Mon, Dec 8, 2025
Whatsapp

Moga News : ਪਟਾਕੇ ਪਾਉਣ ਵਾਲੇ ਬੁਲਟਾਂ ਦੇ ਸਲੰਸਰਾਂ 'ਤੇ ਚੱਲਿਆ ਮੋਗਾ ਪੁਲਿਸ ਦਾ ਹਥੌੜਾ, 20 ਦੇ ਕਰੀਬ ਸਲੰਸਰ ਉਤਾਰ ਕੇ ਕੀਤੇ ਨਸ਼ਟ

Moga News : ਜ਼ਿਲ੍ਹਾ ਪੁਲਿਸ ਨੇ ਬੁਲਟ ਮੋਟਰਸਾਈਕਲਾਂ ‘ਤੇ ਪਟਾਖਾ ਯੰਤਰ ਲਗਾ ਕੇ ਧੁਨੀ ਪ੍ਰਦੂਸ਼ਣ ਪੈਦਾ ਕਰਨ ਵਾਲੇ ਸ਼ਰਾਰਤੀ ਤੱਤਾਂ ਵਿਰੁੱਧ ਵੱਡੀ ਕਾਰਵਾਈ ਕਰਦਿਆਂ ਸ਼ਹਿਰ ਵਿੱਚ ਸਖ਼ਤ ਮੁਹਿੰਮ ਚਲਾਈ ਹੈ। ਐਸ.ਐਸ.ਪੀ ਮੋਗਾ ਦੀਆਂ ਹਦਾਇਤਾਂ ਅਨੁਸਾਰ ਮੋਗਾ ਦੇ ਵੱਖ ਵੱਖ ਚੌਂਕ ਵਿੱਚ ਨਾਕਾਬੰਦੀ ਕਰਕੇ ਵਾਹਨਾਂ ਦੀ ਸਖ਼ਤ ਚੈਕਿੰਗ ਕੀਤੀ ਗਈ। ਇਸ ਮੁਹਿੰਮ ਦੌਰਾਨ ਬੁਲਟ ਮੋਟਰਸਾਈਕਲਾਂ ‘ਤੇ ਪਟਾਕੇ ਪਾਉਣ ਵਾਲੇ ਨੌਜਵਾਨਾਂ ‘ਤੇ ਸਖ਼ਤ ਕਾਰਵਾਈ ਕੀਤੀ ਗਈ ਅਤੇ ਉਨ੍ਹਾਂ ਦੇ ਮੋਟੇ ਚਲਾਨ ਕੱਟੇ ਗਏ।

Reported by:  PTC News Desk  Edited by:  Shanker Badra -- November 13th 2025 09:08 AM
Moga News : ਪਟਾਕੇ ਪਾਉਣ ਵਾਲੇ ਬੁਲਟਾਂ ਦੇ ਸਲੰਸਰਾਂ 'ਤੇ ਚੱਲਿਆ ਮੋਗਾ ਪੁਲਿਸ ਦਾ ਹਥੌੜਾ, 20 ਦੇ ਕਰੀਬ ਸਲੰਸਰ ਉਤਾਰ ਕੇ ਕੀਤੇ ਨਸ਼ਟ

Moga News : ਪਟਾਕੇ ਪਾਉਣ ਵਾਲੇ ਬੁਲਟਾਂ ਦੇ ਸਲੰਸਰਾਂ 'ਤੇ ਚੱਲਿਆ ਮੋਗਾ ਪੁਲਿਸ ਦਾ ਹਥੌੜਾ, 20 ਦੇ ਕਰੀਬ ਸਲੰਸਰ ਉਤਾਰ ਕੇ ਕੀਤੇ ਨਸ਼ਟ

Moga News : ਜ਼ਿਲ੍ਹਾ ਪੁਲਿਸ ਨੇ ਬੁਲਟ ਮੋਟਰਸਾਈਕਲਾਂ ‘ਤੇ ਪਟਾਖਾ ਯੰਤਰ ਲਗਾ ਕੇ ਧੁਨੀ ਪ੍ਰਦੂਸ਼ਣ ਪੈਦਾ ਕਰਨ ਵਾਲੇ ਸ਼ਰਾਰਤੀ ਤੱਤਾਂ ਵਿਰੁੱਧ ਵੱਡੀ ਕਾਰਵਾਈ ਕਰਦਿਆਂ ਸ਼ਹਿਰ ਵਿੱਚ ਸਖ਼ਤ ਮੁਹਿੰਮ ਚਲਾਈ ਹੈ। ਐਸ.ਐਸ.ਪੀ ਮੋਗਾ ਦੀਆਂ ਹਦਾਇਤਾਂ ਅਨੁਸਾਰ ਮੋਗਾ ਦੇ ਵੱਖ ਵੱਖ ਚੌਂਕ ਵਿੱਚ ਨਾਕਾਬੰਦੀ ਕਰਕੇ ਵਾਹਨਾਂ ਦੀ ਸਖ਼ਤ ਚੈਕਿੰਗ ਕੀਤੀ ਗਈ। ਇਸ ਮੁਹਿੰਮ ਦੌਰਾਨ ਬੁਲਟ ਮੋਟਰਸਾਈਕਲਾਂ ‘ਤੇ ਪਟਾਕੇ ਪਾਉਣ ਵਾਲੇ ਨੌਜਵਾਨਾਂ ‘ਤੇ ਸਖ਼ਤ ਕਾਰਵਾਈ ਕੀਤੀ ਗਈ ਅਤੇ ਉਨ੍ਹਾਂ ਦੇ ਮੋਟੇ ਚਲਾਨ ਕੱਟੇ ਗਏ। ਇਸ ਤੋਂ ਇਲਾਵਾ ਬਿਨਾਂ ਦਸਤਾਵੇਜ਼ਾਂ ਵਾਲੇ ਕਈ ਵਾਹਨਾਂ ਨੂੰ ਪੁਲਿਸ ਨੇ ਬੰਦ ਵੀ ਕੀਤਾ।

ਜਾਣਕਾਰੀ ਦਿੰਦਿਆਂ ਹੋਇਆਂ ਟਰੈਫਿਕ  ਇੰਚਾਰਜ ਸੁਖਮੰਦਰ ਸਿੰਘ ਨੇ ਦੱਸਿਆ ਕਿ ਇਹ ਮੁਹਿੰਮ ਐਸ.ਐਸ.ਪੀ. ਅਜੈ ਗਾਂਧੀ ਦੇ ਹੁਕਮਾਂ ਹੇਠ ਸ਼ੁਰੂ ਕੀਤੀ ਗਈ ਹੈ। ਮੋਗਾ ਦੇ ਮੇਨ ਚੌਕ ‘ਚ ਵਿਸ਼ੇਸ਼ ਨਾਕਾ ਲਗਾ ਕੇ ਬੁਲਟ ਮੋਟਰਸਾਈਕਲਾਂ ਦੀ ਚੈਕਿੰਗ ਕੀਤੀ ਗਈ। ਚੈਕਿੰਗ ਦੌਰਾਨ ਕਰੀਬ 20 ਬੁਲਟ ਮੋਟਰਸਾਈਕਲਾਂ ਦੇ ਪਟਾਖਾ ਯੰਤਰ ਵਾਲੇ ਸਾਇਲੈਂਸਰ ਉਤਾਰ ਕੇ ਮੌਕੇ ‘ਤੇ ਹੀ ਹਥੌੜੇ ਦੀ ਮਦਦ ਨਾਲ ਤਬਾਹ ਕਰ ਦਿੱਤੇ ਗਏ। ਪੁਲਿਸ ਨੇ ਇਨ੍ਹਾਂ ਚਾਲਕਾਂ ਦੇ ਵਿਰੁੱਧ ਭਾਰੀ ਚਲਾਨ ਵੀ ਜਾਰੀ ਕੀਤੇ। ਜਿਸਦਾ ਮਕਸਦ ਸ਼ਹਿਰ ਵਿੱਚ ਵਧ ਰਹੇ ਧੁਨੀ ਪ੍ਰਦੂਸ਼ਣ ‘ਤੇ ਕਾਬੂ ਪਾਉਣਾ ਹੈ।


ਕੁਝ ਸ਼ਰਾਰਤੀ ਅਨਸਰ ਆਪਣੇ ਬੁਲਟ ਮੋਟਰਸਾਈਕਲਾਂ ‘ਤੇ ਵਿਸ਼ੇਸ਼ ਪਟਾਖਾ ਯੰਤਰ ਲਗਾ ਕੇ ਸ਼ਹਿਰ ਦੀਆਂ ਗਲੀਆਂ ‘ਚ ਸ਼ੋਰ ਮਚਾਉਂਦੇ ਹਨ ,ਜਿਸ ਨਾਲ ਬਜ਼ੁਰਗਾਂ, ਬੱਚਿਆਂ ਅਤੇ ਮਹਿਲਾਵਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਸੁਖਮੰਦਰ ਸਿੰਘ ਨੇ ਕਿਹਾ ਕਿ ਅੱਗੇ ਵੀ ਕਾਰਵਾਈ ਜਾਰੀ ਰਹੇਗੀ ਅਤੇ ਕਿਸੇ ਨੂੰ ਵੀ ਕਾਨੂੰਨ ਆਪਣੇ ਹੱਥ ਵਿੱਚ ਲੈਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ। 

ਉਨ੍ਹਾਂ ਲੋਕਾਂ ਨੂੰ ਚੇਤਾਵਨੀ ਦਿੱਤੀ ਗਈ ਹੈ ,ਜੋ ਬੁਲਟਾਂ ‘ਤੇ ਪਟਾਖਾ ਸਲੰਸਰ ਲਗਾ ਕੇ ਲੋਕਾਂ ਨੂੰ ਤੰਗ ਕਰਦੇ ਹਨ ਕਿ ਅਗਲੀ ਵਾਰ ਉਨ੍ਹਾਂ ਦੇ ਵਾਹਨ ਸਿੱਧੇ ਪੁਲਿਸ ਥਾਣੇ ਵਿੱਚ ਖੜ੍ਹੇ ਹੋਣਗੇ। ਉਨ੍ਹਾਂ ਕਿਹਾ ਕਿ ਪੁਲਿਸ ਦੀ ਇਸ ਮੁਹਿੰਮ ਦਾ ਮੁੱਖ ਮਕਸਦ ਲੋਕਾਂ ਵਿੱਚ ਸੁਰੱਖਿਆ ਦੀ ਭਾਵਨਾ ਪੈਦਾ ਕਰਨਾ ਅਤੇ ਅਣਚਾਹੀਆਂ ਵਾਰਦਾਤਾਂ ‘ਤੇ ਪੂਰੀ ਤਰ੍ਹਾਂ ਨਿਯੰਤਰਣ ਕਰਨਾ ਹੈ। ਨਾਲ ਹੀ ਉਹਨਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਆਪਣੇ ਵਾਹਨਾਂ ਦੇ ਕਾਗਜਾਤ ਪੂਰੇ ਰੱਖਣ ਅਤੇ ਪੁਲਿਸ ਦਾ ਸਹਿਯੋਗ ਵੀ ਕੀਤਾ ਜਾਵੇ।

- PTC NEWS

Top News view more...

Latest News view more...

PTC NETWORK
PTC NETWORK