FM ਨਿਰਮਲਾ ਸੀਤਾਰਮਨ ਦੇ ਜਵਾਈ PM ਨਰਿੰਦਰ ਮੋਦੀ ਦੇ ਬਹੁਤ ਕਰੀਬ ਹਨ!
Nirmala Sitharaman: ਵੀਰਵਾਰ 8 ਜੂਨ 2023 ਨੂੰ ਦੇਸ਼ ਦੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੀ ਬੇਟੀ ਦਾ ਵਿਆਹ ਸੀ, ਪਰਿਕਲਾ ਵੈਂਗਮਈ ਨੇ ਗੁਜਰਾਤ ਦੇ ਰਹਿਣ ਵਾਲੇ ਪ੍ਰਤੀਕ ਦੋਸ਼ੀ ਨਾਲ ਬੇਂਗਲੁਰੂ ਵਿੱਚ ਇੱਕ ਸਾਦੇ ਸਮਾਰੋਹ ਵਿੱਚ ਬਿਨਾਂ ਕਿਸੇ ਧੂਮ-ਧਾਮ ਦੇ ਵਿਆਹ ਦੇ ਬੰਧਨ ਵਿੱਚ ਬੱਝ ਗਏ। ਵਿੱਤ ਮੰਤਰੀ ਨੇ ਵਿਆਹ ਦੀਆਂ ਸਾਰੀਆਂ ਰਸਮਾਂ ਪੂਰੀਆਂ ਕਰ ਲਈਆਂ ਤੇ ਇਸ ਸਾਦੇ ਸਮਾਗਮ ਵਿੱਚ ਪਰਿਵਾਰਕ ਮੈਂਬਰ ਤੇ ਕੁਝ ਚੋਣਵੇਂ ਦੋਸਤਾਂ ਨੇ ਹੀ ਸ਼ਿਰਕਤ ਕੀਤੀ। ਪਰ ਕੀ ਤੁਸੀਂ ਜਾਣਦੇ ਹੋ ਕਿ ਵਿੱਤ ਮੰਤਰੀ ਦਾ ਜਵਾਈ ਪ੍ਰਤੀਕ ਕੌਣ ਹੈ ਅਤੇ ਉਹ ਕੀ ਕਰਦਾ ਹੈ? ਤਾਂ ਦੱਸ ਦੇਈਏ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narendra Modi) ਦੇ ਵਿਸ਼ੇਸ਼ ਅਧਿਕਾਰੀ ਹਨ ਅਤੇ PMO ਵਿੱਚ ਮਹੱਤਵਪੂਰਨ ਜ਼ਿੰਮੇਵਾਰੀਆਂ ਸੰਭਾਲ ਰਹੇ ਹਨ।
ਪ੍ਰਤੀਕ ਮੂਲ ਰੂਪ ਵਿੱਚ ਗੁਜਰਾਤ ਦਾ ਰਹਿਣ ਵਾਲਾ, ਪ੍ਰਧਾਨ ਮੰਤਰੀ ਦਫ਼ਤਰ (PMO) ਵਿੱਚ ਵਿਸ਼ੇਸ਼ ਡਿਊਟੀ ਅਧਿਕਾਰੀ ਹੈ ਅਤੇ 2014 ਤੋਂ ਇੱਥੇ ਕੰਮ ਕਰ ਰਿਹਾ ਹੈ, ਜਦੋਂ ਨਰਿੰਦਰ ਮੋਦੀ ਪਹਿਲੀ ਵਾਰ ਪ੍ਰਧਾਨ ਮੰਤਰੀ ਬਣੇ ਸਨ, ਉਸ ਨੇ ਸਿੰਗਾਪੁਰ ਮੈਨੇਜਮੈਂਟ ਸਕੂਲ ਤੋਂ ਆਪਣੀ ਗ੍ਰੈਜੂਏਸ਼ਨ ਪੂਰੀ ਕੀਤੀ ਹੈ। ਪੀਐੱਮਓ ਦੀ ਵੈੱਬਸਾਈਟ ਮੁਤਾਬਕ ਪ੍ਰਤੀਕ ਦੋਸ਼ੀ (Pratik Doshi) ਇਸ ਸਮੇਂ ਪੀਐੱਮ ਦਫ਼ਤਰ ਵਿੱਚ ਰਿਸਰਚ ਐਂਡ ਸਟ੍ਰੈਟਜੀ ਵਿੰਗ ਦੀ ਅਹਿਮ ਜ਼ਿੰਮੇਵਾਰੀ ਸੰਭਾਲ ਰਹੇ ਹਨ।
ਨਿਰਮਲਾ ਸੀਤਾਰਮਨ ਦੇ ਜਵਾਈ ਪ੍ਰਤੀਕ ਦੋਸ਼ੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਖਾਸ ਕਹਿਣਾ ਗਲ਼ਤ ਨਹੀਂ ਹੋਵੇਗਾ, ਦਰਅਸਲ ਉਹ ਲੰਬੇ ਸਮੇਂ ਤੋਂ ਉਨ੍ਹਾਂ ਨਾਲ ਕੰਮ ਕਰ ਰਹੇ ਹਨ। ਦਰਅਸਲ ਆਪਣੀ ਪ੍ਰਬੰਧਨ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ, ਉਸ ਨੇ ਗੁਜਰਾਤ ਵਿੱਚ ਇੱਕ ਖੋਜ ਸਹਾਇਕ ਵਜੋਂ ਕੰਮ ਕੀਤਾ। ਤੁਹਾਨੂੰ ਦੱਸ ਦੇਈਏ ਕਿ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗੁਜਰਾਤ ਦੇ ਮੁੱਖ ਮੰਤਰੀ ਹੁੰਦੇ ਸਨ ਤਾਂ ਪ੍ਰਤੀਕ ਦੋਸ਼ੀ ਉਨ੍ਹਾਂ ਦੇ ਦਫ਼ਤਰ ਵਿੱਚ ਰਿਸਰਚ ਅਸਿਸਟੈਂਟ ਦੇ ਰੂਪ ਵਿੱਚ ਸਨ। ਇਸ ਤੋਂ ਬਾਅਦ ਜਦੋਂ ਨਰਿੰਦਰ ਮੋਦੀ ਕੇਂਦਰ ਵਿਚ ਸੱਤਾ ਵਿਚ ਆਏ ਤਾਂ ਪ੍ਰਤੀਕ ਨੂੰ ਵੀ ਗੁਜਰਾਤ ਤੋਂ ਦਿੱਲੀ ਬੁਲਾਇਆ ਗਿਆ। ਪ੍ਰਤੀਕ, ਜੋ 2014 ਤੋਂ ਪੀਐਮਓ ਵਿੱਚ ਕੰਮ ਕਰ ਰਿਹਾ ਹੈ, ਨੂੰ ਚਾਰ ਸਾਲ ਪਹਿਲਾਂ 2019 ਵਿੱਚ ਪੀਐਮਓ ਵਿੱਚ ਓਐਸਡੀ ਨਿਯੁਕਤ ਕੀਤਾ ਗਿਆ ਸੀ, ਸੰਯੁਕਤ ਸਕੱਤਰ ਦਾ ਦਰਜਾ ਦਿੱਤਾ ਗਿਆ ਸੀ।
- PTC NEWS