Viral Girl Monalisa : ਮੋਨਾਲੀਸਾ ਦਾ ਪਹਿਲਾ ਸਟੇਜ ਪ੍ਰੋਫਾਰਮੈਂਸ ਆਇਆ ਸਾਹਮਣੇ, ਹਨੀ ਸਿੰਘ ਦੇ ਗੀਤ 'ਤੇ ਵਿਦੇਸ਼ੀ ਧਰਤੀ ਉਪਰ ਵੇਖੋ ਡਾਂਸ
Mahakumbh Viral Girl Monalisa : ਮਹਾਂਕੁੰਭ ਮੇਲੇ 'ਚ ਵਾਇਰਲ ਹੋਈ ਖੂਬਸੂਰਤ ਅੱਖਾਂ ਵਾਲੀ ਮੋਨਾਲੀਸਾ ਦੇ ਦਿਨ ਬਦਲ ਗਏ ਹਨ। ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਮੋਨਾਲੀਸਾ ਵੀ ਫਿਲਮ ਲੈ ਕੇ ਨੇਪਾਲ ਪਹੁੰਚ ਗਈ ਹੈ। ਦੱਸ ਦੇਈਏ ਕਿ ਮੋਨਾਲੀਸਾ ਨੇ ਆਪਣੀ ਫਿਲਮ ਦੇ ਨਿਰਦੇਸ਼ਕ ਸਨੋਜ ਮਿਸ਼ਰਾ ਦੇ ਨਾਲ ਨੇਪਾਲ ਦੇ ਮਾਧਨੀ ਮਹਾਂਉਤਸਵ ਵਿੱਚ ਹਿੱਸਾ ਲਿਆ ਸੀ। ਉੱਥੇ ਪ੍ਰੋਗਰਾਮ ਦੌਰਾਨ ਉਸ ਦਾ ਸਨਮਾਨ ਕੀਤਾ ਗਿਆ ਅਤੇ ਮੋਨਾਲੀਸਾ ਨੇ ਸਟੇਜ 'ਤੇ ਡਾਂਸ ਵੀ ਕੀਤਾ। ਮੋਨਾਲੀਸਾ ਨੇ ਸਟੇਜ 'ਤੇ ਮੂਡ ਨਹੀਂ ਹੈ... ਗੀਤ 'ਤੇ ਡਾਂਸ ਕੀਤਾ। ਉਸ ਦਾ ਡਾਂਸ ਵੀਡੀਓ ਵਾਇਰਲ ਹੋ ਰਿਹਾ ਹੈ ਅਤੇ ਯੂਜ਼ਰਸ ਇਸ 'ਤੇ ਤਰ੍ਹਾਂ-ਤਰ੍ਹਾਂ ਦੇ ਕਮੈਂਟਸ ਕਰ ਰਹੇ ਹਨ।
Yo Yo Honey Singh ਦੇ ਗੀਤ 'Mood Nhi hai' 'ਤੇ ਕੀਤਾ ਡਾਂਸ
ਨੇਪਾਲ ਦੇ ਮੌਲਾਪੁਰ ਵਿੱਚ ਮਹਾਸ਼ਿਵਰਾਤਰੀ ਦੇ ਦੌਰਾਨ ਆਯੋਜਿਤ ਇਸ ਤਿਉਹਾਰ ਵਿੱਚ ਮੋਨਾਲੀਸਾ ਅਤੇ ਉਸਦੇ ਪਰਿਵਾਰ ਨੂੰ ਸੱਦਾ ਦਿੱਤਾ ਗਿਆ ਸੀ। ਮੋਨਾਲੀਸਾ ਨੇ ਇੱਥੇ ਸਟੇਜ 'ਤੇ ਡਾਂਸ ਵੀ ਕੀਤਾ। ਮੋਨਾਲੀਸਾ ਨੇ ਯੋ ਯੋ ਹਨੀ ਸਿੰਘ ਦੇ ਗੀਤ ਮੂਡ ਨਹੀਂ ਹੈ 'ਤੇ ਡਾਂਸ ਕੀਤਾ। ਮੋਨਾਲੀਸਾ ਬਲੈਕ ਆਊਟਫਿਟ 'ਚ ਡਾਂਸ ਕਰਦੀ ਨਜ਼ਰ ਆ ਰਹੀ ਹੈ। ਹਾਲਾਂਕਿ ਡਾਂਸ ਨੂੰ ਦੇਖਦੇ ਹੋਏ ਇਹ ਕਿਹਾ ਜਾ ਸਕਦਾ ਹੈ ਕਿ ਮੋਨਾਲੀਸਾ ਡਾਂਸ 'ਚ ਬਹੁਤੀ ਚੰਗੀ ਨਹੀਂ ਹੈ ਪਰ ਫਿਰ ਵੀ ਡਾਂਸ 'ਚ ਉਸ ਦੀ ਪਹਿਲੀ ਕੋਸ਼ਿਸ਼ ਸਫਲ ਰਹੀ ਹੈ।
ਡਾਂਸ ਕਰਦੇ ਹੋਏ ਮੋਨਾਲੀਸਾ ਦੇ ਅਨੋਖੇ ਹਾਵ-ਭਾਵ ਦੇਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਨੂੰ ਦੇਖ ਕੇ ਲੱਗਦਾ ਹੈ ਕਿ ਉਸ ਨੂੰ ਡਾਂਸ ਕਰਨਾ ਨਹੀਂ ਆਉਂਦਾ ਅਤੇ ਉਹ ਸਿੱਖ ਰਹੀ ਹੈ। ਮੋਨਾਲੀਸਾ ਦੇ ਅਧਿਕਾਰਤ ਇੰਸਟਾਗ੍ਰਾਮ ਹੈਂਡਲ 'ਤੇ ਪੋਸਟ ਕੀਤੇ ਇਸ ਡਾਂਸ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਵੀਡੀਓ ਦਾ ਕੈਪਸ਼ਨ ਲਿਖਿਆ ਹੈ- ਮੇਰਾ ਡਾਂਸ ਵੀਡੀਓ।
ਪ੍ਰਸ਼ੰਸਕਾਂ ਦੀਆਂ ਅਨੋਖੀਆਂ ਟਿੱਪਣੀਆਂ ਆ ਰਹੀਆਂ
ਇਸ ਵੀਡੀਓ 'ਤੇ ਲੋਕ ਤਰ੍ਹਾਂ-ਤਰ੍ਹਾਂ ਦੇ ਕਮੈਂਟ ਕਰ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ- ਕੀ ਤੁਸੀਂ ਪਹਿਲੀ ਵਾਰ ਡਾਂਸ ਕਰ ਰਹੇ ਹੋ? ਇੱਕ ਹੋਰ ਯੂਜ਼ਰ ਨੇ ਲਿਖਿਆ- ਮੈਂ ਵੀ ਪਸੰਦ ਕਰਨ ਦੇ ਮੂਡ ਵਿੱਚ ਨਹੀਂ ਹਾਂ। ਇਕ ਯੂਜ਼ਰ ਨੇ ਲਿਖਿਆ- ਡਾਂਸਿੰਗ ਠੀਕ ਹੈ ਪਰ ਪੜ੍ਹਾਈ ਵੀ ਜ਼ਰੂਰੀ ਹੈ।
- PTC NEWS