tue, Dec 16, 2025
Whatsapp

Shilpa Shetty ਅਤੇ ਰਾਜ ਕੁੰਦਰਾ ਖਿਲਾਫ਼ 60 ਕਰੋੜ ਰੁਪਏ ਦੀ ਧੋਖਾਧੜੀ ਦੇ ਮਾਮਲੇ 'ਚ ਲੁੱਕਆਊਟ ਨੋਟਿਸ ਜਾਰੀ

Shilpa Shetty -Raj Kundra against Lookout Circular : ਮੁੰਬਈ ਪੁਲਿਸ ਨੇ 60 ਕਰੋੜ ਰੁਪਏ ਦੀ ਧੋਖਾਧੜੀ ਦੇ ਮਾਮਲੇ ਵਿੱਚ ਅਦਾਕਾਰਾ ਸ਼ਿਲਪਾ ਸ਼ੈੱਟੀ ਅਤੇ ਉਸਦੇ ਪਤੀ ਰਾਜ ਕੁੰਦਰਾ ਵਿਰੁੱਧ ਲੁੱਕਆਊਟ ਨੋਟਿਸ ਜਾਰੀ ਕੀਤਾ ਹੈ। ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਦੋਵੇਂ ਅਕਸਰ ਵਿਦੇਸ਼ ਯਾਤਰਾ ਕਰਦੇ ਰਹਿੰਦੇ ਹਨ, ਜਿਸ ਕਾਰਨ ਇਹ ਕਦਮ ਚੁੱਕਿਆ ਗਿਆ ਹੈ। ਲੁੱਕਆਊਟ ਸਰਕੂਲਰ ਦਾ ਉਦੇਸ਼ ਜਾਂਚ ਨੂੰ ਬਿਨਾਂ ਕਿਸੇ ਰੁਕਾਵਟ ਦੇ ਪੂਰਾ ਕਰਨਾ ਹੈ

Reported by:  PTC News Desk  Edited by:  Shanker Badra -- September 05th 2025 05:55 PM
Shilpa Shetty ਅਤੇ ਰਾਜ ਕੁੰਦਰਾ ਖਿਲਾਫ਼ 60 ਕਰੋੜ ਰੁਪਏ ਦੀ ਧੋਖਾਧੜੀ ਦੇ ਮਾਮਲੇ 'ਚ ਲੁੱਕਆਊਟ ਨੋਟਿਸ ਜਾਰੀ

Shilpa Shetty ਅਤੇ ਰਾਜ ਕੁੰਦਰਾ ਖਿਲਾਫ਼ 60 ਕਰੋੜ ਰੁਪਏ ਦੀ ਧੋਖਾਧੜੀ ਦੇ ਮਾਮਲੇ 'ਚ ਲੁੱਕਆਊਟ ਨੋਟਿਸ ਜਾਰੀ

Shilpa Shetty -Raj Kundra against Lookout Circular : ਮੁੰਬਈ ਪੁਲਿਸ ਨੇ 60 ਕਰੋੜ ਰੁਪਏ ਦੀ ਧੋਖਾਧੜੀ ਦੇ ਮਾਮਲੇ ਵਿੱਚ ਅਦਾਕਾਰਾ ਸ਼ਿਲਪਾ ਸ਼ੈੱਟੀ ਅਤੇ ਉਸਦੇ ਪਤੀ ਰਾਜ ਕੁੰਦਰਾ ਵਿਰੁੱਧ ਲੁੱਕਆਊਟ ਨੋਟਿਸ ਜਾਰੀ ਕੀਤਾ ਹੈ। ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਦੋਵੇਂ ਅਕਸਰ ਵਿਦੇਸ਼ ਯਾਤਰਾ ਕਰਦੇ ਰਹਿੰਦੇ ਹਨ, ਜਿਸ ਕਾਰਨ ਇਹ ਕਦਮ ਚੁੱਕਿਆ ਗਿਆ ਹੈ। ਲੁੱਕਆਊਟ ਸਰਕੂਲਰ ਦਾ ਉਦੇਸ਼ ਜਾਂਚ ਨੂੰ ਬਿਨਾਂ ਕਿਸੇ ਰੁਕਾਵਟ ਦੇ ਪੂਰਾ ਕਰਨਾ ਹੈ।

ਕਾਰੋਬਾਰੀ ਦੀਪਕ ਕੋਠਾਰੀ ਨੇ 14 ਅਗਸਤ ਨੂੰ ਮੁੰਬਈ ਪੁਲਿਸ ਦੀ ਆਰਥਿਕ ਅਪਰਾਧ ਸ਼ਾਖਾ (EOW) ਕੋਲ ਸ਼ਿਲਪਾ ਅਤੇ ਉਸਦੇ ਪਤੀ ਰਾਜ ਕੁੰਦਰਾ ਵਿਰੁੱਧ ਕੇਸ ਦਰਜ ਕਰਵਾਇਆ ਸੀ। ਦੀਪਕ ਦਾ ਕਹਿਣਾ ਹੈ ਕਿ 2015 ਤੋਂ 2023 ਦੇ ਵਿਚਕਾਰ ਉਸਨੇ ਕਾਰੋਬਾਰ ਨੂੰ ਵਧਾਉਣ ਲਈ ਜੋੜੇ ਨੂੰ ਕੁੱਲ 60.48 ਕਰੋੜ ਰੁਪਏ ਦਿੱਤੇ ਪਰ ਇਹ ਰਕਮ ਨਿੱਜੀ ਖਰਚਿਆਂ 'ਤੇ ਖਰਚ ਕੀਤੀ ਗਈ।


ਸ਼ਿਲਪਾ ਕੰਪਨੀ ਦੀ 87% ਹਿੱਸੇਦਾਰੀ ਸੀ

ਦੀਪਕ ਕੋਠਾਰੀ ਦੇ ਅਨੁਸਾਰ ਉਹ 2015 ਵਿੱਚ ਏਜੰਟ ਰਾਜੇਸ਼ ਆਰੀਆ ਰਾਹੀਂ ਸ਼ਿਲਪਾ ਅਤੇ ਕੁੰਦਰਾ ਨੂੰ ਮਿਲਿਆ ਸੀ। ਉਸ ਸਮੇਂ ਦੋਵੇਂ ਬੈਸਟ ਡੀਲ ਟੀਵੀ ਦੇ ਡਾਇਰੈਕਟਰ ਸਨ ਅਤੇ ਸ਼ਿਲਪਾ ਕੋਲ ਕੰਪਨੀ ਦੇ 87% ਤੋਂ ਵੱਧ ਸ਼ੇਅਰ ਸਨ। ਇੱਕ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਸ਼ਿਲਪਾ ਅਤੇ ਰਾਜ ਕੁੰਦਰਾ ਦੀ ਕੰਪਨੀ ਨੂੰ ਦੀਪਕ ਲੋਨ ਦੇਣਗੇ। ਕੰਪਨੀ ਲਈ 75 ਕਰੋੜ ਰੁਪਏ ਦਾ ਲੋਨ ਮੰਗਿਆ ਗਿਆ ਸੀ, ਜਿਸ 'ਤੇ 12% ਸਾਲਾਨਾ ਵਿਆਜ ਤੈਅ ਕੀਤਾ ਗਿਆ ਸੀ। ਦੀਪਕ ਕੋਠਾਰੀ ਦਾ ਆਰੋਪ ਹੈ ਕਿ ਬਾਅਦ ਵਿੱਚ ਸ਼ਿਲਪਾ ਅਤੇ ਰਾਜ ਨੇ ਉਸਨੂੰ ਕਿਹਾ ਕਿ ਕਰਜ਼ੇ 'ਤੇ ਟੈਕਸ ਸਮੱਸਿਆਵਾਂ ਹੋ ਸਕਦੀਆਂ ਹਨ, ਇਸ ਲਈ ਇਸਨੂੰ ਨਿਵੇਸ਼ ਵਜੋਂ ਦਿਖਾਉਂਦੇ ਹਾਂ ਅਤੇ ਹਰ ਮਹੀਨੇ ਰਿਟਰਨ ਦੇਵਾਂਗੇ।

ਸ਼ਿਕਾਇਤਕਰਤਾ ਨੇ ਆਰੋਪ ਲਗਾਇਆ ਹੈ ਕਿ ਪਹਿਲਾਂ ਉਸਨੂੰ ਭਰੋਸਾ ਦਿੱਤਾ ਗਿਆ ਸੀ ਕਿ ਇਹ ਰਕਮ 12 ਪ੍ਰਤੀਸ਼ਤ ਸਾਲਾਨਾ ਵਿਆਜ ਨਾਲ ਨਿਰਧਾਰਤ ਸਮੇਂ 'ਤੇ ਵਾਪਸ ਕਰ ਦਿੱਤੀ ਜਾਵੇਗੀ। ਅਪ੍ਰੈਲ 2016 ਵਿੱਚ ਸ਼ਿਲਪਾ ਸ਼ੈੱਟੀ ਨੇ ਲਿਖਤੀ ਰੂਪ ਵਿੱਚ ਨਿੱਜੀ ਗਰੰਟੀ ਵੀ ਦਿੱਤੀ ਸੀ ਪਰ ਕੁਝ ਮਹੀਨਿਆਂ ਦੇ ਅੰਦਰ-ਅੰਦਰ ਉਸਨੇ ਕੰਪਨੀ ਤੋਂ ਡਾਇਰੈਕਟਰ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਬਾਅਦ ਵਿੱਚ ਕੋਠਾਰੀ ਨੂੰ ਪਤਾ ਲੱਗਾ ਕਿ ਕੰਪਨੀ ਦੇ ਖਿਲਾਫ ਪਹਿਲਾਂ ਹੀ 1.28 ਕਰੋੜ ਰੁਪਏ ਦਾ ਦੀਵਾਲੀਆਪਨ ਦਾ ਕੇਸ ਚੱਲ ਰਿਹਾ ਹੈ, ਜਿਸ ਬਾਰੇ ਉਸਨੂੰ ਸੂਚਿਤ ਨਹੀਂ ਕੀਤਾ ਗਿਆ ਸੀ।

ਹਾਲਾਂਕਿ, ਸ਼ਿਲਪਾ ਸ਼ੈੱਟੀ ਅਤੇ ਰਾਜ ਕੁੰਦਰਾ ਨੇ ਇਨ੍ਹਾਂ ਆਰੋਪਾਂ ਨੂੰ ਬੇਬੁਨਿਆਦ ਅਤੇ ਜੋੜੇ ਦੀ ਛਵੀ ਨੂੰ ਖਰਾਬ ਕਰਨ ਦੀ ਕੋਸ਼ਿਸ਼ ਦੱਸਿਆ ਹੈ। ਆਰਥਿਕ ਅਪਰਾਧ ਸ਼ਾਖਾ (EOW) ਹੁਣ ਸ਼ਿਲਪਾ ਸ਼ੈੱਟੀ ਅਤੇ ਰਾਜ ਕੁੰਦਰਾ ਦੇ ਟ੍ਰੈਵਲ ਲੋਗਸ ਦੀ ਜਾਂਚ ਕਰ ਰਹੀ ਹੈ। ਕੰਪਨੀ ਦੇ ਆਡੀਟਰ ਨੂੰ ਵੀ ਪੁੱਛਗਿੱਛ ਲਈ ਬੁਲਾਇਆ ਗਿਆ ਹੈ।

ਕੀ ਹੁੰਦਾ ਹੈ ਲੁੱਕਆਊਟ ਨੋਟਿਸ ?

ਲੁੱਕਆਊਟ ਨੋਟਿਸ ਨੂੰ ਅੰਗਰੇਜ਼ੀ ਵਿੱਚ ਲੁੱਕਆਊਟ ਸਰਕੂਲਰ ਜਾਂ LOC ਕਿਹਾ ਜਾਂਦਾ ਹੈ। ਇਹ ਇੱਕ ਕਿਸਮ ਦਾ ਅਲਰਟ ਜਾਂ ਨੋਟਿਸ ਹੈ ਜੋ ਇਮੀਗ੍ਰੇਸ਼ਨ ਅਧਿਕਾਰੀਆਂ ਅਤੇ ਹਵਾਈ ਅੱਡਿਆਂ/ਸਰਹੱਦੀ ਬਿੰਦੂਆਂ ਦੁਆਰਾ ਜਾਰੀ ਕੀਤਾ ਜਾਂਦਾ ਹੈ। ਇਸਦਾ ਮਕਸਦ ਇਹ ਹੈ ਕਿ ਜੇਕਰ ਉਹ ਵਿਅਕਤੀ ਜਿਸ ਵਿਰੁੱਧ ਇਹ ਨੋਟਿਸ ਜਾਰੀ ਕੀਤਾ ਗਿਆ ਹੈ, ਦੇਸ਼ ਛੱਡਣ ਦੀ ਕੋਸ਼ਿਸ਼ ਕਰਦਾ ਹੈ ਤਾਂ ਇਮੀਗ੍ਰੇਸ਼ਨ ਨੂੰ ਉਸਨੂੰ ਤੁਰੰਤ ਰੋਕਣਾ ਹੁੰਦਾ ਹੈ। ਇਹ ਆਮ ਤੌਰ 'ਤੇ ਪੁਲਿਸ, ਸੀਬੀਆਈ, ਈਡੀ ਜਾਂ ਹੋਰ ਜਾਂਚ ਏਜੰਸੀ ਦੇ ਹੁਕਮਾਂ 'ਤੇ ਜਾਰੀ ਕੀਤਾ ਜਾਂਦਾ ਹੈ। ਸਰਲ ਭਾਸ਼ਾ ਵਿੱਚ ਲੁੱਕਆਊਟ ਨੋਟਿਸ ਦਾ ਅਰਥ ਹੈ ਕਿ ਜਿਸ ਵਿਅਕਤੀ ਵਿਰੁੱਧ ਕੇਸ ਜਾਂ ਜਾਂਚ ਚੱਲ ਰਹੀ ਹੈ, ਉਹ ਬਿਨਾਂ ਇਜਾਜ਼ਤ ਦੇਸ਼ ਤੋਂ ਬਾਹਰ ਨਹੀਂ ਜਾ ਸਕਦਾ।

- PTC NEWS

Top News view more...

Latest News view more...

PTC NETWORK
PTC NETWORK