Nokia New Logo: 60 ਸਾਲਾਂ 'ਚ ਪਹਿਲੀ ਵਾਰ NOKIA ਨੇ ਬਦਲਿਆ ਆਪਣਾ ਲੋਗੋ, ਕੰਪਨੀ ਨੇ ਕੀਤਾ ਇਹ ਵੱਡਾ ਐਲਾਨ
Nokia New Logo: ਨੋਕੀਆ ਨੇ 60 ਸਾਲਾਂ 'ਚ ਪਹਿਲੀ ਵਾਰ ਆਪਣਾ ਲੋਗੋ ਬਦਲਿਆ ਹੈ। ਨਾਲ ਹੀ, ਕੰਪਨੀ ਨੇ ਬਿਜ਼ਨਸ ਟੈਕਨਾਲੋਜੀ ਮਾਰਕੀਟ ਵਿੱਚ ਆਪਣੀ ਐਂਟਰੀ ਦਾ ਐਲਾਨ ਕੀਤਾ ਹੈ।
ਨੋਕੀਆ ਦੇ ਨਵੇਂ ਲੋਗੋ 'ਚ NOKIA ਨੂੰ ਵੱਖ-ਵੱਖ ਅੱਖਰਾਂ 'ਚ ਲਿਖਿਆ ਗਿਆ ਹੈ। ਇਸ 'ਚ ਨੀਲੇ, ਗੁਲਾਬੀ, ਜਾਮਨੀ ਦੇ ਨਾਲ ਕਈ ਹੋਰ ਰੰਗਾਂ ਦੀ ਵਰਤੋਂ ਕੀਤੀ ਗਈ ਹੈ, ਜਦਕਿ ਪਹਿਲਾਂ ਕੰਪਨੀ ਦਾ ਲੋਗੋ ਸਿਰਫ ਨੀਲਾ ਸੀ। ਇਸ ਬਦਲਾਅ ਨਾਲ ਇਹ ਪਤਾ ਲੱਗ ਰਿਹਾ ਹੈ ਕਿ ਕੰਪਨੀ ਦਾ ਨਵਾਂ ਫੋਕਸ ਹੁਣ ਬਿਜ਼ਨਸ ਟੈਕਨਾਲੋਜੀ ਬਾਜ਼ਾਰ 'ਤੇ ਹੋਵੇਗਾ।
ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਇੰਟਰਵਿਊ ਦੌਰਾਨ ਕੰਪਨੀ ਦੇ ਸੀਈਓ ਪੇਕਾ ਲੰਡਮਾਰਕ ਨੇ ਕਿਹਾ ਕਿ ਕੰਪਨੀ ਦੀ ਤਰਜੀਹ ਹੁਣ ਸਿਰਫ਼ ਸਮਾਰਟਫੋਨ ਨਹੀਂ ਰਹੀ ਹੈ। ਹੁਣ ਕੰਪਨੀ ਇੱਕ ਵਪਾਰਕ ਤਕਨਾਲੋਜੀ ਕੰਪਨੀ ਬਣ ਗਈ ਹੈ। ਨੋਕੀਆ ਵੱਖ-ਵੱਖ ਕਾਰੋਬਾਰਾਂ ਅਤੇ ਵਿਕਲਪਾਂ ਵਿੱਚ ਵਿਸਤਾਰ ਕਰਨ ਦੀ ਯੋਜਨਾ ਬਣਾ ਰਿਹਾ ਹੈ। ਜਿਸ ’ਚ ਨਿਵੇਸ਼ ਵੀ ਸ਼ਾਮਲ ਹੈ।
ਇਹ ਵੀ ਪੜ੍ਹੋ: Whatsapp ਚਲਾਉਣ ਲਈ ਦੇਣੇ ਪੈਣਗੇ ਪੈਸੇ! ਕੰਪਨੀ ਬੰਦ ਕਰ ਰਹੀ ਮੁਫਤ ਸੇਵਾ?
- PTC NEWS