Fri, Dec 19, 2025
Whatsapp

Maneka Gandhi: ਬੀਜੇਪੀ ਸਾਂਸਦ ਮੇਨਕਾ ਗਾਂਧੀ ਦਾ ਅਜੀਬ ਬਿਆਨ; 'ਗਧੀ ਦੇ ਦੁੱਧ ਦਾ ਸਾਬਣ ਔਰਤ ਦੇ ਸਰੀਰ ਨੂੰ ਰੱਖਦਾ ਹੈ ਸੁੰਦਰ'

ਸਾਬਕਾ ਕੇਂਦਰੀ ਮੰਤਰੀ ਅਤੇ ਸੁਲਤਾਨਪੁਰ ਤੋਂ ਸਾਂਸਦ ਮੇਨਕਾ ਗਾਂਧੀ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਵੀਡੀਓ 'ਚ ਇੱਕ ਰੰਗ ਮੰਚ 'ਤੇ ਮੇਨਕਾ ਗਾਂਧੀ ਕਹਿ ਰਹੇ ਹਨ ਕਿ ਗਧੀ ਦੇ ਦੁੱਧ ਦਾ ਬਣਾ ਸਾਬਣ ਔਰਤ ਦੇ ਸਰੀਰ ਨੂੰ ਹਮੇਸ਼ਾ ਸੁੰਦਰ ਰੱਖਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇੱਕ ਬਹੁਤ ਮਸ਼ਹੂਰ ਰਾਣੀ ਹੁੰਦੀ ਸੀ 'ਕਲੀਓਪੈਟਰਾ', ਉਹ ਗਧੀ ਦੇ ਦੁੱਧ ਨਾਲ ਨਹਾਉਂਦੀ ਸੀ।

Reported by:  PTC News Desk  Edited by:  Ramandeep Kaur -- April 03rd 2023 12:12 PM
Maneka Gandhi: ਬੀਜੇਪੀ ਸਾਂਸਦ ਮੇਨਕਾ ਗਾਂਧੀ ਦਾ ਅਜੀਬ ਬਿਆਨ; 'ਗਧੀ ਦੇ ਦੁੱਧ ਦਾ ਸਾਬਣ ਔਰਤ ਦੇ ਸਰੀਰ ਨੂੰ ਰੱਖਦਾ ਹੈ ਸੁੰਦਰ'

Maneka Gandhi: ਬੀਜੇਪੀ ਸਾਂਸਦ ਮੇਨਕਾ ਗਾਂਧੀ ਦਾ ਅਜੀਬ ਬਿਆਨ; 'ਗਧੀ ਦੇ ਦੁੱਧ ਦਾ ਸਾਬਣ ਔਰਤ ਦੇ ਸਰੀਰ ਨੂੰ ਰੱਖਦਾ ਹੈ ਸੁੰਦਰ'

Maneka Gandhi: ਸਾਬਕਾ ਕੇਂਦਰੀ ਮੰਤਰੀ ਅਤੇ ਸੁਲਤਾਨਪੁਰ ਤੋਂ ਸਾਂਸਦ ਮੇਨਕਾ ਗਾਂਧੀ  ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਵੀਡੀਓ 'ਚ ਇੱਕ ਰੰਗ ਮੰਚ 'ਤੇ ਮੇਨਕਾ ਗਾਂਧੀ ਕਹਿ ਰਹੇ ਹਨ ਕਿ ਗਧੀ ਦੇ ਦੁੱਧ ਦਾ ਬਣਾ ਸਾਬਣ ਔਰਤ  ਦੇ ਸਰੀਰ ਨੂੰ ਹਮੇਸ਼ਾ ਸੁੰਦਰ ਰੱਖਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇੱਕ ਬਹੁਤ ਮਸ਼ਹੂਰ ਰਾਣੀ ਹੁੰਦੀ ਸੀ 'ਕਲੀਓਪੈਟਰਾ', ਉਹ ਗਧੀ ਦੇ ਦੁੱਧ ਨਾਲ ਨਹਾਉਂਦੀ ਸੀ।

ਮੀਡੀਆ ਰਿਪੋਰਟ ਅਨੁਸਾਰ ਵਾਇਰਲ ਵੀਡੀਓ 'ਚ ਮੇਨਕਾ ਗਾਂਧੀ ਕਹਿੰਦੇ ਨੇ,  'ਦਿੱਲੀ 'ਚ ਗਧੀ ਦੇ ਦੁੱਧ ਦਾ ਸਾਬਣ 500 ਰੁਪਏ 'ਚ ਵਿਕਦਾ ਹੈ। ਕਿਉਂ ਨਹੀਂ ਅਸੀ ਲੋਕ ਬੱਕਰੀ ਦੇ ਦੁੱਧ ਦਾ ਅਤੇ ਗਧੀ ਦੇ ਦੁੱਧ ਦਾ ਸਾਬਣ ਬਣਾਉਂਦੇ'। ਗਧੀ ਦੇ ਦੁੱਧ ਦਾ ਸਾਬਣ ਬਣਾਓ। ਗਧੀ ਦੇ ਦੁੱਧ ਦਾ ਸਾਬਣ ਹਮੇਸ਼ਾ ਔਰਤ ਦੇ ਸਰੀਰ ਨੂੰ ਸੁੰਦਰ ਰੱਖਦਾ ਹੈ।''


ਵੀਡੀਓ 'ਚ ਮੇਨਕਾ ਗਾਂਧੀ ਲੋਕਾਂ ਨੂੰ ਦੱਸ ਰਹੇ ਹਨ ਕਿ ਉਨ੍ਹਾਂ ਨੇ ਦੇਖਿਆ ਹੈ ਕਿ ਗਧਿਆਂ ਦੀ ਗਿਣਤੀ ਘੱਟ ਰਹੀ ਹੈ। ਇਸ ਤੋਂ ਬਾਅਦ ਉਹ ਸਵਾਲੀਆਂ ਲਹਿਜੇ ਵਿੱਚ ਲੋਕਾਂ ਨੂੰ ਪੁੱਛਦੀ ਹੈ ਕਿ ਤੁਹਾਨੂੰ ਗਧੇ ਨੂੰ ਦੇਖ ਕੇ ਕਿੰਨੇ ਦਿਨ ਹੋ ਗਏ ਹਨ। ਗਧੇ ਘਟ ਗਏ ਹਨ, ਜਾਂ ਖ਼ਤਮ ਹੋ ਗਏ ਹਨ। ਗਧੇ ਲਈ ਧੋਬੀ ਦਾ ਕੰਮ ਵੀ ਖ਼ਤਮ ਹੋ ਗਿਆ ਹੈ ਪਰ ਲੱਦਾਖ ਵਿੱਚ ਉਨ੍ਹਾਂ ਨੇ ਗਧੀਆਂ ਤੋਂ ਦੁੱਧ ਕੱਢਣਾ ਸ਼ੁਰੂ ਕਰ ਦਿੱਤਾ ਅਤੇ ਇਸ ਦੇ ਦੁੱਧ ਤੋਂ ਸਾਬਣ ਬਣਾਉਣਾ ਸ਼ੁਰੂ ਕਰ ਦਿੱਤਾ।

ਇਹ ਵੀ ਪੜ੍ਹੋ: Most Wanted Gangsters: ਵਿਦੇਸ਼ 'ਚ ਲੁਕ ਕੇ ਬੈਠੇ ਨੇ ਭਾਰਤ ਦੇ ਖ਼ਤਰਨਾਕ ਗੈਂਗਸਟਰ, ਲਿਸਟ 'ਚ ਟਾਪ 'ਤੇ ਗੋਲਡੀ ਬਰਾੜ


- PTC NEWS

Top News view more...

Latest News view more...

PTC NETWORK
PTC NETWORK