Sat, Apr 20, 2024
Whatsapp

ਚਾਹ ਪੀਣ ਪਿੱਛੋਂ ਅਚਾਨਕ ਡਿੱਗਿਆ ਵਿਅਕਤੀ, ਹੋਈ ਮੌਤ, ਪਰਿਵਾਰਕ ਮੈਂਬਰਾਂ ਨੇ ਏਜੰਟ 'ਤੇ ਲਾਏ ਆਰੋਪ, ਜਾਣੋ ਪੂਰਾ ਮਾਮਲਾ

Written by  KRISHAN KUMAR SHARMA -- April 03rd 2024 06:32 PM
ਚਾਹ ਪੀਣ ਪਿੱਛੋਂ ਅਚਾਨਕ ਡਿੱਗਿਆ ਵਿਅਕਤੀ, ਹੋਈ ਮੌਤ, ਪਰਿਵਾਰਕ ਮੈਂਬਰਾਂ ਨੇ ਏਜੰਟ 'ਤੇ ਲਾਏ ਆਰੋਪ, ਜਾਣੋ ਪੂਰਾ ਮਾਮਲਾ

ਚਾਹ ਪੀਣ ਪਿੱਛੋਂ ਅਚਾਨਕ ਡਿੱਗਿਆ ਵਿਅਕਤੀ, ਹੋਈ ਮੌਤ, ਪਰਿਵਾਰਕ ਮੈਂਬਰਾਂ ਨੇ ਏਜੰਟ 'ਤੇ ਲਾਏ ਆਰੋਪ, ਜਾਣੋ ਪੂਰਾ ਮਾਮਲਾ

ਫ਼ਤਿਹਗੜ੍ਹ ਸਾਹਿਬ: ਫਤਿਹਗੜ੍ਹ ਚੂੜ੍ਹੀਆਂ (Fatehgarh churrian) ਅਧੀਨ ਪੈਂਦੇ ਪਿੰਡ ਕਾਲਾ ਅਫਗਾਨਾ 'ਚ ਇੱਕ ਵਿਅਕਤੀ ਦੀ ਚਾਹ (Tea) ਪੀਣ ਤੋਂ ਬਾਅਦ ਅਚਾਨਕ ਜ਼ਮੀਨ 'ਤੇ ਡਿੱਗਣ ਕਾਰਨ ਮੌਤ ਹੋ ਗਈ ਹੈ। ਵਿਅਕਤੀ ਦੀ ਮੌਤ ਨੂੰ ਲੈ ਕੇ ਪਰਿਵਾਰਕ ਮੈਂਬਰਾਂ ਵਲੋਂ ਇੱਕ ਏਜੰਟ 'ਤੇ ਆਰੋਪ ਲਾਏ ਜਾ ਰਹੇ ਸਨ ਕਿ ਉਨ੍ਹਾਂ ਨੇ ਆਪਣੇ ਘਰ ਉਸ ਨੂੰ ਚਾਹ ਵਿੱਚ ਕੁੱਝ ਮਿਲਾ ਕੇ ਦਿੱਤਾ ਸੀ, ਜਦਕਿ ਏਜੰਟ ਤੇ ਉਸ ਦੀ ਪਤਨੀ ਨੇ ਆਰੋਪਾਂ ਨੂੰ ਬੇਬੁਨਿਆਦ ਦੱਸਿਆ ਹੈ।

ਜਾਣਕਾਰੀ ਅਨੁਸਾਰ ਏਜੰਟ ਅਬਰੂਮ ਮਸੀਹ ਵਾਸੀ ਕਾਲਾ ਅਫਗਾਨਾ ਨੇ ਮਲਕਵਾਲ ਦੇ ਕਾਲੀ ਮਸੀਹ ਨੂੰ 90 ਹਜ਼ਾਰ ਰੁਪਏ ਲੈ ਕੇ 24 ਦਿਨ ਪਹਿਲਾਂ ਦੁਬਈ ਭੇਜਿਆ ਸੀ ਪਰ ਉਥੇ ਨੌਜਵਾਨ ਕਾਲੀ ਮਸੀਹ ਨੂੰ ਅਜੇ ਤੱਕ ਕੰਮ ਨਹੀਂ ਸੀ ਮਿਲ ਸਕਿਆ, ਜਿਸ ਨੂੰ ਲੈ ਕੇ ਪਿੱਛੇ ਪਰਿਵਾਰ ਚਿੰਤਤ ਸੀ ਅਤੇ ਮੰਗਲਵਾਰ ਕਾਲਾ ਅਫਗਾਨਾ ਵਿਖੇ ਨੌਜਵਾਨ ਕਾਲੀ ਮਸੀਹ ਦਾ ਸਹੁਰਾ ਨਿਸ਼ਾਨ ਸਿੰਘ ਪੁੱਤਰ ਤਰਸੇਮ ਸਿੰਘ ਵਾਸੀ ਪਿੰਡ ਅਹਿਮਦਾਬਾਦ ਆਪਣੇ ਪਰਿਵਾਰਕ ਮੈਂਬਰਾ ਅਤੇ ਹੋਰ ਮੋਹਤਬਰਾਂ ਨਾਲ ਏਜੰਟ ਅਬਰੂਮ ਮਸੀਹ ਦੇ ਘਰ ਗਏ।


ਇਸ ਦੌਰਾਨ ਉਨ੍ਹਾਂ ਨੇ ਏਜੰਟ ਨੂੰ ਕਾਲੀ ਮਸੀਹ ਨੂੰ ਕੰਮ ਦਿਵਾਉਣ ਜਾਂ ਪੈਸੇ ਵਾਪਸ ਦੇਣ ਲਈ ਕਿਹਾ। ਗੱਲਬਾਤ ਦੌਰਾਨ ਏਜੰਟ ਦੇ ਘਰ ਵਿੱਚ ਸਾਰੇ ਲੋਕਾਂ ਨੇ ਇੱਕਠੇ ਚਾਹ ਪੀਤੀ ਅਤੇ ਚਾਹ ਪੀਣ (Tea Dangerous for Health) ਤੋਂ ਤੁਰੰਤ ਬਾਅਦ ਨਿਸ਼ਾਨ ਸਿੰਘ ਅਚਾਨਕ ਡਿੱਗ ਪਿਆ। ਪਰਿਵਾਰਕ ਮੈਂਬਰਾਂ ਨੇ ਉਸ ਨੂੰ ਤੁਰੰਤ ਸਰਕਾਰੀ ਹਸਪਤਾਲ ਲੈ ਕੇ ਪਹੁੰਚੇ, ਪਰੰਤੂ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਪਰਿਵਾਰਕ ਮੈਂਬਰਾਂ ਨੇ ਏਜੰਟ ਉਪਰ ਚਾਹ 'ਚ ਕੁੱਝ ਦੇ ਕੇ ਮਾਰਨ ਦੇ ਲਗਾਏ ਦੋਸ਼

ਹਸਪਤਾਲ ਆਏ ਪਰਿਵਾਰਕ ਮੈਂਬਰਾਂ ਨਿਸ਼ਾਨ ਸਿੰਘ ਦੀ ਪਤਨੀ ਕੁਲਵਿੰਦਰ ਕੌਰ­, ਲੜਕੀ ਲਵਪ੍ਰੀਤ ਕੌਰ­, ਰਿਸ਼ਤੇਦਾਰ ਸੇਵਾ ਸਿੰਘ ਅਤੇ ਲੱਖਵਿੰਦਰ ਕੌਰ ਨੇ ਨਿਸ਼ਾਨ ਸਿੰਘ ਨੂੰ ਚਾਹ 'ਚ ਕੁੱਝ ਦੇ ਕੇ ਮਾਰਨ ਦੇ ਆਰੋੋਪ ਲਗਾਉਦਿਆਂ ਕਿਹਾ ਕਿ ਏਜੰਟ ਨੇ ਪੈਸੇ ਵਾਪਿਸ ਕਰਨ ਦੀ ਬਜਾਏ ਨਿਸ਼ਾਨ ਸਿੰਘ ਨੂੰ ਚਾਹ 'ਚ ਕੁੱਝ ਦੇ ਕੇ ਮਾਰਿਆ ਹੈ। ਉਨ੍ਹਾਂ ਮੰਗ ਕੀਤੀ ਕਿ ਏਜੰਟ ਅਬਰੂਮ ਮਸੀਹ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।

ਏਜੰਟ ਤੇ ਉਸਦੀ ਪਤਨੀ ਨੇ ਆਰੋਪ ਨਕਾਰੇ

ਇਸ ਸਬੰਧੀ ਜਦ ਏਜੰਟ ਅਬਰੂਮ ਮਸੀਹ ਅਤੇ ਉਸ ਦੀ ਪਤਨੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਨਿਸ਼ਾਨ ਸਿੰਘ ਦੀ ਅਚਾਨਕ ਕੁਦਰਤੀ ਹਾਰਟ ਅਟੈਕ ਨਾਲ ਮੌਤ ਹੋਈ ਹੈ ਨਾ ਕਿ ਚਾਹ ਪੀਣ ਨਾਲ। ਉਨ੍ਹਾਂ ਕਿਹਾ ਕਿ ਜੋ ਚਾਹ ਨਿਸ਼ਾਨ ਸਿੰਘ ਨੇ ਪੀਤੀ ਸੀ, ਉਹੀ ਚਾਹ ਸਾਡੇ ਸਮੇਤ ਆਏ ਹੋਏ ਸਾਰੇ ਲੋਕਾਂ ਨੇ ਵੀ ਪੀਤੀ ਹੈ ਅਤੇ ਅਸੀਂ ਸਾਰੇ ਠੀਕ ਠਾਕ ਹਾਂ।

ਇਸ ਸਬੰਧੀ ਫਤਿਹਗੜ ਚੂੜੀਆਂ ਸਰਕਾਰੀ ਹਸਪਤਾਲ 'ਚ ਮੌਜੂਦ ਡਾਕਟਰ ਸੁਨੀਲ ਮਹਾਜਨ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਜਦ ਨਿਸ਼ਾਨ ਸਿੰਘ ਨੂੰ ਹਸਪਤਾਲ ਲਿਆਦਾਂ ਗਿਆ ਤਾਂ ਉਸ ਦੀ ਮੌਤ ਹੋ ਚੁੱਕੀ ਸੀ।

ਇਹ ਵੀ ਪੜ੍ਹੋ:

- 1996 ਤੋਂ ਬਾਅਦ ਪਹਿਲੀ ਵਾਰ ਅੰਮ੍ਰਿਤਸਰ 'ਚ ਆਹਮੋ-ਸਾਹਮਣੇ ਹੋਣਗੇ ਅਕਾਲੀ ਦਲ ਤੇ ਭਾਜਪਾ, ਜਾਣੋ ਹੁਣ ਤੱਕ ਕਿਸਦਾ ਦਬਦਬਾ

- ITR 2024-25: ਜਾਣੋ ITR ਨਾਲ ਜੁੜੀਆਂ ਮਹੱਤਵਪੂਰਨ ਗੱਲਾਂ, ਕਦੇ ਨਹੀਂ ਫਸੇਗਾ ਤੁਹਾਡਾ ਪੈਸਾ

- ਰਾਜ ਸਭਾ ਮੈਂਬਰ ਸੁਸ਼ੀਲ ਮੋਦੀ ਨੂੰ ਹੋਇਆ ਕੈਂਸਰ, ਟਵਿੱਟਰ 'ਤੇ ਝਲਕਿਆ ਦਰਦ

- ਸੁਖਬੀਰ ਸਿੰਘ ਬਾਦਲ ਵੱਲੋਂ ਲੋਕ ਸਭਾ ਚੋਣਾਂ ਲਈ ਚੋਣ ਮੈਨੀਫੈਸਟੋ ਕਮੇਟੀ ਦਾ ਐਲਾਨ

-

adv-img

Top News view more...

Latest News view more...