Thu, Jun 5, 2025
Whatsapp

ਸੈਰ ਸਪਾਟਾ ਦਿਵਸ 'ਤੇ ਵਿਸ਼ੇਸ਼: ਜਾਣੋ ਦੁਨੀਆ ਭਰ 'ਚ ਮਸ਼ਹੂਰ ਭਾਰਤੀ ਸਥਾਨਾਂ ਬਾਰੇ, ਘੁੰਮਣ ਲਈ ਹਨ ਖਾਸ

Reported by:  PTC News Desk  Edited by:  KRISHAN KUMAR SHARMA -- January 25th 2024 08:00 AM
ਸੈਰ ਸਪਾਟਾ ਦਿਵਸ 'ਤੇ ਵਿਸ਼ੇਸ਼: ਜਾਣੋ ਦੁਨੀਆ ਭਰ 'ਚ ਮਸ਼ਹੂਰ ਭਾਰਤੀ ਸਥਾਨਾਂ ਬਾਰੇ, ਘੁੰਮਣ ਲਈ ਹਨ ਖਾਸ

ਸੈਰ ਸਪਾਟਾ ਦਿਵਸ 'ਤੇ ਵਿਸ਼ੇਸ਼: ਜਾਣੋ ਦੁਨੀਆ ਭਰ 'ਚ ਮਸ਼ਹੂਰ ਭਾਰਤੀ ਸਥਾਨਾਂ ਬਾਰੇ, ਘੁੰਮਣ ਲਈ ਹਨ ਖਾਸ

National Tourism Day: ਰਾਸ਼ਟਰੀ ਸੈਰ ਸਪਾਟਾ ਦਿਵਸ ਹਰ ਸਾਲ 25 ਜਨਵਰੀ ਨੂੰ ਭਾਰਤ 'ਚ ਬੜੀ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ। ਕਿਉਂਕਿ ਭਾਰਤ 'ਚ 28 ਰਾਜ ਅਤੇ 8 ਕੇਂਦਰ ਸ਼ਾਸਤ ਪ੍ਰਦੇਸ਼ ਹਨ। ਵੱਖ-ਵੱਖ ਰਾਜਾਂ ਦਾ ਵੱਖ-ਵੱਖ ਸੱਭਿਆਚਾਰ, ਇਤਿਹਾਸ ਅਤੇ ਵਿਰਾਸਤ ਹੈ। ਦਸ ਦਈਏ ਕੀ ਭਾਰਤ ਸੈਰ-ਸਪਾਟੇ (national-tourism-day-2024) ਦੇ ਲਿਹਾਜ਼ ਨਾਲ ਇੱਕ ਅਮੀਰ ਦੇਸ਼ ਹੈ, ਜਿੱਥੇ ਪਹਾੜਾਂ ਤੋਂ ਲੈ ਕੇ ਬੀਚਾਂ ਤੱਕ ਕਸ਼ਮੀਰ ਤੋਂ ਕੰਨਿਆਕੁਮਾਰੀ ਤੱਕ ਆਸਾਨੀ ਨਾਲ ਘੁੰਮਣ ਦੇ ਵਿਕਲਪ ਮਿਲ ਸਕਦੇ ਹਨ। ਇਸ ਮੌਕੇ ਭਾਰਤ ਦੇ ਖੂਬਸੂਰਤ ਸੈਰ-ਸਪਾਟਾ ਸਥਾਨਾਂ ਦਾ ਦੇਸ਼-ਵਿਦੇਸ਼ 'ਚ ਪ੍ਰਚਾਰ ਕੀਤਾ ਜਾਂਦਾ ਹੈ, ਜਿਸ ਦਾ ਫਾਇਦਾ ਦੇਸ਼ ਦੀ ਅਰਥਵਿਵਸਥਾ ਨੂੰ ਮਿਲਦਾ ਹੈ ਅਤੇ ਭਾਰਤ ਦਾ ਨਾਮ ਪੂਰੀ ਦੁਨੀਆ 'ਚ ਫੈਲਿਆ ਹੋਇਆ ਹੈ। ਵੈਸੇ ਤਾਂ ਭਾਰਤ 'ਚ ਕੁੱਝ ਅਜਿਹੇ ਸਥਾਨ ਹਨ ਜੋ ਵਿਦੇਸ਼ੀ ਯਾਤਰੀਆਂ 'ਚ ਬਹੁਤ ਮਸ਼ਹੂਰ ਹਨ। ਤਾਂ ਆਉ ਜਾਣਦੇ ਹਾਂ ਉਨ੍ਹਾਂ ਸਥਾਨਾਂ ਬਾਰੇ...

ਆਗਰੇ ਦਾ ਤਾਜਮਹਿਲ: ਤਾਜਮਹਿਲ ਦਾ ਨਾਂ ਦੁਨੀਆਂ ਦੇ ਸਾਰੇ ਮਸ਼ਹੂਰ ਸਥਾਨਾਂ 'ਚ ਆਉਂਦਾ ਹੈ, ਜੋ ਉੱਤਰ ਪ੍ਰਦੇਸ਼ ਦੇ ਆਗਰਾ (agra) ਸ਼ਹਿਰ 'ਚ ਸਥਿਤ ਹੈ। ਜਿੱਥੇ ਆਮ ਭਾਰਤੀ ਲੋਕਾਂ ਤੋਂ ਲੈ ਕੇ ਵਿਦੇਸ਼ਾਂ ਤੋਂ ਆਉਣ ਵਾਲੇ ਰਾਜਾਂ ਦੇ ਮੁਖੀ ਵੀ ਇੱਥੇ ਆਉਣ ਤੋਂ ਨਹੀਂ ਖੁੰਝਦੇ। ਦਸ ਦਈਏ ਕੀ ਆਗਰਾ 'ਚ ਤਾਜ ਮਹਿਲ ਤੋਂ ਇਲਾਵਾ ਆਗਰਾ ਦਾ ਕਿਲਾ, ਫਤਿਹਪੁਰ ਸੀਕਰੀ, ਅਕਬਰ ਦਾ ਮਕਬਰਾ, ਰਾਮਬਾਗ ਅਤੇ ਸਿਕੰਦਰ ਕਿਲੇ 'ਚ ਵੀ ਸੈਰ-ਸਪਾਟਾ ਕੀਤਾ ਜਾਂ ਸਕਦਾ ਹੈ।


ntd

ਗੁਲਮਰਗ: ਦਸ ਦਈਏ ਕੀ ਸੈਰ-ਸਪਾਟਾ ਲਈ ਕਸ਼ਮੀਰ ਦਾ ਨਾਂ ਵੀ ਆਉਂਦਾ ਹੈ, ਜਿਸ ਨੂੰ ਕੁਦਰਤ ਨੇ ਬੇਮਿਸਾਲ ਸੁੰਦਰਤਾ ਬਖਸ਼ੀ ਹੈ। ਵੈਸੇ ਇਸ ਜਗ੍ਹਾ ਦਾ ਹਰ ਕੋਨਾ ਬਹੁਤ ਹੀ ਖੂਬਸੂਰਤ ਅਤੇ ਮਨਮੋਹਕ ਹੈ ਪਰ ਜੇਕਰ ਗੱਲ ਕਰੀਏ ਗੁਲਮਰਗ (gulmarg) ਦੀ ਤਾਂ ਇਹ ਜੰਮੂ-ਕਸ਼ਮੀਰ ਦਾ ਇੱਕ ਖੂਬਸੂਰਤ ਪਹਾੜੀ ਸਥਾਨ ਹੈ। ਇਸ ਨੂੰ ਆਪਣੀ ਖੂਬਸੂਰਤੀ ਕਾਰਨ ਧਰਤੀ 'ਤੇ ਸਵਰਗ ਵੀ ਕਿਹਾ ਜਾਂਦਾ ਹੈ। ਦਸ ਦਈਏ ਕੀ ਇਹ ਦੇਸ਼ ਦੇ ਪ੍ਰਮੁੱਖ ਸੈਰ-ਸਪਾਟਾ ਸਥਾਨਾਂ 'ਚੋ ਇੱਕ ਹੈ। ਫੁੱਲਾਂ ਦੀ ਧਰਤੀ ਵਜੋਂ ਮਸ਼ਹੂਰ ਇਹ ਸਥਾਨ ਉੱਤਰੀ ਕਸ਼ਮੀਰ ਦੇ ਬਾਰਾਮੂਲਾ 'ਚ ਸਥਿਤ ਹੈ।

ਗੋਆ: ਦੇਸ਼ ਦੇ ਸਭ ਤੋਂ ਛੋਟੇ ਰਾਜਾਂ 'ਚੋ ਇੱਕ ਗੋਆ (goa) ਲੋਕਾਂ ਲਈ ਖਿੱਚ ਦਾ ਕੇਂਦਰ ਹੈ। ਵਿਦੇਸ਼ਾਂ 'ਚ ਬੇਸ਼ੱਕ ਕਈ ਬੀਚ ਅਤੇ ਖੂਬਸੂਰਤ ਸਮੁੰਦਰੀ ਸਥਾਨ ਹੋਣ ਪਰ ਗੋਆ ਦੀ ਖੂਬਸੂਰਤੀ ਕਿਸੇ ਵਿਦੇਸ਼ੀ ਬੀਚ ਤੋਂ ਘੱਟ ਨਹੀਂ ਹੈ। ਕਿਉਂਕਿ ਇੱਥੋਂ ਦੇ ਸੁੰਦਰ ਬੀਚ ਪੂਰੀ ਦੁਨੀਆ 'ਚ ਮਸ਼ਹੂਰ ਹਨ। ਜੇਕਰ ਤੁਸੀਂ ਗੋਆ ਜਾਂਦੇ ਹੋ, ਤਾਂ ਸਮੁੰਦਰੀ ਭੋਜਨ, ਨਾਈਟ ਲਾਈਫ ਪਾਰਟੀ ਅਤੇ ਵਾਟਰ ਸਪੋਰਟਸ ਦਾ ਸਵਾਦ ਜ਼ਰੂਰ ਲਓ।

ntd

ਲੇਹ-ਲਦਾਖ: ਜੇਕਰ ਤੁਸੀਂ ਦੇਸ਼ ਦੀ ਹੋਰ ਖੂਬਸੂਰਤ ਜਗ੍ਹਾ ਤੇ ਜਾਣਾ ਚਾਹੁੰਦੇ ਹੋ ਤਾਂ ਤੁਹਾਨੂੰ ਲੇਹ-ਲਦਾਖ ਜ਼ਰੂਰ ਜਾਣਾ ਚਾਹੀਦਾ ਹੈ। ਕਿਉਂਕਿ ਕੁਦਰਤੀ ਸੁੰਦਰਤਾ ਦੇ ਨਾਲ-ਨਾਲ ਲੋਕ ਇੱਥੇ ਟ੍ਰੈਕਿੰਗ ਅਤੇ ਬਾਈਕ ਸਵਾਰੀ ਲਈ ਵੀ ਆਉਂਦੇ ਹਨ। ਇਸ ਤੋਂ ਇਲਾਵਾ ਲੋਕ ਹਾਈਕਿੰਗ, ਚੜ੍ਹਾਈ ਅਤੇ ਕੈਂਪਿੰਗ ਦਾ ਆਨੰਦ ਲੈਣ ਵੀ ਆਉਂਦੇ ਹਨ।

ਰਾਜਸਥਾਨ: ਦਸ ਦਈਏ ਕੀ ਜ਼ਿਆਦਾਤਰ ਲੋਕ ਫਰਾਂਸ ਅਤੇ ਬਰਤਾਨੀਆ ਤੋਂ ਰਾਜਸਥਾਨ ਸੈਰ-ਸਪਾਟਾ ਕਰਨ ਲਈ ਆਉਂਦੇ ਹਨ। ਕਿਉਂਕਿ ਇਸ ਸਥਾਨ ਦੀ ਸੁੰਦਰਤਾ ਭਾਰਤੀਆਂ ਦੇ ਨਾਲ-ਨਾਲ ਵਿਦੇਸ਼ੀਆਂ ਨੂੰ ਵੀ ਆਕਰਸ਼ਿਤ ਕਰਦੀ ਹੈ। ਜਿਵੇ ਜੈਪੁਰ ਤੋਂ ਜੈਸਲਮੇਰ ਤੱਕ ਅਤੇ ਉਦੈਪੁਰ ਤੋਂ ਲੈ ਕੇ ਮਾਊਂਟ ਆਬੂ ਤੱਕ, ਰਾਜਸਥਾਨ ਦਾ ਹਰ ਸ਼ਹਿਰ ਸੁੰਦਰਤਾ, ਇਤਿਹਾਸਕਤਾ, ਸ਼ਾਨ, ਸ਼ਾਹੀ ਸ਼ੈਲੀ ਅਤੇ ਰਜਵਾੜਾ ਵਿਰਾਸਤ ਨੂੰ ਦਰਸਾਉਂਦਾ ਹੈ। ਇੱਥੋਂ ਦੇ ਇਤਿਹਾਸਕ ਮਹਿਲ ਜਾਂ ਕਿਲ੍ਹੇ, ਝੀਲਾਂ, ਰੇਗਿਸਤਾਨ ਦੀਆਂ ਘਾਟੀਆਂ ਅਤੇ ਰੇਤਲੇ ਹਰ ਤਰ੍ਹਾਂ ਲੋਕਾਂ ਨੂੰ ਸੰਤੁਸ਼ਟ ਕਰਦੇ ਹਨ।

ਮੁੰਬਈ: ਮੁੰਬਈ (mumbai) ਨੂੰ 'ਫਿਲਮ ਸਿਟੀ' ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਸ ਸ਼ਹਿਰ ਨੂੰ ਸੁਪਨਿਆਂ ਦਾ ਸ਼ਹਿਰ ਵੀ ਕਿਹਾ ਜਾਂਦਾ ਹੈ। ਕਿਉਂਕਿ ਹਰ ਰੋਜ਼ ਲੱਖਾਂ ਲੋਕ ਆਪਣੀਆਂ ਅੱਖਾਂ 'ਚ ਅਥਾਹ ਸੁਪਨੇ ਲੈ ਕੇ ਇੱਥੇ ਆਉਂਦੇ ਹਨ। ਪਰ ਇਸ ਸ਼ਹਿਰ 'ਚ ਕਈ ਸੈਰ-ਸਪਾਟਾ ਸਥਾਨ ਵੀ ਹਨ, ਜਿਨ੍ਹਾਂ ਨੂੰ ਦੇਖਣ ਲਈ ਲੋਕ ਦੂਰ-ਦੂਰ ਤੋਂ ਆਉਂਦੇ ਹਨ। ਜਿਵੇ ਜੁਹੂ ਚੌਪਾਟੀ, ਹਾਜੀ ਅਲੀ ਦਰਗਾਹ, ਮਹਾਲਕਸ਼ਮੀ ਮੰਦਿਰ, ਗੇਟਵੇ ਆਫ ਇੰਡੀਆ, ਮਰੀਨ ਡਰਾਈਵ ਸਮੇਤ ਇੱਥੇ ਦੇਖਣ ਲਈ ਬਹੁਤ ਸਾਰੀਆਂ ਥਾਵਾਂ ਹਨ।

ntd

ਦਿੱਲੀ: ਭਾਰਤ ਦੀ ਰਾਜਧਾਨੀ ਦਿੱਲੀ (delhi) 'ਚ ਸਭ ਤੋਂ ਵੱਧ ਵਿਦੇਸ਼ੀ ਲੋਕ ਆਉਂਦੇ ਹਨ। ਇਕ ਰਿਪੋਰਟ ਤੋਂ ਪਤਾ ਲੱਗਿਆ ਹੈ ਕੀ 6.06 ਲੱਖ ਵਿਦੇਸ਼ੀ ਲੋਕ ਦਿੱਲੀ ਆਉਂਦੇ ਹਨ। ਦਿੱਲੀ 'ਚ ਬਹੁਤੇ ਲੋਕ ਸਥਾਨ ਹਨ, ਜਿਵੇਂ ਕਿ ਲਾਲ ਕਿਲਾ, ਇੰਡੀਆ ਗੇਟ, ਰਾਸ਼ਟਰਪਤੀ ਭਵਨ, ਜਾਮਾ ਮਸਜਿਦ, ਹੁਮਾਯੂੰ ਮਕਬਰਾ, ਕੁਤੁਬ ਮੀਨਾਰ। ਇਹ ਸਥਾਨ ਵਿਦੇਸ਼ੀ ਯਾਤਰੀਆਂ ਅਤੇ ਭਾਰਤੀ ਲੋਕਾਂ ਦੋਵਾਂ ਵੱਲੋਂ ਪਸੰਦ ਕੀਤੇ ਜਾਂਦੇ ਹਨ।

ਕੇਰਲ: ਸਭ ਤੋਂ ਖੂਬਸੂਰਤ ਕੇਰਲ ਵੀ ਦੇਸ਼ 'ਚ ਸੈਰ-ਸਪਾਟਾ ਇੱਕ ਵਧੀਆ ਵਿਕਲਪ ਹੈ। ਜਿੱਥੇ ਮੁੰਨਾਰ ਦੀ ਕੁਦਰਤੀ ਸੁੰਦਰਤਾ ਤੁਹਾਨੂੰ ਆਕਰਸ਼ਤ ਕਰਦੀ ਹੈ। ਇਸ ਤੋਂ ਇਲਾਵਾ ਥੇਕਾਡੀ, ਕੋਵਲਮ, ਕੁਮਾਰਕੋਮ ਵਰਗੀਆਂ ਥਾਵਾਂ 'ਤੇ ਜਾਣਾ ਵੀ ਬਿਹਤਰ ਵਿਕਲਪ ਹੈ।

-

Top News view more...

Latest News view more...

PTC NETWORK