Mobile ’ਤੇ ਰੀਲਾਂ ਵੇਖ ਕੇ PRTC ਬੱਸ ਚਲਾਉਂਦੇ ਡਰਾਈਵਰ ਖਿਲਾਫ ਵੱਡਾ ਐਕਸ਼ਨ; ਖਤਰੇ ’ਚ ਪਾਈ ਸੀ ਸਵਾਰੀਆਂ ਦੀ ਜ਼ਿੰਦਗੀ
PRTC Bus Driver Video : ਕੁਝ ਦਿਨ ਪਹਿਲਾ ਸੋਸ਼ਲ ਮੀਡੀਆ ’ਤੇ ਇੱਕ ਬੱਸ ਡਰਾਈਵਰ ਦੀ ਵੀਡੀਓ ਵਾਇਰਲ ਹੋਈ ਸੀ। ਜਿਸ ’ਚ ਡਰਾਈਵਰ ਬੱਸ ਚਲਾਉਂਦੇ ਹੋਏ ਮੋਬਾਈਲ ਵੇਖ ਰਿਹਾ ਸੀ ਇੰਨ੍ਹਾਂ ਹੀ ਨਹੀਂ ਉਸ ਵੱਲੋਂ ਮੋਬਾਈਲ ਦੇਖਣ ਦੇ ਨਾਲ ਨਾਲ ਉਹ ਖਾ ਵੀ ਰਿਹਾ ਸੀ। ਜਿਸ ਦੀ ਕਿਸੇ ਯਾਤਰੀ ਵੱਲੋਂ ਵੀਡੀਓ ਰਿਕਾਰਡ ਕਰਕੇ ਵਾਇਰਲ ਕੀਤੀ ਗਈ। ਇਸ ਵੀਡੀਓ ਵਾਇਰਲ ਹੋਣ ਮਗਰੋਂ ਹੁਣ ਬੱਸ ਡਰਾਈਵਰ ਖਿਲਾਫ ਵੱਡਾ ਐਕਸ਼ਨ ਲਿਆ ਗਿਆ ਹੈ।
ਮਿਲੀ ਜਾਣਕਾਰੀ ਮੁਤਾਬਿਕ ਪੀਆਰਟੀਸੀ ਡਰਾਈਵਰ ਖਿਲਾਫ ਵੱਡਾ ਐਕਸ਼ਨ ਲਿਆ ਗਿਆ ਹੈ। ਮੋਬਾਈਲ ਦੇਖਦੇ ਹੋਏ ਬੱਸ ਡਰਾਈਵਰ ਬੱਸ ਚਲਾ ਰਿਹਾ ਸੀ। ਪੀਆਰਟੀਸੀ ਵੱਲੋਂ ਡਰਾਈਵਰ ਨੂੰ ਰੂਟ ਤੋਂ ਹਟਾ ਦਿੱਤਾ ਗਿਆ ਹੈ ਅਤੇ ਵਿਭਾਗੀ ਜਾਂਚ ਵੀ ਸ਼ੁਰੂ ਕਰ ਦਿੱਤੀ ਗਈ ਹੈ।
ਦੱਸਿਆ ਜਾ ਰਿਹਾ ਹੈ ਕਿ ਪੀਆਰਟੀਸੀ ਡਰਾਈਵਰ ਮੋਬਾਈਲ ਵੇਖਦੇ ਹੋਏ ਬਠਿੰਡਾ ਤੋਂ ਚੰਡੀਗੜ੍ਹ ਜਾ ਰਿਹਾ ਸੀ। ਬੱਸ ਵੀ ਯਾਤਰੀਆਂ ਨਾਲ ਭਰੀ ਹੋਈ ਸੀ। ਪਰ ਇਸ ਦੌਰਾਨ ਉਹ ਫੋਨ ਚਲਾਉਂਦੇ ਹੋਏ ਬੱਸ ਚਲਾ ਰਿਹਾ ਸੀ।
ਉੱਥੇ ਹੀ ਜੇਕਰ ਨਿਯਮਾਂ ਦੀ ਗੱਲ ਕੀਤੀ ਜਾਵੇ ਤਾਂ ਡਰਾਈਵਰ ਬੱਸ ਚਲਾਉਂਦੇ ਹੋਏ ਨਾ ਮੋਬਾਈਲ ਚਲਾ ਸਕਦੇ ਹਨ ਅਤੇ ਨਾ ਹੀ ਕੁਝ ਖਾ ਸਕਦੇ ਹਨ। ਪਰ ਵੀਡੀਓ ’ਚ ਉਕਤ ਵਿਅਕਤੀ ਨੇ ਇਨ੍ਹਾਂ ਨਿਯਮਾਂ ਦੀ ਉਲੰਘਣਾ ਕੀਤੀ ਅਤੇ ਕਈ ਯਾਤਰੀਆਂ ਦੀਆਂ ਜਾਨਾਂ ਨੂੰ ਜੋਖਿਮ ’ਚ ਪਾ ਦਿੱਤੀ।
ਇਹ ਵੀ ਪੜ੍ਹੋ : Sikh Man Assault in America : ਅਮਰੀਕਾ ’ਚ ਸਿੱਖ ਵਿਅਕਤੀ ’ਤੇ ਜਾਨਲੇਵਾ ਹਮਲਾ; ਸੋਸ਼ਲ ਮੀਡੀਆ ’ਤੇ ਵਾਇਰਲ ਦਿਲ ਦਹਿਲਾਉਣ ਵਾਲਾ ਵੀਡੀਓ
- PTC NEWS