Wed, Mar 29, 2023
Whatsapp

Sameer Khakhar Passes Away: ਨਹੀਂ ਰਹੇ ਮਸ਼ਹੂਰ ਅਦਾਕਾਰ ਸਮੀਰ ਖੱਕੜ, ਇੰਡਸਟਰੀ 'ਚ ਸੋਗ ਦੀ ਲਹਿਰ

ਅਦਾਕਾਰ ਸਮੀਰ ਖੱਕੜ ਦਾ ਦੇਹਾਂਤ ਹੋ ਗਿਆ ਹੈ। ਅਦਾਕਾਰ ਨੇ 71 ਸਾਲ ਦੀ ਉਮਰ ਵਿੱਚ ਮੁੰਬਈ ਦੇ ਪੱਛਮੀ ਉਪਨਗਰ ਬੋਰੀਵਲੀ ਵਿੱਚ ਆਪਣੇ ਘਰ ਵਿੱਚ ਆਖਰੀ ਸਾਹ ਲਿਆ।

Written by  Aarti -- March 15th 2023 12:49 PM
Sameer Khakhar Passes Away: ਨਹੀਂ ਰਹੇ ਮਸ਼ਹੂਰ ਅਦਾਕਾਰ ਸਮੀਰ ਖੱਕੜ, ਇੰਡਸਟਰੀ 'ਚ ਸੋਗ ਦੀ ਲਹਿਰ

Sameer Khakhar Passes Away: ਨਹੀਂ ਰਹੇ ਮਸ਼ਹੂਰ ਅਦਾਕਾਰ ਸਮੀਰ ਖੱਕੜ, ਇੰਡਸਟਰੀ 'ਚ ਸੋਗ ਦੀ ਲਹਿਰ

Sameer Khakhar Passes Away: ਅਦਾਕਾਰ ਸਤੀਸ਼ ਕੌਸ਼ਿਕ ਦੇ ਦੇਹਾਂਤ ਨਾਲ ਫਿਲਮ ਇੰਡਸਟਰੀ ਅਜੇ ਉੱਭਰ ਨਹੀਂ ਪਾਈ ਸੀ ਕਿ ਇੱਕ ਹੋਰ ਮਸ਼ਹੂਰ ਅਦਾਕਾਰ ਦੇ ਦੇਹਾਂਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਿਕ ਅਦਾਕਾਰ ਸਮੀਰ ਖੱਕੜ ਦਾ ਦੇਹਾਂਤ ਹੋ ਗਿਆ ਹੈ। ਅਦਾਕਾਰ ਨੇ 71 ਸਾਲ ਦੀ ਉਮਰ ਵਿੱਚ ਮੁੰਬਈ ਦੇ ਪੱਛਮੀ ਉਪਨਗਰ ਬੋਰੀਵਲੀ ਵਿੱਚ ਆਪਣੇ ਘਰ ਵਿੱਚ ਆਖਰੀ ਸਾਹ ਲਿਆ।

ਮਿਲੀ ਜਾਣਕਾਰੀ ਮੁਤਾਬਿਕ ਅਦਾਕਾਰ ਨੂੰ ਪਿਛਲੇ ਲੰਬੇ ਸਮੇਂ ਤੋਂ ਸਾਹ ਲੈਣ ’ਚ ਮੁਸ਼ਕਿਲ ਹੋ ਰਹੀ ਸੀ ਜਿਸ ਕਾਰਨ ਉਨ੍ਹਾਂ ਦੀ ਸਿਹਤ ਵਿਗੜ ਰਹੀ ਸੀ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਸਮੀਰ ਖੱਕੜ ਦੇ ਭਰਾ ਨੇ ਅਦਾਕਾਰ ਦੀ ਮੌਤ ਦੇ ਕਾਰਨਾਂ ਬਾਰੇ ਜਾਣਕਾਰੀ ਦਿੱਤੀ ਹੈ। ਪਰ ਉਨ੍ਹਾਂ ਦੇ ਦੇਹਾਂਤ ਦੇ ਕਾਰਨ ਇੰਡਸਟਰੀ ’ਚ ਸੋਗ ਦੀ ਲਹਿਰ ਛਾ ਗਈ ਹੈ। 


ਦੱਸ ਦਈਏ ਕਿ ਅਦਾਕਾਰ ਸਮੀਰ ਖੱਕੜ ਨੇ ਆਪਣੇ 38 ਸਾਲਾਂ ਦੇ ਕਰੀਅਰ ’ਚ ਕਈ ਟੀਵੀ ਸ਼ੋਅ ਅਤੇ ਫਿਲਮਾਂ ਚ ਕੰਮ ਕੀਤਾ ਹੈ। ਪਰ ਦੂਰਦਰਸ਼ਨ ਦੇ ਮਸ਼ਹੂਰ ਸੀਰੀਅਲ 'ਨੁੱਕੜ' 'ਚ ਖੋਪੜੀ ਦੀ ਭੂਮਿਕਾ ਨਿਭਾ ਕੇ ਪ੍ਰਸਿੱਧ ਹੋਏ ਸੀ। ਉਨ੍ਹਾਂ ਨੂੰ ਆਖਰੀ ਵਾਰ ਐਮਾਜ਼ਾਨ ਪ੍ਰਾਈਮ ਦੀ ਸੀਰੀਜ਼ ਫਰਜ਼ੀ ’ਚ ਦੇਖਿਆ ਗਿਆ ਸੀ। 

ਇਹ ਵੀ ਪੜ੍ਹੋ: Oscar Award 2023: ਇੱਕ ਵਾਰ ਫਿਰ ਆਸਕਰ 'ਚ ਭਾਰਤ ਦਾ ਨਾਂ ਰੌਸ਼ਨ, 'The Eelephant Whisperers' ਨੇ ਜਿੱਤਿਆ ਐਵਾਰਡ

- PTC NEWS

adv-img

Top News view more...

Latest News view more...