Sat, Dec 6, 2025
Whatsapp

Punjab News : ਜੇਕਰ ਕਾਂਗਰਸ ਨਵਜੋਤ ਸਿੰਘ ਸਿੱਧੂ ਨੂੰ CM ਚਿਹਰੇ ਲਈ ਚੁਣਦੀ ਹੈ ਤਾਂ ਉਹ ਸਿਆਸਤ 'ਚ ਵਾਪਸ ਆਉਣਗੇ : ਨਵਜੋਤ ਕੌਰ ਸਿੱਧੂ

Punjab News: ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸਤ ਭਖਣੀ ਹੁਣ ਤੋਂ ਹੀ ਸ਼ੁਰੂ ਹੋ ਚੁੱਕੀ ਹੈ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਤੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਦੇ ਬਿਆਨ ਨੇ ਇਕ ਵਾਰ ਫ਼ਿਰ ਸਿਆਸਤ 'ਚ ਹਲਚਲ ਮਚਾ ਦਿੱਤੀ ਹੈ। ਨਵਜੋਤ ਕੌਰ ਸਿੱਧੂ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਜੇਕਰ ਕਾਂਗਰਸ ਨਵਜੋਤ ਸਿੰਘ ਸਿੱਧੂ ਨੂੰ CM ਚਿਹਰੇ ਲਈ ਚੁਣਦੀ ਹੈ ਤਾਂ ਉਹ ਸਿਆਸਤ 'ਚ ਵਾਪਸ ਆਉਣਗੇ

Reported by:  PTC News Desk  Edited by:  Shanker Badra -- December 06th 2025 09:36 PM
Punjab News : ਜੇਕਰ ਕਾਂਗਰਸ ਨਵਜੋਤ ਸਿੰਘ ਸਿੱਧੂ ਨੂੰ CM ਚਿਹਰੇ ਲਈ ਚੁਣਦੀ ਹੈ ਤਾਂ ਉਹ ਸਿਆਸਤ 'ਚ ਵਾਪਸ ਆਉਣਗੇ : ਨਵਜੋਤ ਕੌਰ ਸਿੱਧੂ

Punjab News : ਜੇਕਰ ਕਾਂਗਰਸ ਨਵਜੋਤ ਸਿੰਘ ਸਿੱਧੂ ਨੂੰ CM ਚਿਹਰੇ ਲਈ ਚੁਣਦੀ ਹੈ ਤਾਂ ਉਹ ਸਿਆਸਤ 'ਚ ਵਾਪਸ ਆਉਣਗੇ : ਨਵਜੋਤ ਕੌਰ ਸਿੱਧੂ

Punjab News: ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸਤ ਭਖਣੀ ਹੁਣ ਤੋਂ ਹੀ ਸ਼ੁਰੂ ਹੋ ਚੁੱਕੀ ਹੈ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਤੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਦੇ ਬਿਆਨ ਨੇ ਇਕ ਵਾਰ ਫ਼ਿਰ ਸਿਆਸਤ 'ਚ ਹਲਚਲ ਮਚਾ ਦਿੱਤੀ ਹੈ। ਨਵਜੋਤ ਕੌਰ ਸਿੱਧੂ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਜੇਕਰ ਕਾਂਗਰਸ ਨਵਜੋਤ ਸਿੰਘ ਸਿੱਧੂ ਨੂੰ CM ਚਿਹਰੇ ਲਈ ਚੁਣਦੀ ਹੈ ਤਾਂ ਉਹ ਸਿਆਸਤ 'ਚ ਵਾਪਸ ਆਉਣਗੇ। ਉਨ੍ਹਾਂ ਕਿਹਾ ਕਿ ਪੰਜਾਬ ਕਾਂਗਰਸ ਦੀ ਸੀਐਮ ਚੇਹਰੇ ਦੀ ਲੜਾਈ ਵਿਚ ਮੈਨੂੰ ਲੱਗਦਾ ਕਿ ਪੰਜਾਬ 'ਚ ਕਾਂਗਰਸ ਦੇ ਲੀਡਰ ਨਵਜੋਤ ਸਿੰਘ ਸਿੱਧੂ ਨੂੰ ਪਰਮੋਟ ਹੋਣ ਦੇਣਗੇ।  

ਉਨ੍ਹਾਂ ਕਿਹਾ ਕਿ ਕਾਂਗਰਸ ਦੀ ਅੰਦਰੂਨੀ ਲੜਾਈ ਕਾਰਨ ਨਵਜੋਤ ਸਿੱਧੂ ਨੂੰ ਅਹਿਮ ਭੂਮਿਕਾ ਮਿਲਣਾ ਮੁਸ਼ਕਿਲ ਹੈ ,ਕਿਉਂਕਿ ਕਾਂਗਰਸ ਪਾਰਟੀ ਵਿਚ ਪਹਿਲਾਂ ਹੀ ਮੁੱਖ ਮੰਤਰੀ ਦੇ 5-5 ਦਾਅਵੇਦਾਰ ਹਨ ਤੇ ਇਹੀ ਲੋਕ ਕਾਂਗਰਸ ਨੂੰ ਹਰਾਉਣ ਵਿਚ ਲੱਗੇ ਹੋਏ ਹਨ। ਉਨ੍ਹਾਂ ਨੂੰ ਨਹੀਂ ਲੱਗਦਾ ਕਿ ਇਹ ਸਾਰੇ ਨਵਜੋਤ ਸਿੱਧੂ ਨੂੰ ਅੱਗੇ ਆਉਣ ਦੇਣਗੇ। ਜੇਕਰ ਉਪਰ ਉਨ੍ਹਾਂ ਨੂੰ ਸਮਝ ਆ ਜਾਵੇ ਤਾਂ ਗਲ ਵੱਖਰੀ ਹੈ। 


ਉਨ੍ਹਾਂ ਕਿਹਾ ਕਿ ਕੋਈ ਵੀ ਪਾਰਟੀ ਉਨ੍ਹਾਂ ਨੂੰ ਪੰਜਾਬ ਨੂੰ ਸੁਧਾਰਨ ਦੀ ਤਾਕਤ ਦੇਵੇ ਤਾਂ ਉਹ ਪੰਜਾਬ ਨੂੰ ਗੋਲਡਨ ਸਟੇਟ ਬਣਾ ਦੇਣਗੇ। ਉਨ੍ਹਾਂ ਕਿਹਾ ਕਿ ਜਿਹੜਾ 500 ਕਰੋੜ ਦਾ ਸੂਟਕੇਸ ਦਿੰਦਾ ਹੈ ਉਹ ਮੁੱਖ ਮੰਤਰੀ ਬਣ ਜਾਂਦਾ ਹੈ ਪਰ ਸਾਡੇ ਕੋਲ ਕਿਸੇ ਵੀ ਪਾਰਟੀ ਨੂੰ ਦੇਣ ਲਈ ਪੈਸੇ ਤਾਂ ਨਹੀਂ ਹਨ ਪਰ ਅਸੀਂ ਨਤੀਜੇ ਦੇ ਸਕਦੇ ਹਾਂ ਅਤੇ ਪੰਜਾਬ ਨੂੰ ਅਸੀਂ ਗੋਲਡਨ ਸਟੇਟ ਬਣਾ ਦਿਆਂਗੇ। ਹਾਲਾਂਕਿ ਨਵਜੋਤ ਕੌਰ ਸਿੱਧੂ ਨੇ ਨਾਲ ਹੀ ਇਹ ਵੀ ਸਪਸ਼ਟ ਕਰ ਦਿੱਤਾ ਕਿ ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਪਾਰਟੀ ਅਤੇ ਪ੍ਰਿਅੰਕਾ ਗਾਂਧੀ ਨਾਲ ਬਹੁਤ ਲਗਾਅ ਹੈ। 

ਜਦੋਂ ਨਵਜੋਤ ਕੌਰ ਸਿੱਧੂ ਨੂੰ ਪੁੱਛਿਆ ਗਿਆ ਕਿ ਕੀ ਨਵਜੋਤ ਸਿੰਘ ਸਿੱਧੂ ਬੀਜੇਪੀ ਵਿਚ ਵਾਪਸੀ ਕਰਨਗੇ ਤਾਂ ਇਸ ਸਵਾਲ ਦੇ ਜਵਾਬ ਵਿਚ ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਇਹ ਮੈਂ ਨਹੀਂ ਦੱਸ ਸਕਦੀ। ਨਵਜੋਤ ਕੌਰ ਸਿੱਧੂ ਨੂੰ ਪੁੱਛਿਆ ਗਿਆ ਕਿ ਕੀ ਤੁਹਾਡੇ ਤੋਂ ਕਿਸੇ ਪਾਰਟੀ ਨੇ ਪੈਸਿਆ ਦੀ ਮੰਗ ਕੀਤੀ ਹੈ? ਤਾਂ ਜਵਾਬ ਵਿਚ ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਸੀਐਮ ਉਹੀ ਬਣਦਾ ਹੈ ਜੋ 500 ਕਰੋੜ ਦੀ ਅਟੈਚੀ ਦਿੰਦਾ ਹੈ। 

ਇਸ ਦੇ ਨਾਲ ਹੀ ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਪੰਜਾਬ 'ਚ ਲਾਅ ਐਂਡ ਆਰਡਰ ਖਰਾਬ ਹੈ ,ਵਪਾਰੀ ਰੋ ਰਹੇ ਹਨ। ਪਹਿਲਾਂ ਫਿਰੌਤੀ ਦੀ ਕਾਲ ਆਉਂਦੀ ਸੀ ਪਰ ਹੁਣ ਤਾਂ ਸਿੱਧੀ ਗੋਲੀ ਵੱਜਦੀ ਹੈ। ਪਤਾ ਵੀ ਨਹੀਂ ਲੱਗਦਾ ਕਿ ਗੋਲੀ ਕਿਉਂ ਮਾਰੀ। ਪੁਲਿਸ ਆਰੋਪੀਆਂ ਨੂੰ ਫੜ ਹੀ ਨਹੀ ਪਾਉਂਦੀ। 


- PTC NEWS

Top News view more...

Latest News view more...

PTC NETWORK
PTC NETWORK