Sat, Dec 6, 2025
Whatsapp

Sangrur News : ਸਰਕਾਰੀ ਹਸਪਤਾਲ ਅੰਦਰ ਬਣੇ ਡਾਕਟਰ ਦੇ ਕੁਆਰਟਰ ’ਚ ਦਾਖਲ ਹੋ ਕੇ ਬਦਮਾਸ਼ਾਂ ਨੇ ਕੀਤੀ ਲੁੱਟਖੋਹ

ਮਿਲੀ ਜਾਣਕਾਰੀ ਮੁਤਾਬਿਕ ਬਦਮਾਸ਼ ਹਥਿਆਰਾਂ ਦੀ ਨੋਕ ’ਤੇ ਲਗਭਗ 4 ਲੱਖ ਰੁਪਏ ਨਕਦ ਅਤੇ ਗਹਿਣੇ ਲੁੱਟ ਕੇ ਲੈ ਗਏ ਹਨ। ਇਨ੍ਹਾਂ ਹੀ ਨਹੀਂ ਲੁਟੇਰਿਆਂ ਨੇ ਹਮਲਾ ਕਰਕੇ ਡਾਕਟਰ ਨੂੰ ਵੀ ਗੰਭੀਰ ਜਖਮੀ ਕਰ ਦਿੱਤਾ ਜਿਸ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਵਾਇਆ ਗਿਆ ਹੈ।

Reported by:  PTC News Desk  Edited by:  Aarti -- September 01st 2025 03:43 PM
Sangrur News : ਸਰਕਾਰੀ ਹਸਪਤਾਲ ਅੰਦਰ ਬਣੇ ਡਾਕਟਰ ਦੇ ਕੁਆਰਟਰ ’ਚ ਦਾਖਲ ਹੋ ਕੇ ਬਦਮਾਸ਼ਾਂ ਨੇ ਕੀਤੀ ਲੁੱਟਖੋਹ

Sangrur News : ਸਰਕਾਰੀ ਹਸਪਤਾਲ ਅੰਦਰ ਬਣੇ ਡਾਕਟਰ ਦੇ ਕੁਆਰਟਰ ’ਚ ਦਾਖਲ ਹੋ ਕੇ ਬਦਮਾਸ਼ਾਂ ਨੇ ਕੀਤੀ ਲੁੱਟਖੋਹ

Sangrur News : ਭਵਾਨੀਗੜ੍ਹ ਦੇ ਸਰਕਾਰੀ ਹਸਪਤਾਲ ਅੰਦਰ ਸਰਕਾਰੀ ਰਿਹਾਇਸ਼ਾਂ ਵਿੱਚ ਵਾਪਰੀ ਇੱਕ ਹੈਰਾਨ ਕਰਨ ਵਾਲੀ ਲੁੱਟ ਦੀ ਘਟਨਾ ਨੇ ਨਾ ਸਿਰਫ਼ ਸਥਾਨਕ ਲੋਕਾਂ ਵਿੱਚ ਦਹਿਸ਼ਤ ਪੈਦਾ ਕਰ ਦਿੱਤੀ ਹੈ, ਸਗੋਂ ਸੁਰੱਖਿਆ ਪ੍ਰਬੰਧਾਂ ਨੂੰ ਵੀ ਸਵਾਲਾਂ ਦੇ ਘੇਰੇ ਵਿੱਚ ਲਿਆ ਦਿੱਤਾ ਹੈ। ਦੱਸ ਦਈਏ ਕਿ ਦੇਰ ਰਾਤ ਸਰਕਾਰੀ ਹਸਪਤਾਲ ਦੇ ਅੰਦਰ ਸਰਕਾਰੀ ਡਾਕਟਰ ਦੇ ਕੁਆਰਟਰ ਅੰਦਰ ਦਾਖਲ ਹੋ ਕੇ ਬਦਮਾਸ਼ਾਂ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਸਭ ਤੋਂ ਹੈਰਾਨੀ ਦੀ ਗੱਲ ਇਹ ਹੈ ਕਿ ਘਟਨਾ ਸਥਾਨ ਤੋਂ ਸਿਰਫ 100 ਮੀਟਰ ਦੂਰ ਭਵਾਨੀਗੜ੍ਹ ਦਾ ਪੁਲਿਸ ਥਾਣਾ ਹੈ ਜਿਸ ਦੇ ਬਾਵਜੂਦ ਵੀ ਲੁਟੇਰਿਆਂ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। 

ਮਿਲੀ ਜਾਣਕਾਰੀ ਮੁਤਾਬਿਕ ਬਦਮਾਸ਼ ਹਥਿਆਰਾਂ ਦੀ ਨੋਕ ’ਤੇ ਲਗਭਗ 4 ਲੱਖ ਰੁਪਏ ਨਕਦ ਅਤੇ ਗਹਿਣੇ ਲੁੱਟ ਕੇ ਲੈ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਰਾਤ ਲਗਭਗ 2:30 ਵਜੇ ਤਿੰਨ ਅਣਪਛਾਤੇ ਲੁਟੇਰੇ ਡਾਕਟਰ ਵਿਕਰਮ ਪਾਲ ਸਿੰਘ ਦੇ ਸਰਕਾਰੀ ਕੁਆਰਟਰ ਦਾ ਦਰਵਾਜ਼ਾ ਖੜਕਾ ਕੇ ਅੰਦਰ ਦਾਖਲ ਹੋਏ। ਡਾ. ਵਿਕਰਮ ਪਾਲ ਸਿੰਘ ਨੇ ਦੱਸਿਆ ਕਿ ਜਿਵੇਂ ਹੀ ਦਰਵਾਜ਼ਾ ਖੋਲ੍ਹਿਆ ਗਿਆ, ਲੁਟੇਰਿਆਂ ਨੇ ਉਨ੍ਹਾਂ ਨੂੰ ਕਾਬੂ ਕਰ ਲਿਆ ਅਤੇ ਪਰਿਵਾਰ ਨੂੰ ਧਮਕਾਉਣਾ ਸ਼ੁਰੂ ਕਰ ਦਿੱਤਾ।


ਦੱਸ ਦਈਏ ਕਿ ਲੁਟੇਰਿਆਂ ਨੇ ਸਭ ਤੋਂ ਪਹਿਲਾਂ ਡਾ. ਸਿੰਘ ਦੀ ਪਤਨੀ ਦੀ ਗਰਦਨ ’ਤੇ ਤੇਜ਼ ਹਥਿਆਰ ਰੱਖ ਦਿੱਤਾ, ਜਿਸ ਨਾਲ ਪਰਿਵਾਰ ਡਰ ਦੇ ਸਾਏ ਹੇਠ ਆ ਗਿਆ। ਇਸ ਤੋਂ ਬਾਅਦ ਘਰ ਦੀ ਤਲਾਸ਼ੀ ਲੈ ਕੇ ਉਹਨਾਂ ਨੇ ਲਗਭਗ 4 ਲੱਖ ਰੁਪਏ ਨਕਦ ਅਤੇ ਸੋਨੇ-ਚਾਂਦੀ ਦੇ ਗਹਿਣੇ ਆਪਣੇ ਕਬਜ਼ੇ ਵਿੱਚ ਕਰ ਲਏ। ਘਰ ਦੇ ਅੰਦਰ ਵਾਪਰੀ ਇਹ ਘਟਨਾ ਕੁਝ ਮਿੰਟਾਂ ਵਿੱਚ ਹੀ ਦਹਿਸ਼ਤ ਭਰੇ ਮਾਹੌਲ ਵਿੱਚ ਬਦਲ ਗਈ। ਲੁਟੇਰਿਆਂ ਦੇ ਜਾਣ ਤੋਂ ਪਹਿਲਾਂ ਉਹਨਾਂ ਨੇ ਡਾ. ਵਿਕਰਮ ਪਾਲ ਸਿੰਘ ’ਤੇ ਤੇਜ਼ ਹਥਿਆਰ ਨਾਲ ਵਾਰ ਕਰ ਦਿੱਤਾ। ਡਾਕਟਰ ਦੇ ਸਿਰ ’ਤੇ ਗੰਭੀਰ ਚੋਟਾਂ ਆਈਆਂ, ਜਿਨ੍ਹਾਂ ਨੂੰ ਤੁਰੰਤ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਉਨ੍ਹਾਂ ਦੀ ਹਾਲਤ ਫ਼ਿਲਹਾਲ ਸਥਿਰ ਦੱਸੀ ਜਾ ਰਹੀ ਹੈ।

ਘਟਨਾ ਤੋਂ ਬਾਅਦ ਡਾ. ਵਿਕਰਮ ਪਾਲ ਸਿੰਘ ਨੇ ਕਿਹਾ ਕਿ ਜੇ ਸਰਕਾਰੀ ਹਸਪਤਾਲ ਦੇ ਅੰਦਰ ਬਣੇ ਸਰਕਾਰੀ ਘਰਾਂ ਵਿੱਚ ਰਹਿੰਦੇ ਹੋਏ ਵੀ ਅਸੀਂ ਸੁਰੱਖਿਅਤ ਨਹੀਂ, ਤਾਂ ਫਿਰ ਹੋਰ ਕਿੱਥੇ ਸੇਫ ਹੋ ਸਕਦੇ ਹਾਂ। ਉਨ੍ਹਾਂ ਦੇ ਇਸ ਬਿਆਨ ਨੇ ਨਾ ਸਿਰਫ਼ ਭਵਾਨੀਗੜ੍ਹ ਬਲਕਿ ਪੂਰੇ ਇਲਾਕੇ ਦੇ ਲੋਕਾਂ ਵਿੱਚ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਹੈ।

ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਸਥਾਨਕ ਪੁਲਿਸ ਮੌਕੇ ’ਤੇ ਪਹੁੰਚ ਗਈ। ਪੁਲਿਸ ਅਧਿਕਾਰੀਆਂ ਨੇ ਕੁਆਰਟਰਾਂ ਦੀ ਜਾਂਚ ਕੀਤੀ ਅਤੇ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਖਾਸ ਟੀਮਾਂ ਬਣਾਈਆਂ ਗਈਆਂ ਹਨ। ਪੁਲਿਸ ਨੇ ਭਰੋਸਾ ਦਵਾਇਆ ਹੈ ਕਿ ਜਲਦੀ ਹੀ ਲੁਟੇਰਿਆਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਕਾਨੂੰਨੀ ਕਟਿਹਰੇ ਵਿੱਚ ਲਿਆਂਦਾ ਜਾਵੇਗਾ। ਇਸ ਵੱਡੀ ਲੁੱਟ ਦੀ ਘਟਨਾ ਨੇ ਹਸਪਤਾਲ ਦੇ ਸਟਾਫ ਅਤੇ ਹੋਰ ਰਿਹਾਇਸ਼ੀ ਪਰਿਵਾਰਾਂ ਵਿੱਚ ਵੀ ਚਿੰਤਾ ਵਧਾ ਦਿੱਤੀ ਹੈ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਸਰਕਾਰੀ ਕੁਆਰਟਰ ਵੀ ਸੁਰੱਖਿਅਤ ਨਹੀਂ ਰਹੇ, ਤਾਂ ਆਮ ਲੋਕਾਂ ਦੀ ਸੁਰੱਖਿਆ ਕਿਵੇਂ ਯਕੀਨੀ ਬਣ ਸਕਦੀ ਹੈ।

ਇਹ ਵੀ ਪੜ੍ਹੋ : Punjab Flood : ਪੰਜਾਬ ਦੇ 9 ਜ਼ਿਲ੍ਹੇ ਹੜ੍ਹਾਂ ਤੋਂ ਪ੍ਰਭਾਵਿਤ , ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਰਾਜਪਾਲ ਅਤੇ CM ਭਗਵੰਤ ਮਾਨ ਨਾਲ ਕੀਤੀ ਗੱਲਬਾਤ

- PTC NEWS

Top News view more...

Latest News view more...

PTC NETWORK
PTC NETWORK