Thu, Feb 19, 2026
Whatsapp

Mathura ’ਚ ਵੱਡਾ ਹਾਦਸਾ; ਪਾਣੀ ਦੀ ਟੈਂਕੀ ਨਾਲ ਟਕਰਾ ਕੇ ਕਾਰ ਨਾਲੇ ’ਚ ਡਿੱਗੀ, 3 ਭਰਾਵਾਂ ਸਣੇ 4 ਦੀ ਮੌਤ

ਦੱਸ ਦਈਏ ਕਿ ਜਿਸ ਨਾਲੇ ’ਚ ਕਾਰ ਡਿੱਗੀ ਸੀ ਉਸ ਨਾਲੇ ’ਚ ਪਾਣੀ ਭਰਿਆ ਹੋਇਆ ਸੀ, ਜਿਸ ਕਾਰਨ ਚਾਰ ਲੋਕਾਂ ਦੀ ਨਾਲੇ ’ਚ ਡੁੱਬਣ ਕਾਰਨ ਦਰਦਨਾਕ ਮੌਤ ਹੋ ਗਈ। ਚੀਕਾਂ ਸੁਣ ਕੇ ਨੇੜਲੇ ਪਿੰਡ ਵਾਸੀਆਂ ਨੇ ਨਾਲੇ ਵਿੱਚ ਛਾਲ ਮਾਰ ਦਿੱਤੀ ਅਤੇ ਸਾਰਿਆਂ ਨੂੰ ਬਾਹਰ ਕੱਢਿਆ, ਪਰ ਉਦੋਂ ਤੱਕ ਚਾਰਾਂ ਦੀ ਮੌਤ ਹੋ ਚੁੱਕੀ ਸੀ।

Reported by:  PTC News Desk  Edited by:  Aarti -- February 19th 2026 08:51 AM
Mathura ’ਚ ਵੱਡਾ ਹਾਦਸਾ; ਪਾਣੀ ਦੀ ਟੈਂਕੀ ਨਾਲ ਟਕਰਾ ਕੇ ਕਾਰ ਨਾਲੇ ’ਚ ਡਿੱਗੀ, 3 ਭਰਾਵਾਂ ਸਣੇ 4 ਦੀ ਮੌਤ

Mathura ’ਚ ਵੱਡਾ ਹਾਦਸਾ; ਪਾਣੀ ਦੀ ਟੈਂਕੀ ਨਾਲ ਟਕਰਾ ਕੇ ਕਾਰ ਨਾਲੇ ’ਚ ਡਿੱਗੀ, 3 ਭਰਾਵਾਂ ਸਣੇ 4 ਦੀ ਮੌਤ

ਰਾਜਸਥਾਨ ਸਰਹੱਦ 'ਤੇ ਮਗੋਰਾ ਥਾਣਾ ਖੇਤਰ ਵਿੱਚ ਸਥਿਤ ਨਾਗਲਾ ਦੇਵੀਆ ਪਿੰਡ ਵਿੱਚ ਬੁੱਧਵਾਰ ਰਾਤ 8:30 ਵਜੇ ਇੱਕ ਵੱਡਾ ਹਾਦਸਾ ਵਾਪਰਿਆ। ਮਿਲੀ ਜਾਣਕਾਰੀ ਮੁਤਾਬਿਕ ਇੱਕ ਤੇਜ਼ ਰਫ਼ਤਾਰ ਕਾਰ ਕੰਟਰੋਲ ਗੁਆ ਬੈਠੀ ਅਤੇ ਇੱਕ ਮੋੜ 'ਤੇ ਪਾਣੀ ਦੀ ਟੈਂਕੀ ਨਾਲ ਟਕਰਾ ਗਈ, ਫਿਰ ਗੋਵਰਧਨ ਨਾਲੇ ਵਿੱਚ ਜਾ ਡਿੱਗੀ।

ਦੱਸ ਦਈਏ ਕਿ ਜਿਸ ਨਾਲੇ ’ਚ ਕਾਰ ਡਿੱਗੀ ਸੀ ਉਸ ਨਾਲੇ ’ਚ ਪਾਣੀ ਭਰਿਆ ਹੋਇਆ ਸੀ, ਜਿਸ ਕਾਰਨ ਚਾਰ ਲੋਕਾਂ ਦੀ ਨਾਲੇ ’ਚ ਡੁੱਬਣ ਕਾਰਨ ਦਰਦਨਾਕ ਮੌਤ ਹੋ ਗਈ। ਚੀਕਾਂ ਸੁਣ ਕੇ ਨੇੜਲੇ ਪਿੰਡ ਵਾਸੀਆਂ ਨੇ ਨਾਲੇ ਵਿੱਚ ਛਾਲ ਮਾਰ ਦਿੱਤੀ ਅਤੇ ਸਾਰਿਆਂ ਨੂੰ ਬਾਹਰ ਕੱਢਿਆ, ਪਰ ਉਦੋਂ ਤੱਕ ਚਾਰਾਂ ਦੀ ਮੌਤ ਹੋ ਚੁੱਕੀ ਸੀ।

ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਨਾਲੇ ਦੇ ਨੇੜੇ ਇੱਕ ਮੋੜ 'ਤੇ ਸੀਮਿੰਟ ਦੀ ਪਾਣੀ ਦੀ ਟੈਂਕੀ ਹੈ। ਤੇਜ਼ ਰਫ਼ਤਾਰ ਕਾਰ ਇਸ ਟੈਂਕੀ ਨਾਲ ਟਕਰਾ ਗਈ ਅਤੇ ਫਿਰ ਕੰਟਰੋਲ ਗੁਆ ਬੈਠੀ ਅਤੇ ਨਾਲੇ ਵਿੱਚ ਡਿੱਗ ਗਈ। ਨਾਲਾ ਪਾਣੀ ਨਾਲ ਭਰਿਆ ਹੋਇਆ ਸੀ, ਅਤੇ ਪੂਰੀ ਕਾਰ ਡੁੱਬ ਗਈ। ਜਦੋਂ ਪਿੰਡ ਵਾਸੀਆਂ ਨੇ ਆਵਾਜ਼ ਸੁਣੀ, ਤਾਂ ਕੁਝ ਲੋਕਾਂ ਨੇ ਨਾਲੇ ਵਿੱਚ ਛਾਲ ਮਾਰ ਦਿੱਤੀ, ਅਤੇ ਕੁਝ ਨੇ ਪੁਲਿਸ ਨੂੰ ਸੂਚਿਤ ਕੀਤਾ।

ਲਗਭਗ 45 ਮਿੰਟਾਂ ਦੀ ਕੋਸ਼ਿਸ਼ ਤੋਂ ਬਾਅਦ, ਪਿੰਡ ਵਾਸੀਆਂ ਨੇ ਉਨ੍ਹਾਂ ਨੂੰ ਬਾਹਰ ਕੱਢਿਆ, ਪਰ ਉਦੋਂ ਤੱਕ ਚਾਰਾਂ ਦੀ ਮੌਤ ਹੋ ਚੁੱਕੀ ਸੀ। ਟਰੈਕਟਰ ਦੀ ਮਦਦ ਨਾਲ ਰੱਸੀ ਪਾ ਕੇ ਕਾਰ ਨੂੰ ਨਾਲੇ ਵਿੱਚੋਂ ਬਾਹਰ ਕੱਢਿਆ ਗਿਆ। ਕਾਰ ਦੇ ਨੰਬਰ ਦੇ ਆਧਾਰ 'ਤੇ ਮ੍ਰਿਤਕਾਂ ਦੀ ਪਛਾਣ ਰਾਹੁਲ, ਅਮਿਤ, ਮੋਹਿਤ ਵਜੋਂ ਹੋਈ ਹੈ, ਜੋ ਕਿ ਮਹਾਵਨ ਥਾਣਾ ਖੇਤਰ ਦੇ ਪ੍ਰੇਮ ਨਗਰ ਦੇ ਰਹਿਣ ਵਾਲੇ ਹਨ। ਇੱਕ ਵਿਅਕਤੀ ਦੀ ਪਛਾਣ ਨਹੀਂ ਹੋ ਸਕੀ ਹੈ।

ਐਸਪੀ ਦਿਹਾਤੀ ਸੁਰੇਸ਼ ਚੰਦਰ ਰਾਵਤ ਨੇ ਦੱਸਿਆ ਕਿ ਇਹ ਸਾਰੇ ਇੱਕ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਡੀਗ ਵੱਲ ਜਾ ਰਹੇ ਸਨ। ਫਿਰ ਕਾਰ 10 ਫੁੱਟ ਡੂੰਘੇ ਨਾਲੇ ਵਿੱਚ ਡਿੱਗ ਗਈ। ਨਾਲੇ ਵਿੱਚ ਪਾਣੀ ਦਾ ਵਹਾਅ ਤੇਜ਼ ਸੀ। ਗੋਵਰਧਨ ਥਾਣੇ ਦੇ ਐਸਆਈ ਹਰਿੰਦਰ ਮਲਿਕ ਨੇ ਦੱਸਿਆ ਕਿ ਪਤਾ ਲੱਗਾ ਹੈ ਕਿ ਤਿੰਨੋਂ ਮ੍ਰਿਤਕ ਇੱਕੋ ਪਰਿਵਾਰ ਦੇ ਹਨ ਅਤੇ ਭਰਾ ਹਨ।

ਇਹ ਵੀ ਪੜ੍ਹੋ : Weather Update : ਦਿੱਲੀ ਐਨਸੀਆਰ ’ਚ ਮੁੜ ਬਦਲ ਸਕਦਾ ਹੈ ਮੌਸਮ ਦਾ ਮਿਜਾਜ਼; ਜਾਣੋ IMD ਦੀ ਪੰਜਾਬ ਦੇ ਮੌਸਮ ਨੂੰ ਲੈ ਕੇ ਤਾਜ਼ਾ ਭਵਿੱਖਬਾਣੀ

- PTC NEWS

Top News view more...

Latest News view more...

PTC NETWORK
PTC NETWORK