Sun, Dec 7, 2025
Whatsapp

Delhi Car Blast News : NIA ਨੇ ਆਤਮਘਾਤੀ ਹਮਲਾਵਰ ਉਮਰ ਦਾ ਇੱਕ ਹੋਰ ਸਾਥੀ ਸ੍ਰੀਨਗਰ ਤੋਂ ਕੀਤਾ ਗ੍ਰਿਫ਼ਤਾਰ

Delhi Blast News : ਗ੍ਰਿਫ਼ਤਾਰ ਕੀਤੇ ਗਏ ਅੱਤਵਾਦੀ ਦੀ ਪਛਾਣ ਜਸੀਰ ਬਿਲਾਲ ਵਾਨੀ ਉਰਫ਼ ਦਾਨਿਸ਼ ਵਜੋਂ ਹੋਈ ਹੈ, ਜੋ ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੇ ਕਾਜ਼ੀਗੁੰਡ ਖੇਤਰ ਦਾ ਰਹਿਣ ਵਾਲਾ ਹੈ। ਐਨਆਈਏ ਦੀ ਜਾਂਚ ਵਿੱਚ ਹੈਰਾਨ ਕਰਨ ਵਾਲੇ ਤੱਥ ਸਾਹਮਣੇ ਆਏ ਹਨ।

Reported by:  PTC News Desk  Edited by:  KRISHAN KUMAR SHARMA -- November 18th 2025 08:12 AM -- Updated: November 18th 2025 08:17 AM
Delhi Car Blast News : NIA ਨੇ ਆਤਮਘਾਤੀ ਹਮਲਾਵਰ ਉਮਰ ਦਾ ਇੱਕ ਹੋਰ ਸਾਥੀ ਸ੍ਰੀਨਗਰ ਤੋਂ ਕੀਤਾ ਗ੍ਰਿਫ਼ਤਾਰ

Delhi Car Blast News : NIA ਨੇ ਆਤਮਘਾਤੀ ਹਮਲਾਵਰ ਉਮਰ ਦਾ ਇੱਕ ਹੋਰ ਸਾਥੀ ਸ੍ਰੀਨਗਰ ਤੋਂ ਕੀਤਾ ਗ੍ਰਿਫ਼ਤਾਰ

Delhi Blast News : ਦਿੱਲੀ ਬੰਬ ਧਮਾਕਿਆਂ ਦੇ ਮਾਮਲੇ ਵਿੱਚ ਐਨਆਈਏ (NIA) ਨੂੰ ਇੱਕ ਹੋਰ ਵੱਡੀ ਸਫਲਤਾ ਮਿਲੀ ਹੈ। ਐਨਆਈਏ ਨੇ ਸ੍ਰੀਨਗਰ ਤੋਂ ਆਤਮਘਾਤੀ ਹਮਲਾਵਰ ਡਾਕਟਰ ਉਮਰ ਦੇ ਇੱਕ ਸਾਥੀ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਅੱਤਵਾਦੀ ਦੀ ਪਛਾਣ ਜਸੀਰ ਬਿਲਾਲ ਵਾਨੀ ਉਰਫ਼ ਦਾਨਿਸ਼ ਵਜੋਂ ਹੋਈ ਹੈ, ਜੋ ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੇ ਕਾਜ਼ੀਗੁੰਡ ਖੇਤਰ ਦਾ ਰਹਿਣ ਵਾਲਾ ਹੈ। ਐਨਆਈਏ ਦੀ ਜਾਂਚ ਵਿੱਚ ਹੈਰਾਨ ਕਰਨ ਵਾਲੇ ਤੱਥ ਸਾਹਮਣੇ ਆਏ ਹਨ।

ਇਲਜ਼ਾਮ ਹੈ ਕਿ ਜਸੀਰ ਨੇ ਅੱਤਵਾਦੀ ਹਮਲਿਆਂ ਲਈ ਤਕਨੀਕੀ ਸਹਾਇਤਾ ਪ੍ਰਦਾਨ ਕੀਤੀ ਸੀ। ਉਸਨੇ ਹਮਲਿਆਂ ਵਿੱਚ ਵਰਤੋਂ ਲਈ ਡਰੋਨਾਂ ਨੂੰ ਸੋਧਿਆ ਸੀ। ਉਹ ਰਾਕੇਟ ਬਣਾਉਣ ਦੀ ਕੋਸ਼ਿਸ਼ ਵੀ ਕਰ ਰਿਹਾ ਸੀ। ਜਾਂਚ ਵਿੱਚ ਸਾਹਮਣੇ ਆਇਆ ਕਿ ਜਸੀਰ ਨੇ ਬੰਬ ਧਮਾਕੇ ਨੂੰ ਅੰਜਾਮ ਦੇਣ ਵਾਲੇ ਅੱਤਵਾਦੀ ਉਮਰ ਉਨ ਨਬੀ ਨਾਲ ਮਿਲ ਕੇ ਹਮਲੇ ਦੀ ਤਿਆਰੀ ਕੀਤੀ ਸੀ।


ਧਮਾਕੇ ਦੀ ਸਾਜ਼ਿਸ਼ ਵਿੱਚ ਮੁੱਖ ਭੂਮਿਕਾ

ਐਨਆਈਏ ਦੇ ਅਨੁਸਾਰ, ਜਸੀਰ ਨੇ ਨਾ ਸਿਰਫ ਤਕਨੀਕੀ ਸਹਾਇਤਾ ਪ੍ਰਦਾਨ ਕੀਤੀ ਬਲਕਿ ਪੂਰੇ ਹਮਲੇ ਦੀ ਯੋਜਨਾ ਬਣਾਉਣ ਵਿੱਚ ਵੀ ਸਰਗਰਮੀ ਨਾਲ ਸ਼ਾਮਲ ਸੀ। ਉਸਨੂੰ ਉਮਰ ਉਨ ਨਬੀ ਦਾ ਸਭ ਤੋਂ ਭਰੋਸੇਮੰਦ ਸਾਥੀ ਦੱਸਿਆ ਜਾਂਦਾ ਹੈ, ਜੋ ਹਮਲੇ ਦੇ ਹਰ ਪੜਾਅ ਵਿੱਚ ਸ਼ਾਮਲ ਸੀ।

ਇਹ ਧਿਆਨ ਦੇਣ ਯੋਗ ਹੈ ਕਿ ਐਨਆਈਏ ਨੇ ਇੱਕ ਦਿਨ ਪਹਿਲਾਂ ਹੀ ਉਮਰ ਦੇ ਇੱਕ ਹੋਰ ਸਾਥੀ ਨੂੰ ਗ੍ਰਿਫਤਾਰ ਕੀਤਾ ਸੀ। ਐਨਆਈਏ ਨੇ ਗ੍ਰਿਫਤਾਰ ਅੱਤਵਾਦੀ ਦੀ ਪਛਾਣ ਆਮਿਰ ਰਾਸ਼ਿਦ ਅਲੀ ਵਜੋਂ ਕੀਤੀ ਹੈ, ਜੋ ਮੂਲ ਰੂਪ ਵਿੱਚ ਕਸ਼ਮੀਰ ਦਾ ਰਹਿਣ ਵਾਲਾ ਹੈ।

ਆਮਿਰ 'ਤੇ ਉਮਰ ਨਾਲ ਧਮਾਕੇ ਦੀ ਸਾਜ਼ਿਸ਼ ਰਚਣ ਦਾ ਦੋਸ਼ ਹੈ। ਦਿੱਲੀ ਧਮਾਕੇ ਵਿੱਚ ਵਰਤੀ ਗਈ ਕਾਰ ਵੀ ਆਮਿਰ ਰਾਸ਼ਿਦ ਅਲੀ ਦੇ ਨਾਮ 'ਤੇ ਰਜਿਸਟਰਡ ਹੈ। ਐਨਆਈਏ ਨੇ ਦਿੱਲੀ ਧਮਾਕੇ ਨੂੰ ਪਹਿਲਾ ਅਜਿਹਾ ਆਤਮਘਾਤੀ ਹਮਲਾ ਮੰਨਿਆ ਹੈ।

ਦਿੱਲੀ ਤੋਂ ਖਰੀਦੀ ਸੀ ਕਾਰ ਅਤੇ ਰੱਖਿਆ ਸੀ ਬੰਬ

ਐਨਆਈਏ ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਜੰਮੂ-ਕਸ਼ਮੀਰ ਦੇ ਪੰਪੋਰ ਦੇ ਸੰਬੂਰਾ ਦਾ ਰਹਿਣ ਵਾਲਾ ਅਮੀਰ ਰਾਸ਼ਿਦ ਅਲੀ ਕੁਝ ਮਹੀਨੇ ਪਹਿਲਾਂ ਧਮਾਕੇ ਵਿੱਚ ਵਰਤੀ ਗਈ ਕਾਰ ਖਰੀਦਣ ਲਈ ਦਿੱਲੀ ਆਇਆ ਸੀ। ਇਥੋਂ ਕਾਰ ਖਰੀਦਣ ਤੋਂ ਬਾਅਦ ਹੀ ਬੰਬ ਵਿੱਚ ਰੱਖਿਆ ਗਿਆ ਸੀ।

ਜਾਂਚ ਤੋਂ ਪਤਾ ਲੱਗਾ ਹੈ ਕਿ ਆਮਿਰ ਨੇ ਕਥਿਤ ਆਤਮਘਾਤੀ ਹਮਲਾਵਰ ਉਮਰ ਉਨ ਨਬੀ ਨਾਲ ਮਿਲ ਕੇ ਇਹ ਸਾਰੀ ਸਾਜ਼ਿਸ਼ ਰਚੀ ਸੀ। ਉਮਰ ਪੁਲਵਾਮਾ ਦਾ ਰਹਿਣ ਵਾਲਾ ਸੀ ਅਤੇ ਹਰਿਆਣਾ ਦੇ ਫਰੀਦਾਬਾਦ ਵਿੱਚ ਅਲ-ਫਲਾਹ ਯੂਨੀਵਰਸਿਟੀ ਵਿੱਚ ਜਨਰਲ ਮੈਡੀਸਨ ਵਿਭਾਗ ਵਿੱਚ ਸਹਾਇਕ ਪ੍ਰੋਫੈਸਰ ਸੀ।

- PTC NEWS

Top News view more...

Latest News view more...

PTC NETWORK
PTC NETWORK