Sun, Apr 28, 2024
Whatsapp

ਨਿਤਿਨ ਗਡਕਰੀ ਅੱਜ ਲਹਿਰਾਉਣਗੇ ਦੇਸ਼ ਦਾ ਸਭ ਤੋਂ ਉੱਚਾ ਤਿਰੰਗਾ, ਪਾਕਿਸਤਾਨ ਤੋਂ ਵੀ ਆਵੇਗਾ ਨਜ਼ਰ, 418 ਫੁੱਟ ਹੋਵੇਗੀ ਉਚਾਈ

Written by  Shameela Khan -- October 19th 2023 08:50 AM -- Updated: October 19th 2023 09:18 AM
ਨਿਤਿਨ ਗਡਕਰੀ ਅੱਜ ਲਹਿਰਾਉਣਗੇ ਦੇਸ਼ ਦਾ ਸਭ ਤੋਂ ਉੱਚਾ ਤਿਰੰਗਾ, ਪਾਕਿਸਤਾਨ ਤੋਂ ਵੀ ਆਵੇਗਾ ਨਜ਼ਰ, 418 ਫੁੱਟ ਹੋਵੇਗੀ ਉਚਾਈ

ਨਿਤਿਨ ਗਡਕਰੀ ਅੱਜ ਲਹਿਰਾਉਣਗੇ ਦੇਸ਼ ਦਾ ਸਭ ਤੋਂ ਉੱਚਾ ਤਿਰੰਗਾ, ਪਾਕਿਸਤਾਨ ਤੋਂ ਵੀ ਆਵੇਗਾ ਨਜ਼ਰ, 418 ਫੁੱਟ ਹੋਵੇਗੀ ਉਚਾਈ

ਅਟਾਰੀ: ਕੇਂਦਰੀ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਅੱਜ 19 ਅਕਤੂਬਰ ਨੂੰ ਅੰਮ੍ਰਿਤਸਰ ਵਿੱਚ ਦੇਸ਼ ਦਾ ਸਭ ਤੋਂ ਉੱਚਾ ਰਾਸ਼ਟਰੀ ਝੰਡਾ ਲਹਿਰਾਉਣਗੇ। ਇਹ ਤਿਰੰਗਾ ਆਈ.ਸੀ.ਪੀ. ਅਟਾਰੀ ‘ਤੇ ਬਣਾਇਆ ਗਿਆ ਹੈ। ਤਿਰੰਗੇ ਦੀ ਉਚਾਈ 418 ਫੁੱਟ ਹੈ। ਇਹ ਤਿਰੰਗਾ ਪਾਕਿਸਤਾਨ ਤੋਂ ਵੀ ਸਾਫ਼ ਨਜ਼ਰ ਆਵੇਗਾ। ਇਸ ਤੋਂ ਪਹਿਲਾਂ ਨਿਤਿਨ ਗਡਕਰੀ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣਗੇ।



ਅੰਮ੍ਰਿਤਸਰ ਦੇ ਡੀਸੀ ਘਣਸ਼ਾਮ ਥੋਰੀ ਨੇ ਦੱਸਿਆ ਕਿ ਨਿਤਿਨ ਗਡਕਰੀ ਵੀਰਵਾਰ ਸਵੇਰੇ ਅੰਮ੍ਰਿਤਸਰ ਪਹੁੰਚਣਗੇ ਅਤੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਤੋਂ ਬਾਅਦ ਦਿੱਲੀ-ਕਟੜਾ ਐਕਸਪ੍ਰੈਸ ਵੇਅ ਦੇ ਕੰਮਾਂ ਦਾ ਜਾਇਜ਼ਾ ਲੈਣਗੇ ਅਤੇ ਇਸ ਤੋਂ ਬਾਅਦ ਪਿੰਡ ਹਰਸ਼ਾ ਛੀਨਾ ਨੇੜੇ ਚੱਲ ਰਹੇ ਨੈਸ਼ਨਲ ਹਾਈਵੇਅ ਦੇ ਕੰਮਾਂ ਦਾ ਵੀ ਜਾਇਜ਼ਾ ਲੈਣਗੇ।


ਇਸ ਤੋਂ ਬਾਅਦ ਕੇਂਦਰੀ ਮੰਤਰੀ ਹੈਲੀਕਾਪਟਰ ਰਾਹੀਂ ਅੰਮ੍ਰਿਤਸਰ ਅਤੇ ਤਰਨਤਾਰਨ ਵਿੱਚ ਕੌਮੀ ਮਾਰਗ ਦੇ ਕੰਮਾਂ ਦਾ ਜਾਇਜ਼ਾ ਲੈਣ ਤੋਂ ਬਾਅਦ ਅਟਾਰੀ ਸਰਹੱਦ ’ਤੇ ਕੌਮੀ ਝੰਡਾ ਲਹਿਰਾਉਣ ਦਾ ਉਦਘਾਟਨ ਕਰਨਗੇ। ਇਸ ਦੌਰਾਨ ਨਿਤਿਨ ਗਡਕਰੀ ਰੀਟਰੀਟ ਸਮਾਰੋਹ ਵੀ ਦੇਖਣਗੇ ਅਤੇ ਸੀਮਾ ਸੁਰੱਖਿਆ ਬਲ (ਬੀ.ਐੱਸ.ਐੱਫ.) ਮਿਊਜ਼ੀਅਮ ਦਾ ਦੌਰਾ ਕਰਨਗੇ। ਪ੍ਰਸ਼ਾਸਨ ਨੇ ਇਸ ਸਬੰਧੀ ਵੱਖ-ਵੱਖ ਅਧਿਕਾਰੀਆਂ ਦੀ ਡਿਊਟੀ ਲਗਾਈ ਹੈ।

- PTC NEWS

Top News view more...

Latest News view more...