Ludhiana West by-election : ਨਾਮਜ਼ਦਗੀ ਪੱਤਰਾਂ ਦੀ ਪੜਤਾਲ ਤੋਂ ਬਾਅਦ 15 ਨਾਮਜ਼ਦਗੀਆਂ ਸਹੀ ਪਾਈਆਂ ਗਈਆਂ : ਸਿਬਿਨ ਸੀ
Ludhiana West by-election : ਪੰਜਾਬ ਵਿਧਾਨ ਸਭਾ ਦੀ 64-ਲੁਧਿਆਣਾ ਪੱਛਮੀ ਸੀਟ ਲਈ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਤੋਂ ਬਾਅਦ ਕੁੱਲ 15 ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਸਹੀ ਪਾਏ ਗਏ ਹਨ। ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਦੱਸਿਆ ਕਿ 64-ਲੁਧਿਆਣਾ ਪੱਛਮੀ ਸੀਟ ਲਈ 26 ਮਈ ਤੋਂ 2 ਜੂਨ ਤੱਕ ਕੁੱਲ 22 ਉਮੀਦਵਾਰਾਂ ਵੱਲੋਂ ਨਾਮਜ਼ਦਗੀਆਂ ਦਾਖਲ ਕੀਤੀਆਂ ਗਈਆਂ ਸਨ ਅਤੇ ਅੱਜ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਤੋਂ ਬਾਅਦ ਕੁੱਲ 15 ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਸਹੀ ਪਾਏ ਗਏ ਹਨ।
ਇਨ੍ਹਾਂ 15 ਉਮੀਦਵਾਰਾਂ ਦੇ ਨਾਂ ਹਨ - ਇੰਜ ਬਲਦੇਵ ਰਾਜ ਕਤਨਾ (ਆਜ਼ਾਦ), ਭਾਰਤ ਭੂਸ਼ਣ (ਇੰਡੀਅਨ ਨੈਸ਼ਨਲ ਕਾਂਗਰਸ), ਐਡਵੋਕੇਟ ਪਰਉਪਕਾਰ ਸਿੰਘ ਘੁੰਮਣ (ਸ਼੍ਰੋਮਣੀ ਅਕਾਲੀ ਦਲ), ਸੰਜੀਵ ਅਰੋੜਾ ( ਆਮ ਆਦਮੀ ਪਾਰਟੀ), ਪਰਮਜੀਤ ਸਿੰਘ ਭਰਾਜ (ਆਜ਼ਾਦ), ਐਲਬਰਟ ਦੁਆ (ਆਜ਼ਾਦ), ਜਤਿੰਦਰ ਕੁਮਾਰ ਸ਼ਰਮਾ (ਨੈਸ਼ਨਲ ਲੋਕ ਸੇਵਾ ਪਾਰਟੀ), ਕਮਲ ਪਵਾਰ (ਆਜ਼ਾਦ), ਰਾਜੇਸ਼ ਸ਼ਰਮਾ (ਆਜ਼ਾਦ), ਨੀਟੂ (ਆਜ਼ਾਦ), ਜੀਵਨ ਗੁਪਤਾ (ਭਾਰਤੀ ਜਨਤਾ ਪਾਰਟੀ), ਨਵਨੀਤ ਕੁਮਾਰ ( ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ), ਰੇਨੂੰ (ਆਜ਼ਾਦ), ਪਵਨਦੀਪ ਸਿੰਘ (ਆਜ਼ਾਦ) ਅਤੇ ਗੁਰਦੀਪ ਸਿੰਘ ਕਾਹਲੋ (ਆਜ਼ਾਦ)।
ਉਨ੍ਹਾਂ ਅੱਗੇ ਦੱਸਿਆ ਕਿ 5 ਜੂਨ ਤੱਕ ਨਾਮਜ਼ਦਗੀ ਪੱਤਰ ਵਾਪਸ ਲਏ ਜਾ ਸਕਦੇ ਹਨ, ਜਿਸ ਤੋਂ ਬਾਅਦ ਸਾਫ਼ ਹੋ ਜਾਵੇਗਾ ਕਿ ਲੁਧਿਆਣਾ ਪੱਛਮੀ ਸੀਟ ਦੀ ਜ਼ਿਮਨੀ ਚੋਣ ਲਈ ਕੁੱਲ ਕਿੰਨੇ ਉਮੀਦਵਾਰ ਚੋਣ ਲੜ ਰਹੇ ਹਨ।
- PTC NEWS