Sun, Jun 16, 2024
Whatsapp

ਚਿੰਤਪੂਰਨੀ ਮੱਥਾ ਟੇਕ ਕੇ ਆ ਰਹੇ ਪਰਿਵਾਰ ਦੀ ਕਾਰ ਨੂੰ ਹਾਦਸਾ, ਡੇਢ ਸਾਲ ਦੇ ਬੱਚੇ ਸਮੇਤ ਦੋ ਦੀ ਮੌਤ, 5 ਗੰਭੀਰ ਜ਼ਖ਼ਮੀ

Car Accident in Phillaur: ਹਾਦਸਾ ਇੰਨਾ ਭਿਆਨਕ ਸੀ ਕਿ ਟਰੈਕਟਰ-ਟਰਾਲੀ ਅਤੇ ਕਾਰ ਬੁਰੀ ਤਰ੍ਹਾਂ ਨੁਕਸਾਨੇ ਗਏ।ਕਾਰ ਦੀ ਟੱਕਰ ਨਾਲ ਟਰੈਕਟਰ ਪਲਟਿਆ ਹੋਇਆ ਸੀ ਅਤੇ ਕਾਰ ਦਾ ਕਚੂਮਰ ਨਿਕਲਿਆ ਪਿਆ ਸੀ। ਪੁਲਿਸ ਨੇ ਕਰੇਨ ਰਾਹੀਂ ਦੋਵੇਂ ਵਾਹਨਾਂ ਨੂੰ ਇਕ ਪਾਸੇ ਕੀਤਾ ਅਤੇ ਟ੍ਰੈਫਿਕ ਚਾਲੂ ਕਰਵਾਇਆ।

Written by  KRISHAN KUMAR SHARMA -- May 23rd 2024 03:21 PM -- Updated: May 23rd 2024 03:23 PM
ਚਿੰਤਪੂਰਨੀ ਮੱਥਾ ਟੇਕ ਕੇ ਆ ਰਹੇ ਪਰਿਵਾਰ ਦੀ ਕਾਰ ਨੂੰ ਹਾਦਸਾ, ਡੇਢ ਸਾਲ ਦੇ ਬੱਚੇ ਸਮੇਤ ਦੋ ਦੀ ਮੌਤ, 5 ਗੰਭੀਰ ਜ਼ਖ਼ਮੀ

ਚਿੰਤਪੂਰਨੀ ਮੱਥਾ ਟੇਕ ਕੇ ਆ ਰਹੇ ਪਰਿਵਾਰ ਦੀ ਕਾਰ ਨੂੰ ਹਾਦਸਾ, ਡੇਢ ਸਾਲ ਦੇ ਬੱਚੇ ਸਮੇਤ ਦੋ ਦੀ ਮੌਤ, 5 ਗੰਭੀਰ ਜ਼ਖ਼ਮੀ

Car Accident in Phillaur: ਫਿਲੌਰ 'ਚ ਇਕ ਕਾਰ ਅਤੇ ਟਰੈਕਟਰ-ਟਰਾਲੀ ਵਿਚਕਾਰ ਭਿਆਨਕ ਟੱਕਰ (Accident) ਹੋ ਗਈ। ਮੌਕੇ 'ਤੇ ਪੁੱਜੇ ਥਾਣਾ ਫਿਲੌਰ ਦੇ ਮੁਖੀ ਵਿਜੇ ਕੁਮਾਰ ਨੇ ਦੱਸਿਆ ਕਿ ਫਿਲੌਰ ਨੇੜੇ ਇਕ ਕਾਰ ਅੱਗੇ ਜਾ ਰਹੇ ਟਰੈਕਟਰ ਟਰਾਲੀ ਵਿੱਚੋਂ ਜ਼ੋਰ ਨਾਲ ਜਾ ਵੱਜੀ। ਮੌਕੇ 'ਤੇ ਪੁੱਜੀ ਪੁਲਿਸ ਪਾਰਟੀ ਨੇ ਜਖ਼ਮੀਆਂ ਨੂੰ ਇਲਾਜ ਲਈ ਤਰੁੰਤ ਸਿਵਲ ਹਸਪਤਾਲ ਫਿਲੌਰ ਵਿਖ਼ੇ ਭੇਜਿਆ। ਕਾਰ ਸਵਾਰ ਪਰਿਵਾਰਕ ਮੈਂਬਰਾਂ ਵਿਚੋਂ ਸਰਵਨ ਕੁਮਾਰ ਪੁੱਤਰ ਉਮੇਸ਼ ਦੀ ਹਸਪਤਾਲ ਵਿੱਚ ਮੌਤ ਹੋ ਗਈ ਹੈ, ਜਦਕਿ ਇੱਕ ਡੇਢ ਸਾਲ ਦੇ ਬੱਚਾ ਨੂੰ ਲੁਧਿਆਣਾ ਰੈਫਰ ਕੀਤਾ ਗਿਆ ਹੈ।

ਥਾਣੇਦਾਰ ਵਿਜੇ ਕੁਮਾਰ ਨੇ ਦੱਸਿਆ ਕਿ ਇਹ ਸਭ ਇਕੋ ਪਰਿਵਾਰ ਦੇ ਮੈਂਬਰ ਹਨ ਅਤੇ ਮਾਤਾ ਚਿੰਤਪੁਰਨੀ ਵਿਖ਼ੇ ਮੱਥਾ ਟੇਕ ਕੇ ਵਾਪਿਸ ਕਾਰ ਨੰਬਰ ਪੀਬੀ 01 ਈ 7124 ਵਿੱਚ ਆਪਣੇ ਘਰ ਤਾਜਪੁਰ ਰੋਡ, ਲੁਧਿਆਣਾ ਪਰਤ ਰਹੇ ਸਨ। ਉਨ੍ਹਾਂ ਦੱਸਿਆ ਕਿ ਪਰਿਵਾਰ ਦੇ ਇੱਕ ਮੈਂਬਰ ਸਰਵਨ ਸਿੰਘ ਦੀ ਮੌਤ ਹੋ ਗਈ ਹੈ, ਜਦਕਿ ਇਕ ਡੇਢ ਸਾਲ ਦਾ ਬੱਚਾ ਵੈਭਵ ਪੁੱਤਰ ਦਰਮੇਸ਼ ਬੁਰੀ ਤਰ੍ਹਾਂ ਨਾਲ ਜ਼ਖ਼ਮੀ ਹੋਣ ਕਾਰਣ ਡਾਕਟਰਾਂ ਨੇ ਉਸ ਨੂੰ ਲੁਧਿਆਣਾ ਰੈਫਰ ਕਰ ਦਿੱਤਾ ਹੈ। ਜਖ਼ਮੀਆਂ 'ਚ ਆਰਿਆ ਪੁੱਤਰ ਦਰਮੇਸ਼, ਸੁਰਿੰਦਰ ਪੁੱਤਰ ਮੋਹਿੰਦਰ, ਸੁਨੀਤਾ ਦੇਵੀ ਪੁੱਤਰੀ ਓਮੇਸ਼, ਗੌਤਮ ਕੁਮਾਰ ਪੁੱਤਰ ਰਵੀਕਾਂਤ ਸਾਰੇ ਵਾਸੀ ਲੁਧਿਆਣਾ ਦੇ ਦੱਸੇ ਜਾ ਰਹੇ ਹਨ।


ਇਹ ਵੀ ਪੜ੍ਹੋ... ਤੀਹਰੇ ਕਤਲ ਕਾਂਡ ਨਾਲ ਕੰਬਿਆ ਹਰਿਆਣਾ, ਸਕੇ ਭਰਾ ਨੇ ਦੁੱਧ ਪੀਂਦੇ ਭਤੀਜੇ ਸਣੇ ਭਰਾ-ਭਾਬੀ ਦਾ ਕੀਤਾ ਕਤਲ

ਟਰੈਕਟਰ ਚਾਲਕ ਨੂੰ ਵੀਂ ਸੱਟਾਂ ਵੱਜੀਆਂ। ਹਾਦਸਾ ਇੰਨਾ ਭਿਆਨਕ ਸੀ ਕਿ ਟਰੈਕਟਰ-ਟਰਾਲੀ ਅਤੇ ਕਾਰ ਬੁਰੀ ਤਰ੍ਹਾਂ ਨੁਕਸਾਨੇ ਗਏ।ਕਾਰ ਦੀ ਟੱਕਰ ਨਾਲ ਟਰੈਕਟਰ ਪਲਟਿਆ ਹੋਇਆ ਸੀ ਅਤੇ ਕਾਰ ਦਾ ਕਚੂਮਰ ਨਿਕਲਿਆ ਪਿਆ ਸੀ। ਪੁਲਿਸ ਨੇ ਕਰੇਨ ਰਾਹੀਂ ਦੋਵੇਂ ਵਾਹਨਾਂ ਨੂੰ ਇਕ ਪਾਸੇ ਕੀਤਾ ਅਤੇ ਟ੍ਰੈਫਿਕ ਚਾਲੂ ਕਰਵਾਇਆ।

ਬੱਚੇ ਦੀ ਵੀ ਹੋਈ ਮੌਤ

ਉਧਰ, ਇਹ ਵੀ ਤਾਜ਼ਾ ਜਾਣਕਾਰੀ ਅਨੁਸਾਰ ਬੱਚਾ ਵੈਭਵ, ਜਿਸ ਨੂੰ ਜਖਮੀ ਹਾਲਤ ਵਿੱਚ ਲੁਧਿਆਣਾ ਰੈਫਰ ਕੀਤਾ ਸੀ, ਦੀ ਵੀ ਇਲਾਜ ਦੌਰਾਨ ਮੌਤ ਹੋ ਗਈ ਹੈ।

- PTC NEWS

Top News view more...

Latest News view more...

PTC NETWORK