Rajpura News : ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਦਾ ਰਾਜਪੁਰਾ ਪਹੁੰਚਣ 'ਤੇ ਸੰਗਤਾਂ ਵੱਲੋਂ ਨਿੱਘਾ ਸਵਾਗਤ
Rajpura News : ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਦਾ ਰਾਜਪੁਰਾ ਪਹੁੰਚਣ 'ਤੇ ਨਿੱਘਾ ਸਵਾਗਤ ਕੀਤਾ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਨਗਰ ਕੀਰਤਨ ਸਜਾਇਆ ਗਿਆ ਅਤੇ ਵੱਡੀ ਗਿਣਤੀ ਵਿੱਚ ਸੰਗਤਾਂ ਵੱਲੋਂ ਫੁੱਲਾਂ ਦੇ ਵਰਖਾ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਆਪਣਾ ਸ਼ੀਸ਼ ਨਿਵਾਇਆ ਅਤੇ ਆਪਣੇ ਪਰਿਵਾਰ ਦੇ ਲਈ ਅਰਦਾਸ ਕੀਤੀ ਗਈ ਕਿ ਪਰਮਾਤਮਾ ਸਾਡੇ ਘਰਾਂ ਦੇ ਵਿੱਚ ਸੁੱਖ ਸ਼ਾਂਤੀ ਰੱਖੀ।
ਇਹ ਮਹਾਨ ਨਗਰ ਕੀਰਤਨ ਅਸਾਮ ਦੀ ਧਰਤੀ ਤੋਂ ਅਗਸਤ ਮਹੀਨੇ ਦਾ ਆਰੰਭ ਹੋਇਆ ਸੀ ਅਤੇ ਅੱਜ ਰਾਜਪੁਰਾ ਪਹੁੰਚਣ 'ਤੇ ਸੰਗਤਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ ਹੈ। ਇਸ ਤੇ ਜਾਣਕਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅੰਮ੍ਰਿਤਸਰ ਦੇ ਮੈਂਬਰ ਸੁਰਜੀਤ ਸਿੰਘ ਗੜੀ ਅਤੇ ਭੁਪਿੰਦਰ ਸਿੰਘ ਜੀ ਗੋਲੂ ਪ੍ਰਧਾਨ ਗੁਰਦੁਆਰਾ ਨੌਵੀਂ ਪਾਤਸ਼ਾਹੀ ਰਾਜਪੁਰਾ ਵੱਲੋਂ ਪੱਤਰਕਾਰਾਂ ਨੂੰ ਦਿੱਤੀ ਗਈ ਵੱਖ -ਵੱਖ ਥਾਵਾਂ 'ਤੇ ਲੰਗਰ ਚੱਲ ਰਹੇ ਸਨ ਅਤੇ ਸੰਗਤਾਂ ਵੱਲੋਂ ਕੇਲੇ -ਸੰਤਰੇ ਵੀ ਵੰਡੇ ਗਏ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਆਈ ਹੋਈ ਸੰਗਤ ਨੂੰ ਪਾਣੀ ਅਤੇ ਫਰੂਟ ਵੰਡਿਆ ਗਿਆ।
- PTC NEWS