Mohali News : 16 ਸਾਲਾਂ ਕੁੜੀ ਨੇ 13ਵੀਂ ਮੰਜ਼ਿਲ ਤੋਂ ਮਾਰੀ ਛਾਲ, ਹੋਈ ਮੌਤ
Mohali News : ਮੁਹਾਲੀ ਦੇ ਖਰੜ ਤੋਂ ਖੌਫਨਾਕ ਵਾਰਦਾਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।ਦੱਸ ਦਈਏ ਕਿ ਇੱਕ ਨਾਬਾਲਿਗ ਲੜਕੀ ਵੱਲੋਂ 13ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ।
ਨਾਬਾਲਿਗ ਲੜਕੀ ਨੇ 13ਵੀਂ ਮੰਜ਼ਿਲ ਤੋਂ ਮਾਰੀ ਛਾਲ
ਮਿਲੀ ਜਾਣਕਾਰੀ ਮੁਤਾਬਿਕ ਜਲਵਾਯੂ ਟਾਵਰ ਦੀ 13ਵੀਂ ਮੰਜ਼ਿਲ ਦੀ ਛਾਲ ਮਾਰ ਕੇ ਨਾਬਾਲਿਗ ਲੜਕੀ ਵੱਲੋਂ ਆਪਣੀ ਜੀਵਨ ਲੀਲਾ ਸਮਾਪਤ ਕੀਤੀ ਗਈ ਹੈ। ਮ੍ਰਿਤਕ ਲੜਕੀ ਨਵ ਸਿਟੀ ਖਰੜ ਸੋਸਾਇਟੀ ਦੀ ਰਹਿਣ ਵਾਲੀ ਦੱਸੀ ਜਾ ਰਹੀ ਹੈ। ਹਾਲਾਂਕਿ, ਜਲਵਾਯੂ ਟਾਵਰ ਵਿੱਚ ਉਹ ਕੀ ਕਰਨ ਆਈ ਸੀ, ਇਸ ਬਾਰੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ : Gold Silver Price Today : ਸੋਨੇ ਦੀਆਂ ਕੀਮਤਾਂ 'ਚ ਭਾਰੀ ਗਿਰਾਵਟ, ਚਾਂਦੀ ਵੀ ਹੋਈ ਸਸਤੀ, ਦੇਖੋ 10 ਗ੍ਰਾਮ ਦੀਆਂ ਕੀਮਤਾਂ
ਲੋਕਾਂ ’ਚ ਸਹਿਮ ਦਾ ਮਾਹੌਲ
ਫਿਲਹਾਲ ਹੁਣ ਤੱਕ ਮਿਲੀ ਜਾਣਕਾਰੀ ਮੁਤਾਬਿਕ ਨਾਬਾਲਿਗ ਲੜਕੀ ਨੇ ਪਹਿਲਾਂ ਜਲਵਾਯੂ ਟਾਵਰ ’ਚ ਆਪਣੀ ਸਕੂਟੀ ਖੜੀ ਕੀਤੀ ਅਤੇ 13ਵੀਂ ਮੰਜ਼ਿਲ ’ਤੇ ਚੜ੍ਹ ਗਈ ਅਤੇ ਉੱਪਰੋ ਛਾਲ ਮਾਰ ਦਿੱਤੀ ਜਿਸ ਕਾਰਨ ਉਸਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸ ਘਟਨਾ ਮਗਰੋਂ ਪੂਰੀ ਸੁਸਾਇਟੀ ’ਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ।
- PTC NEWS