ਕਈ ਦੇਸ਼ਾਂ ਦੇ ਨਾਮ ਨਾਲ ਲੱਗਿਆ ਹੈ 'ਸਤਾਨ', ਜਾਣੋ ਕੀ ਹੈ ਇਸ ਸ਼ਬਦ ਦਾ ਮਤਲਬ
Meaning of Stan in Country Names : ਇਸ ਗੱਲ ਤੋਂ ਕੋਈ ਅਣਜਾਣ ਨਹੀਂ ਹੋਵੇਗਾ ਕਿ ਧਰਤੀ 'ਤੇ ਬਹੁਤੇ ਦੇਸ਼ ਹਨ। ਹਰ ਕਿਸੇ ਦੇ ਵੱਖ-ਵੱਖ ਨਾਂ ਹਨ, ਪਰ ਨਾਵਾਂ 'ਚ ਕਈ ਸਮਾਨਤਾਵਾਂ ਹਨ। ਕਈ ਦੇਸ਼ ਅਜਿਹੇ ਹਨ, ਜਿਨ੍ਹਾਂ ਦੇ ਨਾਂ 'ਸਤਾਨ' ਸ਼ਬਦ ਨਾਲ ਖਤਮ ਹੁੰਦੇ ਹਨ। ਜਿਵੇਂ ਪਾਕਿਸਤਾਨ, ਤੁਰਕਮੇਨਿਸਤਾਨ, ਕਜ਼ਾਕਿਸਤਾਨ, ਅਫਗਾਨਿਸਤਾਨ ਆਦਿ। ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਇਸ ਸ਼ਬਦ ਦਾ ਕੀ ਅਰਥ ਹੁੰਦਾ ਹੈ ਅਤੇ ਇਹ ਦੇਸ਼ ਦੇ ਨਾਵਾਂ ਦੇ ਅੱਗੇ ਕਿਉਂ ਵਰਤਿਆ ਜਾਂਦਾ ਹੈ? ਜੇਕਰ ਨਹੀਂ ਤਾਂ ਆਉ ਜਾਣਦੇ ਹਾਂ ਇਸ ਬਾਰੇ...
ਜਿਵੇਂ ਤੁਸੀਂ ਜਾਣਦੇ ਹੋ ਕਿ ਲੋਕ ਅਕਸਰ ਸੋਸ਼ਲ ਮੀਡੀਆ ਪਲੇਟਫਾਰਮ Quora 'ਤੇ ਦਿਲਚਸਪ ਸਵਾਲ ਪੁੱਛਦੇ ਹਨ, ਜਿਸ ਦੇ ਜਵਾਬ ਦੂਜੇ ਉਪਭੋਗਤਾ ਦਿੰਦੇ ਹਨ। ਕੁਝ ਸਮਾਂ ਪਹਿਲਾਂ ਕਿਸੇ ਨੇ ਅਜਿਹਾ ਹੀ ਸਵਾਲ ਪੁੱਛਿਆ ਸੀ। ਸਵਾਲ ਇਹ ਹੈ ਕਿ ਕਈ ਦੇਸ਼ਾਂ ਦੇ ਨਾਵਾਂ ਅੱਗੇ 'ਸਤਾਨ' ਸ਼ਬਦ ਦੀ ਵਰਤੋਂ ਕਿਉਂ ਕੀਤੀ ਜਾਂਦੀ ਹੈ? ਕਈ ਲੋਕਾਂ ਨੇ ਇਸ ਦਾ ਜਵਾਬ ਦਿੱਤਾ, ਤਾਂ ਆਓ ਪਹਿਲਾਂ ਤੁਹਾਨੂੰ ਦੱਸਦੇ ਹਾਂ ਕਿ ਲੋਕਾਂ ਨੇ ਕੀ ਜਵਾਬ ਦਿੱਤਾ, ਉਸ ਤੋਂ ਬਾਅਦ ਅਸੀਂ ਤੁਹਾਨੂੰ ਭਰੋਸੇਯੋਗ ਸਰੋਤਾਂ ਰਾਹੀਂ ਸਹੀ ਜਵਾਬ ਵੀ ਦੱਸਾਂਗੇ।
ਲੋਕਾਂ ਨੇ Quora 'ਤੇ ਕੀ ਜਵਾਬ ਦਿੱਤੇ?
ਜੌਹਨ ਬੈਂਕਸ ਨਾਮ ਦੇ ਇੱਕ ਉਪਭੋਗਤਾ ਨੇ ਦੱਸਿਆ ਹੈ ਕਿ ਜਿਸ ਤਰ੍ਹਾਂ ਕਈ ਦੇਸ਼ਾਂ ਦੇ ਅੰਤ 'ਚ ਲੈਂਡ ਸ਼ਬਦ ਜੁੜਿਆ ਹੁੰਦਾ ਹੈ, ਉਸੇ ਤਰ੍ਹਾਂ 'ਸਤਾਨ' ਸ਼ਬਦ ਵੀ ਜੁੜਿਆ ਹੁੰਦਾ ਹੈ। ਇੰਗਲੈਂਡ, ਨੀਦਰਲੈਂਡ, ਸਵਿਟਜ਼ਰਲੈਂਡ, ਥਾਈਲੈਂਡ, ਪੋਲੈਂਡ ਆਦਿ ਇਸ ਦੀਆਂ ਉਦਾਹਰਣਾਂ ਹਨ। ਸਟੀਵ ਰੈਪੋਰਟ ਨਾਂ ਦੇ ਉਪਭੋਗਤਾ ਨੇ ਕਿਹਾ ਕਿ 'ਸਤਾਨ' ਸ਼ਬਦ ਫਾਰਸੀ ਹੈ, ਜਿਸ ਦਾ ਮਤਲਬ ਹੈ ਜਗ੍ਹਾ ਜਾਂ ਕਿਸੇ ਦੀ ਜਗ੍ਹਾ। ਉਦਾਹਰਨ ਲਈ, ਉਹ ਜਗ੍ਹਾ ਜਿੱਥੇ ਅਫਗਾਨ ਲੋਕ ਰਹਿੰਦੇ ਹਨ, ਜਾਂ ਅਫਗਾਨਾਂ ਦੀ ਜਗ੍ਹਾ ਨੂੰ ਅਫਗਾਨਿਸਤਾਨ ਕਿਹਾ ਜਾਂਦਾ ਹੈ। ਕੁਝ ਭਾਰਤੀ ਲੋਕਾਂ ਨੇ ਟਿੱਪਣੀਆਂ 'ਚ ਇਹ ਵੀ ਕਿਹਾ ਕਿ 'ਸਤਾਨ' ਸ਼ਬਦ ਸੰਸਕ੍ਰਿਤ ਦੇ ਸ਼ਬਦ ‘ਸਥਾਨ’ ਤੋਂ ਬਣਿਆ ਹੈ।
ਫਾਰਸੀ ਸ਼ਬਦ ਹੈ 'ਸਤਾਨ' : ਇਸ ਬਾਰੇ ਭਰੋਸੇਯੋਗ ਸੂਤਰਾਂ ਦਾ ਕਹਿਣਾ ਹੈ ਕਿ ਆਮ ਗਿਆਨ ਨਾਲ ਸਬੰਧਤ ਵੈੱਬਸਾਈਟ ਬ੍ਰਿਟੈਨਿਕਾ ਮੁਤਾਬਕ ਇਸਤਾਨ ਜਾਂ 'ਸਤਾਨ' ਸ਼ਬਦ ਦਾ ਅਰਥ ਹੈ ਕਿਸੇ ਖਾਸ ਚੀਜ਼ ਨਾਲ ਸਬੰਧਤ ਜਗ੍ਹਾ, ਜਾਂ ਉਹ ਜਗ੍ਹਾ ਜਿੱਥੇ ਲੋਕ ਹਨ। ਇਹ ਫਾਰਸੀ ਸ਼ਬਦ ਹੈ। ਇਸ ਮੁਤਾਬਕ ਤਜਾਕਿਸਤਾਨ ਦਾ ਅਰਥ ਹੈ ਤਾਜਿਕਾਂ ਦੀ ਧਰਤੀ, ਅਫਗਾਨਿਸਤਾਨ ਦਾ ਅਰਥ ਅਫਗਾਨਾਂ ਦੀ ਧਰਤੀ ਹੈ।
- PTC NEWS