Nimma Loharka News : ਪੰਜਾਬ ਦੇ ਮਸ਼ਹੂਰ ਗੀਤਕਾਰ ਨਿੰਮਾ ਲੋਹਾਰਕਾ ਦਾ ਹੋਇਆ ਦੇਹਾਂਤ, ਦਿਲਜੀਤ ਦੋਸਾਂਝ ਸਣੇ ਇੰਨ੍ਹਾਂ ਲਈ ਲਿਖ ਚੁੱਕੇ ਹਨ ਗੀਤ
ਪੰਜਾਬੀ ਸੰਗੀਤ ਇੰਡਸਟਰੀ ਨੂੰ ਇੱਕ ਵਾਰ ਫੇਰ ਤੋਂ ਵੱਡਾ ਝਟਕਾ ਲੱਗਿਆ ਹੈ। ਦੱਸ ਦਈਏ ਕਿ ਪ੍ਰਸਿੱਧ ਗੀਤਕਾਰ ਨਿੰਮਾ ਲੋਹਾਰਕਾ ਦਾ ਦੇਹਾਂਤ ਹੋ ਗਿਆ ਹੈ। ਜਿਸ ਨਾਲ ਪੰਜਾਬੀ ਇੰਡਸਟਰੀ ਨੂੰ ਵੱਡਾ ਘਾਟਾ ਹੋਇਆ ਹੈ।
ਮਿਲੀ ਜਾਣਕਾਰੀ ਮੁਤਾਬਿਤ 500 ਤੋਂ ਵੱਧ ਗੀਤ ਲਿਖਣ ਅਤੇ 150 ਗਾਇਕਾਂ ਨੂੰ ਹਿੱਟ ਗੀਤ ਦੇਣ ਵਾਲੀ ਨਿੰਮਾ ਲੋਹਾਰਕਾ (48) ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦਾ ਅੰਤਿਮ ਸਸਕਾਰ ਉਨ੍ਹਾਂ ਦੇ ਜੱਦੀ ਪਿੰਡ ਵਿੱਚ ਕੀਤਾ ਜਾਵੇਗਾ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੀ ਸਿਹਤ ਪਿਛਲੇ ਕੁਝ ਦਿਨਾਂ ਤੋਂ ਠੀਕ ਨਹੀਂ ਸੀ।
ਨਿੰਮਾ ਲੋਹਾਰਕਾ ਦਾ ਪੂਰਾ ਨਾਮ ਨਿਰਮਲ ਸਿੰਘ ਸੀ। ਉਨ੍ਹਾਂ ਦਾ ਜਨਮ 24 ਮਾਰਚ, 1977 ਨੂੰ ਅੰਮ੍ਰਿਤਸਰ ਦੀ ਅਜਨਾਲਾ ਤਹਿਸੀਲ ਦੇ ਪਿੰਡ ਲੋਹਾਰਕਾ ਵਿੱਚ ਹੋਇਆ ਸੀ। ਨਿੰਮਾ ਦੇ ਪਿਤਾ ਦਰਸ਼ਨ ਸਿੰਘ ਅਤੇ ਮਾਤਾ ਦਲਬੀਰ ਕੌਰ ਕਿਸਾਨ ਸਨ। ਉਨ੍ਹਾਂ ਦੀ ਮੌਤ ਨੇ ਪੰਜਾਬੀ ਸੰਗੀਤ ਇੰਡਸਟਰੀ ਵਿੱਚ ਸੋਗ ਦੀ ਲਹਿਰ ਫੈਲਾ ਦਿੱਤੀ ਹੈ।
ਇਨ੍ਹਾਂ ਗਾਇਕਾਂ ਲਈ ਲਿਖ ਚੁੱਕੇ ਹਨ ਗੀਤ
ਉੱਥੇ ਹੀ ਜੇਕਰ ਨਿੰਮਾ ਦੇ ਲਿਖੇ ਗੀਤਾਂ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਗੀਤੇ ਅਜਿਹੇ ਹਨ ਜਿਨ੍ਹਾਂ ਰਾਹੀਂ ਕਈ ਗਾਇਕ ਸਟਾਰ ਬਣੇ। ਦਿਲਜੀਤ ਦੋਸਾਂਝ, ਰਵਿੰਦਰ ਗਰੇਵਾਲ, ਮਲਕੀਤ ਸਿੰਘ, ਫਿਰੋਜ਼ ਖਾਨ, ਹਰਭਜਨ ਸ਼ੇਰਾ, ਨਛੱਤਰ ਗਿੱਲ, ਇੰਦਰਜੀਤ ਨਿੱਕੂ, ਅਮ੍ਰਿੰਤ ਗਿੱਲ, ਲਖਵਿੰਦਰ ਵਡਾਲੀ, ਅਤੇ ਕੁਲਵਿੰਦਰ ਢਿੱਲੋਂ ਬਹੁਤ ਸਾਰੇ ਗਾਇਕ ਸਨ ਜਿਨ੍ਹਾਂ ਨੇ ਨਿੰਮਾ ਦੇ ਗੀਤਾਂ ਰਾਹੀਂ ਪਛਾਣ ਪ੍ਰਾਪਤ ਕੀਤੀ।
ਚੌਥੀ ਜਮਾਤ ’ਚ ਹੀ ਪੈਦਾ ਹੋ ਗਿਆ ਸੀ ਗੀਤ ਲਿਖਣ ਦਾ ਸ਼ੌਕ
ਪੀਟੀਸੀ ਨਿਊਜ਼ ਦੇ ਨਾਲ ਵੀ ਉਨ੍ਹਾਂ ਨੇ ਆਪਣੀ ਕਈ ਗੱਲ੍ਹਾਂ ਸਾਂਝੀਆਂ ਕੀਤੀਆਂ। ਜਿਸ ’ਚ ਉਨ੍ਹਾਂ ਨੇ ਕਈ ਗੱਲ੍ਹਾਂ ਬਾਰੇ ਦੱਸਿਆ। ਦੱਸ ਦਈਏ ਕਿ ਅੰਮ੍ਰਿਤਸਰ ਦੇ ਨੇੜੇ ਲੋਹਾਰਾਕਾ ਪਿੰਡ ਵਿੱਚ ਜਨਮੇ ਨੀਮਾ ਨੇ ਇੱਕ ਇੰਟਰਵਿਊ ਵਿੱਚ ਦੱਸਿਆ ਸੀ ਕਿ ਪਿੰਡ ਵਿੱਚ ਪੜ੍ਹਦਿਆਂ ਹੀ ਉਸਨੂੰ ਚੌਥੀ ਜਮਾਤ ਵਿੱਚ ਗੀਤ ਲਿਖਣ ਦਾ ਸ਼ੌਕ ਪੈਦਾ ਹੋ ਗਿਆ ਸੀ।
ਇਙ ਵੀ ਪੜ੍ਹੋ : Amritsar Rural ਦੇ SSP ਮਨਿੰਦਰ ਸਿੰਘ ਸਸਪੈਂਡ; ਗੈਂਗਸਟਰਾਂ ਖਿਲਾਫ ਕਾਰਵਾਈ ’ਚ ਨਾਕਾਮ ਰਹਿਣ ਕਾਰਨ ਹੋਈ ਕਾਰਵਾਈ
- PTC NEWS