Sat, Apr 19, 2025
Whatsapp

Moga News : ਮੋਗਾ CIA ਸਟਾਫ ਵੱਲੋਂ 2 ਵੱਖ -ਵੱਖ ਮੁਕੱਦਮਿਆਂ ਵਿੱਚ 650 ਗ੍ਰਾਮ ਹੈਰੋਇਨ ਅਤੇ 2 ਕਾਰਾਂ ਸਮੇਤ 8 ਸਮੱਗਲਰ ਕਾਬੂ

Moga News : ਡੀਐਸਪੀ ਡੀ ਸੁਖਅੰਮ੍ਰਿਤ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਡੀ.ਜੀ.ਪੀ ਪੰਜਾਬ ਵੱਲੋਂ ਨਸ਼ਾ ਤਸਕਰਾਂ ਖਿਲਾਫ਼ ਚਲਾਈ ਮੁਹਿੰਮ ਤਹਿਤ SSP ਮੋਗਾ ਅਜੈ ਗਾਂਧੀ ਦੇ ਦਿਸ਼ਾ ਨਿਰਦੇਸ਼ਾ ਹੇਠ SPD ਬਾਲ ਕ੍ਰਿਸ਼ਨ ਸਿੰਗਲਾ ਦੀ ਸੁਪਰਵੀਜਨ ਹੇਠ ਮੋਗਾ ਪੁਲਿਸ ਨੂੰ ਉਸ ਸਮੇ ਵੱਡੀ ਸਫਲਤਾ ਮਿਲੀ

Reported by:  PTC News Desk  Edited by:  Shanker Badra -- April 16th 2025 05:24 PM
Moga News :  ਮੋਗਾ CIA ਸਟਾਫ ਵੱਲੋਂ 2 ਵੱਖ -ਵੱਖ ਮੁਕੱਦਮਿਆਂ ਵਿੱਚ 650 ਗ੍ਰਾਮ ਹੈਰੋਇਨ ਅਤੇ 2 ਕਾਰਾਂ ਸਮੇਤ 8 ਸਮੱਗਲਰ ਕਾਬੂ

Moga News : ਮੋਗਾ CIA ਸਟਾਫ ਵੱਲੋਂ 2 ਵੱਖ -ਵੱਖ ਮੁਕੱਦਮਿਆਂ ਵਿੱਚ 650 ਗ੍ਰਾਮ ਹੈਰੋਇਨ ਅਤੇ 2 ਕਾਰਾਂ ਸਮੇਤ 8 ਸਮੱਗਲਰ ਕਾਬੂ

Moga News : ਡੀਐਸਪੀ ਡੀ ਸੁਖਅੰਮ੍ਰਿਤ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਡੀ.ਜੀ.ਪੀ ਪੰਜਾਬ ਵੱਲੋਂ ਨਸ਼ਾ ਤਸਕਰਾਂ ਖਿਲਾਫ਼ ਚਲਾਈ ਮੁਹਿੰਮ ਤਹਿਤ SSP ਮੋਗਾ ਅਜੈ ਗਾਂਧੀ ਦੇ ਦਿਸ਼ਾ ਨਿਰਦੇਸ਼ਾ ਹੇਠ SPD ਬਾਲ ਕ੍ਰਿਸ਼ਨ ਸਿੰਗਲਾ ਦੀ ਸੁਪਰਵੀਜਨ ਹੇਠ ਮੋਗਾ ਪੁਲਿਸ ਨੂੰ ਉਸ ਸਮੇ ਵੱਡੀ ਸਫਲਤਾ ਮਿਲੀ, ਜਦੋਂ ਸੀਆਈ.ਏ ਸਟਾਫ ਮੋਗਾ ਵੱਲੋਂ 2 ਵੱਖ -ਵੱਖ ਮੁਕੱਦਮਿਆ ਵਿੱਚ 650 ਗ੍ਰਾਮ ਹੈਰੋਇਨ, ਦੋ ਕਾਰਾਂ ਸਮੇਤ 08 ਸਮੱਗਲਰਾਂ ਨੂੰ ਕਾਬੂ ਕੀਤਾ।

ਉਹਨਾਂ ਕਿਹਾ ਕਿ ਪੁਲਿਸ ਪਾਰਟੀ ਦੇ ਦੌਰਾਨ ਗਸ਼ਤ ਬਾਈਪਾਸ ਰੋਡ ਬੱਧਨੀ ਕਲਾਂ ਹਾਈਵੇਅ ਮੋਗਾ ਬਰਨਾਲਾ ਮੌਜੂਦ ਸੀ ਤਾਂ ਮੁੱਖਬਰ ਖਾਸ ਨੇ ਇਤਲਾਹ ਦਿੱਤੀ ਗੁਰਮੀਤ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਵੱਟੂ ਭੱਟੀ ਜਿਲ੍ਹਾ ਫਿਰੋਜਪੁਰ, ਹਰਜੀਤ ਸਿੰਘ ਪੁੱਤਰ ਬੀਰਾ ਸਿੰਘ ਵਾਸੀ ਨਿਜਾਮੀਵਾਲਾ ਜਿਲ੍ਹਾ ਫਿਰੋਜਪੁਰ, ਅਰਸ਼ਦੀਪ ਸਿੰਘ ਪੁੱਤਰ ਤਰਸੇਮ ਸਿੰਘ ਵਾਸੀ ਨਿਜਾਮੀਵਾਲਾ ਜਿਲ੍ਹਾ ਫਿਰੋਜਪੁਰ ਅਤੇ ਸੰਦੀਪ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਪਤਲੀ ਜਿਲ੍ਹਾ ਫਿਰੋਜਪੁਰ ਜੋ ਹੈਰੋਇਨ ਵੇਚਣ ਦਾ ਧੰਦਾ ਕਰਦੇ ਹਨ, ਜੋ ਅੱਜ ਉਕਤ ਸਾਰੇ ਜਾਣੇ ਕਾਰ 'ਚ ਸਵਾਰ ਹੋ ਕੇ ਹੈਰੋਇਨ ਸਪਲਾਈ ਕਰਨ ਲਈ ਜਿਲ੍ਹਾ ਮੋਗਾ ਵਿੱਚ ਆਏ ਹੋਏ ਹਨ। 


ਇਸ ਸਮੇਂ ਇਹ ਉਕਤ ਕਾਰ ਵਿੱਚ ਸਵਾਰ ਹੋ ਕੇ ਪੁਰਾਣਾ ਪੁਲ ਨਹਿਰ ਬੱਧਨੀ ਕਲਾਂ ਦੇ ਸੱਜੇ ਹੱਥ ਪੱਟੜੀ 'ਤੇ ਖੜ੍ਹੇ ਹੋ ਕੇ ਹੈਰੋਇਨ ਸਪਲਾਈ ਕਰਨ ਲਈ ਕਿਸੇ ਦੀ ਉਡੀਕ ਕਰ ਰਹੇ ਹਨ। ਰੇਡ ਕਰਨ 'ਤੇ ਹੈਰੋਇਨ ਸਮੇਤ ਕਾਬੂ ਆ ਸਕਦੇ ਹਨ। ਜਿਸ 'ਤੇ ASI ਸੁਖਵਿੰਦਰ ਸਿੰਘ ਨੇ ਉਕਤ ਵਿਅਕਤੀਆਂ ਖਿਲਾਫ਼ ਰੁੱਕਾ ਲਿਖ ਕੇ ਉਕਤ ਮੁਕੱਦਮਾ ਦਰਜ ਰਜਿਸਟਰ ਕਰਵਾਇਆ ਗਿਆ। ਫਿਰ ASI ਸੁਖਵਿੰਦਰ ਸਿੰਘ ਨੇ ਸਮੇਤ ਪੁਲਿਸ ਪਾਰਟੀ ਦੇ ਮੁਖਬਰ ਵੱਲੋ ਦੱਸੀ ਜਗਾ 'ਤੇ ਰੇਡ ਕਰਕੇ ਆਰੋਪੀ ਗੁਰਮੀਤ ਸਿੰਘ, ਹਰਜੀਤ ਸਿੰਘ,ਅਰਸ਼ਦੀਪ ਸਿੰਘ ਅਤੇ ਸੰਦੀਪ ਸਿੰਘ ਨੂੰ ਕਾਬੂ ਕਰਕੇ ਉਕਤ ਕਾਰ ਦੀ ਕੰਡਕਟਰ ਸੀਟ ਦੇ ਸਾਹਮਣੇ ਡੈਸ ਬੋਰਡ ਦੇ ਬੋਕਸ ਵਿੱਚੋ 500 ਗਰਾਮ ਹੈਰੋਇਨ ਬਰਾਮਦ ਕੀਤੀ ਹੈ।

ਦੌਰਾਨੇ ਤਫਤੀਸ ਆਰੋਪੀ ਸੰਦੀਪ ਸਿੰਘ ਦੀ ਪੁੱਛਗਿੱਛ ਦੇ ਅਧਾਰ 'ਤੇ ਮੁਕੱਦਮਾ ਵਿੱਚ ਦਿਲਬਾਗ ਸਿੰਘ ਪੁੱਤਰ ਪੱਪਾ ਸਿੰਘ ਵਾਸੀ ਪਤਲੀ ਜਿਲ੍ਹਾ ਫਿਰੋਜਪੁਰ ਅਤੇ ਗੁਰਪ੍ਰੀਤ ਸਿੰਘ ਪੁੱਤਰ ਪ੍ਰਿਤਪਾਲ ਸਿੰਘ ਵਾਸੀ ਪਤਲੀ ਜਿਲ੍ਹਾ ਫਿਰੋਜਪੁਰ ਨੂੰ ਨਾਮਜਦ ਕਰਕੇ ਜੁਰਮ 29 NDPS ACT ਦਾ ਵਾਧਾ ਕੀਤਾ ਗਿਆ ਅਤੇ ਦਿਲਬਾਗ ਸਿੰਘ ਅਤੇ ਗੁਰਪ੍ਰੀਤ ਸਿੰਘ ਨੂੰ ਕਾਰ ਸਮੇਤ ਕਾਬੂ ਕੀਤਾ ਗਿਆ ਹੈ।

ਉਹਨਾਂ ਕਿਹਾ ਕਿ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕੀਤਾ ਜਾਵੇਗਾ ਅਤੇ ਇਹਨਾਂ ਪਾਸੋ ਫਾਰਵਰਡ ਅਤੇ ਬੈਂਕਵਾਰਡ ਲਿੰਕਾਂ ਸਬੰਧੀ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।

- PTC NEWS

Top News view more...

Latest News view more...

PTC NETWORK