Mon, Apr 29, 2024
Whatsapp

ਵਿਦੇਸ਼ ਮੰਤਰਾਲੇ ਨੇ ਮਿਆਂਮਾਰ 'ਚ ਭਾਰਤੀਆਂ ਲਈ ਜਾਰੀ ਕੀਤੀ ਅਡਵਾਇਜ਼ਰੀ, ਕਿਹਾ-ਤੁਰੰਤ ਛੱਡੋ

Written by  KRISHAN KUMAR SHARMA -- February 07th 2024 08:24 AM
ਵਿਦੇਸ਼ ਮੰਤਰਾਲੇ ਨੇ ਮਿਆਂਮਾਰ 'ਚ ਭਾਰਤੀਆਂ ਲਈ ਜਾਰੀ ਕੀਤੀ ਅਡਵਾਇਜ਼ਰੀ, ਕਿਹਾ-ਤੁਰੰਤ ਛੱਡੋ

ਵਿਦੇਸ਼ ਮੰਤਰਾਲੇ ਨੇ ਮਿਆਂਮਾਰ 'ਚ ਭਾਰਤੀਆਂ ਲਈ ਜਾਰੀ ਕੀਤੀ ਅਡਵਾਇਜ਼ਰੀ, ਕਿਹਾ-ਤੁਰੰਤ ਛੱਡੋ

MEA Advisory for Indians in Myanmar: ਮਿਆਂਮਾਰ ਦੇ ਰਖਾਈਨ ਰਾਜ ਵਿੱਚ ਵਧਦੇ ਤਣਾਅ ਦੇ ਵਿਚਕਾਰ ਵਿਦੇਸ਼ ਮੰਤਰਾਲੇ (MEA) ਨੇ ਭਾਰਤੀ ਨਾਗਰਿਕਾਂ ਲਈ ਸਖ਼ਤ ਅਡਵਾਈਜ਼ਰੀ ਜਾਰੀ ਕੀਤੀ। ਵਿਦੇਸ਼ ਮੰਤਰਾਲੇ ਨੇ ਭਾਰਤੀਆਂ ਨੂੰ ਇਸ ਖੇਤਰ ਦੀ ਯਾਤਰਾ ਤੋਂ ਬਚਣ ਦੀ ਅਪੀਲ ਕੀਤੀ। ਵਿਦੇਸ਼ ਮੰਤਰਾਲੇ ਨੇ ਰਖਾਈਨ ਰਾਜ ਵਿੱਚ ਵਿਗੜਦੀ ਸੁਰੱਖਿਆ ਸਥਿਤੀ, ਲੈਂਡਲਾਈਨ ਸਮੇਤ ਦੂਰਸੰਚਾਰ ਦੇ ਸਾਧਨਾਂ ਵਿੱਚ ਵਿਘਨ ਅਤੇ ਜ਼ਰੂਰੀ ਵਸਤੂਆਂ ਦੀ ਗੰਭੀਰ ਕਮੀ ਦਾ ਹਵਾਲਾ ਦਿੱਤਾ ਹੈ।

MEA ਐਡਵਾਈਜ਼ਰੀ ਵਿੱਚ ਕਿਹਾ ਗਿਆ ਹੈ, "ਸੁਰੱਖਿਆ ਦੀ ਵਿਗੜਦੀ ਸਥਿਤੀ, ਲੈਂਡਲਾਈਨ ਸਮੇਤ ਦੂਰਸੰਚਾਰ ਦੇ ਸਾਧਨਾਂ ਵਿੱਚ ਵਿਘਨ ਅਤੇ ਜ਼ਰੂਰੀ ਵਸਤੂਆਂ ਦੀ ਭਾਰੀ ਕਮੀ ਦੇ ਮੱਦੇਨਜ਼ਰ, ਸਾਰੇ ਭਾਰਤੀ ਨਾਗਰਿਕਾਂ ਨੂੰ ਮਿਆਂਮਾਰ ਦੇ ਰਖਾਈਨ ਰਾਜ ਦੀ ਯਾਤਰਾ ਨਾ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ"।


ਇਸ ਤੋਂ ਇਲਾਵਾ, MEA ਨੇ ਰਾਖੀਨ ਰਾਜ ਵਿੱਚ ਰਹਿੰਦੇ ਭਾਰਤੀ ਨਾਗਰਿਕਾਂ ਨੂੰ ਤੁਰੰਤ ਰਾਜ ਛੱਡਣ ਦੀ ਸਲਾਹ ਦਿੱਤੀ ਹੈ।

ਸੁਰੱਖਿਆ ਹਾਲਾਤਾਂ ਨੂੰ ਲੈ ਕੇ ਜਾਰੀ ਕੀਤੀ ਅਡਵਾਈਜ਼ਰੀ

ਇਹ ਅਡਵਾਈਜ਼ਰੀ ਮਿਆਂਮਾਰ ਵਿੱਚ ਸੁਰੱਖਿਆ ਹਾਲਾਤਾਂ ਨੂੰ ਲੈ ਕੇ ਵਧੀਆਂ ਚਿੰਤਾਵਾਂ ਤੋਂ ਬਾਅਦ ਆਈ ਹੈ। ਭਾਰਤ ਸਰਕਾਰ ਨੇ ਵਿਵਾਦ ਦੇ ਛੇਤੀ ਹੱਲ ਅਤੇ ਸ਼ਾਂਤੀ ਅਤੇ ਸਥਿਰਤਾ ਦੀ ਬਹਾਲੀ ਦੀ ਲੋੜ 'ਤੇ ਜ਼ੋਰ ਦਿੰਦੇ ਹੋਏ ਦੇਸ਼ ਵਿੱਚ "ਵਿਗੜਦੀ" ਸਥਿਤੀ 'ਤੇ ਚਿੰਤਾ ਪ੍ਰਗਟ ਕੀਤੀ ਹੈ। ਨਿਊਜ਼ ਏਜੰਸੀ ਏਐਨਆਈ ਅਨੁਸਾਰ, MEA ਨੇ ਪਿਛਲੇ ਹਫ਼ਤੇ ਕਿਹਾ ਸੀ ਕਿ ਭਾਰਤ ਨੇ ਲੰਬੇ ਸਮੇਂ ਤੋਂ ਹਿੰਸਾ ਦੇ ਅੰਤ ਅਤੇ ਮਿਆਂਮਾਰ ਵਿੱਚ ਇੱਕ ਸਮਾਵੇਸ਼ੀ ਸੰਘੀ ਲੋਕਤੰਤਰ ਵੱਲ ਤਬਦੀਲੀ ਦੀ ਵਕਾਲਤ ਕੀਤੀ ਹੈ।

ਜ਼ਿਕਰਯੋਗ ਹੈ ਕਿ 1 ਫਰਵਰੀ 2021 ਨੂੰ ਫੌਜ ਨੇ ਤਖਤਾ ਪਲਟ ਕਰਕੇ ਸੱਤਾ 'ਤੇ ਕਾਬਜ਼ ਹੋਣ ਤੋਂ ਬਾਅਦ ਤੋਂ ਹੀ ਮਿਆਂਮਾਰ 'ਚ ਲੋਕਤੰਤਰ ਦੀ ਬਹਾਲੀ ਦੀ ਮੰਗ ਨੂੰ ਲੈ ਕੇ ਵਿਆਪਕ ਹਿੰਸਕ ਪ੍ਰਦਰਸ਼ਨ ਹੋ ਰਹੇ ਹਨ। ਮਿਆਂਮਾਰ ਦੀ ਫੌਜ ਸੱਤਾਧਾਰੀ ਸ਼ਾਸਨ ਦੇ ਖਿਲਾਫ ਆਪਣੇ ਵਿਰੋਧੀਆਂ ਅਤੇ ਹਥਿਆਰਬੰਦ ਲੜਾਕਿਆਂ ਨੂੰ ਨਿਸ਼ਾਨਾ ਬਣਾ ਕੇ ਹਵਾਈ ਹਮਲੇ ਕਰ ਰਹੀ ਹੈ। ਮਿਆਂਮਾਰ ਭਾਰਤ ਦੇ ਰਣਨੀਤਕ ਗੁਆਂਢੀਆਂ ਵਿੱਚੋਂ ਇੱਕ ਹੈ ਅਤੇ ਕਈ ਉੱਤਰ-ਪੂਰਬੀ ਰਾਜਾਂ ਨਾਲ 1,640 ਕਿਲੋਮੀਟਰ ਦੀ ਸਰਹੱਦ ਸਾਂਝੀ ਕਰਦਾ ਹੈ, ਜਿਸ ਵਿੱਚ ਵਿਦਰੋਹ ਪ੍ਰਭਾਵਿਤ ਨਾਗਾਲੈਂਡ ਅਤੇ ਮਨੀਪੁਰ ਸ਼ਾਮਲ ਹਨ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ 1 ਫਰਵਰੀ ਨੂੰ ਕਿਹਾ ਸੀ ਕਿ ਅਸੀਂ ਮਿਆਂਮਾਰ ਦੇ ਵਿਗੜਦੇ ਹਾਲਾਤ ਤੋਂ ਚਿੰਤਤ ਹਾਂ। ਇਸ ਦਾ ਸਿੱਧਾ ਅਸਰ ਸਾਡੇ 'ਤੇ ਪੈ ਰਿਹਾ ਹੈ।

-

Top News view more...

Latest News view more...