Thu, Feb 26, 2026
Whatsapp

Moga Lottery : ਐਨਕ ਨੇ ਪਲਟੀ ਕਿਸਮਤ ! ਮੋਗਾ 'ਚ ਸ਼ਖਸ ਦੀ 3 ਕਰੋੜ ਰੁਪਏ ਦੀ ਨਿਕਲੀ ਲਾਟਰੀ, ਬੋਲਿਆ - ਚੰਗੇ ਕੰਮਾਂ 'ਤੇ ਲਾਵਾਂਗੇ ਪੈਸਾ

Moga Lottery News : ਮਹਿੰਦਰ ਸਿੰਘ ਨੇ ਦੱਸਿਆ ਕਿ ਅੱਜ ਲੁਧਿਆਣਾ ਦੇ ਵਿੱਚ ਡੀਅਰ ਲਾਟਰੀ ਡਿਸਟਰੀਬਿਊਟਰ ਵੱਲੋਂ ਉਹਨਾਂ ਦਾ ਸਨਮਾਨ ਕੀਤਾ ਗਿਆ। ਇਸ ਦੌਰਾਨ ਪਰਿਵਾਰ ਨੇ ਖੁਸ਼ੀ ਸਾਂਝੀ ਕੀਤੀ। ਪਹਿਲਾ ਇਨਾਮ ਜਿੱਤਣ ਵਾਲੇ ਮਹਿੰਦਰ ਸਿੰਘ ਨੇ ਕਿਹਾ ਕਿ ਉਹ ਚੰਗੇ ਕੰਮਾਂ ਤੇ ਪੈਸੇ ਲਾਉਣਗੇ।

Reported by:  PTC News Desk  Edited by:  KRISHAN KUMAR SHARMA -- February 26th 2026 05:48 PM -- Updated: February 26th 2026 07:27 PM
Moga Lottery : ਐਨਕ ਨੇ ਪਲਟੀ ਕਿਸਮਤ ! ਮੋਗਾ 'ਚ ਸ਼ਖਸ ਦੀ 3 ਕਰੋੜ ਰੁਪਏ ਦੀ ਨਿਕਲੀ ਲਾਟਰੀ, ਬੋਲਿਆ - ਚੰਗੇ ਕੰਮਾਂ 'ਤੇ ਲਾਵਾਂਗੇ ਪੈਸਾ

Moga Lottery : ਐਨਕ ਨੇ ਪਲਟੀ ਕਿਸਮਤ ! ਮੋਗਾ 'ਚ ਸ਼ਖਸ ਦੀ 3 ਕਰੋੜ ਰੁਪਏ ਦੀ ਨਿਕਲੀ ਲਾਟਰੀ, ਬੋਲਿਆ - ਚੰਗੇ ਕੰਮਾਂ 'ਤੇ ਲਾਵਾਂਗੇ ਪੈਸਾ

Moga Lottery News : ਕਹਿੰਦੇ ਹਨ ਕਿ ਕਿਸਮਤ ਜਦੋਂ ਖੁੱਲ੍ਹਦੀ ਹੈ ਤਾਂ ਉਹ ਕੋਈ ਭੇਦ-ਭਾਵ ਨਹੀਂ ਕਰਦੀ, ਅਜਿਹਾ ਹੀ ਪੰਜਾਬ ਦੇ ਮੋਗਾ ਦੇ ਇੱਕ ਵਿਅਕਤੀ ਨਾਲ ਹੋਇਆ, ਜੋ ਨਿਕਲਿਆ ਤਾਂ ਐਨਕ ਲੈਣ ਲਈ ਸੀ, ਪਰ ਕਿਸਮਤ ਨੇ ਉਸ ਦੀ 3 ਕਰੋੜ ਰੁਪਏ ਦੀ ਲਾਟਰੀ ਕੱਢ ਦਿੱਤੀ।

ਐਨਕ ਖਰੀਦਣ ਦੌਰਾਨ ਪਾਤੜਾਂ ਦੇ ਬਾਜ਼ਾਰ 'ਚੋਂ ਖਰੀਦੀ ਸੀ ਟਿਕਟ


ਜਾਣਕਾਰੀ ਅਨੁਸਾਰ, ਨਿਹਾਲ ਸਿੰਘ ਵਾਲਾ (Nihal Singh Wala) ਦੇ ਰਹਿਣ ਵਾਲੇ ਇੱਕ ਸ਼ਖਸ ਦੀ 3 ਕਰੋੜ ਦੀ ਲਾਟਰੀ (3 Crore Lottery) ਲੱਗ ਗਈ ਹੈ। ਉਸ ਨੇ ਪਾਤੜਾਂ ਤੋਂ ਇਹ ਟਿਕਟ ਖਦੀਦੀ ਸੀ, ਦਰਅਸਲ ਮਹਿੰਦਰ ਸਿੰਘ, ਗੁੜਗਾਓ ਤੋਂ ਮੰਦਿਰ 'ਚ ਨਤਮਸਤਕ ਹੋਕੇ ਆ ਰਹੇ ਸਨ, ਜਦੋਂ ਉਨ੍ਹਾਂ ਨੇ ਐਨਕ ਲੈਣ ਲਈ ਪਾਤੜਾਂ ਦੇ ਬਾਜ਼ਾਰ ਦੇ ਵਿੱਚ ਰੁਕੇ ਤਾਂ ਲਾਟਰੀ ਦਾ ਸਟਾਲ ਦੇਖ ਕੇ ਉਥੋਂ ਲਾਟਰੀ ਖਰੀਦ ਲਈ ਅਤੇ ਉਹਨਾਂ ਨੂੰ ਪਹਿਲਾਂ ਬੰਪਰ ਨਿਕਲ ਆਇਆ। ਉਹਨਾਂ ਦਾ ਟਿਕਟ ਨੰਬਰ 736121 ਨੂੰ ਇਹ ਇਨਾਮ ਨਿਕਲਿਆ ਹੈ। ਮਹਾਸ਼ਿਵਰਾਤਰੀ ਬੰਪਰ 2026, ਉਹਨਾਂ ਵੱਲੋਂ ਪਾਇਆ ਗਿਆ ਸੀ।

ਮਹਿੰਦਰ ਸਿੰਘ, ਕੀ ਕਰਨਗੇ ਇੰਨਾ ਪੈਸਾ ?

ਮਹਿੰਦਰ ਸਿੰਘ ਨੇ ਦੱਸਿਆ ਕਿ ਅੱਜ ਲੁਧਿਆਣਾ ਦੇ ਵਿੱਚ ਡੀਅਰ ਲਾਟਰੀ ਡਿਸਟਰੀਬਿਊਟਰ ਵੱਲੋਂ ਉਹਨਾਂ ਦਾ ਸਨਮਾਨ ਕੀਤਾ ਗਿਆ। ਇਸ ਦੌਰਾਨ ਪਰਿਵਾਰ ਨੇ ਖੁਸ਼ੀ ਸਾਂਝੀ ਕੀਤੀ। ਪਹਿਲਾ ਇਨਾਮ ਜਿੱਤਣ ਵਾਲੇ ਮਹਿੰਦਰ ਸਿੰਘ ਨੇ ਕਿਹਾ ਕਿ ਉਹ ਚੰਗੇ ਕੰਮਾਂ ਤੇ ਪੈਸੇ ਲਾਉਣਗੇ। ਉਹਨਾਂ ਨੇ ਦੱਸਿਆ ਕਿ ਉਹਨਾਂ ਦੀ ਵਰਕਸ਼ਾਪ ਹੈ, ਉਥੋਂ ਹੀ ਉਹ ਆਪਣੀ ਰੋਜ਼ੀ-ਰੋਟੀ ਚਲਾਉਂਦੇ ਹਨ। ਉਹਨਾਂ ਕਿਹਾ ਕਿ ਸੋਚਿਆ ਵੀ ਨਹੀਂ ਸੀ ਕਿ ਉਹਨਾਂ ਨੂੰ ਪਹਿਲਾਂ ਇਨਾਮ ਨਿਕਲ ਆਵੇਗਾ। ਹੁਣ ਉਹ ਇਹਨਾਂ ਪੈਸਿਆਂ ਨੂੰ ਚੰਗੇ ਕੰਮਾਂ ਵੱਲ ਲਾਉਣਗੇ। ਸਮਾਜ ਸੇਵਾ ਦੇ ਕੰਮ ਵੀ ਕਰਨਗੇ।

ਇਸ ਦੌਰਾਨ ਲੁਧਿਆਣਾ ਦੀ ਮੁੱਖ ਡਿਸਟਰੀਬਿਊਟਰ ਨੇ ਵੀ ਖੁਸ਼ੀ ਸਾਂਝੀ ਕਰਦੇ ਹੋਏ ਕਿਹਾ ਕਿ ਅਸੀਂ ਦੋ ਪੰਜਾਬ ਦੇ ਨਿਵਾਸੀਆਂ ਨੂੰ ਕਰੋੜਪਤੀ ਬਣਾਇਆ ਹੈ। ਉਹਨਾਂ ਦੱਸਿਆ ਕਿ ਇਹ ਨਾਗਾਲੈਂਡ ਸਟੇਟ ਲਾਟਰੀ ਬੰਪਰ ਸੀ, ਜੋ ਕਿ ਡੀਅਰ ਮਹਾਂਸ਼ਿਵਰਾਤਰੀ ਦੇ ਨਾਂ 'ਤੇ ਪਾਇਆ ਗਿਆ ਸੀ ਅਤੇ ਬੀਤੇ ਦਿਨ ਹੀ ਇਸਦਾ ਡਰਾਅ ਨਿਕਲਿਆ, ਜਿਸ ਵਿੱਚ ਮੋਗਾ ਦੇ ਨਿਹਾਲ ਸਿੰਘ ਵਾਲਾ ਦੇ ਮਹਿੰਦਰ ਨੂੰ 3 ਕਰੋੜ ਦਾ ਇਨਾਮ ਨਿਕਲਿਆ ਹੈ।

- PTC NEWS

Top News view more...

Latest News view more...

PTC NETWORK
PTC NETWORK