Girlfriend ਨੂੰ ਇਮਪ੍ਰੈਸ ਕਰਨ ਦੇ ਚੱਕਰ 'ਚ ਮਾਂ-ਬੇਟੀ ਦੀ ਕਰ ਦਿੱਤੀ ਹੱਤਿਆ, ਭਤੀਜਾ ਹੀ ਨਿਕਲਿਆ ਕਾਤਲ
Uttar Pradesh News : ਉੱਤਰ ਪ੍ਰਦੇਸ਼ ਦੇ ਗੋਰਖਪੁਰ ਵਿੱਚ ਮਾਂ -ਬੇਟੀ ਦੇ ਕਤਲ ਦੇ ਮਾਮਲੇ ਵਿੱਚ ਵੱਡਾ ਖੁਲਾਸਾ ਹੋਇਆ ਹੈ। ਪੁਲਿਸ ਦਾ ਕਹਿਣਾ ਹੈ ਕਿ ਮ੍ਰਿਤਕਾ ਦੇ ਜਾਣਕਾਰ ਇੱਕ ਨੌਜਵਾਨ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਜਦੋਂ ਆਰੋਪੀ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਸਨੇ ਦੱਸਿਆ ਕਿ ਆਪਣੀ ਪ੍ਰੇਮਿਕਾ ਦੇ ਪਿਤਾ ਦਾ ਕਰਜ਼ਾ ਚੁਕਾਉਣ ਅਤੇ ਗਰਲਫ੍ਰੈਂਡ ਨੂੰ ਇਮਪ੍ਰੈਸ ਕਰਨ ਲਈ ਇਹ ਕਤਲ ਕੀਤਾ ਸੀ ਅਤੇ ਫਿਰ ਨਕਦੀ ਅਤੇ ਗਹਿਣੇ ਲੈ ਕੇ ਭੱਜ ਗਿਆ ਸੀ।
ਇਹ ਘਟਨਾ 23 ਨਵੰਬਰ ਦੀ ਰਾਤ ਨੂੰ ਸ਼ਾਹਪੁਰ ਥਾਣਾ ਖੇਤਰ ਦੇ ਘੋਸੀਪੁਰਵਾ ਵਿੱਚ ਵਾਪਰੀ। 75 ਸਾਲ ਦੀ ਸ਼ਾਂਤੀ ਜੈਸਵਾਲ ਅਤੇ ਉਸਦੀ 50 ਸਾਲਾ ਬੇਟੀ ਵਿਮਲਾ ਜੈਸਵਾਲ ਦਾ ਕਤਲ ਕਰ ਦਿੱਤਾ ਗਿਆ ਸੀ। ਮਾਂ -ਬੇਟੀ ਘਰ ਵਿੱਚ ਇਕੱਲੀਆਂ ਰਹਿੰਦੀਆਂ ਸਨ ਕੋਈ ਹੋਰ ਮਰਦ ਨਹੀਂ ਸੀ। ਜਾਂਚ ਤੋਂ ਪਤਾ ਲੱਗਾ ਕਿ ਗੁਆਂਢ ਵਿੱਚ ਰਹਿਣ ਵਾਲੇ ਇੱਕ ਨੌਜਵਾਨ ਦਾ ਪੀੜਤ ਪਰਿਵਾਰ ਨਾਲ ਨਜ਼ਦੀਕੀ ਸਬੰਧ ਸੀ। ਉਹ ਅਕਸਰ ਉਨ੍ਹਾਂ ਦੇ ਘਰ ਆਉਂਦਾ ਸੀ ਅਤੇ ਉਨ੍ਹਾਂ ਦਾ ਵਿਸ਼ਵਾਸ ਜਿੱਤ ਲਿਆ ਸੀ। ਨੌਜਵਾਨ ਵਿਮਲਾ ਨੂੰ ਆਪਣੀ ਭੂਆ ਕਹਿੰਦਾ ਸੀ ਅਤੇ ਵਿਮਲਾ ਉਸਨੂੰ ਆਪਣਾ ਭਤੀਜਾ ਮੰਨਦੀ ਸੀ।
ਨੌਜਵਾਨ ਅਤੇ ਵਿਮਲਾ ਅਕਸਰ ਇਕੱਠੇ ਸ਼ਰਾਬ ਪੀਂਦੇ ਸਨ। ਇਹ ਕਈ ਸਾਲਾਂ ਤੋਂ ਚੱਲ ਰਿਹਾ ਸੀ। ਨੌਜਵਾਨ ਦੀ ਨਜ਼ਰ ਵਿਮਲਾ ਦੇ ਪੈਸਿਆਂ 'ਤੇ ਸੀ। ਨੌਜਵਾਨ ਨੇ ਪੁਲਿਸ ਨੂੰ ਦੱਸਿਆ ਕਿ ਉਸਦੀ ਇੱਕ ਪ੍ਰੇਮਿਕਾ ਹੈ, ਜਿਸਨੂੰ ਉਹ ਪਿਆਰ ਕਰਦਾ ਸੀ। ਪ੍ਰੇਮਿਕਾ ਨੇ ਉਸਨੂੰ ਦੱਸਿਆ ਸੀ ਕਿ ਉਸਦੇ ਪਿਤਾ 'ਤੇ ਬਹੁਤ ਕਰਜ਼ਾ ਚੜ੍ਹਿਆ ਹੋਇਆ ਹੈ। ਨੌਜਵਾਨ ਆਪਣੀ ਪ੍ਰੇਮਿਕਾ ਨੂੰ ਪ੍ਰਭਾਵਿਤ ਕਰਨ ਲਈ ਕਿਸੇ ਵੀ ਹੱਦ ਤੱਕ ਜਾਣ ਲਈ ਤਿਆਰ ਹੋ ਗਿਆ।
ਨੌਜਵਾਨ ਕਾਫ਼ੀ ਸਮੇਂ ਤੋਂ ਵਿਮਲਾ ਦੇ ਘਰ ਆਉਂਦਾ-ਜਾਂਦਾ ਸੀ। ਉਸ ਦੀ ਨਜ਼ਰ ਘਰ ਦੀ ਹਰ ਚੀਜ਼ 'ਤੇ ਸੀ। ਉਸਨੇ ਦੇਖਿਆ ਕਿ ਜਿਸ ਔਰਤ ਨੂੰ ਉਹ ਆਪਣੀ ਭੂਆ ਕਹਿੰਦਾ ਸੀ, ਉਸ ਕੋਲ ਸੋਨੇ ਦੇ ਗਹਿਣੇ ਸਨ। ਉਸਨੂੰ ਇਹ ਵੀ ਪਤਾ ਸੀ ਕਿ ਘਰ ਵਿੱਚ ਨਕਦੀ ਕਿੱਥੇ ਰੱਖੀ ਗਈ ਹੈ। ਨੌਜਵਾਨ ਨੇ ਘਰ ਲੁੱਟਣ ਦੀ ਸਾਜ਼ਿਸ਼ ਰਚੀ। ਉਸਨੇ ਆਪਣੀ ਭੂਆ ਨੂੰ ਮਾਰਨ ਅਤੇ ਉਸਦੇ ਪੈਸੇ ਲੈਣ ਬਾਰੇ ਸੋਚਿਆ।
23 ਨਵੰਬਰ ਨੂੰ ਨੌਜਵਾਨ ਚੋਰੀ ਕਰਨ ਦੇ ਇਰਾਦੇ ਨਾਲ ਵਿਮਲਾ ਦੇ ਘਰ ਸ਼ਰਾਬ ਦੀ ਬੋਤਲ ਲੈ ਕੇ ਪਹੁੰਚਿਆ। ਉਸਨੇ ਵਿਮਲਾ ਲਈ ਇੱਕ ਡਰਿੰਕ ਬਣਾਈ ਅਤੇ ਖੁਦ ਪੀਂਦਾ ਰਿਹਾ। ਉਸਨੇ ਸੋਚਿਆ ਕਿ ਜਦੋਂ ਭੂਆ ਵਿਮਲਾ ਨਸ਼ੇ ਵਿੱਚ ਹੋ ਜਾਵੇਗੀ ਤਾਂ ਉਹ ਪੈਸੇ ਲੈ ਕੇ ਭੱਜ ਜਾਵੇਗਾ। ਪਰ ਉਸ ਦਿਨ ਭੂਆ ਨੂੰ ਨਸ਼ਾ ਨਹੋ ਹੋ ਰਿਹਾ ਸੀ। ਆਰੋਪੀ ਨੌਜਵਾਨ ਨੇ ਆਪਣੀ ਯੋਜਨਾ ਨੂੰ ਅਸਫਲ ਹੁੰਦੇ ਦੇਖਿਆ। ਉਹ ਉਸੇ ਦਿਨ ਚੋਰੀ ਕਰਨ ਲਈ ਦ੍ਰਿੜ ਸੀ।
ਜਦੋਂ ਨੌਜਵਾਨ ਨੇ ਦੇਖਿਆ ਕਿ ਵਿਮਲਾ ਨੂੰ ਨਸ਼ਾ ਨਹੀਂ ਹੋ ਰਿਹਾ ਤਾਂ ਉਸਨੇ ਕਮਰੇ ਵਿੱਚ ਰੱਖੇ ਹਥੌੜੇ ਨਾਲ ਉਸਦੇ ਸਿਰ 'ਤੇ ਵਾਰ ਕੀਤਾ ਅਤੇ ਉਸਨੂੰ ਉਦੋਂ ਤੱਕ ਮਾਰਦਾ ਰਿਹਾ ਜਦੋਂ ਤੱਕ ਉਹ ਮਰ ਨਹੀਂ ਗਈ। ਇਸ ਦੌਰਾਨ ਅਗਲੇ ਕਮਰੇ ਵਿੱਚ ਪਈ ਬਜ਼ੁਰਗ ਦਾਦੀ ਨੇ ਚੀਕਾਂ ਸੁਣੀਆਂ ਅਤੇ ਪੁੱਛਿਆ ਕਿ ਕੀ ਹੋ ਰਿਹਾ ਹੈ।
ਇਸ ਤੋਂ ਬਾਅਦ ਨੌਜਵਾਨ ਨੇ ਦਾਦੀ ਨੂੰ ਚਾਕੂ ਮਾਰ ਕੇ ਮਾਰ ਦਿੱਤਾ ਅਤੇ ਪੈਸੇ -ਗਹਿਣੇ ਲੈ ਕੇ ਆਪਣੇ ਘਰ ਜਾ ਕੇ ਸੌ ਗਿਆ। ਅਗਲੇ ਦਿਨ ਉਹ ਸ਼ਹਿਰ 'ਚ ਘੁੰਮਦਾ ਰਿਹਾ ਤੇ ਆਪਣੀ ਪ੍ਰੇਮਿਕਾ ਨੂੰ ਮਿਲਿਆ, ਉਸਨੂੰ ਇੱਕ ਮਹਿੰਗਾ ਮੋਬਾਈਲ ਫੋਨ ਤੋਹਫ਼ੇ ਵਿੱਚ ਦਿੱਤਾ। ਪੈਸੇ ਆਪਣੇ ਘਰ ਪਹੁੰਚਾਏ ਅਤੇ ਕੁਝ ਪੈਸੇ ਆਪਣੀ ਪ੍ਰੇਮਿਕਾ ਦੇ ਪਿਤਾ ਨੂੰ ਉਸਦੇ ਕਰਜ਼ੇ ਚੁਕਾਉਣ ਲਈ ਦੇ ਦਿੱਤੇ।
- PTC NEWS