Thu, Oct 24, 2024
Whatsapp

NRI ਪੰਜਾਬੀ ਜੋੜੇ ਨਾਲ ਕੁੱਟਮਾਰ ਦਾ ਮਾਮਲਾ, ਹਿਮਾਚਲ ਪ੍ਰਦੇਸ਼ ਪੁਲਿਸ ਵੱਲੋਂ ਜਾਰੀ ਕੀਤਾ ਗਿਆ ਸਪਸ਼ਟੀਕਰਨ

ਹਿਮਾਚਲ ਦੇ ਖਜਿਆਰ 'ਚ NRI ਪੰਜਾਬੀ ਜੋੜੇ ਨਾਲ ਕੁੱਟਮਾਰ ਦੇ ਮਾਮਲੇ ਵਿੱਚ ਹਿਮਾਚਲ ਪ੍ਰਦੇਸ਼ ਪੁਲਿਸ ਵੱਲੋਂ ਸਪਸ਼ਟੀਕਰਨ ਜਾਰੀ ਕੀਤਾ ਗਿਆ।

Reported by:  PTC News Desk  Edited by:  Dhalwinder Sandhu -- June 17th 2024 07:53 PM
NRI ਪੰਜਾਬੀ ਜੋੜੇ ਨਾਲ ਕੁੱਟਮਾਰ ਦਾ ਮਾਮਲਾ, ਹਿਮਾਚਲ ਪ੍ਰਦੇਸ਼ ਪੁਲਿਸ ਵੱਲੋਂ ਜਾਰੀ ਕੀਤਾ ਗਿਆ ਸਪਸ਼ਟੀਕਰਨ

NRI ਪੰਜਾਬੀ ਜੋੜੇ ਨਾਲ ਕੁੱਟਮਾਰ ਦਾ ਮਾਮਲਾ, ਹਿਮਾਚਲ ਪ੍ਰਦੇਸ਼ ਪੁਲਿਸ ਵੱਲੋਂ ਜਾਰੀ ਕੀਤਾ ਗਿਆ ਸਪਸ਼ਟੀਕਰਨ

NRI Couple Beaten Case: ਹਿਮਾਚਲ ਦੇ ਚੰਬਾ ਵਿੱਚ ਪੰਜਾਬ ਦੇ ਇੱਕ ਐਨਆਰਆਈ ਜੋੜੇ ਦੀ ਕੁੱਟਮਾਰ ਦੇ ਮਾਮਲੇ ਵਿੱਚ ਨਵਾਂ ਮੋੜ ਆਇਆ ਹੈ। ਹਿਮਾਚਲ ਪੁਲਿਸ ਦੇ ਡੀਜੀਪੀ ਅਤੁਲ ਵਰਮਾ ਨੇ ਮੰਡੀ ਤੋਂ ਸੰਸਦ ਮੈਂਬਰ ਕੰਗਨਾ ਰਣੌਤ ਦੇ ਥੱਪੜ ਮਾਰਨ ਦੀ ਘਟਨਾ ਨਾਲ ਮਾਮਲੇ ਦਾ ਕੋਈ ਸਬੰਧ ਹੋਣ ਤੋਂ ਇਨਕਾਰ ਕੀਤਾ ਹੈ। ਪੁਲਿਸ ਨੇ ਜੋੜੇ ਵੱਲੋਂ ਲਾਏ ਇਲਜ਼ਾਮਾਂ ਸਬੰਧੀ ਨਵੇਂ ਖੁਲਾਸੇ ਵੀ ਕੀਤੇ ਹਨ।

ਹਿਮਾਚਲ ਪ੍ਰਦੇਸ਼ ਪੁਲਿਸ ਵੱਲੋਂ ਜਾਰੀ ਕੀਤਾ ਗਿਆ ਸਪਸ਼ਟੀਕਰਨ 


ਹਿਮਾਚਲ ਪੁਲਿਸ ਦੇ ਡੀਜੀਪੀ ਨੇ ਦੱਸਿਆ ਕਿ ਐਨਆਰਆਈ ਜੋੜਾ ਕੰਵਲਜੀਤ ਸਿੰਘ, ਉਸ ਦੀ ਸਪੈਨਿਸ਼ ਪਤਨੀ ਅਤੇ ਉਸ ਦਾ ਭਰਾ ਜੀਵਨਜੀਤ ਸਿੰਘ ਇੱਕ ਮਹਿਲਾ ਜੋਤਿਸ਼ੀ ਨੂੰ ਹੱਥ ਦਿਖਾਉਣ ਦੇ ਬਹਾਨੇ ਉਸ ਨਾਲ ਜ਼ਬਰਦਸਤੀ ਕਰ ਰਹੇ ਸਨ। ਇਸ ਦੌਰਾਨ ਐੱਨਆਰਆਈ ਜੋੜੇ ਦੀ ਉੱਥੇ ਮੌਜੂਦ ਸੈਲਾਨੀਆਂ ਅਤੇ ਸਥਾਨਕ ਲੋਕਾਂ ਨਾਲ ਬਹਿਸ ਹੋ ਗਈ। ਘਟਨਾ ਤੋਂ ਤੁਰੰਤ ਬਾਅਦ ਪੁਲਿਸ ਨੇ ਮਾਮਲੇ ਵਿੱਚ ਦਖ਼ਲ ਦਿੰਦਿਆਂ ਐਨਆਰਆਈ ਜੋੜੇ ਨੂੰ ਸੁਲਤਾਨਪੁਰ ਪੁਲਿਸ ਚੌਂਕੀ ਲਿਆਂਦਾ।


ਪੁਲਿਸ ਅਨੁਸਾਰ ਜੋੜੇ ਅਤੇ ਜੀਵਨਜੀਤ ਸਿੰਘ ਨੇ ਇਸ ਮਾਮਲੇ ਵਿੱਚ ਕੋਈ ਵੀ ਕਾਨੂੰਨੀ ਕਾਰਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਸਥਾਨਕ ਪੁਲਿਸ ਵੱਲੋਂ ਬੇਨਤੀਆਂ ਕਰਨ ਦੇ ਬਾਵਜੂਦ ਮੈਡੀਕਲ ਕਰਵਾਉਣ ਤੋਂ ਇਨਕਾਰ ਕਰ ਦਿੱਤਾ। ਇਸ ਸਬੰਧੀ ਕੰਵਲਜੀਤ ਸਿੰਘ ਦੇ ਬਿਆਨ ਵੀ ਪੁਲਿਸ ਕੋਲ ਦਰਜ ਹਨ। ਜਿਸ ਵਿੱਚ ਉਸ ਨੇ ਕੁੱਟਮਾਰ ਦੇ ਮਾਮਲੇ ਵਿੱਚ ਕਾਰਵਾਈ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਗੱਲ ਦੀ ਪੁਸ਼ਟੀ ਜੀਵਨਜੀਤ ਸਿੰਘ ਨੇ ਵੀ ਕੀਤੀ।

ਝੂਠੇ ਲਾਏ ਜਾ ਰਹੇ ਹਨ ਇਲਜ਼ਾਮ

ਹਿਮਾਚਲ ਪੁਲਿਸ ਅਨੁਸਾਰ ਐਨਆਰਆਈ ਜੋੜੇ ਵੱਲੋਂ ਲਗਾਏ ਗਏ ਇਲਜ਼ਾਮ ਪੂਰੀ ਤਰ੍ਹਾਂ ਝੂਠੇ ਅਤੇ ਮਨਘੜਤ ਹਨ। ਇਹ ਸਥਾਨਕ ਲੋਕਾਂ ਅਤੇ ਹਿਮਾਚਲ ਪੁਲਿਸ ਦੇ ਅਕਸ ਨੂੰ ਖਰਾਬ ਕਰਨ ਦੀ ਕੋਸ਼ਿਸ਼ ਹੈ, ਜਦਕਿ ਇਹ ਸੱਚਾਈ ਨਹੀਂ ਹੈ।

11 ਜੂਨ ਨੂੰ ਹੋਈ ਸੀ ਲੜਾਈ

ਦੱਸ ਦਈਏ ਕਿ 11 ਜੂਨ ਨੂੰ ਹਿਮਾਚਲ ਪ੍ਰਦੇਸ਼ ਗਏ ਅੰਮ੍ਰਿਤਸਰ ਦੇ ਇੱਕ NRI ਜੋੜੇ ਨਾਲ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਸੀ। ਪੰਜਾਬ ਮੂਲ ਦਾ ਵਿਅਕਤੀ, ਉਸ ਦੀ ਸਪੈਨਿਸ਼ ਪਤਨੀ ਅਤੇ ਭਰਾ ਜ਼ਖ਼ਮੀ ਹੋ ਗਏ ਸਨ। ਕੰਵਲਜੀਤ ਸਿੰਘ ਦੀ ਸਪੈਨਿਸ਼ ਪਤਨੀ ਨੇ ਦੱਸਿਆ ਸੀ ਕਿ ਉਹ ਹਿਮਾਚਲ ਘੁੰਮਣ ਗਏ ਸਨ ਤੇ ਪਾਰਕਿੰਗ ਨੂੰ ਲੈ ਕੇ ਹੋਈ ਤਕਰਾਰ ਤੋਂ ਬਾਅਦ ਉਹਨਾਂ ਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ, ਸਾਨੂੰ ਕਿਸੇ ਨੇ ਨਹੀਂ ਬਚਾਇਆ। ਉਸ ਨੇ ਹਮਲੇ ਦੀ ਵੀਡੀਓ ਵੀ ਬਣਾਈ ਸੀ, ਜਿਸ ਨੂੰ ਹਿਮਾਚਲ ਪੁਲਿਸ ਨੇ ਉਸ ਦੇ ਮੋਬਾਈਲ ਫ਼ੋਨ ਤੋਂ ਡਿਲੀਟ ਕਰ ਦਿੱਤਾ ਸੀ। ਇਸ ਦੌਰਾਨ ਪੰਜਾਬ ਵਿੱਚ ਚਰਚਾ ਸ਼ੁਰੂ ਹੋ ਗਈ ਹੈ ਕਿ ਚੰਡੀਗੜ੍ਹ ਵਿੱਚ ਸੀਆਈਐਸਐਫ ਕਾਂਸਟੇਬਲ ਵੱਲੋਂ ਕੰਗਨਾ ਰਣੌਤ ਨੂੰ ਮਾਰੇ ਗਏ ਥੱਪੜ ਦਾ ਬਦਲਾ ਹਿਮਾਚਲ ਵਿੱਚ ਲਿਆ ਗਿਆ ਹੈ।

ਇਹ ਵੀ ਪੜੋ: ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਦੌਰਾਨ ਨੌਜਵਾਨ ਦੀ ਮੌਤ, ਹੋਇਆ ਅੰਤਿਮ ਸਸਕਾਰ

- PTC NEWS

Top News view more...

Latest News view more...

PTC NETWORK