Thu, Mar 27, 2025
Whatsapp

Muktsar News : ਲਾਰੈਂਸ ਬਿਸ਼ਨੋਈ ਗੈਂਗ ਦੇ 2 ਗੁਰਗੇ ਵਿਦੇਸ਼ੀ ਪਿਸਤੌਲਾਂ ਤੇ ਰੌਂਦਾਂ ਸਮੇਤ ਕਾਬੂ

Muktsar Police : ਮੁਕਤਸਰ ਸਾਹਿਬ ਪੁਲਿਸ ਦੀ ਟੀਮ ਨੇ 02 ਵਿਅਕਤੀਆਂ ਨੂੰ ਸਮੇਤ 03 ਵਿਦੇਸ਼ੀ ਪਿਸਟਲਾਂ ਅਤੇ 20 ਜਿੰਦਾਂ ਰੋਂਦਾਂ ਅਤੇ ਇੱਕ ਮੋਬਾਇਲ ਫੋਨ ਸਮੇਤ ਸਿੰਮ ਦੇ ਕਾਬੂ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ। ਦੋਵਾਂ ਕੋਲੋਂ ਵਿਦੇਸ਼ੀ ਅਸਲਾ ਬਰਾਮਦ ਹੋਇਆ ਹੈ।

Reported by:  PTC News Desk  Edited by:  KRISHAN KUMAR SHARMA -- February 24th 2025 01:31 PM -- Updated: February 24th 2025 03:45 PM
Muktsar News : ਲਾਰੈਂਸ ਬਿਸ਼ਨੋਈ ਗੈਂਗ ਦੇ 2 ਗੁਰਗੇ ਵਿਦੇਸ਼ੀ ਪਿਸਤੌਲਾਂ ਤੇ ਰੌਂਦਾਂ ਸਮੇਤ ਕਾਬੂ

Muktsar News : ਲਾਰੈਂਸ ਬਿਸ਼ਨੋਈ ਗੈਂਗ ਦੇ 2 ਗੁਰਗੇ ਵਿਦੇਸ਼ੀ ਪਿਸਤੌਲਾਂ ਤੇ ਰੌਂਦਾਂ ਸਮੇਤ ਕਾਬੂ

Murksar Police : ਮੁਕਤਸਰ ਸਾਹਿਬ ਪੁਲਿਸ ਦੀ ਟੀਮ ਨੇ 02 ਵਿਅਕਤੀਆਂ ਨੂੰ ਸਮੇਤ 03 ਵਿਦੇਸ਼ੀ ਪਿਸਟਲਾਂ ਅਤੇ 20 ਜਿੰਦਾਂ ਰੋਂਦਾਂ ਅਤੇ ਇੱਕ ਮੋਬਾਇਲ ਫੋਨ ਸਮੇਤ ਸਿੰਮ ਦੇ ਕਾਬੂ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ।

ਜਾਣਕਾਰੀ ਦਿੰਦੇ ਹੋਏ ਡਾ. ਅਖਿਲ ਚੌਧਰੀ ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ, ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਸੀ.ਆਈ.ਏ. ਸਟਾਫ, ਸ੍ਰੀ ਮੁਕਤਸਰ ਸਾਹਿਬ ਦੀ ਟੀਮ ਜਦ ਚੈਕਿੰਗ ਵਾ ਤਲਾਸ਼ ਸ਼ੱਕੀ ਪੁਰਸ਼ਾਂ ਦੇ ਸਬੰਧ ਵਿੱਚ ਫਿਰੋਜ਼ਪੁਰ ਰੋੜ, ਨੇੜੇ ਗੌਰਮਿੰਟ ਕਾਲਜ਼ ਸ੍ਰੀ ਮੁਕਤਸਰ ਸਾਹਿਬ ਮੌਜੂਦ ਸੀ ਤਾਂ ਦੋ ਨੌਜਵਾਨ, ਜਿਨ੍ਹਾਂ ਨੂੰ ਸ਼ੱਕ ਦੇ ਆਧਾਰ 'ਤੇ ਰੋਕ ਕੇ ਨਾਮ ਪਤਾ ਪੁੱਛਿਆ ਤਾਂ ਮੋਨੇ ਨੌਜਵਾਨ ਨੇ ਆਪਣਾ ਨਾਮ ਰਵੀ ਕੁਮਾਰ ਪੁੱਤਰ ਨੱਥੂ ਰਾਮ ਵਾਸੀ ਗਾਂਧੀ ਨਗਰ, ਗਲੀ ਨੰਬਰ 02, ਨੇੜੇ ਬੱਗੂ ਭਗਤ ਦਾ ਡੇਰਾ ਸ੍ਰੀ ਮੁਕਤਸਰ ਸਾਹਿਬ ਅਤੇ ਦੂਸਰੇ ਨੌਜਵਾਨ ਦੇ ਆਪਣਾ ਨਾਮ ਅਵਤਾਰ ਸਿੰਘ ਉਰਫ ਲੱਬਾ ਬਾਬਾ ਪੁੱਤਰ ਜੰਡ ਸਿੰਘ ਵਾਸੀ ਗਲੀ ਨੰਬਰ 09, ਕੋਟਲੀ ਰੋਡ, ਸ੍ਰੀ ਮੁਕਤਸਰ ਸਾਹਿਬ ਦੱਸਿਆ, ਜਿਹਨਾਂ ਦੀ ਤਲਾਸ਼ੀ ਕਰਨ ਪਰ ਮੋਨੇ ਨੌਜਵਾਨ ਦੀ ਡੱਬ ਵਿੱਚੋ ਇੱਕ ਪਿਸਟਲ ਬ੍ਰਾਮਦ ਹੋਇਆ, ਜਿਸਦਾ ਮੈਗਜੀਨ ਉਤਾਰ ਕੇ ਦੇਖਿਆਂ ਤਾਂ ਉਸ ਵਿੱਚ ਰੋਂਦ ਲੋਡ ਸੀ ਜਿਹਨਾਂ ਦੀ ਗਿਣਤੀ ਕਰਨ ਤੇ 10 ਜਿੰਦਾ ਰੌਂਦ ਬ੍ਰਾਮਦ ਹੋਏ।


ਵਿਦੇਸ਼ੀ ਪਿਸਤੌਲ ਹੋਏ ਬਰਾਮਦ

ਪੁਲਿਸ ਪਾਰਟੀ ਵੱਲੋ ਮੁਸ਼ਤੈਦੀ ਵਰਤਦੇ ਹੋਏ ਦੋਨਾਂ ਨੌਜਵਾਨਾਂ ਨੂੰ ਚੈੱਕ ਕੀਤਾ ਤਾਂ ਦੂਸਰੇ ਨੌਜਵਾਨ ਦਾ ਬੈਂਗ ਚੈੱਕ ਕੀਤਾ ਤਾਂ ਉਸ ਵਿੱਚ ਦੋ ਹੋਰ ਪਿਸਟਲ ਸਮੇਤ ਇੱਕ ਮੈਗਜ਼ੀਨ ਅਤੇ 10 ਜਿੰਦਾਂ ਰੌਂਦ ਅਤੇ ਇੱਕ ਪਿਸਟਲ ਦਾ ਮੈਗਜ਼ੀਨ ਪਿਸਟਲ ਵਿੱਚ ਹੀ ਟੁੱਟ ਕੇ ਫਸਿਆ ਹੋਇਆ ਮਿਲਿਆ। ਤਿੰਨੇ ਹੀ ਪਿਸਟਲ ਵਿਦੇਸ਼ੀ ਹਨ ਜਿਹਨਾਂ ਉੱਪਰ ਇੱਕ ਪਿਸਟਲ ਪਰ ਅੰਗਰੇਜ਼ੀ ਵਿੱਚ GLOCK 9mm (MADE IN AUSTRIA) ਲਿਖਿਆ ਹੋਇਆ, ਇੱਕ ਪਿਸਟਲ ਪਰ ਅੰਗਰੇਜ਼ੀ ਵਿੱਚ PX5 Storm (MADE IN CHINA) ਲਿਖਿਆ ਹੋਇਆ ਅਤੇ ਇੱਕ ਪਿਸਟਲ ਜਿਸ ਉੱਪਰ ਅੰਗਰੇਜ਼ੀ ਵਿੱਚ PX3 (MADE IN CHINA) ਲਿਖਿਆ ਹੋਇਆ ਹੈ। ਉਕਤਾਨ ਵਿਅਕਤੀਆਂ ਨੂੰ ਸਮੇਤ ਤਿੰਨ ਵਿਦੇਸ਼ੀ ਪਿਸਟਲ ਅਤੇ ਮੋਬਾਇਲ ਫੋਨ ਅਤੇ ਸਿੰਮ ਦੇ ਕਾਬੂ ਕਰਕੇ ਇਹਨਾਂ ਖਿਲਾਫ ਮੁੱਕਦਮਾ ਨੰਬਰ 24 ਮਿਤੀ 21.02.2025 ਅ/ਧ 25/27/54/59 ਅਸਲਾ ਐਕਟ ਥਾਣਾ ਸਦਰ ਸ੍ਰੀ ਮੁਕਤਸਰ ਸਾਹਿਬ ਦਰਜ ਰਜਿਸਟਰ ਕਰਕੇ ਤਫਤੀਸ਼ ਕੀਤੀ ਜਾ ਰਹੀ ਹੈ।

ਲਾਰੈਂਸ ਗੈਂਗ ਦੇ ਹਨ ਗੁਰਗੇ

ਮੁੱਢਲੀ ਤਫਤੀਸ਼ ਵਿੱਚ ਪਤਾ ਲੱਗਾ ਕਿ ਲਾਰੇਂਸ ਬਿਸ਼ਨੋਈ ਗੁਰੱਪ ਦੇ ਗੁਰਗੇ ਸਚਿਨ ਚੜੇਵਾਨ ਨਾਲ ਸਬੰਧ ਰੱਖਦੇ ਸਨ, ਜਿਸ ਤੇ ਰਵੀ ਕੁਮਾਰ ਅਤੇ ਅਵਤਾਰ ਸਿੰਘ ਉਰਫ ਲੱਬਾ ਬਾਬਾ ਉਕਤਾਨ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕਰਕੇ ਡੂੰਘਾਈ ਨਾਲ ਪੁੱਛਗਿੱਛ ਕਰਕੇ ਅਗਲੇਰੀ ਤਫਤੀਸ਼ ਅਮਲ ਵਿੱਚ ਲਿਆਂਦੀ ਜਾ ਰਹੀ ਹੈ।

- PTC NEWS

Top News view more...

Latest News view more...

PTC NETWORK